ਅੰਮ੍ਰਿਤਸਰ: ਪੰਜਾਬ 'ਚ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਸਰਗਰਮ ਹਨ। ਆਪੋ-ਆਪਣੇ ਖੇਤਰ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਥੇ ਹੀ ਜੇਕਰ ਗੱਲ ਕੀਤੀ ਜਾਵੇ, ਅੰਮ੍ਰਿਤਸਰ ਦੇ ਅਜਨਾਲਾ ਦੀ, ਤਾਂ ਇਥੇ ਭਾਜਪਾ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਜਾ ਰਹੇ ਹਨ।
ਦਰਅਸਲ, ਇਥੇ ਨਗਰ ਨਿਗਮ ਚੋਣਾਂ ਨੂੰ ਲੈਕੇ ਬੱਸ ਸਟੈਂਡ ਨਜ਼ਦੀਕ ਮੌਜੂਦ ਭਾਜਪਾ ਵਰਕਰ ਦੀ ਦੁਕਾਨ ਦੇ ਬਾਹਰ ਨਗਰ ਪੰਚਾਇਤ ਚੋਣਾਂ 'ਚ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਅਚਾਨਕ ਹੀ ਕੁਝ ਲੋਕਾਂ ਵੱਲੋਂ ਕੂੜੇ ਦੀ ਭਰੀ ਟਰਾਲੀ ਭਾਜਪਾ ਵਰਕਰ ਦੀ ਦੁਕਾਨ ਦੇ ਬਾਹਰ ਟਾਇਰ ਵਿੱਚੋ ਹਵਾ ਕੱਢ ਕੇ ਟਰਾਲੀ ਖੜ੍ਹੀ ਕਰ ਦਿੱਤੀ ਗਈ। ਇਸ ਤੋਂ ਬਾਅਦ ਪ੍ਰਦੂਸ਼ਣ ਵਿਭਾਗ ਤੇ ਵੱਖ-ਵੱਖ ਵਿਭਾਗਾਂ ਵੱਲੋਂ ਛਾਪੇਮਾਰੀ ਕਰਵਾਈ ਗਈ। ਜਿਸ ਨੂੰ ਲੈ ਕੇ ਦੇਰ ਰਾਤ ਤੱਕ ਸਿਆਸਤ ਦਾ ਮਾਹੌਲ ਗਰਮਾਇਆ ਰਿਹਾ ਤੇ ਦੁਕਾਨ ਦੇ ਮਾਲਕ ਭਾਜਪਾ ਵਰਕਰ ਵੱਲੋਂ ਆਮ ਆਦਮੀ ਪਾਰਟੀ 'ਤੇ ਧੱਕੇਸ਼ਾਹੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ।
ਆਪ 'ਤੇ ਧੱਕੇਸ਼ਾਹੀ ਦੇ ਇਲਜ਼ਾਮ
ਭਾਜਪਾ ਵਰਕਰ ਵਿਪਨ ਖਤਰੀ ਨੇ ਕਿਹਾ ਕਿ ਉਹ ਨਗਰ ਨਿਗਮ ਦੀਆਂ ਚੋਣਾਂ 'ਚ ਭਾਜਪਾ ਦਾ ਸਮਰਥਣ ਕਰ ਰਹੇ ਹਨ, ਪਰ ਆਪ ਉਮੀਦਵਾਰਾਂ ਵੱਲੋਂ ਧਮਕਾਇਆ ਗਿਆ ਕਿ ਆਪ ਦਾ ਸਾਥ ਦਿਓ, ਜਦ ਉਨ੍ਹਾਂ ਨੇ ਇਨਕਾਰ ਕੀਤਾ ਤਾਂ ਆਪ ਸਮਰਥਕਾਂ ਨੇ ਕੂੜੇ ਦੀ ਭਰੀ ਟ੍ਰਾਲੀ ਦੀ ਹਵਾ ਕੱਡ ਕੇ ਉਨ੍ਹਾਂ ਦੀ ਦੁਕਾਨ ਮੁਹਰੇ ਲਾ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਗੂੰਡੇ ਧਕਾਸ਼ਾਹੀ ਕਰ ਰਹੇ ਹਨ। ਉਹਨਾਂ ਦੀ ਦੁਕਾਨ 'ਤੇ ਛਾਪੇਮਾਰੀ ਕਰਵਾਈ ਜਾ ਰਹੀ ਹੈ, ਤਾਂ ਜੋ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਸਕੇ।
ਇਸ ਮੌਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਮੌਜੂਦਾ ਸਰਕਾਰ ਨੂੰ ਧੱਕੇਸ਼ਾਹੀ ਕਰਨ ਤੋਂ ਬਾਜ਼ ਆਉਣ ਲਈ ਅਤੇ ਨਿਰਪੱਖ ਹੋ ਕੇ ਨਗਰ ਨਿਗਮ ਚੋਣਾਂ ਕਰਵਾਉਣ ਲਈ ਕਿਹਾ ਹੈ।
ਡੱਲੇਵਾਲ ਦਾ ਮਰਨ ਵਰਤ ਜਾਰੀ, ਹਲਾਤ ਚਿੰਤਾਜਨਕ, ਅੱਜ ਸ਼ੰਭੂ ਬਾਰਡਰ ਉੱਤੇ ਸੁਪਰੀਮ ਕੋਰਟ 'ਚ ਸੁਣਵਾਈ