ਨਵੀਂ ਦਿੱਲੀ: ਆਈਪੀਐਲ 2024 ਵਿੱਚ ਸ਼ਨੀਵਾਰ ਨੂੰ ਆਰਸੀਬੀ ਬਨਾਮ ਚੇਨਈ ਵਿਚਾਲੇ ਖੇਡੇ ਗਏ ਹਾਈਵੋਲਟੇਜ ਮੈਚ ਵਿੱਚ ਆਰਸੀਬੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਨਾਲ ਉਸ ਨੇ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ। ਇਸ ਹਾਈ ਵੋਲਟੇਜ ਮੈਚ ਵਿੱਚ, ਆਰਸੀਬੀ ਨੂੰ ਨਾ ਸਿਰਫ ਜਿੱਤਣਾ ਸੀ, ਬਲਕਿ ਉਸ ਨੂੰ 18 ਜਾਂ ਇਸ ਤੋਂ ਵੱਧ ਦੌੜਾਂ ਦੇ ਫਰਕ ਨਾਲ ਵੀ ਜਿੱਤਣਾ ਸੀ, ਜੋ ਉਸ ਨੇ 27 ਦੌੜਾਂ ਨਾਲ ਮੈਚ ਜਿੱਤ ਕੇ ਪਲੇਆਫ ਲਈ ਕੁਆਲੀਫਾਈ ਕੀਤਾ ਹੈ।
ਮੀਂਹ ਨੇ ਰੋਕਿਆ ਸੀ ਆਰਸੀਬੀ ਦੇ ਪ੍ਰਸ਼ੰਸਕਾਂ ਦਾ ਸਾਹ: ਚੇਨਈ ਖ਼ਿਲਾਫ਼ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਆਰਸੀਬੀ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਬੱਲੇਬਾਜ਼ੀ ਲਈ ਆਏ ਵਿਰਾਟ ਕੋਹਲੀ ਅਤੇ ਫਾਫ ਡੂ ਪਲੇਸਿਸ ਨੇ 2 ਓਵਰਾਂ 'ਚ 30 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੀਂਹ ਪਿਆ ਅਤੇ ਮੈਚ ਨੂੰ ਰੋਕਣਾ ਪਿਆ। ਜਿਵੇਂ ਹੀ ਮੀਂਹ ਆਇਆ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਪ੍ਰਸ਼ੰਸਕਾਂ ਦੇ ਸਾਹ ਰੁਕ ਗਏ ਹੋਣ ਅਤੇ ਉਹ ਮੈਦਾਨ 'ਤੇ ਹੀ ਮੀਂਹ ਦੇ ਰੁਕਣ ਦੀ ਅਰਦਾਸ ਕਰਨ ਲੱਗੇ।
RCB ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ: ਵਿਰਾਟ ਕੋਹਲੀ, ਫਾਫ ਡੂ ਪਲੇਸਿਸ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਯਸ਼ ਦਿਆਲ ਨੇ ਇਸ ਮੈਚ ਵਿੱਚ ਬੈਂਗਲੁਰੂ ਵੱਲੋਂ ਅਹਿਮ ਯੋਗਦਾਨ ਦਿੱਤਾ। ਵਿਰਾਟ ਕੋਹਲੀ ਨੇ 29 ਗੇਂਦਾਂ ਵਿੱਚ 47 ਦੌੜਾਂ, ਪਲੇਸਿਸ ਨੇ 39 ਗੇਂਦਾਂ ਵਿੱਚ 54 ਦੌੜਾਂ ਅਤੇ ਰਜਤ ਪਾਟੀਦਾਰ ਨੇ 23 ਗੇਂਦਾਂ ਵਿੱਚ 43 ਦੌੜਾਂ ਬਣਾਈਆਂ। ਇਸ ਤੋਂ ਬਾਅਦ ਗੇਂਦਬਾਜ਼ੀ 'ਚ ਗਲੇਨ ਮੈਕਸਵੈੱਲ ਨੇ ਪਹਿਲੀ ਹੀ ਗੇਂਦ 'ਤੇ ਸੀਐੱਸਕੇ ਦੇ ਕਪਤਾਨ ਗਾਇਕਵਾੜ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ।
ਯਸ਼ ਦਿਆਲ ਦਾ ਸ਼ਲਾਘਾਯੋਗ ਸਪੈਲ: ਯਸ਼ ਦਿਆਲ ਨੇ ਇਸ ਹਾਈ ਵੋਲਟੇਜ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ 4 ਓਵਰਾਂ 'ਚ 42 ਦੌੜਾਂ ਦੇ ਕੇ 2 ਵਿਕਟਾਂ ਲਈਆਂ। CSK ਨੂੰ ਪਲੇਆਫ ਲਈ ਕੁਆਲੀਫਾਈ ਕਰਨ ਲਈ 1 ਓਵਰ ਵਿੱਚ 17 ਦੌੜਾਂ ਦੀ ਲੋੜ ਸੀ। ਧੋਨੀ ਨੇ ਯਸ਼ ਦਿਆਲ ਦੀ ਪਹਿਲੀ ਗੇਂਦ 'ਤੇ ਛੱਕਾ ਜੜਿਆ। ਇਸ ਤੋਂ ਬਾਅਦ ਹੀ ਦਿਆਲ ਨੇ ਅਗਲੀ ਗੇਂਦ 'ਤੇ ਮਾਹੀ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ। ਅੰਤ ਵਿੱਚ, ਦਿਆਲ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਸੀਐਸਕੇ ਨੂੰ 191 ਤੱਕ ਸੀਮਤ ਕਰ ਦਿੱਤਾ।
ਵਿਰਾਟ ਕੋਹਲੀ ਦਾ ਪਲੇਆਫ ਲਈ ਕੁਆਲੀਫਾਈ ਕਰਨ ਦਾ ਜਸ਼ਨ ਵਾਇਰਲ: ਜਿਵੇਂ ਹੀ ਆਰਸੀਬੀ ਨੇ ਪਲੇਆਫ ਲਈ ਸੀਐਸਕੇ ਨੂੰ 200 ਤੋਂ ਘੱਟ ਦੌੜਾਂ ਤੱਕ ਸੀਮਤ ਕਰ ਦਿੱਤਾ, ਕੋਹਲੀ ਨੇ ਮੈਦਾਨ ਵਿੱਚ ਇਕੱਲੇ ਗਰਜਣਾ ਸ਼ੁਰੂ ਕਰ ਦਿੱਤਾ। ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ। ਜਿੱਤ ਤੋਂ ਬਾਅਦ ਉਨ੍ਹਾਂ ਦਾ ਜਸ਼ਨ ਸ਼ਾਨਦਾਰ ਸੀ ਅਤੇ ਉਨ੍ਹਾਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਵੀ ਸਨ। ਇਸ ਵਾਰ ਵੀ ਉਨ੍ਹਾਂ ਨੇ ਵਿਸ਼ਵ ਕੱਪ ਦੀ ਹਾਰ ਵਾਂਗ ਮੂੰਹ 'ਤੇ ਟੋਪੀ ਰੱਖੀ ਪਰ ਇਸ ਵਾਰ ਹਾਰ ਦੀ ਨਹੀਂ ਸਗੋਂ ਜਿੱਤ ਦੀ ਖੁਸ਼ੀ ਦੇ ਹੰਝੂਆਂ ਨਾਲ।
ਪ੍ਰਸ਼ੰਸਕਾਂ ਨੇ ਧੂਮਧਾਮ ਨਾਲ ਮਨਾਇਆ ਜਿੱਤ ਦਾ ਜਸ਼ਨ: ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਜਿੱਤ ਦਾ ਜਸ਼ਨ ਮੈਦਾਨ ਦੇ ਅੰਦਰ ਤੋਂ ਬਾਹਰ ਸੜਕਾਂ 'ਤੇ ਮਨਾਇਆ ਗਿਆ। ਰਾਤ ਨੂੰ ਪ੍ਰਸ਼ੰਸਕਾਂ ਨੇ ਘਰਾਂ ਤੋਂ ਬਾਹਰ ਆ ਕੇ ਜਸ਼ਨ ਮਨਾਇਆ। ਰਾਤ ਨੂੰ ਬੈਂਗਲੁਰੂ ਤੋਂ ਅਜਿਹੇ ਕਈ ਵੀਡੀਓ ਸਾਹਮਣੇ ਆਏ ਹਨ, ਜਿਸ 'ਚ ਪ੍ਰਸ਼ੰਸਕ ਆਪਣੇ ਘਰਾਂ ਤੋਂ ਬਾਹਰ ਆ ਕੇ ਜਿੱਤ ਦਾ ਜਸ਼ਨ ਮਨਾ ਰਹੇ ਹਨ।
- ਆਸਾਨ ਨਹੀਂ ਰਿਹਾ RCB ਦਾ ਪਲੇਆਫ ਦਾ ਸਫਰ, 1% ਚਾਂਸ ਤੋਂ ਲਗਾਤਾਰ 6 ਮੈਚ ਜਿੱਤ ਕੇ ਕੀਤਾ ਕੁਆਲੀਫਾਈ, ਪੜ੍ਹੋ ਕਹਾਣੀ - IPL 2024
- ਅੱਜ ਆਖਰੀ ਲੀਗ ਮੈਚ 'ਚ ਰਾਜਸਥਾਨ ਨਾਲ ਭਿੜੇਗੀ ਕੇਕੇਆਰ, ਜਾਣੋ ਕਿਵੇਂ ਹੋਵੇਗਾ ਦੋਵਾਂ ਟੀਮਾਂ ਦਾ ਪਲੇਇੰਗ-11 - IPL 2024
- ਹੈਦਰਾਬਾਦ ਨੂੰ ਹਰਾ ਕੇ ਜਿੱਤ ਨਾਲ ਵਿਦਾਈ ਲੈਣਾ ਚਾਹੇਗੀ ਪੰਜਾਬ, ਜਾਣੋ ਕਿਵੇਂ ਰਹੇਗੀ ਦੋਵਾਂ ਟੀਮਾਂ ਦੀ ਪਲੇਇੰਗ-11 - IPL 2024