ਨਵੀਂ ਦਿੱਲੀ: ਚੈਂਪੀਅਨਜ਼ ਟਰਾਫੀ, ਜਿਸ ਨੂੰ ਅਕਸਰ 'ਮਿੰਨੀ ਵਰਲਡ ਕੱਪ' ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਸ਼ੁਰੂਆਤ 1998 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਨੇ ਕੀਤੀ ਸੀ। ਪਹਿਲਾਂ, ਇਸ ਨੂੰ ਆਈਸੀਸੀ ਨਾਕਆਊਟ ਟੂਰਨਾਮੈਂਟ ਵਜੋਂ ਜਾਣਿਆ ਜਾਂਦਾ ਸੀ ਅਤੇ ਹਰ 4 ਸਾਲ ਬਾਅਦ ਖੇਡਿਆ ਜਾਂਦਾ ਸੀ। ਇਸ ਦਾ ਮੁੱਖ ਟੀਚਾ ਉਨ੍ਹਾਂ ਦੇਸ਼ਾਂ ਵਿੱਚ ਕ੍ਰਿਕਟ ਲਈ ਫੰਡ ਇਕੱਠਾ ਕਰਨਾ ਸੀ ਜਿਨ੍ਹਾਂ ਨੂੰ ਟੈਸਟ ਦਰਜਾ ਨਹੀਂ ਮਿਲਿਆ। ਪਹਿਲੇ ਦੋ ਐਡੀਸ਼ਨ ਕੀਨੀਆ ਅਤੇ ਬੰਗਲਾਦੇਸ਼ ਵਿੱਚ ਆਯੋਜਿਤ ਕੀਤੇ ਗਏ ਸਨ। ਹਾਲਾਂਕਿ, ਇਸ ਦੀ ਸਫਲਤਾ ਦੇ ਕਾਰਨ ਟੂਰਨਾਮੈਂਟ ਬਾਅਦ ਵਿੱਚ ਇੰਗਲੈਂਡ ਅਤੇ ਭਾਰਤ ਵਰਗੇ ਪ੍ਰਮੁੱਖ ਕ੍ਰਿਕਟ ਦੇਸ਼ਾਂ ਵਿੱਚ ਆਯੋਜਿਤ ਕੀਤਾ ਗਿਆ।
2009 ਦੇ ਐਡੀਸ਼ਨ ਨੇ ਆਈਸੀਸੀ ਵਨਡੇ ਰੈਂਕਿੰਗ ਵਿੱਚ ਸਿਰਫ਼ ਚੋਟੀ ਦੀਆਂ 8 ਟੀਮਾਂ ਨੂੰ ਸ਼ਾਮਲ ਕਰਨ ਲਈ ਆਪਣਾ ਫਾਰਮੈਟ ਬਦਲ ਦਿੱਤਾ। ਰੈਂਕਿੰਗ ਕੱਟਆਫ ਟਰਾਫੀ ਦੀ ਸ਼ੁਰੂਆਤ ਤੋਂ 6 ਮਹੀਨੇ ਪਹਿਲਾਂ ਨਿਰਧਾਰਤ ਕੀਤਾ ਗਿਆ ਸੀ। 2017 ਦੇ ਐਡੀਸ਼ਨ ਤੋਂ ਬਾਅਦ ਚੈਂਪੀਅਨਜ਼ ਟਰਾਫੀ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਕਿ ਤਿੰਨਾਂ ਕ੍ਰਿਕਟ ਫਾਰਮੈਟਾਂ ਵਿੱਚੋਂ ਹਰੇਕ ਲਈ ਸਿਰਫ਼ ਇੱਕ ਗਲੋਬਲ ਟੂਰਨਾਮੈਂਟ ਹੋਵੇ।
ਪਰ, 2021 ਵਿੱਚ ਆਈਸੀਸੀ ਨੇ ਚੈਂਪੀਅਨਜ਼ ਟਰਾਫੀ ਦੀ ਵਾਪਸੀ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਜਿਸ ਦਾ ਆਯੋਜਨ ਹੁਣ 2025 ਅਤੇ 2029 ਵਿੱਚ ਕੀਤਾ ਜਾਵੇਗਾ। ਇਸ ਕਹਾਣੀ ਵਿੱਚ ਅਸੀਂ ਤੁਹਾਨੂੰ ਚੈਂਪੀਅਨਜ਼ ਟਰਾਫੀ ਦੇ ਹਰ ਪਿਛਲੇ ਐਡੀਸ਼ਨ ਦੇ ਜੇਤੂਆਂ ਬਾਰੇ ਦੱਸਣ ਜਾ ਰਹੇ ਹਾਂ।
1998 ਤੋਂ 2024 ਤੱਕ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀਆਂ ਟੀਮਾਂ:-
1. ਵਿਲਜ਼ ਇੰਟਰਨੈਸ਼ਨਲ ਕੱਪ (1998/99)-ਦੱਖਣੀ ਅਫਰੀਕਾ
ਆਈਸੀਸੀ ਟੂਰਨਾਮੈਂਟ ਦੇ ਪਹਿਲੇ ਐਡੀਸ਼ਨ, ਜੋ ਹੁਣ ਚੈਂਪੀਅਨਜ਼ ਟਰਾਫੀ ਵਜੋਂ ਜਾਣੇ ਜਾਂਦੇ ਹਨ, ਨੂੰ ਵਿਲਜ਼ ਇੰਟਰਨੈਸ਼ਨਲ ਕੱਪ ਦਾ ਨਾਮ ਦਿੱਤਾ ਗਿਆ ਸੀ। ਇਹ ਬੰਗਲਾਦੇਸ਼ ਵਿੱਚ ਆਯੋਜਿਤ ਕੀਤਾ ਗਿਆ ਸੀ। ਫਾਈਨਲ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਗਿਆ, ਜਿਸ ਵਿੱਚ ਦੱਖਣੀ ਅਫਰੀਕਾ ਨੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਵੈਸਟ ਇੰਡੀਜ਼ - 245
ਦੱਖਣੀ ਅਫਰੀਕਾ- 248/6
2. ICC ਨਾਕਆਊਟ (2000/01) - ਨਿਊਜ਼ੀਲੈਂਡ
ਚੈਂਪੀਅਨਜ਼ ਟਰਾਫੀ ਦੇ ਦੂਜੇ ਐਡੀਸ਼ਨ ਦਾ ਨਾਂ ਆਈਸੀਸੀ ਨਾਕਆਊਟ ਸੀ। ਜਿਸ ਦੀ ਮੇਜ਼ਬਾਨੀ ਕੀਨੀਆ ਨੇ ਕੀਤੀ ਸੀ। ਫਾਈਨਲ ਮੈਚ ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਖੇਡਿਆ ਗਿਆ। ਜਿਸ ਵਿੱਚ ਨਿਊਜ਼ੀਲੈਂਡ ਨੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਭਾਰਤ - 264/6
ਨਿਊਜ਼ੀਲੈਂਡ- 265/6
3. ਆਈਸੀਸੀ ਚੈਂਪੀਅਨਜ਼ ਟਰਾਫੀ (2002/03) – ਭਾਰਤ ਅਤੇ ਸ਼੍ਰੀਲੰਕਾ
2002 ਵਿੱਚ, ਆਈਸੀਸੀ ਨੇ ਇਸ ਟੂਰਨਾਮੈਂਟ ਨੂੰ ਪਹਿਲੀ ਵਾਰ ਚੈਂਪੀਅਨਜ਼ ਟਰਾਫੀ ਦਾ ਨਾਮ ਦਿੱਤਾ, ਜੋ ਸ਼੍ਰੀਲੰਕਾ ਵਿੱਚ ਆਯੋਜਿਤ ਕੀਤਾ ਗਿਆ ਸੀ। ਫਾਈਨਲ ਮੈਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਣਾ ਸੀ। ਪਰ, ਮੀਂਹ ਕਾਰਨ ਖੇਡ ਨੂੰ ਰੱਦ ਕਰ ਦਿੱਤਾ ਗਿਆ ਅਤੇ ਟਰਾਫੀ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਸਾਂਝੀ ਕੀਤੀ ਗਈ।
4.ਆਈਸੀਸੀ ਚੈਂਪੀਅਨਜ਼ ਟਰਾਫੀ (2004) - ਵੈਸਟ ਇੰਡੀਜ਼ਆ
ਈਸੀਸੀ ਚੈਂਪੀਅਨਜ਼ ਟਰਾਫੀ ਦਾ ਚੌਥਾ ਐਡੀਸ਼ਨ ਇੰਗਲੈਂਡ ਵਿੱਚ ਆਯੋਜਿਤ ਕੀਤਾ ਗਿਆ ਸੀ। ਫਾਈਨਲ ਮੈਚ ਮੇਜ਼ਬਾਨ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇਖੇਡਿਆ ਗਿਆ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 217 ਦੌੜਾਂ ਬਣਾਈਆਂ, ਜਿਸ ਨੂੰ ਵੈਸਟਇੰਡੀਜ਼ ਨੇ 2 ਵਿਕਟਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ।
ਇੰਗਲੈਂਡ - 217 ਦੌੜਾਂ
ਵੈਸਟਇੰਡੀਜ਼- 218/8
5. ਆਈਸੀਸੀ ਚੈਂਪੀਅਨਜ਼ ਟਰਾਫੀ (2006/07) - ਆਸਟ੍ਰੇਲੀਆ
ਭਾਰਤ ਚੈਂਪੀਅਨਜ਼ ਟਰਾਫੀ 2006-7 ਦਾ ਮੇਜ਼ਬਾਨ ਸੀ। ਫਾਈਨਲ ਮੈਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 200 ਦੌੜਾਂ ਬਣਾਈਆਂ। ਆਸਟ੍ਰੇਲੀਆ ਨੇ ਇਸ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ ਅਤੇ 6 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ।ਨਿਊਜ਼ੀਲੈਂਡ - 200/9ਆਸਟ੍ਰੇਲੀਆ- 206/4
6. ਆਈਸੀਸੀ ਚੈਂਪੀਅਨਜ਼ ਟਰਾਫੀ (2009/10) - ਆਸਟ੍ਰੇਲੀਆ
ਚੈਂਪੀਅਨਸ ਟਰਾਫੀ ਦਾ ਛੇਵਾਂ ਐਡੀਸ਼ਨ ਦੱਖਣੀ ਅਫਰੀਕਾ ਵਿੱਚ ਆਯੋਜਿਤ ਕੀਤਾ ਗਿਆ ਸੀ। ਫਾਈਨਲ ਮੈਚ ਵੈਸਟਇੰਡੀਜ਼ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ। ਜਿਸ 'ਚ ਆਸਟ੍ਰੇਲੀਆ ਨੇ 8 ਵਿਕਟਾਂ ਨਾਲ ਜਿੱਤ ਦਰਜ ਕਰਕੇ ਲਗਾਤਾਰ ਦੂਜੀ ਵਾਰ ਟਰਾਫੀ 'ਤੇ ਕਬਜ਼ਾ ਕੀਤਾ।
ਵੈਸਟ ਇੰਡੀਜ਼ - 138
ਆਸਟ੍ਰੇਲੀਆ- 116/2
7. ਆਈਸੀਸੀ ਚੈਂਪੀਅਨਜ਼ ਟਰਾਫੀ (2013)-ਭਾਰਤ
ਆਈਸੀਸੀ ਚੈਂਪੀਅਨਜ਼ ਟਰਾਫੀ 2013 ਦੀ ਮੇਜ਼ਬਾਨੀ ਇੰਗਲੈਂਡ ਨੇ ਕੀਤੀ ਸੀ। ਫਾਈਨਲ ਮੈਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ। ਇਸ ਰੋਮਾਂਚਕ ਮੈਚ 'ਚ ਭਾਰਤ ਨੇ 5 ਦੌੜਾਂ ਨਾਲ ਜਿੱਤ ਦਰਜ ਕਰਕੇ ਪਹਿਲੀ ਵਾਰ ਇਸ ਟਰਾਫੀ 'ਤੇ ਕਬਜ਼ਾ ਕੀਤਾ।
ਭਾਰਤ - 129/7
ਇੰਗਲੈਂਡ - 124/8
8. ਆਈਸੀਸੀ ਚੈਂਪੀਅਨਜ਼ ਟਰਾਫੀ (2017) - ਪਾਕਿਸਤਾਨ
ਆਈਸੀਸੀ ਚੈਂਪੀਅਨਜ਼ ਟਰਾਫੀ ਦਾ ਆਖਰੀ ਐਡੀਸ਼ਨ 2017 ਵਿੱਚ ਖੇਡਿਆ ਗਿਆ ਸੀ। ਜਿਸ ਦਾ ਆਯੋਜਨ ਇੰਗਲੈਂਡ ਵਿੱਚ ਕੀਤਾ ਗਿਆ ਸੀ। ਫਾਈਨਲ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ। ਜਿਸ ਵਿੱਚ ਪਾਕਿਸਤਾਨ ਨੇ ਭਾਰਤ ਨੂੰ 180 ਦੌੜਾਂ ਨਾਲ ਹਰਾਇਆ ਸੀ।
ਪਾਕਿਸਤਾਨ- 338/4
ਭਾਰਤ- 158.
ਤੁਹਾਨੂੰ ਦੱਸ ਦਈਏ ਕਿ ਆਈਸੀਸੀ ਚੈਂਪੀਅਨਸ ਟਰਾਫੀ 2021 ਦਾ ਆਯੋਜਨ ਭਾਰਤ ਵਿੱਚ ਹੋਣਾ ਸੀ। ਪਰ ਕੋਰੋਨਾ ਦੇ ਕਾਰਨ ICC ਨੇ ਇਸ ਟੂਰਨਾਮੈਂਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਹ ਵੱਕਾਰੀ ਟੂਰਨਾਮੈਂਟ ਹੁਣ 8 ਸਾਲ ਬਾਅਦ 2025 'ਚ ਵਾਪਸੀ ਕਰੇਗਾ, ਜਿਸ ਦੀ ਮੇਜ਼ਬਾਨੀ ਪਾਕਿਸਤਾਨ ਦੇ ਹੱਥਾਂ 'ਚ ਦਿੱਤੀ ਗਈ ਹੈ।