ਚੰਡੀਗੜ੍ਹ: ਦੇਸ਼ ਅਤੇ ਦੁਨੀਆਂ ਵਿੱਚ ਇਹਨੀਂ ਦਿਨੀਂ ਚੁਣਾਵੀ ਮਾਹੌਲ ਭਖਿਆ ਹੋਇਆ ਹੈ। ਜਿਥੇ ਪੰਜਾਬ 'ਚ ਜ਼ਿਮਨੀ ਚੋਣਾਂ ਨੂੰ ਲੈਕੇ ਸਿਆਸਤ ਸਰਗਰਮ ਹੈ ਤਾਂ ਉਥੇ ਹੀ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵੀ ਪੂਰੇ ਸਿਖਰ 'ਤੇ ਹਨ ਅਤੇ ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਅਤੇ ਡੋਨਾਲਡ ਟ੍ਰੰਪ ਵਿੱਚ ਪੂਰਾ ਫਸਵਾਂ ਮੁਕਾਬਲਾ ਚੱਲ ਰਿਹਾ ਹੈ। ਪਰ ਇਹਨਾਂ ਚੋਣਾਂ ਵਿੱਚ ਜਿੱਤ ਕਿਸ ਦੀ ਹੋਵੇਗੀ ਐਕਟ ਕੌਣ ਬਣੇਗਾ ਅਮਰੀਕਾ ਦਾ ਨਵਾਂ ਰਾਹਸਟ੍ਰਪਤੀ ਇਹ ਤਾਂ ਭਲਕੇ ਪੈਣ ਵਾਲੀਆਂ ਵੋਟਾਂ ਹੀ ਦੱਸਣਗੀਆਂ।
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚਕਾਰ ਸਵਾਲ ਇਹ ਉੱਠਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣ ਦੀ ਪ੍ਰਕਿਰਿਆ ਕੀ ਹੈ? ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਨਵੰਬਰ ਦੇ ਪਹਿਲੇ ਮੰਗਲਵਾਰ ਨੂੰ ਹੁੰਦੀ ਹੈ, ਪਰ ਨਵੇਂ ਰਾਸ਼ਟਰਪਤੀ ਦਾ ਅਧਿਕਾਰਤ ਐਲਾਨ ਜਨਵਰੀ ਵਿੱਚ ਕਿਉਂ ਕੀਤਾ ਜਾਂਦਾ ਹੈ?
ਵੋਟਿੰਗ ਦਾ ਸਮਾਂ ਕੀ ਹੈ?
ਦੱਸ ਦਈਏ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲਈ ਵੋਟਿੰਗ ਵੱਖ-ਵੱਖ ਰਾਜਾਂ ਦੇ ਸਥਾਨਕ ਸਮੇਂ ਮੁਤਾਬਕ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ ਸ਼ੁਰੂ ਹੋਵੇਗੀ। ਇਹ ਸਮਾਂ ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਤੋਂ ਰਾਤ 9:30 ਵਜੇ ਤੱਕ ਹੋਵੇਗਾ। ਜੇਕਰ ਵੋਟਿੰਗ ਦੇ ਆਖਰੀ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਵੋਟਿੰਗ ਕੇਂਦਰ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਚੱਲ ਸਕਦੇ ਹਨ। ਯਾਨੀ ਅਮਰੀਕਾ 'ਚ ਵੋਟਿੰਗ ਖ਼ਤਮ ਹੋਣ ਤੱਕ ਭਾਰਤ ’ਚ ਅਗਲਾ ਦਿਨ ਸ਼ੁਰੂ ਹੋ ਜਾਵੇਗਾ। ਭਾਵ ਕਿ ਅਮਰੀਕਾ 'ਚ ਵੋਟਿੰਗ ਬੁੱਧਵਾਰ ਨੂੰ ਭਾਰਤੀ ਸਮੇਂ ਮੁਤਾਬਕ ਸਵੇਰੇ 4:30 ਵਜੇ ਤੱਕ ਖ਼ਤਮ ਹੋ ਸਕਦੀ ਹੈ। ਕਈ ਰਾਜਾਂ ਵਿੱਚ ਇਹ ਸਮਾਂ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਅਮਰੀਕਾ ਦੇ ਰਾਜ ਕਈ ਵੱਖ-ਵੱਖ ਸਮਾਂ ਖੇਤਰਾਂ ਵਿੱਚ ਵੰਡੇ ਹੋਏ ਹਨ।
ਕਦੋਂ ਆਉਣਗੇ ਨਤੀਜੇ ?
ਹਾਲਾਂਕਿ ਅਮਰੀਕਾ 'ਚ ਰਾਸ਼ਟਰਪਤੀ ਚੋਣ ਦੀ ਵੋਟਿੰਗ ਤੋਂ ਬਾਅਦ ਜੇਤੂ ਦਾ ਐਲਾਨ ਕਰ ਦਿੱਤਾ ਜਾਂਦਾ ਹੈ, ਪਰ ਹਰ ਵਾਰ ਜ਼ਰੂਰੀ ਨਹੀਂ ਕਿ ਅਜਿਹਾ ਹੋਵੇ। ਸਭ ਤੋਂ ਵੱਧ ਪਸੰਦ ਕੀਤੇ ਗਏ ਉਮੀਦਵਾਰ ਵੋਟਾਂ ਪ੍ਰਾਪਤ ਕਰਨ ਵਾਲਾ ਉਮੀਦਵਾਰ ਹੀ ਅਸਲ ਵਿੱਚ ਪ੍ਰਧਾਨਗੀ ਦਾ ਜੇਤੂ ਹੋਵੇ। ਕਿਉਂਕਿ ਅਮਰੀਕਾ ਵਿੱਚ ਰਾਸ਼ਟਰਪਤੀ ਅਸਲ ਵਿੱਚ ਪ੍ਰਸਿੱਧੀ ਦੇ ਹਿਸਾਬ ਨਾਲ ਵੋਟਾਂ ਦੁਆਰਾ ਨਹੀਂ ਬਲਕਿ ਇਲੈਕਟੋਰਲ ਕਾਲਜ ਦੁਆਰਾ ਚੁਣਿਆ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਾਰ ਅਜਿਹਾ ਵੀ ਹੋ ਸਕਦਾ ਹੈ ਕਿ ਇੱਕ ਰਾਜ ਵਿੱਚ ਅਨੁਮਾਨਿਤ ਜੇਤੂ ਐਲਾਨਿਆ ਜਾ ਰਿਹਾ ਹੋਵੇ ਜਦਕਿ ਦੂਜੇ ਰਾਜ ਵਿੱਚ ਵੋਟਿੰਗ ਚੱਲ ਰਹੀ ਹੁੰਦੀ ਹੈ।
ਇਸ ਲਈ, ਕਈ ਵਾਰ ਸਹੀ ਨਤੀਜੇ ਪ੍ਰਾਪਤ ਕਰਨ ਲਈ ਇੱਕ ਜਾਂ ਦੋ ਦਿਨ ਲੱਗ ਜਾਂਦੇ ਹਨ। ਦਸੰਬਰ ਵਿੱਚ ਵੋਟਰਾਂ ਦੀ ਵੋਟਿੰਗ ਤੋਂ ਬਾਅਦ, ਸਾਰੇ ਚੋਣ ਸਰਟੀਫਿਕੇਟ 25 ਦਸੰਬਰ ਤੱਕ ਸੈਨੇਟ ਦੇ ਪ੍ਰਧਾਨ ਨੂੰ ਸੌਂਪ ਦਿੱਤੇ ਜਾਣਗੇ। ਇਸ ਤੋਂ ਬਾਅਦ 6 ਜਨਵਰੀ 2025 ਨੂੰ ਕਾਂਗਰਸ ਦੇ ਸਾਂਝੇ ਇਜਲਾਸ ਵਿੱਚ ਵੋਟਰਾਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ, ਉਸੇ ਦਿਨ ਜੇਤੂ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ।
ਭਾਰਤੀ ਮੂਲ ਦੀ ਪਹਿਲੀ ਅਮਰੀਕੀ ਰਾਸ਼ਟਰਪਤੀ ਉਮੀਦਵਾਰ
ਅਮਰੀਕਾ ਦੇ ਰਾਸ਼ਟਰਪਤੀ ਉਮੀਦਵਾਰ ਵੱਜੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਟ੍ਰੰਪ ਮੈਦਾਨ ਵਿੱਚ ਹਨ ਤਾਂ ਉਥੇ ਹੀ ਕਮਲਾ ਹੈਰਿਸ ਵੀ ਪੂਰੀ ਤਰ੍ਹਾਂ ਨਾਲ ਕਦੀ ਟੱਕਰ ਦਿੰਦੇ ਹੋਏ ਚੋਣ ਮੈਦਾਨ 'ਚ ਸਰਗਰਮ ਹਨ। ਦੱਸਣਯੋਗ ਹੈ ਕਿ ਜੇ ਕਮਲਾ ਹੈਰਿਸ ਚੋਣ ਜਿੱਤਦੀ ਹੈ ਤਾਂ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ। ਇੱਸ ਦੇ ਨਾਲ ਹੀ ਪਹਿਲੀ ਭਾਰਤੀ ਅਮਰੀਕੀ ਰਾਸ਼ਟਰਪਤੀ ਵੱਜੋਂ ਵੀ ਜਾਣੀ ਜਾਵੇਗੀ।
ਫਲੋਰੀਡਾ 'ਚ ਹੋਈ 7ਕਰੋੜ ਤੋਂ ਵੱਧ ਵੋਟਿੰਗ
ਦੱਸਦੀਏ ਕਿ ਫਲੋਰਿਡਾ ਯੂਨੀਵਰਸਿਟੀ ਦੀ ਇਲੈਕਸ਼ਨ ਲੈਬ ਮੁਤਾਬਕ ਐਤਵਾਰ ਤੱਕ ਸਾਢੇ 7 ਕਰੋੜ ਅਮਰੀਕੀਆਂ ਨੇ ਪਹਿਲਾਂ ਹੀ ਆਪਣੀਆਂ ਵੋਟਾਂ ਭੁਗਤਾ ਦਿੱਤੀਆਂ ਹਨ। ਟਰੰਪ ਨੇ ਮੌਜੂਦਾ ਵੋਟਿੰਗ ਅਮਲ ਪ੍ਰਤੀ ਨਿਰਾਸ਼ਾ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਵੋਟਿੰਗ ਦੌਰਾਨ ਵੋਟਰਾਂ ਦੇ ਪਛਾਣ ਪੱਤਰ ਲਾਜ਼ਮੀ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਡੈਮੋਕਰੈਟਿਕ ਪਾਰਟੀ ਦੇ ਆਗੂ ਵੋਟਰ ਪਛਾਣ ਪੱਤਰ ਦਾ ਵਿਰੋਧ ਕਰ ਰਹੇ ਹਨ ਤਾਂ ਜੋ ਹੇਰਾਫੇਰੀ ਕੀਤੀ ਜਾ ਸਕੇ। ਆਯੋਵਾ ਦੇ ਇਕ ਚੋਣ ਸਰਵੇਖਣ ਮੁਤਾਬਕ ਹੈਰਿਸ ਨੇ ਟਰੰਪ ਖ਼ਿਲਾਫ਼ 44 ਦੇ ਮੁਕਾਬਲੇ 47 ਫ਼ੀਸਦ ਦੀ ਲੀਡ ਲੈ ਲਈ ਹੈ।
ਨਿਊਯਾਰਕ ਦੇ ਬੈਲੇਟ ਪੇਪਰਾਂ ’ਤੇ ਇਕਲੌਤੀ ਭਾਰਤੀ ਭਾਸ਼ਾ
ਜ਼ਿਕਰਯੋਗ ਹੈ ਕਿ ਸ਼ਹਿਰੀ ਯੋਜਨਾਬੰਦੀ ਵਿਭਾਗ ਮੁਤਾਬਕ ਨਿਊਯਾਰਕ ’ਚ 200 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪਰ ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਬੁਧਵਾਰ ਨੂੰ ਹੋਣ ਜਾ ਰਹੀਆਂ ਚੋਣਾਂ ’ਚ ਬੈਲੇਟ ਪੇਪਰਾਂ ’ਤੇ ਅੰਗਰੇਜ਼ੀ ਤੋਂ ਇਲਾਵਾ ਸਿਰਫ਼ ਚਾਰ ਹੋਰ ਭਾਸ਼ਾਵਾਂ ਹੋਣਗੀਆਂ। ਜਿਸ ’ਚ ਬੰਗਲਾ ਇਕਲੌਤੀ ਭਾਰਤੀ ਭਾਸ਼ਾ ਹੈ। ਨਿਊਯਾਰਕ ਸਥਿਤ ਬੋਰਡ ਆਫ਼ ਇਲੈਕਸ਼ਨ ਦੇ ਕਾਰਜਕਾਰੀ ਡਾਇਰੈਕਟਰ ਮਾਈਕਲ ਜੇ ਰਿਆਨ ਨੇ ਦੱਸਿਆ, ‘‘ਸਾਨੂੰ ਅੰਗਰੇਜ਼ੀ ਤੋਂ ਇਲਾਵਾ ਚਾਰ ਹੋਰ ਭਾਸ਼ਾਵਾਂ ਨੂੰ ਵੀ ਸ਼ਾਮਲ ਕਰਨਾ ਪੈਂਦਾ ਹੈ। ਏਸ਼ਿਆਈ ਭਾਸ਼ਾਵਾਂ ’ਚ ਚੀਨੀ, ਸਪੈਨਿਸ਼, ਕੋਰਿਆਈ ਅਤੇ ਬਾਂਗਲਾ ਸ਼ਾਮਲ ਹਨ।’
ਕੀ ਨੇ ਤਾਜ਼ਾ ਹਾਲਾਤ
ਅਸੀਂ ਚੋਣ ਜਿੱਤ ਰਹੇ ਹਾਂ - ਟਰੰਪ
ਡੋਨਾਲਡ ਟਰੰਪ ਨੇ ਆਪਣੇ ਆਖਰੀ ਚੋਣ ਭਾਸ਼ਣ ਵਿੱਚ ਕਿਹਾ ਸੀ ਕਿ ਮੌਜੂਦਾ ਬਿਡੇਨ ਪ੍ਰਸ਼ਾਸਨ ਕਾਰਨ ਅਮਰੀਕੀ ਅਰਥਚਾਰੇ ਨੂੰ ਨੁਕਸਾਨ ਪਹੁੰਚਿਆ ਹੈ, ਕਮਲਾ ਦੇ ਆਉਣ ਨਾਲ ਸਥਿਤੀ ਹੋਰ ਵਿਗੜ ਜਾਵੇਗੀ। ਅਸੀਂ ਚੋਣਾਂ ਜਿੱਤ ਰਹੇ ਹਾਂ।
ਬਰਾਕ ਓਬਾਮਾ ਨੇ ਕਮਲਾ ਹੈਰਿਸ ਦੀ ਤਾਰੀਫ ਕੀਤੀ
ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੀ ਤਾਰੀਫ ਕਰਦੇ ਹੋਏ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਲੋਕ ਚੰਗੇ ਅਤੇ ਉਦਾਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਡੈਮੋਕਰੇਟ ਕਮਲਾ ਹੈਰਿਸ ਇਨ੍ਹਾਂ ਕਦਰਾਂ-ਕੀਮਤਾਂ ਨੂੰ ਰਾਜਨੀਤੀ ਵਿੱਚ ਦਰਸਾਏਗੀ। ਮੇਰਾ ਮੰਨਣਾ ਹੈ ਕਿ ਇਸ ਦੇਸ਼ ਦੇ ਬਹੁਤ ਸਾਰੇ ਲੋਕ ਚੰਗੇ ਅਤੇ ਉਦਾਰ ਅਤੇ ਇਮਾਨਦਾਰ ਅਤੇ ਨਿਰਪੱਖ ਹਨ - ਅਤੇ ਭਾਵੇਂ ਉਹ ਡੈਮੋਕਰੇਟ ਹਨ ਜਾਂ ਰਿਪਬਲਿਕਨ ਜਾਂ ਆਜ਼ਾਦ, ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਰਾਜਨੀਤੀ ਇਨ੍ਹਾਂ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ। "ਇਹ ਉਹ ਹੈ ਜੋ ਅਸੀਂ ਕਮਲਾ ਹੈਰਿਸ ਅਤੇ ਟਿਮ ਵਾਲਜ਼ ਨਾਲ ਪ੍ਰਾਪਤ ਕਰਾਂਗੇ."
ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਹੈਰਿਸ ਅਤੇ ਟਰੰਪ ਦੀ ਜਿੱਤ ਦਾ ਭਾਰਤ ਨੂੰ ਫਾਇਦਾ ਹੋਵੇਗਾ ?
ਕੈਨੇਡਾ 'ਚ ਹਿੰਦੂ ਮੰਦਿਰ 'ਤੇ ਹੋਏ ਹਮਲਿਆਂ ਖਿਲਾਫ਼ ਲੋਕਾਂ ਨੇ ਇਕਜੁੱਟਤਾ ਰੈਲੀ ਕੱਢੀ
ਡੋਨਾਲਡ ਟਰੰਪ ਜਾਂ ਕਮਲਾ ਹੈਰਿਸ ਦੀ ਅਗਵਾਈ ਕੌਣ ਕਰ ਰਿਹਾ ਹੈ?
ਵਾਸ਼ਿੰਗਟਨ ਪੋਸਟ ਮੁਤਾਬਕ ਡੋਨਾਲਡ ਟਰੰਪ ਨੂੰ ਪੈਨਸਿਲਵੇਨੀਆ 'ਚ ਕਮਲਾ ਹੈਰਿਸ 'ਤੇ 0.5 ਫੀਸਦੀ ਦੀ ਬੜ੍ਹਤ ਹੈ। ਇਸ ਦੇ ਨਾਲ ਹੀ ਉੱਤਰੀ ਕੈਰੋਲੀਨਾ ਵਿੱਚ ਮੁਕਾਬਲਾ ਬਰਾਬਰ ਰਿਹਾ। ਨੇਵਾਡਾ 'ਚ ਹੈਰਿਸ ਨੂੰ ਟਰੰਪ 'ਤੇ 0.8 ਫੀਸਦੀ ਦੀ ਬੜ੍ਹਤ ਹਾਸਲ ਹੈ। ਕਮਲਾ ਨੂੰ ਵਿਸਕਾਨਸਿਨ 'ਚ 0.4 ਫੀਸਦੀ, ਜਾਰਜੀਆ 'ਚ ਟਰੰਪ ਨੂੰ 0.4 ਫੀਸਦੀ ਅਤੇ ਐਰੀਜ਼ੋਨਾ 'ਚ ਟਰੰਪ ਨੂੰ 0.1 ਫੀਸਦੀ ਦੀ ਲੀਡ ਹਾਸਲ ਹੈ। ਮਿਸ਼ੀਗਨ 'ਚ ਕਮਲਾ ਹੈਰਿਸ ਨੂੰ 0.1 ਫੀਸਦੀ ਦੀ ਬੜ੍ਹਤ ਹਾਸਲ ਹੈ।