ਵਿਆਹ ਤੋਂ ਬਾਅਦ ਲੜਕੇ-ਲੜਕੀ ਦੀ ਜ਼ਿੰਦਗੀ 'ਚ ਕਈ ਬਦਲਾਅ ਆਉਂਦੇ ਹਨ। ਇੱਕ ਵਾਰ ਵਿਆਹ ਹੋ ਜਾਣ ਤੋਂ ਬਾਅਦ ਤਰਜੀਹਾਂ ਅਤੇ ਜ਼ਿੰਮੇਵਾਰੀਆਂ ਆਪਣੇ ਆਪ ਬਦਲ ਜਾਂਦੀਆਂ ਹਨ। ਪਰ ਕਈ ਵਾਰ ਸਾਡਾ ਮਨ ਇਨ੍ਹਾਂ ਤਬਦੀਲੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦਾ। ਇਸ ਨਾਲ ਮਨ ਪਰੇਸ਼ਾਨ ਰਹਿੰਦਾ ਹੈ ਅਤੇ ਬਾਅਦ 'ਚ ਰਿਸ਼ਤਾ ਵੀ ਖਰਾਬ ਹੋ ਸਕਦਾ ਹੈ। ਅਜਿਹੇ 'ਚ ਜੇਕਰ ਦੋਵੇਂ ਵਿਆਹ ਤੋਂ ਪਹਿਲਾ ਹੀ ਇੱਕ-ਦੂਜੇ ਨੂੰ ਸਮਝ ਲੈਣ ਤਾਂ ਸਮੱਸਿਆਵਾਂ ਕੁਝ ਹੱਦ ਤੱਕ ਹੱਲ ਹੋ ਸਕਦੀਆਂ ਹਨ, ਕਿਉਂਕਿ ਉਮਰ ਦੇ ਹਿਸਾਬ ਨਾਲ ਸਾਨੂੰ ਕੁਝ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰਨਾ ਪੈਂਦਾ ਹੈ ਅਤੇ ਜੇਕਰ ਅਸੀਂ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦੇ ਤਾਂ ਇਸ ਨਾਲ ਰਿਸ਼ਤੇ ਦੀ ਮਿਠਾਸ ਘੱਟ ਸਕਦੀ ਹੈ।
ਵਿਆਹ ਤੋਂ ਪਹਿਲਾ ਜੋੜੇ ਨੂੰ ਇਨ੍ਹਾਂ ਚੀਜ਼ਾਂ 'ਤੇ ਕਰਨੀ ਚਾਹੀਦੀ ਹੈ ਚਰਚਾ
ਵਿਆਹ ਤੋਂ ਪਹਿਲਾਂ ਗੱਲ ਕਰਨਾ: ਕਈ ਲੜਕੀਆਂ ਕਿਸੇ ਵੀ ਤਰ੍ਹਾਂ ਦੇ ਝਗੜੇ ਤੋਂ ਬਚਣ ਲਈ ਵਿਆਹ ਤੋਂ ਪਹਿਲਾਂ ਆਪਣੇ ਹੋਣ ਵਾਲੇ ਪਤੀ ਨਾਲ ਘੱਟ ਗੱਲ ਕਰਦੀਆਂ ਹਨ ਅਤੇ ਪਰਿਵਾਰ ਵਾਲੇ ਵੀ ਲੜਕੇ-ਲੜਕੀਆਂ ਨੂੰ ਘੱਟ ਗੱਲ ਕਰਨ ਦੀ ਸਲਾਹ ਦਿੰਦੇ ਹਨ। ਪਰ ਅਜਿਹਾ ਨਾ ਕਰੋ। ਵਿਆਹ ਤੋਂ ਪਹਿਲਾਂ ਜੋੜੇ ਵਿਚਕਾਰ ਗੱਲਬਾਤ ਹੋਣੀ ਜ਼ਰੂਰੀ ਹੈ, ਕਿਉਂਕਿ ਇਸ ਰਾਹੀਂ ਦੋਵੇਂ ਇੱਕ ਦੂਜੇ ਦੇ ਸੁਭਾਅ ਨੂੰ ਜਾਣ ਸਕਦੇ ਹਨ। ਵਿਆਹ ਤੋਂ ਪਹਿਲਾ ਹੀ ਇੱਕ-ਦੂਜੇ ਦੀ ਪਸੰਦ ਅਤੇ ਨਾਪਸੰਦ ਬਾਰੇ ਜਾਣੋ। ਇਸ ਨਾਲ ਭਵਿੱਖ ਦੇ ਵਿਵਾਦਾਂ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ ਰਿਸ਼ਤਾ ਵੀ ਮਜ਼ਬੂਤ ਹੁੰਦਾ ਹੈ।
ਦੋਸਤਾਂ ਨਾਲ ਰਿਸ਼ਤੇ ਬਣਾਈ ਰੱਖੋ: ਵਿਆਹ ਤੋਂ ਪਹਿਲਾਂ ਤੁਹਾਡੇ ਕੁਝ ਖਾਸ ਦੋਸਤ ਹੁੰਦੇ ਹਨ, ਜਿਸ ਨਾਲ ਅਸੀਂ ਆਪਣੀ ਜ਼ਿੰਦਗੀ ਦੀ ਹਰ ਗੱਲ ਸਾਂਝੀ ਕਰਦੇ ਹਾਂ। ਪਰ ਵਿਆਹ ਤੋਂ ਬਾਅਦ ਅਸੀਂ ਉਨ੍ਹਾਂ ਨਾਲ ਜ਼ਿਆਦਾ ਗੱਲ ਨਹੀਂ ਕਰਦੇ। ਅਜਿਹਾ ਨਾ ਕਰੋ। ਵਿਆਹ ਤੋਂ ਬਾਅਦ ਵੀ ਆਪਣੇ ਦੋਸਤਾਂ ਨਾਲ ਰਿਸ਼ਤਾ ਬਣਾਈ ਰੱਖੋ। ਉਨ੍ਹਾਂ ਨੂੰ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਜਾਂ ਸੁੱਖ-ਦੁੱਖਾਂ ਬਾਰੇ ਦੱਸਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ, ਕਿਉਕਿ ਦੋਸਤਾਂ ਅਤੇ ਪਰਿਵਾਰ ਜਿੰਨੀ ਮਜ਼ਬੂਤ ਕੋਈ ਸਹਾਇਤਾ ਨਹੀਂ ਕਰ ਸਕਦਾ।
ਆਪਣੇ ਮਨ ਵਿੱਚ ਚੱਲ ਰਹੇ ਸਵਾਲਾਂ 'ਤੇ ਚਰਚਾ ਕਰੋ: ਵਿਆਹ ਤੋਂ ਪਹਿਲਾਂ ਹਰ ਜੋੜੇ ਦੇ ਮਨ ਵਿੱਚ ਇੱਕ ਜਾਂ ਇੱਕ ਤੋਂ ਵੱਧ ਸਵਾਲ ਹੁੰਦੇ ਹਨ। ਉਹ ਕਿਸੇ ਵੀ ਚੀਜ਼ ਨਾਲ ਸਬੰਧਤ ਹੋ ਸਕਦੇ ਹਨ ਜਿਵੇਂ ਕਿ ਨੌਕਰੀ, ਸ਼ੌਕ, ਕੱਪੜੇ ਅਤੇ ਹੋਰ ਬਹੁਤ ਸਾਰੇ ਸਵਾਲ। ਜੇ ਤੁਸੀਂ ਇਹ ਸਵਾਲ ਵਿਆਹ ਤੋਂ ਪਹਿਲਾ ਨਹੀਂ ਪੁੱਛਦੇ, ਤਾਂ ਵਿਆਹ ਤੋਂ ਬਾਅਦ ਇਹ ਚਿੰਤਾ ਦਾ ਕਾਰਨ ਬਣ ਸਕਦਾ ਹੈ। ਇਸ ਲਈ ਤੁਹਾਡੇ ਮਨ ਵਿੱਚ ਆਉਣ ਵਾਲੇ ਹਰ ਸਵਾਲ 'ਤੇ ਚਰਚਾ ਕਰੋ। ਇਸ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ।
ਲੜਾਈ: ਹਰ ਜੋੜੇ ਦੀ ਵਿਆਹ ਤੋਂ ਪਹਿਲਾਂ ਸਿਹਤਮੰਦ ਲੜਾਈ ਹੋਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਤੁਹਾਨੂੰ ਇਹ ਜਾਣਨ ਵਿੱਚ ਮਦਦ ਮਿਲੇਗੀ ਕਿ ਆਪਣੇ ਸਾਥੀ ਦੀਆਂ ਸਮੱਸਿਆਵਾਂ ਜਾਂ ਵਿਵਾਦਾਂ ਨਾਲ ਕਿਵੇਂ ਨਜਿੱਠਣਾ ਹੈ। ਇਹ ਇੱਕ ਸਫਲ ਵਿਆਹ ਦੀ ਕੁੰਜੀ ਹੈ, ਕਿਉਂਕਿ ਵੱਖ-ਵੱਖ ਵਿਚਾਰਧਾਰਾਵਾਂ ਕਾਰਨ ਕਿਸੇ ਵੀ ਮੁੱਦੇ 'ਤੇ ਗਲਤਫਹਿਮੀ ਪੈਦਾ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਅਜਿਹੇ ਸਮੇਂ 'ਚ ਆਪਣੇ ਪਾਰਟਨਰ ਨੂੰ ਮਨਾਉਣਾ ਬਹੁਤ ਜ਼ਰੂਰੀ ਹੁੰਦਾ ਹੈ।
ਇਹ ਵੀ ਪੜ੍ਹੋ:-
- ਪਾਰਟਨਰ ਨੂੰ ਖੁਸ਼ ਕਰਨ ਲਈ ਹਮੇਸ਼ਾ ਮਹਿੰਗੇ ਤੌਹਫ਼ੇ ਦੇਣ ਦੀ ਨਹੀਂ ਹੁੰਦੀ ਲੋੜ, ਬਸ ਖੁਸ਼ੀ ਦੇਣ ਲਈ ਇਹ 5 ਚੀਜ਼ਾਂ ਹੀ ਹੋ ਸਕਦੀਆਂ ਨੇ ਕਾਫ਼ੀ
- ਪਾਰਟਨਰ ਨੂੰ ਵਾਰ-ਵਾਰ ਮੈਸੇਜ ਕਰਨ ਨਾਲ ਖਰਾਬ ਹੋ ਸਕਦੈ ਪਿਅਰ ਦਾ ਰਿਸ਼ਤਾ, ਨਾ ਕਰੋ ਇਹ ਗਲਤੀਆਂ
- Relationship Tips: ਆਪਣੇ ਸਾਥੀ ਦੇ ਘਰਵਾਲਿਆਂ ਨੂੰ ਪਹਿਲੀ ਵਾਰ ਮਿਲਣ ਜਾ ਰਹੇ ਹੋ, ਤਾਂ ਇਨ੍ਹਾਂ 3 ਗੱਲਾਂ ਦਾ ਜ਼ਰੂਰ ਰੱਖੋ ਧਿਆਨ