ਹੈਦਰਾਬਾਦ— ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਟੀ-20 ਵਿਸ਼ਵ ਕੱਪ 'ਚ ਟੀਮ ਲਈ ਖੇਡਦੇ ਨਜ਼ਰ ਨਹੀਂ ਆਉਣਗੇ। ਉਨ੍ਹਾਂ ਨੇ ਇੰਗਲੈਂਡ ਕ੍ਰਿਕਟ ਬੋਰਡ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਖੁਦ ਨੂੰ ਟੀ-20 ਵਿਸ਼ਵ ਕੱਪ ਤੋਂ ਬਾਹਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਰਾਸ਼ਟਰੀ ਟੀਮ ਲਈ ਆਲਰਾਊਂਡਰ ਦੀ ਭੂਮਿਕਾ ਨਿਭਾਉਣ ਲਈ ਆਪਣੀ ਗੇਂਦਬਾਜ਼ੀ ਫਿਟਨੈੱਸ ਨੂੰ ਸੁਧਾਰਨ 'ਤੇ ਕੰਮ ਕਰ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਟੋਕਸ ਨੇ ਟੀ-20 ਵਿਸ਼ਵ ਕੱਪ 2022 'ਚ ਪਾਕਿਸਤਾਨ ਖਿਲਾਫ ਜੇਤੂ ਦੌੜਾਂ ਬਣਾਈਆਂ ਸਨ। ਫਾਈਨਲ ਮੈਚ ਵਿੱਚ ਉਨ੍ਹਾਂ ਨੇ ਅਰਧ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿੱਚ ਮਦਦ ਕੀਤੀ। ਪਾਕਿਸਤਾਨ ਇਹ ਮੈਚ ਪੰਜ ਵਿਕਟਾਂ ਨਾਲ ਹਾਰ ਗਿਆ ਸੀ। ਹਾਲਾਂਕਿ ਉਦੋਂ ਤੋਂ ਉਹ ਸਿਰਫ ਦੋ ਟੀ-20 ਮੈਚ ਖੇਡੇ ਹਨ। ਸਟੋਕਸ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਪਰ ਉਨ੍ਹਾਂ ਨੇ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਖੇਡਣ ਦਾ ਫੈਸਲਾ ਵਾਪਸ ਲੈ ਲਿਆ ਸੀ।
-
T20 World Cup ❌
— England Cricket (@englandcricket) April 2, 2024
Ben Stokes will play no part in this summer's tournament 🏆
ਇਸ ਸਾਲ ਉਹ ਭਾਰਤ ਦੇ ਖਿਲਾਫ ਖੇਡੀ ਗਈ ਪੰਜ ਮੈਚਾਂ ਦੀ ਟੈਸਟ ਸੀਰੀਜ਼ 'ਚ ਸਿਰਫ ਪੰਜ ਓਵਰ ਹੀ ਗੇਂਦਬਾਜ਼ੀ ਕਰ ਸਕੇ, ਜਿੱਥੇ ਇੰਗਲੈਂਡ ਨੂੰ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਨੂੰ ਦਿੱਤੇ ਤਾਜ਼ਾ ਬਿਆਨ 'ਚ ਸਟੋਕਸ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੀ ਗੇਂਦਬਾਜ਼ੀ ਫਿਟਨੈੱਸ 'ਤੇ ਕੰਮ ਕਰ ਰਹੇ ਹਨ ਅਤੇ ਭਵਿੱਖ ਦੇ ਟੂਰਨਾਮੈਂਟਾਂ 'ਚ ਆਲਰਾਊਂਡਰ ਦੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ।
ਸਟੋਕਸ ਨੇ ਕਿਹਾ 'ਮੈਂ ਸਖਤ ਮਿਹਨਤ ਕਰ ਰਿਹਾ ਹਾਂ ਅਤੇ ਕ੍ਰਿਕਟ ਦੇ ਸਾਰੇ ਫਾਰਮੈਟਾਂ 'ਚ ਆਲਰਾਊਂਡਰ ਦੇ ਰੂਪ 'ਚ ਪੂਰੀ ਭੂਮਿਕਾ ਨਿਭਾਉਣ ਲਈ ਆਪਣੀ ਗੇਂਦਬਾਜ਼ੀ ਫਿਟਨੈੱਸ ਨੂੰ ਮਜ਼ਬੂਤ ਕਰਨ 'ਤੇ ਧਿਆਨ ਦੇ ਰਿਹਾ ਹਾਂ।