ਨਵੀਂ ਦਿੱਲੀ: ਪੈਰਿਸ ਪੈਰਾਲੰਪਿਕ 2024 ਦੇ ਤੀਜੇ ਦਿਨ ਵੀ ਭਾਰਤੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤੀ ਪੁਰਸ਼ ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਚੌਥਾ ਤਮਗਾ ਦਿਵਾਇਆ ਹੈ। ਮੁਕਾਬਲੇ ਦੇ ਤੀਜੇ ਦਿਨ ਵੀ ਇਹ ਭਾਰਤ ਦਾ ਚੌਥਾ ਮੈਡਲ ਹੈ। ਮਨੀਸ਼ ਨਰਵਾਲ ਨੇ ਇੱਥੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ (ਐਸਐਚ1) ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
𝐍𝐞𝐰𝐬 𝐅𝐥𝐚𝐬𝐡: 𝐌𝐚𝐧𝐢𝐬𝐡 𝐍𝐚𝐫𝐰𝐚𝐥 𝐰𝐢𝐧𝐬 𝐒𝐢𝐥𝐯𝐞𝐫 𝐦𝐞𝐝𝐚𝐥 𝐢𝐧 𝐒𝐡𝐨𝐨𝐭𝐢𝐧𝐠 𝐚𝐭 𝐏𝐚𝐫𝐚𝐥𝐲𝐦𝐩𝐢𝐜𝐬.
— India_AllSports (@India_AllSports) August 30, 2024
Its 4th medal for India so far. #Paralympics2024 #Paris2024 pic.twitter.com/0uikRIPRe3
ਮਨੀਸ਼ ਨੇ ਸ਼ੁੱਕਰਵਾਰ ਨੂੰ ਪੈਰਿਸ ਪੈਰਾਲੰਪਿਕ 2024 ਦੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ (SH1) ਈਵੈਂਟ ਵਿੱਚ 234.9 ਸਕੋਰ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਇਸ ਈਵੈਂਟ ਵਿੱਚ ਕੋਰੀਆ ਦੇ ਜੋ ਜੋਂਗਦੂ ਨੇ 237.4 ਸਕੋਰ ਕਰਕੇ ਸੋਨ ਤਗ਼ਮਾ ਜਿੱਤਿਆ। ਉਥੇ ਹੀ ਚੀਨ ਦੇ ਯੰਗ ਚਾਓ ਨੇ 214.3 ਦੇ ਸਕੋਰ ਨਾਲ ਕਾਂਸੀ ਦੇ ਤਗਮੇ ਉੱਤੇ ਨਿਸ਼ਾਨ ਲਾਇਆ।
ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਤੀਜਾ ਤਗ਼ਮਾ: ਇਸ ਚਾਂਦੀ ਦੇ ਤਗ਼ਮੇ ਨਾਲ ਮਨੀਸ਼ ਪੈਰਾਲੰਪਿਕ 2024 ਵਿੱਚ ਭਾਰਤ ਲਈ ਤਗ਼ਮਾ ਜਿੱਤਣ ਵਾਲਾ ਤੀਜਾ ਨਿਸ਼ਾਨੇਬਾਜ਼ ਬਣ ਗਿਆ ਹੈ। ਉਸ ਤੋਂ ਪਹਿਲਾਂ, ਅਵਨੀ ਲੇਖਰਾ ਅਤੇ ਮੋਨਾ ਅਗਰਵਾਲ ਨੇ ਭਾਰਤ ਲਈ ਨਿਸ਼ਾਨੇਬਾਜ਼ੀ ਵਿੱਚ ਕ੍ਰਮਵਾਰ ਸੋਨ ਅਤੇ ਕਾਂਸੀ ਦੇ ਤਗਮੇ ਜਿੱਤੇ ਸਨ। ਹੁਣ ਮਨੀਸ਼ ਤੀਜੇ ਨਿਸ਼ਾਨੇਬਾਜ਼ ਹਨ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੇ ਤੀਜੇ ਦਿਨ ਭਾਰਤ ਲਈ ਮੈਡਲ ਜਿੱਤਿਆ ਹੈ।
- ਭਾਰਤੀ ਸ਼ੂਟਰਾਂ ਦਾ ਡਬਲ ਧਮਾਕਾ, ਅਵਨੀ ਲੇਖਰਾ ਨੇ ਗੋਲਡ ਅਤੇ ਮੋਨਾ ਅਗਰਵਾਲ ਨੇ ਜਿੱਤਿਆ ਬ੍ਰਾਂਜ਼ ਮੈਡਲ - Paris Paralympics 2024
- ਮਨੂ ਭਾਕਰ ਨੇ ਸਚਿਨ ਤੇਂਦੁਲਕਰ ਨਾਲ ਕੀਤੀ ਮੁਲਾਕਾਤ, ਸਟਾਰ ਨਿਸ਼ਾਨੇਬਾਜ਼ ਨੇ ਮਹਾਨ ਕ੍ਰਿਕਟਰ ਲਈ ਆਖੀ ਖ਼ਾਸ ਗੱਲ - Manu Bhaker met Sachin Tendulkar
- 3 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਅਲਕਾਰਜ਼ ਦੂਜੇ ਦੌਰ ਤੋਂ ਬਾਹਰ, ਵਿਸ਼ਵ ਦੇ 74ਵੇਂ ਨੰਬਰ ਦੇ ਖਿਡਾਰੀ ਤੋਂ ਹਾਰੇ - US Open 2024
ਤੁਹਾਨੂੰ ਦੱਸ ਦੇਈਏ ਕਿ ਮਨੀਸ਼ ਨੇ ਟੋਕੀਓ ਪੈਰਾਲੰਪਿਕ ਖੇਡਾਂ 'ਚ ਸੋਨ ਤਗਮਾ ਜਿੱਤਿਆ ਸੀ ਪਰ ਇਸ ਵਾਰ ਉਹ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇ ਅਤੇ ਲਗਾਤਾਰ ਦੂਜਾ ਸੋਨ ਤਮਗਾ ਜਿੱਤਣ ਤੋਂ ਖੁੰਝ ਗਏ । ਇਸ ਵਾਰ ਉਸ ਨੂੰ ਸਿਰਫ਼ ਚਾਂਦੀ ਦੇ ਤਗ਼ਮੇ ਨਾਲ ਹੀ ਸੰਤੁਸ਼ਟ ਹੋਣਾ ਪਿਆ।