ਨਵੀਂ ਦਿੱਲੀ: ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖ਼ਿਲਾਫ਼ ਅਪਮਾਨਜਨਕ ਬਿਆਨ ਦੇਣ ਦੇ ਮਾਮਲੇ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਹਿੰਦੂ ਸੈਨਾ ਦੇ ਮੁਖੀ ਸੁਰਜੀਤ ਸਿੰਘ ਯਾਦਵ ਨੇ ਦਾਇਰ ਕੀਤੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਰਵਨੀਤ ਸਿੰਘ ਬਿੱਟੂ ਨੇ 15 ਸਤੰਬਰ ਨੂੰ ਪ੍ਰੈੱਸ ਬ੍ਰੀਫਿੰਗ 'ਚ ਰਾਹੁਲ ਗਾਂਧੀ ਖਿਲਾਫ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਸੀ।
ਰਾਹੁਲ ਗਾਂਧੀ ਉੱਤੇ ਗੰਭੀਰ ਟਿੱਪਣੀ
ਪਟੀਸ਼ਨ 'ਚ ਰਵਨੀਤ ਸਿੰਘ ਬਿੱਟੂ ਦੇ ਬਿਆਨ ਦਾ ਜ਼ਿਕਰ ਕੀਤਾ ਗਿਆ ਹੈ, 'ਜਿਸ 'ਚ ਕਿਹਾ ਗਿਆ ਸੀ ਕਿ, 'ਰਾਹੁਲ ਗਾਂਧੀ ਭਾਰਤੀ ਨਹੀਂ ਹਨ। ਉਸ ਨੇ ਆਪਣਾ ਜ਼ਿਆਦਾਤਰ ਸਮਾਂ ਬਾਹਰ ਬਿਤਾਇਆ ਹੈ। ਉਹ ਦੇਸ਼ ਨੂੰ ਬਹੁਤਾ ਪਿਆਰ ਨਹੀਂ ਕਰਦੇ। ਇਹੀ ਕਾਰਨ ਹੈ ਕਿ ਵਿਦੇਸ਼ ਜਾਣ ਸਮੇਂ ਉਹ ਗ਼ਲਤ ਬੋਲਦੇ ਹਨ। ਜਿਹੜੇ ਲੋਕ ਮੋਸਟ ਵਾਂਟੇਡ, ਵੱਖਵਾਦੀ, ਬੰਬ, ਬੰਦੂਕ ਅਤੇ ਬਾਰੂਦ ਬਣਾਉਣ ਦੇ ਮਾਹਿਰ ਹਨ, ਉਹ ਰਾਹੁਲ ਗਾਂਧੀ ਦੀ ਤਰੀਫ਼ ਕਰ ਰਹੇ ਹਨ। ਦੇਸ਼ ਦੇ ਦੁਸ਼ਮਣ ਜੋ ਜਹਾਜ਼ਾਂ, ਰੇਲਾਂ ਅਤੇ ਸੜਕਾਂ ਨੂੰ ਉਡਾਉਣ ਦੀ ਇੱਛਾ ਰੱਖਦੇ ਹਨ, ਉਹ ਰਾਹੁਲ ਗਾਂਧੀ ਦੇ ਸਮਰਥਕ ਹਨ। ਜੇਕਰ ਕੋਈ ਅਜਿਹਾ ਪੁਰਸਕਾਰ ਜਾਂ ਇਨਾਮ ਹੈ ਜਿਸ ਵਿੱਚ ਦੇਸ਼ ਦੇ ਨੰਬਰ ਇੱਕ ਅੱਤਵਾਦੀ ਨੂੰ ਫੜਨ ਦੀ ਗੱਲ ਕੀਤੀ ਗਈ ਹੈ, ਤਾਂ ਉਹ ਰਾਹੁਲ ਗਾਂਧੀ ਦੇ ਖਿਲਾਫ ਹੋਵੇਗਾ, ਕਿਉਂਕਿ ਉਹ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ।'
ਬਿੱਟੂ ਖ਼ਿਲਾਫ਼ ਕਾਰਵਾਈ ਦੀ ਮੰਗ
ਸੁਰਜੀਤ ਸਿੰਘ ਯਾਦਵ ਨੇ ਮੰਗ ਕੀਤੀ ਹੈ ਕਿ ਰਾਹੁਲ ਗਾਂਧੀ ਖ਼ਿਲਾਫ਼ ਦਿੱਤੇ ਇਸ ਬਿਆਨ ਲਈ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਜਾਣ, ਕਿਉਂਕਿ ਉਨ੍ਹਾਂ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਦਿੱਤੇ ਬਿਆਨ ਅਪਮਾਨਜਨਕ, ਝੂਠੇ ਅਤੇ ਮਨਘੜ੍ਹਤ ਹਨ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਵਿਰੁੱਧ ਬਿੱਟੂ ਦੀਆਂ ਅਪਮਾਨਜਨਕ ਟਿੱਪਣੀਆਂ ਵਿਆਪਕ ਹਿੰਸਾ ਅਤੇ ਅਸ਼ਾਂਤੀ ਨੂੰ ਪੈਦਾ ਕਰਨ ਦੀ ਸੰਭਾਵਨਾ ਹੈ।
- ਦਿੱਲੀ ਦੀ ਕਮਾਨ ਯੂਪੀ ਦੀ ਨੂੰਹ ਦੇ ਹੱਥ; ਪੰਜਾਬੀ ਰਾਜਪੂਤ ਹੈ ਆਤਿਸ਼ੀ ਦਾ ਪਤੀ, ਜਾਣੋ ਪਰਿਵਾਰ ਤੇ ਯੂਪੀ ਕੁਨੈਕਸ਼ਨ ਬਾਰੇ - Delhi CM Atishi Family
- ਆਯੁਸ਼ਮਾਨ ਭਾਰਤ ਸਕੀਮ ਤਹਿਤ ਲੋਕਾਂ ਦਾ ਮੁਫ਼ਤ ਇਲਾਜ ਬੰਦ, ਆਮ ਲੋਕਾਂ ਨੂੰ ਕਰਨਾ ਪਵੇਗਾ ਪ੍ਰੇਸ਼ਾਨੀ ਦਾ ਸਾਹਮਣਾ! - Ayushman bharat patients
- ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਢਿੱਲੋਂ ਨੇ ਨਵੇਂ ਮੁਖੀ ਦੇ ਬੰਨ੍ਹੀ ਦਸਤਾਰ, ਡੇਰੇ ਨੂੰ ਮਿਲੇ ਨਵੇਂ ਮੁਖੀ, ਨਾਮਦਾਨ ਅਤੇ ਸਤਿਸੰਗ ਕਰਨ ਦਾ ਦਿੱਤਾ ਹੁਕਮ - The new chief of Dera Jagmalwali
ਰਾਹੁਲ ਨੂੰ ਦੱਸਿਆ ਅੱਤਵਾਦੀ
ਦੱਸ ਦੇਈਏ ਕਿ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ਦੌਰਾਨ ਸਿੱਖਾਂ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਕਾਂਗਰਸ ਨੇਤਾ 'ਤੇ ਨਿਸ਼ਾਨਾ ਸਾਧਿਆ ਸੀ। ਬਿੱਟੂ ਨੇ ਰਾਹੁਲ ਨੂੰ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਅਤੇ ਅੱਤਵਾਦੀ ਦੱਸਿਆ ਸੀ।