ਰਾਜਪੁਰਾ (ਪਟਿਆਲਾ): ਰਾਜਪੁਰਾ –ਘਨੌਰ ‘ਚ ਪੰਚਾਇਤੀ ਚੋਣਾਂ ਸਬੰਧੀ ਜਬਰੀ ਨਾਮਜ਼ਦਗੀ ਰੱਦ ਕਰਨ ਦੇ ਇਲਜ਼ਾਮਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਧਰਨੇ ਦਿੰਦਿਆਂ ਰੋਡ ਜਾਮ ਕੀਤੇ ਗਏ ਜਿਸ ਕਾਰਣ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ।
ਵਿਰੋਧੀਆਂ ਦੀ ਕਾਰਵਾਈ ਨੂੰ ਦੱਸਿਆ ਨਖਿੱਧ
ਇਸ ਮਾਮਲੇ ਨੂੰ ਲੈਕੇ ਅੱਜ ਆਪਣੇ ਗ੍ਰਹਿ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਧੱਕੇਸ਼ਾਹੀ ਕਰਨ ਦੇ ਜੋ ਇਲਜ਼ਾਮ ਕਾਂਗਰਸ, ਭਾਜਪਾ ਅਤੇ ਅਕਾਲੀਆਂ ਨੇ ਲਾਏ ਹਨ, ਸਭ ਬੇਬੁਨਿਆਦ ਹਨ ਅਤੇ ਉਹ ਜਾਣਬੁੱਝ ਕੇ ਧਰਨਾ ਦੇ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਵਿਰੋਧੀ ਪਾਰਟੀਆਂ ਵੱਲੋਂ ਹਾਈਵੇਅ ਜਾਮ ਕਰਨ ਦੀ ਕਾਰਵਾਈ ਦੀ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਆਪਣਾ ਰੋਸ ਪ੍ਰਗਟਾਉਣਾ ਚਾਹੁੰਦੇ ਹਨ ਤਾਂ ਉਹ ਐਸਡੀਐਮ ਦਫ਼ਤਰ ਦੇ ਬਾਹਰ ਧਰਨਾ ਦੇਣ।
- ਪੰਚਾਇਤੀ ਚੋਣਾਂ: ਚੋਣ ਅਮਲੇ ਦੀ ਹੋਈ ਰਿਹਰਸਲ, ਦੇਖੋ ਕੀ ਹੈ ਵੋਟਿੰਗ ਦਾ ਪ੍ਰੋਸੈੱਸ - Panchayat Elections
- ਇੱਥੇ ਲੋਕ ਸਰਪੰਚ ਚੁਣਨ ਲਈ ਉਤਾਵਲੇ, ਵੋਟਿੰਗ ਡੇਅ ਦੀ ਬੇਸਬਰੀ ਨਾਲ ਉਡੀਕ, ਜਾਣੋ ਵਜ੍ਹਾਂ - Panchayat Elections 2024
- ਤਿੰਨ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀ ਔਰਤ ਨੂੰ ਸਮਾਜ ਸੇਵੀ ਸੰਸਥਾ ਨੇ ਕੀਤਾ ਸਨਮਾਨਿਤ - woman fought robbers bravely
ਲੋਕਾਂ ਨੂੰ ਕੀਤੀ ਖ਼ਾਸ ਅਪੀਲ
ਨੀਨਾ ਮਿੱਤਲ ਨੇ ਆਖਿਆ ਕਿ ਹੈਰਾਨੀ ਦੀ ਗੱਲ ਹੈ ਲੋਕਾਂ ਨਾਲ ਚੋਣਾਂ ਵਿੱਚ ਹਮਸ਼ੇ ਧੱਕਾ ਕਰਨ ਵਾਲੇ ਸਾਬਕਾ ਵਿਧਾਇਕ ਅੱਜ ਪਿੰਡ ਵਿੱਚ ਜਾਕੇ ਧਰਨੇ ਦੇ ਰਹੇ ਹਨ, ਜਿੱਥੇ ਸਹਿਮਤੀ ਵੀ ਬਣ ਰਹੀ ਹੈ। ਨੀਨਾ ਮਿੱਤਲ ਨੇ ਕਿਹਾ ਕਿ ਰੱਦ ਕੀਤੀਆਂ ਗਈਆਂ 5-10 ਫੀਸਦੀ ਨਾਮਜ਼ਦਗੀਆਂ ਦੇ ਦਸਤਾਵੇਜ਼ਾਂ ਵਿੱਚ ਕਮੀਆਂ ਪਾਈਆਂ ਗਈਆਂ ਹਨ ਅਤੇ ਕਿਸੇ ਨਾਲ ਵੀ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਪੰਚ ਦੀ ਚੋਣ ਵਿੱਚ ਕੋਈ ਵੀ ਸਥਿਤੀ ਵਿਗੜਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਮੂਹ ਵਿਧਾਨ ਸਭਾ ਹਲਕਿਆਂ ਦੇ ਦਿਹਾਤੀ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਰੋਧੀਆਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਨਾ ਹੋਣ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਗ੍ਰਾਮ ਪੰਚਾਇਤ ਦੀ ਜ਼ਿੰਮੇਵਾਰੀ ਸੌਂਪਣ।