ਕੈਲੀਫੋਰਨੀਆ: ਅਮਰੀਕਾ ਵਿੱਚ ਵੀਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.0 ਮਾਪੀ ਗਈ ਹੈ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਹਰ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਲੋਕ ਕਾਹਲੀ ਨਾਲ ਘਰਾਂ ਤੋਂ ਬਾਹਰ ਆ ਗਏ।
ਸੁਨਾਮੀ ਦੀ ਚਿਤਾਵਨੀ
ਇਸ ਦੇ ਨਾਲ ਹੀ ਜ਼ਿਆਦਾ ਤੀਬਰਤਾ ਨੂੰ ਦੇਖਦੇ ਹੋਏ ਪਹਿਲਾਂ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ ਪਰ ਬਾਅਦ 'ਚ ਇਸ ਨੂੰ ਵਾਪਸ ਲੈ ਲਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੇ ਪੱਛਮੀ ਤੱਟ 'ਤੇ 53 ਲੱਖ ਤੋਂ ਜ਼ਿਆਦਾ ਲੋਕ ਰਹਿੰਦੇ ਹਨ। ਅਮਰੀਕਾ ਦੇ ਭੂ-ਵਿਗਿਆਨ ਸਰਵੇਖਣ ਮੁਤਾਬਕ ਇਹ ਭੂਚਾਲ ਸਵੇਰੇ ਕਰੀਬ 10:45 ਵਜੇ ਆਇਆ। ਭੂਚਾਲ ਦੇ ਇਹ ਝਟਕੇ ਇੱਥੋਂ 435 ਕਿਲੋਮੀਟਰ ਦੂਰ ਸੈਨ ਫਰਾਂਸਿਸਕੋ ਤੱਕ ਮਹਿਸੂਸ ਕੀਤੇ ਗਏ। ਦੂਰ ਹੈ। ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਬੰਗਲਾਦੇਸ਼ ਹਾਈ ਕੋਰਟ 'ਚ ਭਾਰਤੀ ਟੀਵੀ ਚੈਨਲਾਂ 'ਤੇ ਪਬੰਦੀ ਲਗਾਉਣ ਦੀ ਮੰਗ
ਮਲੇਸ਼ੀਆ 'ਚ ਦਹਾਕੇ ਦਾ ਸਭ ਤੋਂ ਭਿਆਨਕ ਹੜ੍ਹ, 3 ਲੋਕਾਂ ਦੀ ਮੌਤ, 90,000 ਤੋਂ ਵੱਧ ਲੋਕ ਬੇਘਰ
ਦੱਖਣੀ ਕੋਰੀਆ: ਸੰਸਦ ਮੈਂਬਰਾਂ ਨੇ ਬਹੁਮਤ ਵੋਟ ਨਾਲ ਰਾਸ਼ਟਰਪਤੀ ਦੇ ਮਾਰਸ਼ਲ ਲਾਅ ਦੇ ਫੈਸਲੇ ਨੂੰ ਪਲਟਿਆ
ਸੁਰੱਖਿਅਤ ਸਥਾਨਾਂ 'ਤੇ ਦੀ ਅਪੀਲ
ਸੁਨਾਮੀ ਦੀ ਚੇਤਾਵਨੀ ਕਰੀਬ ਇੱਕ ਘੰਟੇ ਤੱਕ ਜਾਰੀ ਰਹੀ। ਇਸ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ। ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਗਿਆ ਸੀ ਕਿ ਸਮੁੰਦਰੀ ਤੱਟ ਨੇੜੇ ਤੇਜ਼ ਅਤੇ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਖ਼ਤਰੇ ਦੇ ਮੱਦੇਨਜ਼ਰ ਸਮੁੰਦਰ ਵੱਲ ਨਾ ਜਾਓ। ਸਮਾਂ ਬਰਬਾਦ ਕੀਤੇ ਬਿਨਾਂ, ਉੱਥੋਂ ਦੂਰ ਚਲੇ ਜਾਓ ਅਤੇ ਸੁਰੱਖਿਅਤ ਸਥਾਨਾਂ 'ਤੇ ਪਹੁੰਚੋ। ਸਥਿਤੀ ਨੂੰ ਦੇਖਦੇ ਹੋਏ ਪੁਲਿਸ ਨੇ ਲੋਕਾਂ ਨੂੰ ਉੱਥੇ ਜਾਣ ਤੋਂ ਰੋਕਣ ਲਈ ਕਿਨਾਰਿਆਂ ਨੂੰ ਖਾਲੀ ਕਰਵਾ ਲਿਆ ਹੈ ਅਤੇ ਬੈਰੀਕੇਡ ਲਗਾ ਦਿੱਤੇ ਹਨ। ਇਸ ਦੇ ਨਾਲ ਹੀ ਭੂਚਾਲ ਦੇ ਝਟਕੇ ਮਹਿਸੂਸ ਕਰਨ ਵਾਲਿਆਂ ਨੇ ਦੱਸਿਆ ਕਿ ਸਾਡੀ ਇਮਾਰਤ ਜ਼ੋਰਾਂ-ਸ਼ੋਰਾਂ ਨਾਲ ਹਿੱਲਣ ਲੱਗੀ। ਸਭ ਕੁਝ ਤੇਜ਼ੀ ਨਾਲ ਅੱਗੇ ਵਧਣ ਲੱਗਾ। ਡਰ ਕੇ ਅਸੀਂ ਘਰੋਂ ਬਾਹਰ ਆ ਕੇ ਆਪਣੀ ਜਾਨ ਬਚਾਈ।