ਮੋਗਾ: ਇੱਕ ਪਾਸੇ ਤਾਂ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਵੱਲੋਂ ਇੰਨ੍ਹਾਂ ਰੈਲੀਆਂ 'ਚ ਸ਼ਾਮਿਲ ਹੋਣ ਵਾਲਿਆਂ 'ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਇਹ ਐਕਸ਼ਨ ਮਾਲਵੀਕਾ ਸੂਦ ਦੀ ਸ਼ਿਕਾਇਤ ਹੋਇਆ ਹੈ। ਜਿਸ ਕਾਰਨ ਮਹੇਸ਼ਇੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਧਰਮਪਾਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਸਿੱਧੂ ਤੋਂ ਆਪਣੇ ਕਿਉਂ ਨਰਾਜ਼: ਦੱਸ ਦਈਏ ਕਿ ਇਸ ਨੋਟਿਸ 'ਚ ਲਿਿਖਆ ਗਿਆ ਹੈ ਤੁਹਾਨੂੰ ਇਸ ਲਈ ਕਾਰਨ ਦੱਸੋ ਨੋਟਿਸ ਦਿੱਤਾ ਜਾਂਦਾ ਹੈ ਕਿ ਤੁਹਾਡੇ ਵੱਲੋਂ ਮੋਗਾ ਹਲਕੇ ਵਿੱਚ ਅੱਜ 21 ਜਨਵਰੀ ਨੂੰ ਇੱਕ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਦੇ ਸੰਬੰਧ ਵਿੱਚ ਸ੍ਰੀਮਤੀ ਮਾਲਵਿਕਾ ਸੂਦ ਜੀ ਵੱਲੋਂ ਇੱਕ ਸ਼ਿਕਾਇਤ ਪ੍ਰਾਪਤ ਹੋਈ ਕਿ ਆਪ ਜੀ ਨੇ ਇਸ ਮੀਟਿੰਗ ਬਾਰੇ ਉਨ੍ਹਾਂ ਨਾਲ ਕੋਈ ਵਿਚਾਰ- ਵਟਾਂਦਰਾ ਨਹੀਂ ਕੀਤਾ ਅਤੇ ਨਾ ਹੀ ਇਸ ਮੀਟਿੰਗ ਬਾਰੇ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ਜਾਂ ਜ਼ਿਲ੍ਹਾ ਪ੍ਰਧਾਨ ਅਤੇ ਸਥਾਨਕ ਆਗੂਆਂ ਨੂੰ ਸੂਚਿਤ ਕੀਤਾ। ਪਾਰਟੀ ਦਾ ਇਹ ਸਿਧਾਂਤ ਹੈ ਕਿ ਹਲਕੇ ਵਿੱਚ ਜੇਕਰ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਉਹ ਸਥਾਨਕ ਸੀਨੀਅਰ ਲੀਡਰਸ਼ਿਪ ਦੀ ਸਹਿਮਤੀ ਨਾਲ ਹੋਣਾ ਚਾਹੀਦਾ ਹੈ।
ਕਈ ਹੋਰ ਸ਼ਿਕਾਇਤਾਂ ਆਈਆਂ: ਨੋਟਿਸ 'ਚ ਲਿਿਖਆ ਗਿਆ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਕਈ ਵਾਰ ਆਪ ਦੇ ਖਿਲਾਫ ਕਈ ਵਾਰ ਸ਼ਿਕਾਇਤਾਂ ਮਿਲੀਆਂ ਹਨ ਕਿ ਤੁਸੀਂ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਸੰਪਰਕ ਵਿੱਚ ਹੋ ਅਤੇ ਪਾਰਟੀ ਵਿਰੁੱਧ ਗਤੀਵਿਧੀਆਂ ਵਿੱਚ ਸਮੂਲੀਅਤ ਕਰਦੇ ਹੋ। ਇਸ ਦੇ ਕਈ ਸਬੂਤ ਕਾਂਗਰਸ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਵੀ ਪਹੁੰਚੇ ਹਨ । ਤੁਹਾਡੀ ਇਸ ਤਰ੍ਹਾਂ ਦੀ ਕਾਰਵਾਈ ਨਾਲ ਪਾਰਟੀ ਦੀ ਛਵੀ ਖ਼ਰਾਬ ਹੋ ਰਹੀ ਹੈ ਅਤੇ ਪਾਰਟੀ ਵਰਕਰਾਂ ਵਿਚ ਇਸ ਦਾ ਮਾੜਾ ਸੰਦੇਸ਼ ਜਾ ਰਿਹਾ ਹੈ।ਤੁਹਾਨੂੰ ਆਪਣਾ ਪੱਖ ਪੇਸ਼ ਕਰਨ ਲਈ 2 ਦਿਨ ਦਾ ਸਮਾਂ ਦਿੱਤਾ ਗਿਆ ਹੈ, ਜੇਕਰ ਤੁਹਾਡੇ ਵੱਲੋਂ ਕੋਈ ਜਵਾਬ ਨਾ ਆਇਆ ਤਾਂ ਪਾਰਟੀ ਆਪ ਜੀ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰੇਗੀ।