ਨਵੀਂ ਦਿੱਲੀ: ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਵਿਸ਼ਾਖਾਪਟਨਮ ਟੈਸਟ ਮੈਚ 'ਚ ਭਾਰਤੀ ਟੀਮ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਭਾਰਤ ਦੀ ਇਸ ਜਿੱਤ ਵਿੱਚ ਭਾਰਤ ਦੀ ਫੀਲਡਿੰਗ ਨੇ ਅਹਿਮ ਭੂਮਿਕਾ ਨਿਭਾਈ। ਇਸ ਦਾ ਜ਼ਿਕਰ ਕਰਦੇ ਹੋਏ ਭਾਰਤ ਦੇ ਮੁੱਖ ਫੀਲਡਿੰਗ ਕੋਚ ਟੀ ਦਿਲੀਪ ਨੇ ਰੋਹਿਤ ਸ਼ਰਮਾ ਅਤੇ ਸ਼੍ਰੇਅਸ ਅਈਅਰ ਦੀ ਤਾਰੀਫ ਕੀਤੀ ਹੈ।
ਰੋਹਿਤ ਸ਼ਰਮਾ ਵੱਲੋਂ ਸਲਿੱਪ ਵਿੱਚ ਲਏ ਗਏ ਕੈਚ ਬਾਰੇ ਦਿਲੀਪ ਨੇ ਕਿਹਾ ਕਿ ਰੋਹਿਤ ਨੇ ਸ਼ਾਨਦਾਰ ਕੈਚ ਲਿਆ ਅਤੇ ਇਹ ਇੱਕ ਗੇਮ ਚੇਂਜਰ ਕੈਚ ਵੀ ਸੀ। ਸ਼੍ਰੇਅਸ ਅਈਅਰ ਵੱਲੋਂ ਕੀਤੇ ਗਏ ਰਨ ਆਊਟ ਹੋਣ ਤੋਂ ਬਾਅਦ ਖੇਡ ਕਾਫੀ ਹੱਦ ਤੱਕ ਭਾਰਤ ਦੇ ਪੱਖ 'ਚ ਹੋ ਗਈ ਸੀ। ਕੋਚ ਟੀ ਦਿਲੀਪ ਨੇ ਕਿਹਾ ਕਿ ਬੇਨ ਸਟੋਕਸ ਨੂੰ ਰਨ ਆਊਟ ਕਰਨ ਲਈ ਅਈਅਰ ਦਾ ਡਾਇਰੈਕਟ ਹਿੱਟ ਬਹੁਤ ਸ਼ਾਨਦਾਰ ਸੀ। ਖਾਸ ਕਰਕੇ ਜਦੋਂ ਬੇਨ ਸਟੋਕਸ ਬੱਲੇਬਾਜ਼ੀ ਕਰ ਰਿਹਾ ਹੋਵੇ। ਕੋਚ ਨੇ ਕਿਹਾ ਕਿ ਅੰਤ 'ਚ ਮੈਂ ਆਪਣੀ ਟੀਮ ਦੀ ਫੀਲਡਿੰਗ ਤੋਂ ਬਹੁਤ ਖੁਸ਼ ਹਾਂ।
ਰੋਹਿਤ ਸ਼ਰਮਾ ਨੇ ਕਿਹਾ ਕਿ ਅਸੀਂ ਕੁਝ ਬਹੁਤ ਵਧੀਆ ਕੈਚ ਲਏ ਅਤੇ ਗੇਮ ਚੇਂਜਰ ਰਨ ਆਊਟ ਕੀਤੇ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਸ਼ਾਨਦਾਰ ਅਤੇ ਚੁਸਤ ਫੀਲਡਿੰਗ ਟੀਮ ਹਾਂ। ਓਲੀ ਪੋਪ ਦੇ 0.45 ਸਕਿੰਟ ਤੋਂ ਵੀ ਘੱਟ ਸਮੇਂ 'ਚ ਸਲਿੱਪ 'ਚ ਕੈਚ ਲੈਣ ਦੇ ਬਾਰੇ 'ਚ ਰੋਹਿਤ ਨੇ ਕਿਹਾ ਕਿ ਸਲਿੱਪ ਫੀਲਡਰ ਦੇ ਤੌਰ 'ਤੇ ਤੁਹਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਉਸ ਨੇ ਓਲੀ ਪੋਪ ਦੀ ਵਿਕਟ ਨੂੰ ਬਹੁਤ ਮਹੱਤਵਪੂਰਨ ਦੱਸਿਆ ਕਿਉਂਕਿ ਉਹ ਸ਼ਾਨਦਾਰ ਫਾਰਮ 'ਚ ਸੀ।
- ਅੰਡਰ 19 ਵਿਸ਼ਵ ਕੱਪ ਸੈਮੀਫਾਈਨਲ 'ਚ ਟੀਮ ਇੰਡੀਆ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ, ਜਾਣੋ ਕੌਣ ਕਿਸ 'ਤੇ ਪਵੇਗਾ ਭਾਰੂ
- ਭਾਰਤ ਨੇ ਦੂਜੇ ਟੈਸਟ ਵਿੱਚ ਇੰਗਲੈਂਡ ਨੂੰ 106 ਦੌੜਾਂ ਨਾਲ ਦਰੜਿਆ, ਬੁਮਰਾਹ ਰਹੇ ਜਿੱਤ ਦੇ ਹੀਰੋ
- ਸ਼ੁਭਮਨ ਗਿੱਲ ਦੀ ਥਾਂ ਸਰਫਰਾਜ਼ ਖਾਨ ਨੇ ਕਿਉਂ ਕੀਤੀ ਫੀਲਡਿੰਗ, ਜਾਣੋ ਕਾਰਣ
ਤੁਹਾਨੂੰ ਦੱਸ ਦੇਈਏ ਕਿ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਹੈਦਰਾਬਾਦ ਵਿੱਚ ਖੇਡਿਆ ਗਿਆ ਸੀ ਜੋ ਇੰਗਲੈਂਡ ਨੇ 28 ਦੌੜਾਂ ਨਾਲ ਜਿੱਤ ਲਿਆ ਸੀ। ਉਸ ਮੈਚ 'ਚ ਓਲੀ ਪੋਪ ਨੇ 196 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ, ਜਦਕਿ ਇੰਗਲੈਂਡ ਦੇ ਡੈਬਿਊ ਗੇਂਦਬਾਜ਼ ਟਾਮ ਹਾਰਟਲੇ ਨੇ 9 ਵਿਕਟਾਂ ਲਈਆਂ ਸਨ। ਵਿਸ਼ਾਖਾਪਟਨਮ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਹੀਰੋ ਰਹੇ ਜਸਪ੍ਰੀਤ ਬੁਮਰਾਹ ਨੇ 9 ਵਿਕਟਾਂ ਲਈਆਂ, ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਦੋਹਰਾ ਸੈਂਕੜਾ ਲਗਾਇਆ ਅਤੇ ਸ਼ੁਭਮਨ ਗਿੱਲ ਨੇ 104 ਦੌੜਾਂ ਦੀ ਪਾਰੀ ਖੇਡੀ।