ਕੀ ਤੁਸੀਂ ਰੋਜ਼ਾਨਾ ਲਗਭਗ ਢਾਈ ਘੰਟੇ ਸੈਰ ਕਰਦੇ ਹੋ? ਹਾਲਾਂਕਿ, ਖੋਜਕਾਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਤੁਹਾਡੀ ਉਮਰ ਦੀ ਸੰਭਾਵਨਾ ਨੂੰ ਹੋਰ 11 ਸਾਲ ਤੱਕ ਵਧਾਇਆ ਜਾ ਸਕਦਾ ਹੈ। ਬ੍ਰਿਟਿਸ਼ ਜਰਨਲ ਆਫ ਸਪੋਰਟਸ ਮੈਡੀਸਨ ਵਿੱਚ ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜੋ ਲੋਕ ਹਰ ਰੋਜ਼ ਢਾਈ ਘੰਟੇ ਤੋਂ ਵੱਧ ਸੈਰ ਕਰਦੇ ਹਨ, ਉਨ੍ਹਾਂ ਵਿੱਚ ਪੁਰਾਣੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਨਤੀਜੇ ਵਜੋਂ ਇਹ ਪਾਇਆ ਗਿਆ ਹੈ ਕਿ ਇਹ ਜੀਵਨ ਦੀ ਸੰਭਾਵਨਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਹ ਅਧਿਐਨ ਨੈਸ਼ਨਲ ਸੈਂਟਰ ਫਾਰ ਹੈਲਥ ਸਟੈਟਿਸਟਿਕਸ, 2003-2006 ਨੈਸ਼ਨਲ ਹੈਲਥ ਐਂਡ ਨਿਊਟ੍ਰੀਸ਼ਨਲ ਐਗਜ਼ਾਮੀਨੇਸ਼ਨ ਸਰਵੇ, ਯੂ.ਐੱਸ.ਏ ਤੋਂ 2019 ਦੀ ਜਨਗਣਨਾ ਦੇ ਅੰਕੜਿਆਂ ਦੀ ਵਰਤੋਂ ਕਰਕੇ ਕੀਤਾ ਗਿਆ ਸੀ।
ਖੋਜ 'ਚ ਕੀ ਹੋਇਆ ਖੁਲਾਸਾ?
ਬ੍ਰਿਟਿਸ਼ ਜਰਨਲ ਆਫ਼ ਸਪੋਰਟਸ ਮੈਡੀਸਨ ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ 40 ਸਾਲ ਤੋਂ ਵੱਧ ਉਮਰ ਦੇ 25 ਫੀਸਦੀ ਅਮਰੀਕਨ ਲਗਭਗ ਪੰਜ ਸਾਲ ਵੱਧ ਜੀ ਸਕਦੇ ਹਨ ਜੇਕਰ ਉਹ ਸਰੀਰਕ ਤੌਰ 'ਤੇ ਸਰਗਰਮ ਰਹਿਣਗੇ। ਅਧਿਐਨ ਨੇ ਅੰਦਾਜ਼ਾ ਲਗਾਇਆ ਹੈ ਕਿ ਜੋ ਲੋਕ ਜ਼ਿਆਦਾ ਸਰੀਰਕ ਤੌਰ 'ਤੇ ਸਰਗਰਮ ਸਨ, ਉਨ੍ਹਾਂ ਦੀ ਉਮਰ ਘੱਟ ਸਰਗਰਮ ਰਹਿਣ ਵਾਲਿਆਂ ਦੇ ਮੁਕਾਬਲੇ ਲਗਭਗ 11 ਸਾਲ ਵੱਧ ਗਈ ਸੀ। ਖੋਜਕਾਰਾਂ ਦਾ ਕਹਿਣਾ ਹੈ ਕਿ ਜੋ ਲੋਕ ਘੱਟ ਸਰੀਰਕ ਗਤੀਵਿਧੀ ਕਰਦੇ ਹਨ, ਉਨ੍ਹਾਂ ਨੂੰ ਦਿਲ ਦੇ ਰੋਗ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
ਲੋਕਾਂ ਦਾ ਕੀ ਕਹਿਣਾ ਹੈ?
40 ਤੋਂ ਵੱਧ ਉਮਰ ਦੇ ਸਰਗਰਮ 25 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਕੁੱਲ ਸਰੀਰਕ ਗਤੀਵਿਧੀ 4.8 ਕਿਲੋਮੀਟਰ ਪ੍ਰਤੀ ਘੰਟਾ ਜਾਂ ਹਰ ਰੋਜ਼ 160 ਮਿੰਟ ਤੇਜ਼ ਸੈਰ ਕਰਨ ਦੇ ਬਰਾਬਰ ਸੀ। ਇਸ ਦੇ ਆਧਾਰ 'ਤੇ ਕਿਹਾ ਜਾਂਦਾ ਹੈ ਕਿ ਜੇਕਰ ਉਹ ਸਾਰੇ ਇਸ ਪੱਧਰ ਦੀ ਸਰੀਰਕ ਗਤੀਵਿਧੀ ਹਰ ਰੋਜ਼ ਕਰਦੇ ਹਨ ਤਾਂ ਉਨ੍ਹਾਂ ਦੀ ਔਸਤ ਉਮਰ 5 ਸਾਲ ਵੱਧ ਸਕਦੀ ਹੈ। ਖੋਜਕਾਰਾਂ ਦਾ ਅਨੁਮਾਨ ਹੈ ਕਿ ਉਨ੍ਹਾਂ ਦੀ ਉਮਰ 78.6 ਸਾਲ ਤੋਂ ਵਧ ਕੇ 84 ਸਾਲ ਹੋ ਸਕਦੀ ਹੈ।
ਹਾਲਾਂਕਿ, ਸਰੀਰਕ ਤੌਰ 'ਤੇ ਸਰਗਰਮ ਲੋਕਾਂ ਦੇ ਮੁਕਾਬਲੇ ਸਭ ਤੋਂ ਘੱਟ ਸਰਗਰਮ ਲੋਕਾਂ ਨੂੰ 111 ਮਿੰਟ ਵਾਧੂ ਪੈਦਲ ਚੱਲਣਾ ਪਿਆ, ਜਿਸ ਨਾਲ ਉਨ੍ਹਾਂ ਦੀ ਉਮਰ ਦੀ ਸੰਭਾਵਨਾ ਵਿੱਚ ਲਗਭਗ 11 ਸਾਲ ਦਾ ਵਾਧਾ ਹੋਇਆ। ਨਤੀਜੇ ਵਜੋਂ ਇਹ ਸਾਹਮਣੇ ਆਇਆ ਹੈ ਕਿ ਹਰ ਵਾਧੂ ਘੰਟੇ ਚੱਲਣ ਨਾਲ ਉਨ੍ਹਾਂ ਦੀ ਉਮਰ ਲਗਭਗ 6 ਘੰਟੇ ਵੱਧ ਸਕਦੀ ਹੈ।
ਇਹ ਵੀ ਪੜ੍ਹੋ:
- ਚੀਜ਼ਾਂ ਨੂੰ ਰੱਖ ਕੇ ਭੁੱਲ ਜਾਂਦੇ ਹੋ? ਜਾਣ ਲਓ ਕਿਤੇ ਇਹ ਕਿਸੇ ਗੰਭੀਰ ਸਮੱਸਿਆ ਦਾ ਸੰਕੇਤ ਤਾਂ ਨਹੀਂ
- ਉਮਰ ਦੇ ਹਿਸਾਬ ਨਾਲ ਤੁਹਾਨੂੰ ਇੱਕ ਦਿਨ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ? ਜ਼ਿਆਦਾ ਪੀਣਾ ਕਿਸੇ ਖਤਰੇ ਤੋਂ ਘੱਟ ਨਹੀਂ!
- ਨਹਾਉਂਦੇ ਸਮੇਂ ਸਰੀਰ ਦੇ ਕਿਹੜੇ ਹਿੱਸੇ ਦੀ ਸਫ਼ਾਈ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਲੋਕ? ਜਾਣੋ ਕਿਹੜੇ ਅੰਗ ਨੂੰ ਮੰਨਿਆ ਜਾਂਦਾ ਹੈ ਸਭ ਤੋਂ ਗੰਦਾ!