ਪੈਰਿਸ (ਫਰਾਂਸ): ਪੈਰਿਸ ਓਲੰਪਿਕ ਖੇਡਾਂ 2024 ਸ਼ਨੀਵਾਰ 27 ਜੁਲਾਈ ਨੂੰ ਸ਼ੁਰੂ ਹੋ ਗਈਆਂ ਹਨ। ਭਾਰਤ ਨੂੰ ਅੱਜ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਤੋਂ ਤਮਗੇ ਦੀ ਉਮੀਦ ਸੀ, ਪਰ ਇਹ ਭਾਰਤ ਨੂੰ ਤਮਗਾ ਨਹੀਂ ਮਿਲ ਸਕਿਆ। ਹਾਲਾਂਕਿ ਭਾਰਤ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਭਾਰਤ ਦੀ ਚੋਟੀ ਦੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 10 ਮੀਟਰ ਏਅਰ ਪਿਸਟਲ ਮਹਿਲਾ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਜਾਣੋ ਕਿਸ ਦੇਸ਼ ਨੇ ਪੈਰਿਸ ਓਲੰਪਿਕ ਦਾ ਪਹਿਲਾ ਮੈਡਲ ਜਿੱਤਿਆ ਸੀ।
The first medal of @paris2024 has been awarded. It’s a bronze for Kazakhstan! 🥉
— The Olympic Games (@Olympics) July 27, 2024
Third place in shooting 10m air rifle mixed team! The nation's first Olympic medal in shooting since Atlanta 1996.@olympic_kz | @issf_official | #ShootingSport#Paris2024 | #Samsung |… pic.twitter.com/bdKFaSDmNk
ਕਜ਼ਾਕਿਸਤਾਨ ਨੇ ਜਿੱਤਿਆ ਪੈਰਿਸ ਓਲੰਪਿਕ ਦਾ ਪਹਿਲਾ ਤਮਗਾ: ਕਜ਼ਾਕਿਸਤਾਨ ਨੇ ਕਾਂਸੀ ਦੇ ਤਗਮੇ ਦੇ ਰੂਪ ਵਿੱਚ ਪੈਰਿਸ ਓਲੰਪਿਕ 2024 ਦਾ ਪਹਿਲਾ ਤਮਗਾ ਜਿੱਤਿਆ। 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਕਜ਼ਾਕਿਸਤਾਨ ਨੇ ਜਰਮਨੀ ਨੂੰ 17-5 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
An incredible moment for the People’s Republic of China as they take the first #gold medal of the Olympic Games #Paris2024! 🥇🇨🇳
— The Olympic Games (@Olympics) July 27, 2024
Outstanding performance in shooting 10m air rifle mixed team! That’s back-to-back golds in this event for the People's Republic of China.… pic.twitter.com/hIG9odFgtc
ਚੀਨ ਨੇ ਜਿੱਤਿਆ ਪਹਿਲਾ ਸੋਨ ਤਮਗਾ: ਚੀਨ ਨੇ ਪੈਰਿਸ ਓਲੰਪਿਕ ਖੇਡਾਂ ਦੇ ਪਹਿਲੇ ਸੋਨ ਤਮਗੇ 'ਤੇ ਕਬਜ਼ਾ ਕੀਤਾ। ਚੀਨ ਦੀ ਮਿਕਸਡ ਸ਼ੂਟਿੰਗ ਜੋੜੀ ਹੁਆਂਗ ਯੁਟਿੰਗ ਅਤੇ ਸ਼ੇਂਗ ਲੀਹਾਓ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ 'ਚ ਦੱਖਣੀ ਕੋਰੀਆ ਦੀ ਕਿਮ ਜੇਹੀਓਨ ਅਤੇ ਪਾਰਕ ਹਾਜੁਨ ਦੀ ਜੋੜੀ ਨੂੰ 16-12 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ।
The first #silver medal of #Paris2024 goes to Republic of Korea! 🥈🇰🇷
— The Olympic Games (@Olympics) July 27, 2024
They claim the second spot in shooting 10m air rifle mixed team.@issf_official | #ShootingSport#Paris2024 | #Samsung | #TogetherForTomorrow pic.twitter.com/PigTlhH7Fx
ਦੱਖਣੀ ਕੋਰੀਆ ਨੂੰ ਮਿਲਿਆ ਪਹਿਲਾ ਚਾਂਦੀ ਦਾ ਤਗਮਾ: ਦੱਖਣੀ ਕੋਰੀਆ ਨੇ ਪੈਰਿਸ ਓਲੰਪਿਕ 2024 ਦਾ ਪਹਿਲਾ ਚਾਂਦੀ ਦਾ ਤਗਮਾ ਜਿੱਤਿਆ ਹੈ। ਕੋਰੀਆ ਦੀ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਫਾਈਨਲ 'ਚ ਦੂਜੇ ਸਥਾਨ 'ਤੇ ਰਹੀ, ਜਿਸ ਨਾਲ ਕੋਰੀਆ ਨੂੰ ਚਾਂਦੀ ਦੇ ਤਗਮੇ ਦੇ ਰੂਪ 'ਚ ਪੈਰਿਸ ਦਾ ਆਪਣਾ ਪਹਿਲਾ ਤਮਗਾ ਦਿਵਾਇਆ।
- ਮਨੂ ਭਾਕਰ ਦਾ ਸ਼ਾਨਦਾਰ ਪ੍ਰਦਰਸ਼ਨ, 10 ਮੀਟਰ ਏਅਰ ਪਿਸਟਲ ਦੇ ਫਾਈਨਲ ਲਈ ਕੀਤਾ ਕੁਆਲੀਫਾਈ - Paris Olympics 2024
- ਉਹ ਕਿੱਸਾ ਜਦੋਂ 25 ਭਾਰਤੀ ਖਿਡਾਰੀਆਂ ਨੂੰ ਬਰਲਿਨ ਓਲੰਪਿਕ ਦੌਰਾਨ ਹਿਟਲਰ ਨੇ ਕੀਤਾ ਸੀ ਸਨਮਾਨਿਤ - Paris Olympics 2024
- ਨਿਸ਼ਾਨੇਬਾਜ਼ੀ 'ਚ ਭਾਰਤ ਨੂੰ ਵੱਡਾ ਝਟਕਾ, 10 ਮੀਟਰ ਏਅਰ ਪਿਸਟਲ ਦੇ ਕੁਆਲੀਫਾਇੰਗ ਦੌਰ 'ਚੋਂ ਬਾਹਰ ਹੋਏ ਸਰਬਜੋਤ-ਅਰਜੁਨ - Paris Olympics 2024