ਨਵੀਂ ਦਿੱਲੀ: ਬਾਰਡਰ-ਗਾਵਸਕਰ ਟਰਾਫੀ ਲਈ ਆਸਟ੍ਰੇਲੀਆ ਬਨਾਮ ਭਾਰਤ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਸ਼ੁੱਕਰਵਾਰ, 22 ਨਵੰਬਰ ਤੋਂ ਪਰਥ ਦੇ ਆਪਟਸ ਸਟੇਡੀਅਮ 'ਚ ਸ਼ੁਰੂ ਹੋਵੇਗੀ। ਕਪਤਾਨ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ 'ਚ ਭਾਰਤੀ ਟੀਮ ਸੀਰੀਜ਼ 'ਚ ਸ਼ਾਨਦਾਰ ਸ਼ੁਰੂਆਤ ਕਰਨਾ ਚਾਹੇਗੀ, ਉਥੇ ਹੀ ਆਸਟ੍ਰੇਲੀਆਈ ਟੀਮ ਬੀਜੀਟੀ 'ਚ ਆਪਣੀਆਂ ਪਿਛਲੀਆਂ ਸੀਰੀਜ਼ 'ਚ ਮਿਲੀ ਹਾਰਾਂ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰੇਗੀ।
📸📸
— BCCI (@BCCI) November 19, 2024
Getting Perth Ready 🙌#TeamIndia | #AUSvIND pic.twitter.com/E52CHm1Akv
ਭਾਰਤੀ ਕ੍ਰਿਕਟ ਟੀਮ ਦੀ ਆਸਟ੍ਰੇਲੀਆ ਉੱਤੇ ਉਨ੍ਹਾਂ ਦੇ ਘਰੇਲੂ ਮੈਦਾਨ ਵਿੱਚ ਪਿਛਲੀ ਜਿੱਤ ਨੇ ਆਗਾਮੀ ਟੈਸਟ ਸੀਰੀਜ਼ ਲਈ ਉਮੀਦਾਂ ਵਧਾ ਦਿੱਤੀਆਂ ਹਨ। ਟੀਮ ਇੰਡੀਆ ਲਈ, IND ਬਨਾਮ AUS ਬਾਰਡਰ-ਗਾਵਸਕਰ ਟੈਸਟ ਸੀਰੀਜ਼ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਨੂੰ ਅਗਲੇ ਸਾਲ ਜੂਨ ਵਿੱਚ ਲਾਰਡਸ ਵਿੱਚ ਖੇਡੀ ਜਾਣ ਵਾਲੀ ICC ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਆਸਟ੍ਰੇਲੀਆ ਨੂੰ 4-0 ਨਾਲ ਹਰਾਉਣਾ ਹੋਵੇਗਾ।
Less than a day to go ⏳
— ICC (@ICC) November 21, 2024
Australia and India face off in the crucial Border-Gavaskar Trophy series, starting tomorrow 🏆
Who are you cheering for?#WTC25 | #AUSvIND pic.twitter.com/pQo0YSHvhc
ਪਰਥ ਵਿੱਚ ਪਹਿਲੇ ਟੈਸਟ ਲਈ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਉਪਲਬਧ ਨਾ ਹੋਣ ਕਾਰਨ ਪ੍ਰਮੁੱਖ ਤੇਜ਼ ਗੇਂਦਬਾਜ਼ ਉਪ-ਕਪਤਾਨ ਜਸਪ੍ਰੀਤ ਬੁਮਰਾਹ ਟੀਮ ਦੀ ਕਪਤਾਨੀ ਕਰਨਗੇ, ਜਦਕਿ ਕੁਝ ਖਿਡਾਰੀਆਂ ਦੇ ਡੈਬਿਊ ਕਰਨ ਦੀ ਉਮੀਦ ਹੈ। ਇੱਥੇ ਦੇਖੋ ਕਿ ਕਿਵੇਂ ਪ੍ਰਸ਼ੰਸਕ ਭਾਰਤ ਬਨਾਮ ਆਸਟ੍ਰੇਲੀਆ ਟੈਸਟ ਸੀਰੀਜ਼ ਦੇ ਸਾਰੇ ਮੈਚਾਂ ਨੂੰ ਮੁਫ਼ਤ ਵਿੱਚ ਲਾਈਵ ਦੇਖ ਸਕਦੇ ਹਨ।
ND ਬਨਾਮ AUS ਬਾਰਡਰ-ਗਾਵਸਕਰ ਟੈਸਟ ਸੀਰੀਜ਼ ਨਾਲ ਸਬੰਧਤ ਸਾਰੀ ਮਹੱਤਵਪੂਰਨ ਜਾਣਕਾਰੀ:-
- ਭਾਰਤ ਬਨਾਮ ਆਸਟ੍ਰੇਲੀਆ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਮੈਚਾਂ ਦਾ ਲਾਈਵ ਟੈਲੀਕਾਸਟ ਕਿੱਥੇ ਦੇਖਣਾ ਹੈ?
ਭਾਰਤ ਬਨਾਮ ਆਸਟ੍ਰੇਲੀਆ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਮੈਚਾਂ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ 'ਤੇ ਕੀਤਾ ਜਾਵੇਗਾ।
- ਭਾਰਤ ਬਨਾਮ ਆਸਟ੍ਰੇਲੀਆ ਬਾਰਡਰ-ਗਾਵਸਕਰ ਟੈਸਟ ਸੀਰੀਜ਼ ਮੈਚਾਂ ਦੀ ਮੁਫ਼ਤ ਲਾਈਵ ਸਟ੍ਰੀਮਿੰਗ ਕਿੱਥੇ ਦੇਖਣੀ ਹੈ?
ਭਾਰਤੀ ਪ੍ਰਸ਼ੰਸਕ IND ਬਨਾਮ AUS ਟੈਸਟ ਸੀਰੀਜ਼ ਦੇ ਸਾਰੇ ਮੈਚਾਂ ਨੂੰ Disney+Hotstar ਐਪ 'ਤੇ ਸਟ੍ਰੀਮ ਕਰ ਸਕਦੇ ਹਨ, ਅਤੇ Jio Cinema ਸਾਰੇ ਮੈਚਾਂ ਦੀ ਲਾਈਵ ਸਟ੍ਰੀਮਿੰਗ ਮੁਫਤ ਪ੍ਰਦਾਨ ਕਰੇਗਾ।
ਭਾਰਤ ਬਨਾਮ ਆਸਟ੍ਰੇਲੀਆ ਬਾਰਡਰ ਗਾਵਸਕਰ ਟਰਾਫੀ (BGT) ਦਾ ਪੂਰਾ ਸ਼ਡਿਊਲ
- ਭਾਰਤ ਬਨਾਮ ਆਸਟ੍ਰੇਲੀਆ, ਪਹਿਲਾ ਟੈਸਟ: 22-26 ਨਵੰਬਰ, ਪਰਥ (ਭਾਰਤੀ ਸਮੇਂ ਅਨੁਸਾਰ ਸਵੇਰੇ 7:50 ਵਜੇ)
- ਭਾਰਤ ਬਨਾਮ ਆਸਟ੍ਰੇਲੀਆ, ਦੂਜਾ ਟੈਸਟ: 6-10 ਦਸੰਬਰ, ਐਡੀਲੇਡ (ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ)
- ਭਾਰਤ ਬਨਾਮ ਆਸਟ੍ਰੇਲੀਆ, ਤੀਜਾ ਟੈਸਟ: 14-18 ਦਸੰਬਰ, ਬ੍ਰਿਸਬੇਨ (ਭਾਰਤੀ ਸਮੇਂ ਅਨੁਸਾਰ ਸਵੇਰੇ 5:50 ਵਜੇ)
- ਭਾਰਤ ਬਨਾਮ ਆਸਟ੍ਰੇਲੀਆ, ਚੌਥਾ ਟੈਸਟ: 26-30 ਦਸੰਬਰ, ਮੈਲਬੌਰਨ (ਭਾਰਤੀ ਸਮੇਂ ਅਨੁਸਾਰ ਸਵੇਰੇ 5:00 ਵਜੇ)
- ਭਾਰਤ ਬਨਾਮ ਆਸਟ੍ਰੇਲੀਆ, ਪੰਜਵਾਂ ਟੈਸਟ: 2-7 ਜਨਵਰੀ, ਸਿਡਨੀ (ਭਾਰਤੀ ਸਮੇਂ ਅਨੁਸਾਰ ਸਵੇਰੇ 5:00 ਸਵੇਰੇ)
ਭਾਰਤ ਬਨਾਮ ਆਸਟ੍ਰੇਲੀਆ ਬਾਰਡਰ-ਗਾਵਸਕਰ ਟਰਾਫੀ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਰਵਿੰਦਰ ਜਡੇਜਾ, ਯਸ਼ਸਵੀ ਜੈਸਵਾਲ, ਧਰੁਵ ਜੁਰੇਲ (ਵਿਕਟਕੀਪਰ), ਸਰਫਰਾਜ਼ ਖਾਨ, ਵਿਰਾਟ ਕੋਹਲੀ, ਪ੍ਰਸਿੱਧ ਕ੍ਰਿਸ਼ਨਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ਮੀ, ਰਿਸ਼ਭ ਪੰਤ (ਵਿਕਟਕੀਪਰ), ਕੇਐਲ ਰਾਹੁਲ, ਹਰਸ਼ਿਤ ਰਾਣਾ, ਅਭਿਮਨਿਊ ਈਸਵਰਨ, ਸ਼ੁਭਮਨ ਗਿੱਲ, ਨਿਤੀਸ਼ ਕੁਮਾਰ ਰੈੱਡੀ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ।
ਆਸਟ੍ਰੇਲੀਆ ਦੀ ਪਹਿਲੇ ਟੈਸਟ ਲਈ ਟੀਮ: ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲੇਕਸ ਕੈਰੀ (ਵਿਕਟਕੀਪਰ), ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ (ਵਿਕਟਕੀਪਰ), ਉਸਮਾਨ ਖਵਾਜਾ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਿਚ ਮਾਰਸ਼, ਨਾਥਨ ਮੈਕਸਵੀਨੀ, ਸਟੀਵ ਸਮਿਥ, ਮਿਸ਼ੇਲ ਸਟਾਰਕ।