ਨਵੀਂ ਦਿੱਲੀ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਅੱਜ ਤੋਂ ਸ਼ੁਰੂ ਹੋ ਰਹੀ ਹੈ। ਦੋਵਾਂ ਟੀਮਾਂ ਵਿਚਾਲੇ ਹਾਲ ਹੀ 'ਚ ਖੇਡੀ ਗਈ ਟੈਸਟ ਸੀਰੀਜ਼ 'ਚ ਭਾਰਤ ਨੇ 2-0 ਨਾਲ ਵਾਈਟਵਾਸ਼ ਕੀਤਾ ਸੀ। ਦੋਵੇਂ ਟੀਮਾਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਆਹਮੋ-ਸਾਹਮਣੇ ਹੋ ਕੇ ਆਪਣੀ ਚੱਲ ਰਹੀ ਬਹੁ-ਸਰੂਪ ਦੀ ਲੜੀ ਨੂੰ ਜਾਰੀ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਹ ਮੈਚ ਗਵਾਲੀਅਰ ਦੇ ਸ਼੍ਰੀਮੰਤ ਮਾਧਵਰਾਓ ਸਿੰਧੀਆ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।
ਸੂਰਿਆਕੁਮਾਰ ਯਾਦਵ ਟੀ-20 ਸੀਰੀਜ਼ 'ਚ ਭਾਰਤੀ ਟੀਮ ਦੀ ਕਮਾਨ ਸੰਭਾਲਣਗੇ। ਸੂਰਿਆਕੁਮਾਰ ਯਾਦਵ ਤੋਂ ਇਲਾਵਾ ਹਾਰਦਿਕ ਪੰਡਯਾ ਸੀਰੀਜ਼ 'ਚ ਜਾਦੂ ਕਰਦੇ ਨਜ਼ਰ ਆਉਣਗੇ। ਸੰਜੂ ਸੈਮਸਨ 'ਤੇ ਵੀ ਪੂਰੇ ਦੇਸ਼ ਦੀਆਂ ਨਜ਼ਰਾਂ ਹੋਣਗੀਆਂ। ਸੰਜੂ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਇਸ ਦੇ ਨਾਲ ਹੀ ਰਿਆਨ ਪਰਾਗ ਵੀ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਣਗੇ।
ਗਵਾਲੀਅਰ ਸਟੇਡੀਅਮ ਦੀ ਪਿੱਚ ਰਿਪੋਰਟ
ਸ਼੍ਰੀਮੰਤ ਮਾਧਵਰਾਓ ਸਿੰਧੀਆ ਕ੍ਰਿਕਟ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਚੰਗੀ ਹੋਣ ਦੀ ਉਮੀਦ ਹੈ। ਅਜਿਹੀ ਪਿੱਚ 'ਤੇ ਉੱਚ ਸਕੋਰ ਵਾਲੇ ਤੇਜ਼ ਰਫ਼ਤਾਰ ਵਾਲੇ ਮੈਚ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਬੋਰਡ 'ਤੇ ਵੱਡਾ ਸਕੋਰ ਬਣਾਉਣਾ ਚਾਹੇਗੀ ਤਾਂ ਕਿ ਸ਼ਾਨਦਾਰ ਮੈਚ ਦੇਖਣ ਨੂੰ ਮਿਲੇ।
ਦੋਵਾਂ ਟੀਮਾਂ ਵਿਚਾਲੇ ਹੈੱਡ ਟੂ ਹੈੱਡ
ਭਾਰਤ ਬਨਾਮ ਬੰਗਲਾਦੇਸ਼ ਵਿਚਾਲੇ ਖੇਡੇ ਗਏ ਟੀ-20 ਮੈਚਾਂ ਵਿੱਚ ਭਾਰਤ ਦੇ ਅੰਕੜੇ ਸ਼ਾਨਦਾਰ ਹਨ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 13 ਟੀ-20 ਮੈਚ ਖੇਡੇ ਗਏ ਹਨ, ਜਿਨ੍ਹਾਂ 'ਚ ਭਾਰਤ ਨੇ 12 ਅਤੇ ਬੰਗਲਾਦੇਸ਼ ਨੇ ਸਿਰਫ ਇਕ ਮੈਚ ਜਿੱਤਿਆ ਹੈ। ਅਜਿਹੇ 'ਚ ਭਾਰਤੀ ਟੀਮ ਬੰਗਲਾਦੇਸ਼ ਖਿਲਾਫ ਇਸ ਦਬਦਬੇ ਨੂੰ ਬਰਕਰਾਰ ਰੱਖਣਾ ਚਾਹੇਗੀ।
ਮੌਸਮ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਟੀ-20 ਮੈਚ 'ਚ ਮੌਸਮ ਕਾਫੀ ਵਧੀਆ ਹੋਣ ਵਾਲਾ ਹੈ। ਗਵਾਲੀਅਰ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਇਸ ਲਈ ਦਰਸ਼ਕਾਂ ਨੂੰ ਪੂਰਾ ਮੈਚ ਦੇਖਣ ਦਾ ਮੌਕਾ ਮਿਲੇਗਾ। ਹਾਲਾਂਕਿ, ਨਮੀ ਵਾਲਾ ਮੌਸਮ ਹੋ ਸਕਦਾ ਹੈ।
ਦੋਵੇਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਭਾਰਤੀ ਟੀਮ
ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਹਾਰਦਿਕ ਪੰਡਯਾ, ਰਿਆਨ ਪਰਾਗ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ, ਮਯੰਕ ਯਾਦਵ।
ਬੰਗਲਾਦੇਸ਼ ਟੀਮ
ਲਿਟਨ ਦਾਸ, ਤਨਜੀਦ ਹਸਨ ਤਮੀਮ, ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤੌਹੀਦ ਹਿਰਦੌਏ, ਮਹਿਮੂਦੁੱਲਾ, ਜ਼ੇਕਰ ਅਲੀ, ਮੇਹਦੀ ਹਸਨ ਮਿਰਾਜ, ਰਿਸ਼ਾਦ ਹੁਸੈਨ, ਮੁਸਤਫਿਜ਼ੁਰ ਰਹਿਮਾਨ, ਤਸਕੀਨ ਅਹਿਮਦ, ਤਨਜ਼ੀਮ ਹਸਨ ਸਾਕਿਬ।
- ਬੰਗਲਾਦੇਸ਼ ਖਿਲਾਫ ਸੀਰੀਜ਼ ਤੋਂ ਪਹਿਲਾਂ ਇਹ ਖਤਰਨਾਕ ਆਲਰਾਊਂਡਰ ਹੋਇਆ ਬਾਹਰ, ਤਿਲਕ ਵਰਮਾ ਨੂੰ ਮਿਲੀ ਜਗ੍ਹਾ - SHIVAM DUBE RULED OUT
- ਮੁੰਬਈ ਨੇ 27 ਸਾਲ ਬਾਅਦ ਇਰਾਨੀ ਕੱਪ ਦਾ ਸੋਕਾ ਕੀਤਾ ਖਤਮ, ਸਰਫਰਾਜ਼ ਖਾਨ ਬਣੇ ਪਲੇਅਰ ਆਫ ਦਿ ਮੈਚ - Irani Cup 2024
- ਅੱਤਵਾਦੀਆਂ ਦੇ ਮਾਹਿਰ ਸ਼ਰਦ ਕੁਮਾਰ ਨੂੰ BCCI ਨੇ ਦਿੱਤੀ ਵੱਡੀ ਜ਼ਿੰਮੇਵਾਰੀ, ਫਿਕਸਿੰਗ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ - BCCI Anti Corruption Unit