ETV Bharat / sports

ਜਿਸ ਖਿਡਾਰੀ ਨੂੰ ਖਰੀਦ ਕੇ ਪਛਤਾ ਰਹੀ ਸੀ ਪ੍ਰੀਟੀ ਜ਼ਿੰਟਾ, ਉਸ ਨੇ ਹੀ ਗੁਜਰਾਤ ਦੇ ਖਿਲਾਫ਼ ਦਿਵਾਈ ਪੰਜਾਬ ਨੂੰ ਜਿੱਤ - IPL 2024

Shashank Singh IPL 2024: ਗੁਜਰਾਤ ਖਿਲਾਫ਼ ਮੈਚ ਜਿਤਾਉਣ ਵਾਲੇ ਸ਼ਸ਼ਾਂਕ ਸਿੰਘ ਨਿਲਾਮੀ ਦੌਰਾਨ ਵਿਵਾਦਾਂ ਦਾ ਸ਼ਿਕਾਰ ਹੋਏ ਸਨ। ਪੰਜਾਬ ਨੇ ਉਸ ਨੂੰ ਜਾਣਬੁੱਝ ਕੇ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਸੀ। ਜਾਣੋ ਨਿਲਾਮੀ ਸਮੇਂ ਸ਼ਸ਼ਾਂਕ ਸਿੰਘ ਦਾ ਕੀ ਵਿਵਾਦ ਸੀ।

Shashank Singh IPL 2024
Shashank Singh IPL 2024
author img

By ETV Bharat Sports Team

Published : Apr 5, 2024, 11:02 AM IST

ਨਵੀਂ ਦਿੱਲੀ: ਪੰਜਾਬ ਕਿੰਗਜ਼ ਨੇ ਵੀਰਵਾਰ ਨੂੰ ਗੁਜਰਾਤ ਖਿਲਾਫ ਖੇਡੇ ਗਏ ਰੋਮਾਂਚਕ ਮੈਚ 'ਚ 3 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਮੈਚ ਵਿੱਚ ਜਿੱਤ ਦਾ ਹੀਰੋ ਸ਼ਸ਼ਾਂਕ ਸਿੰਘ ਰਿਹਾ। ਉਸ ਨੇ ਇਹ ਮੈਚ ਗੁਜਰਾਤ ਦੇ ਜਬਾੜੇ ਤੋਂ ਖੋਹ ਕੇ ਪੰਜਾਬ ਦੀ ਝੋਲੀ ਵਿੱਚ ਪਾਇਆ। ਇਸ ਬੱਲੇਬਾਜ਼ ਨੇ ਤੇਜ਼ ਪਾਰੀ ਖੇਡਦੇ ਹੋਏ 29 ਗੇਂਦਾਂ 'ਚ ਅਜੇਤੂ 61 ਦੌੜਾਂ ਬਣਾਈਆਂ ਅਤੇ ਜੇਤੂ ਚੌਕੇ ਲਗਾ ਕੇ ਟੀਮ ਨੂੰ ਜਿੱਤ ਵੱਲ ਲੈ ਗਿਆ।

ਗਲਤੀ ਨਾਲ ਖਰੀਦਿਆ ਗਿਆ ਸੀ ਸ਼ਸ਼ਾਂਕ ਸਿੰਘ: ਅਸਲ ਵਿੱਚ ਸ਼ਸ਼ਾਂਕ ਸਿੰਘ ਪੰਜਾਬ ਵਿੱਚ ਖਾਸ ਤੌਰ 'ਤੇ ਖਰੀਦਿਆ ਗਿਆ ਖਿਡਾਰੀ ਨਹੀਂ ਹੈ। ਨਿਲਾਮੀ ਦੇ ਸਮੇਂ ਸ਼ਸ਼ਾਂਕ ਨੂੰ ਲੈ ਕੇ ਵਿਵਾਦ ਹੋਇਆ ਸੀ। ਅਜਿਹਾ ਹੋਇਆ ਕਿ ਪੰਜਾਬ ਦੇ ਸਹਿ-ਮਾਲਕ ਪ੍ਰੀਟੀ ਜ਼ਿੰਟਾ ਅਤੇ ਨੇਸ ਵਾਡੀਆ ਇੱਕ ਹੋਰ ਸ਼ਸ਼ਾਂਕ ਨੂੰ ਖਰੀਦਣਾ ਚਾਹੁੰਦੇ ਸਨ। ਨਿਲਾਮੀ 'ਚ ਸ਼ਸ਼ਾਂਕ ਨਾਂਅ ਦੇ ਦੋ ਖਿਡਾਰੀ ਸਨ ਅਤੇ ਗਲਤੀ ਨਾਲ ਉਨ੍ਹਾਂ ਨੇ ਇਸ ਸ਼ਸ਼ਾਂਕ 'ਤੇ ਬੋਲੀ ਲਗਾ ਦਿੱਤੀ ਅਤੇ ਉਸ ਨੂੰ ਟੀਮ 'ਚ ਸ਼ਾਮਲ ਕਰ ਲਿਆ। ਦੋਵਾਂ ਟੀਮਾਂ ਦੇ ਮਾਲਕ ਇਨ੍ਹਾਂ ਨੂੰ ਖਰੀਦਣ ਤੋਂ ਬਾਅਦ ਉਲਝਣ 'ਚ ਨਜ਼ਰ ਆਏ। ਅਜਿਹਾ ਇਸ ਲਈ ਕਿਉਂਕਿ ਉਹ 19 ਸਾਲ ਦੇ ਇੱਕ ਹੋਰ ਨੌਜਵਾਨ ਸ਼ਸ਼ਾਂਕ ਨੂੰ ਟੀਮ 'ਚ ਲੈਣਾ ਚਾਹੁੰਦੇ ਸਨ। ਹਾਲਾਂਕਿ, ਫਰੈਂਚਾਇਜ਼ੀ ਨੇ ਫਿਰ ਇਸ ਸ਼ਸ਼ਾਂਕ ਦੇ ਨਾਲ ਹੀ ਅੱਗੇ ਵਧਣ ਦਾ ਫੈਸਲਾ ਕੀਤਾ।

ਫਰੈਂਚਾਇਜ਼ੀ ਨੇ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ 'ਆਈਪੀਐਲ ਸੂਚੀ ਵਿੱਚ ਇੱਕੋ ਜਿਹੇ ਨਾਵਾਂ ਵਾਲੇ ਦੋ ਖਿਡਾਰੀਆਂ ਨੇ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਹੀ ਸ਼ਸ਼ਾਂਕ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਉਸ ਨੇ ਕੁਝ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਅਸੀਂ ਉਸ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਤਿਆਰ ਹਾਂ।'

ਹੁਣ ਪ੍ਰੀਟੀ ਜ਼ਿੰਟਾ ਦੀ ਖੁਸ਼ੀ ਦਾ ਕਾਰਨ ਬਣੇ ਸ਼ਸ਼ਾਂਕ ਸਿੰਘ: ਜੀ ਹਾਂ...200 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਈ ਪੰਜਾਬ ਟੀਮ ਨੇ ਸ਼ੁਰੂਆਤ 'ਚ ਹੀ ਆਪਣੀਆਂ ਅਹਿਮ ਵਿਕਟਾਂ ਗਵਾ ਦਿੱਤੀਆਂ ਸਨ, ਅਜਿਹਾ ਲੱਗ ਰਿਹਾ ਸੀ ਕਿ ਪੰਜਾਬ ਲਈ ਮੈਚ ਜਿੱਤਣਾ ਆਸਾਨ ਨਹੀਂ ਹੋਵੇਗਾ ਪਰ ਫਿਰ ਅੰਤ 'ਚ ਸ਼ਸ਼ਾਂਕ ਨੇ ਆਖਰੀ 17 ਗੇਂਦਾਂ ਵਿੱਚ ਮੈਚ ਦਾ ਰੁਖ਼ ਬਦਲ ਦਿੱਤਾ ਅਤੇ ਜੇਤੂ ਚੌਕੇ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਬਾਅਦ ਪ੍ਰੀਟੀ ਜ਼ਿੰਟਾ ਦੇ ਚਿਹਰੇ 'ਤੇ ਖੁਸ਼ੀ ਸਾਫ ਦੇਖੀ ਜਾ ਸਕਦੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.