ਲੇਂਗਪੁਈ: ਮਿਜ਼ੋਰਮ ਦੇ ਲੇਂਗਪੁਈ ਵਿੱਚ ਮੰਗਲਵਾਰ ਸਵੇਰੇ ਬਰਮੀ ਸੈਨਾ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਮਿਜ਼ੋਰਮ ਦੇ ਡੀਜੀਪੀ ਤੋਂ ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਛੋਟਾ ਸੀ ਅਤੇ ਪਾਇਲਟ ਦੇ ਨਾਲ ਇਸ 'ਚ 14 ਲੋਕ ਸਵਾਰ ਸਨ। ਡੀਜੀਪੀ ਨੇ ਕਿਹਾ, 14 ਵਿਅਕਤੀਆਂ ਵਿੱਚੋਂ 6 ਜ਼ਖ਼ਮੀ ਹੋਏ ਹਨ, ਜਦਕਿ ਅੱਠ ਸੁਰੱਖਿਅਤ ਹਨ। ਜ਼ਖਮੀਆਂ ਨੂੰ ਲੈਂਗਪੁਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਫੌਜ ਦਾ ਜਹਾਜ਼ ਲੈਂਡਿੰਗ ਦੌਰਾਨ ਕਰੈਸ਼ ਹੋ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਹੈ।
ਹਾਦਸਾਗ੍ਰਸਤ ਹੋਣ ਤੋਂ ਬਾਅਦ ਅਫਵਾਹ ਫੈਲੀ ਸੀ ਕਿ ਜਹਾਜ਼ ਭਾਰਤੀ ਸੀ: ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਅਫਗਾਨਿਸਤਾਨ ਵਿੱਚ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਅਫਵਾਹ ਫੈਲੀ ਸੀ ਕਿ ਜਹਾਜ਼ ਭਾਰਤੀ ਸੀ। ਹਾਲਾਂਕਿ, ਬਾਅਦ ਵਿੱਚ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਡੀਜੀਸੀਏ ਨੇ ਸਪੱਸ਼ਟੀਕਰਨ ਦਿੱਤਾ। ਜਿਸ ਵਿੱਚ ਦੱਸਿਆ ਗਿਆ ਸੀ ਕਿ ਅਫਗਾਨਿਸਤਾਨ ਦੀ ਸਮਾਚਾਰ ਏਜੰਸੀ ਟੋਲੋ ਨਿਊਜ਼ ਵੱਲੋਂ ਪ੍ਰਕਾਸ਼ਿਤ ਖਬਰ ਤੱਥਾਂ ਨਾਲ ਸਹੀ ਨਹੀਂ ਹੈ। ਕਰੈਸ਼ ਹੋਏ ਜਹਾਜ਼ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ। ਬਾਅਦ ਵਿੱਚ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਹਿੰਦੂਕੁਸ਼ ਪਹਾੜੀਆਂ ਦੇ ਕੋਲ ਜੋ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, ਉਹ ਏਅਰ ਐਂਬੂਲੈਂਸ ਸੀ। ਉਸੇ ਦਿਨ ਉਸ ਨੇ ਬਿਹਾਰ ਰਾਜ ਦੇ ਗਯਾ ਜ਼ਿਲ੍ਹੇ ਵਿੱਚ ਸਥਿਤ ਹਵਾਈ ਅੱਡੇ ਤੋਂ ਜਹਾਜ਼ ਵਿੱਚ ਈਂਧਨ ਭਰਿਆ ਸੀ।
- ਮਿਜ਼ੋਰਮ ਭੱਜ ਗਏ ਮਿਆਂਮਾਰ ਦੇ 184 ਸੈਨਿਕਾਂ ਨੂੰ ਭਾਰਤ ਨੇ ਭੇਜਿਆ ਵਾਪਸ
- ਅਯੁੱਧਿਆ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਦੁਨੀਆ ਭਰ 'ਚ ਮੱਚੀ ਧੂਮ, ਲੋਕਾਂ 'ਚ ਭਾਰੀ ਉਤਸ਼ਾਹ
- ਚੀਨ 'ਚ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋਇਆ ਵਾਧਾ, ਬਚਾਅ ਕਾਰਜ ਜਾਰੀ
ਇਸ ਤਰ੍ਹਾਂ ਭੱਜ ਕੇ ਆਏ ਸੈਨਿਕ: 17 ਜਨਵਰੀ ਨੂੰ ਮਿਆਂਮਾਰ ਦੇ ਸੈਨਿਕ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਦੱਖਣੀ ਮਿਜ਼ੋਰਮ ਦੇ ਲੋਂਗਟਾਲਾਈ ਜ਼ਿਲੇ ਵਿਚ ਭਾਰਤ-ਮਿਆਂਮਾਰ-ਬੰਗਲਾਦੇਸ਼ ਸਰਹੱਦ 'ਤੇ ਸਥਿਤ ਪਿੰਡ ਬੰਦੁਕਬੰਗਾ ਵਿਚ ਦਾਖਲ ਹੋਏ ਅਤੇ ਆਸਾਮ ਰਾਈਫਲਜ਼ ਕੋਲ ਪਹੁੰਚ ਗਏ। ਫੌਜੀਆਂ ਦੇ ਕੈਂਪ 'ਤੇ 'ਅਰਾਕਾਨ ਆਰਮੀ' ਦੇ ਲੜਾਕਿਆਂ ਨੇ ਕਬਜ਼ਾ ਕਰ ਲਿਆ, ਜਿਸ ਤੋਂ ਬਾਅਦ ਇਹ ਫੌਜੀ ਮਿਜ਼ੋਰਮ ਵੱਲ ਭੱਜ ਗਏ। ਅਧਿਕਾਰੀ ਨੇ ਦੱਸਿਆ ਕਿ ਮਿਆਂਮਾਰ ਦੇ ਸੈਨਿਕਾਂ ਨੂੰ ਨੇੜਲੇ ਪਰਵਾ ਸਥਿਤ ਅਸਾਮ ਰਾਈਫਲਜ਼ ਕੈਂਪ 'ਚ ਲਿਜਾਇਆ ਗਿਆ ਅਤੇ ਉਨ੍ਹਾਂ 'ਚੋਂ ਜ਼ਿਆਦਾਤਰ ਨੂੰ ਬਾਅਦ 'ਚ ਲੁੰਗਲੇਈ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਦੋਂ ਤੋਂ ਹੀ ਜਵਾਨ ਅਸਾਮ ਰਾਈਫਲਜ਼ ਦੀ ਨਿਗਰਾਨੀ ਹੇਠ ਸਨ।