ਤਰਨ ਤਾਰਨ: ਪੰਚਾਇਤੀ ਚੋਣਾਂ ਨੂੰ ਲੈਕੇ ਜਿਥੇ ਹਰ ਪਾਸੇ ਸਰਗਰਮੀ ਹੈ, ਉਥੇ ਹੀ ਵਿਰੋਧ ਵੀ ਜਾਰੀ ਹੈ। ਦਰਅਸਲ ਸੱਤਾਧਾਰੀ ਪਾਰਟੀ ਵਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਰੋਧੀ ਕਾਂਗਰਸ ਪੱਖੀ ਉਮੀਦਵਾਰਾਂ ਨੂੰ ਸਰਪੰਚੀ ਲਈ ਲੋੜੀਂਦੇ ਕਾਗਜ਼ਾਤ ਸੰਬੰਧਿਤ ਵਿਭਾਗ ਵਲੋਂ ਦੇਣ ਤੋਂ ਇਨਕਾਰ ਕਰਨ ਨੂੰ ਲੈ ਕੇ ਬੀਤੇ ਦਿਨੀਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵਲੋਂ ਬਲਾਕ ਵਲਟੋਹਾ ਦੇ ਦਫ਼ਤਰ ਦਾ ਜ਼ਬਰਦਸਤ ਘਿਰਾਉ ਕੀਤਾ ਗਿਆ। ਉਥੇ ਹੀ ਜਦ ਬਲਾਕ ਦੇ ਕਰਮਚਾਰੀਆਂ ਵੱਲੋਂ ਬੀਡੀਓ ਦਫਤਰ ਦਾ ਬੂਹਾ ਨਹੀਂ ਖੋਲਿਆ ਤਾਂ ਰੋਸ ਵਿੱਚ ਕਾਂਗਰਸੀ ਵਰਕਰ ਬਲਾਕ ਦਾ ਦਰਵਾਜ਼ਾ ਤੋੜ ਕੇ ਅੰਦਰ ਹੋਏ ਦਾਖਲ ਹੋ ਗਏ। ਜਿਸ ਨੁੰ ਲੈਕੇ ਹੰਗਾਮਾ ਵੀ ਹੋਇਆ।
ਕਾਗਜ਼ ਦਾਖਲ ਨਹੀਂ ਕਕਰਨ ਦੇ ਰਹੀ ਸੱਤਾ ਧਿਰ
ਦਸਦਈਏ ਕਿ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਬਲਾਕ ਵਲਟੋਹਾ ਦੇ ਦਫ਼ਤਰ ਦਾ ਜ਼ਬਰਦਸਤ ਹੰਗਾਮਾ ਕਰਦਿਆਂ ਘਿਰਾਉ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਭੁੱਲਰ ਨੇ ਸੱਤਾਧਾਰੀ ਪਾਰਟੀ 'ਤੇ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਦੀ ਹਾਰ ਨੂੰ ਦੇਖਦੇ ਹੋਏ ਕਾਂਗਰਸੀਆਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਿਆ ਜਾ ਰਿਹਾ ਹੈ। ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਬਲਾਕ ਵਲਟੋਹਾ ਵਿਖੇ ਪ੍ਰੋਜੈਕਟਿੰਗ ਅਫਸਰ ਵੱਲੋਂ ਕਾਂਗਰਸੀ ਵਰਕਰਾਂ ਨੂੰ ਪਿੰਡਾਂ ਦੀਆਂ ਵੋਟਰ ਲਿਸਟਾਂ ਅਤੇ ਅਤੇ ਹੋਰ ਜਰੂਰੀ ਕਾਗਜ਼ਾਤ ਨਹੀਂ ਦਿੱਤੇ ਜਾ ਰਹੇ। ਜਿਸ ਕਰਕੇ ਉਹਨਾਂ ਨੂੰ ਮਜਬੂਰ ਹੋ ਕੇ ਇਹ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।
ਲੋਕਾਂ ਦੀਆਂ ਅੱਖਾਂ 'ਚ ਧੂੜ ਪਾ ਰਹੇ ਮੌਜੂਦਾ ਵਿਧਾਇਕ
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਹਲਕਾ ਖੇਮਕਰਨ ਵਿੱਚ ਸਰਬ ਸਮਤੀਆਂ ਦੇ ਨਾਂ 'ਤੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾ ਰਹੇ ਹਨ। ਉਹਨਾਂ ਕਿਹਾ ਕਿ ਮੌਜੂਦਾ ਵਿਧਾਇਕ ਦੀਆਂ ਇਸ ਧੱਕੇਸ਼ਾਹੀਆਂ ਦਾ ਕਾਂਗਰਸ ਪਾਰਟੀ ਮੂੰਹ ਤੋੜ ਜਵਾਬ ਦੇਵੇਗੀ।
- ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ 'ਤੇ ਮਨਰੇਗਾ ਮਜ਼ਦੂਰ ਰੱਖਣਗੇ ਨਜ਼ਰ, ਜ਼ਿਲ੍ਹਾ ਬਰਨਾਲਾ ਦੇ 25 ਹਾਟ ਸਪਾਟ ਪਿੰਡਾਂ ਵਿੱਚ ਮੁਹਿੰਮ ਸ਼ੁਰੂ - prevent straw pollution
- ਪੰਚਾਇਤੀ ਚੋਣਾਂ ਨੂੰ ਲੈ ਕੇ ਹੰਗਾਮਾ; ਵੋਟਰ ਲਿਸਟ 'ਚ ਮਰੇ ਨੂੰ ਜਿਉਂਦਾ ਅਤੇ ਜਿਉਂਦਿਆ ਨੂੰ ਮਾਰ ਰਹੇ ਅਧਿਕਾਰੀ, ਬੀਡੀਪੀਓ ਨੂੰ ਪਈਆਂ ਭਾਜੜਾਂ - panchayat elections 2024
- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪੰਚਾਂ-ਸਰਪੰਚ ਨੇ ਬਲਾਕ ਅਧਿਕਾਰੀਆਂ 'ਤੇ ਲਾਏ ਇਲਜ਼ਾਮ, ਕਿਹਾ- ਜਾਣਬੁੱਝ ਕੇ ਨਾਮਜ਼ਦਗੀਆਂ ਭਰਨ ਤੋਂ ਕੀਤਾ ਜਾ ਰਿਹਾ ਲੇਟ - accused the block officials
ਨੈਬ ਤਹਿਸੀਲਦਾਰ ਨੇ ਇਲਜ਼ਾਮਾ ਨੂੰ ਨਕਾਰਿਆ
ਦੱਸ ਦਈਏ ਕਿ ਇਸ ਮੌਕੇ ਬਲਾਕ ਵਿੱਚ ਮੌਜੂਦ ਨੈਬ ਤਹਿਸੀਲਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਵੱਲੋਂ ਗਲਤ ਇਲਜ਼ਾਮ ਲਾਏ ਜਾ ਰਹੇ ਹਨ, ਉਹਨਾਂ ਕਿਹਾ ਕਿ ਜਦੋਂ ਵੋਟਰ ਲਿਸਟਾਂ ਆਈਆਂ ਹਨ ਉਹਨਾਂ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਯੋਗ ਦਸਤਾਵੇਜ਼ ਹਨ ਉਹ ਸਭ ਦਿੱਤੇ ਜਾ ਰਹੇ ਹਨ।