ਹੈਦਰਾਬਾਦ: ਅੱਜ ਵਿਸ਼ਵ ਖੂਨਦਾਨੀ ਦਿਵਸ ਮਨਾਇਆ ਜਾ ਰਿਹਾ ਹੈ। ਖੂਨ ਦੇ ਬਿਨ੍ਹਾਂ ਮਨੁੱਖੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹੈ। ਖੂਨ ਦੀ ਮਦਦ ਨਾਲ ਹੀ ਆਕਸੀਜਨ ਸਰੀਰ ਦੇ ਹਰ ਹਿੱਸੇ ਤੱਕ ਪਹੁੰਚਦੀ ਹੈ ਅਤੇ ਸਰੀਰ ਦੇ ਅੰਗ ਸਹੀ ਤਰੀਕੇ ਨਾਲ ਕੰਮ ਕਰ ਪਾਉਦੇ ਹਨ। ਕਦੇ-ਕਦੇ ਕਿਸੇ ਬਿਮਾਰੀ ਜਾਂ ਹਾਦਸੇ ਕਾਰਨ ਸਰੀਰ 'ਚ ਖੂਨ ਦੀ ਕਮੀ ਹੋ ਜਾਂਦੀ ਹੈ। ਅਜਿਹੇ 'ਚ ਖੂਨ ਦੀ ਲੋੜ ਹੁੰਦੀ ਹੈ। ਇਸ ਦਿਨ ਦੁਨੀਆਂ ਭਰ 'ਚ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਵਿਸ਼ਵ ਖੂਨਦਾਨੀ ਦਿਵਸ ਕਿਉ ਮਨਾਇਆ ਜਾਂਦਾ?: ਸਾਲ 2004 'ਚ ਪਹਿਲੀ ਵਾਰ ਵਿਸ਼ਵ ਖੂਨਦਾਨੀ ਦਿਵਸ ਮਨਾਉਣ ਬਾਰੇ ਸੋਚਿਆ ਗਿਆ ਸੀ। ਅਗਲੇ ਸਾਲ ਵਿਸ਼ਵ ਸਿਹਤ ਅਸੈਂਬਲੀ ਦੀ 58ਵੀਂ ਜਨਰਲ ਅਸੈਂਬਲੀ ਵਿੱਚ ਖੂਨਦਾਨ ਕਰਨ ਦੀ ਮਹੱਤਤਾ ਪ੍ਰਤੀ ਜਾਗਰੂਕਤਾਂ ਵਧਾਉਣ ਲਈ 14 ਜੂਨ ਨੂੰ ਵਿਸ਼ਵ ਖੂਨਦਾਨੀ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ।
ਵਿਸ਼ਵ ਖੂਨਦਾਨੀ ਦਿਵਸ ਦਾ ਮਹੱਤਵ: ਕਈ ਬਿਮਾਰੀਆਂ ਅਤੇ ਹਾਦਸੇ ਦੌਰਾਨ ਖੂਨ ਦੀ ਲੋੜ ਪੈਂਦੀ ਹੈ। ਇਸ ਲਈ ਵੱਡੀ ਗਿਣਤੀ 'ਚ ਖੂਨਦਾਨ ਕਰਨ ਵਾਲਿਆਂ ਦੀ ਵੀ ਲੋੜ ਹੁੰਦੀ ਹੈ। ਵਿਸ਼ਵ ਖੂਨਦਾਨੀ ਦਿਵਸ ਦੁਨੀਆਂ ਭਰ ਦੇ ਖੂਨ ਦਾਨੀਆਂ ਨੂੰ ਜੋੜਨ ਦਾ ਕੰਮ ਕਰਦਾ ਹੈ। ਇਸ ਮੌਕੇ ਖੂਨਦਾਨ ਦੇ ਮਹੱਤਵ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।
ਵਿਸ਼ਵ ਖੂਨਦਾਨੀ ਦਿਵਸ 2024 ਦਾ ਥੀਮ: ਹਰ ਸਾਲ ਵਿਸ਼ਵ ਖੂਨਦਾਨੀ ਦਿਵਸ ਲਈ ਇੱਕ ਥੀਮ ਤੈਅ ਕੀਤੀ ਜਾਂਦੀ ਹੈ। ਇਸ ਸਾਲ ਇਹ ਦਿਨ "ਦਾਨ ਦੇਣ ਦੇ 20 ਸਾਲ: ਖੂਨਦਾਨੀਆਂ ਦਾ ਧੰਨਵਾਦ!" ਵਿਸ਼ੇ 'ਤੇ ਮਨਾਇਆ ਜਾ ਰਿਹਾ ਹੈ।