ਹੈਦਰਾਬਾਦ: ਵਿਆਹ ਭਾਰਤੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਹੈ। ਵਿਆਹ ਤੋਂ ਬਾਅਦ ਔਰਤ ਅਤੇ ਮਰਦ ਦੋਵਾਂ ਦੀ ਜ਼ਿੰਦਗੀ 'ਚ ਕਈ ਬਦਲਾਅ ਆਉਂਦੇ ਹਨ। ਖਾਸ ਤੌਰ 'ਤੇ ਵਿਆਹ ਤੋਂ ਬਾਅਦ ਔਰਤਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਇਸ ਨਾਲ ਉਨ੍ਹਾਂ ਦੀ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਆਮ ਤੌਰ 'ਤੇ ਵਿਆਹ ਤੋਂ ਬਾਅਦ ਔਰਤਾਂ ਦਾ ਭਾਰ ਵੱਧ ਜਾਂਦਾ ਹੈ। ਇਹ ਸਮੱਸਿਆ ਹੁਣ ਆਮ ਹੁੰਦੀ ਜਾ ਰਹੀ ਹੈ। ਮਾਹਿਰਾਂ ਅਨੁਸਾਰ, ਵਿਆਹ ਤੋਂ ਬਾਅਦ ਉਨ੍ਹਾਂ ਔਰਤਾਂ ਦਾ ਵੀ ਭਾਰ ਵਧਣ ਲੱਗਦਾ ਹੈ, ਜੋ ਵਿਆਹ ਤੋਂ ਪਹਿਲਾਂ ਬਹੁਤ ਪਤਲੀਆਂ ਹੁੰਦੀਆਂ ਹਨ। ਹਾਲਾਂਕਿ, ਉਨ੍ਹਾਂ ਦੇ ਵਧਦੇ ਭਾਰ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।
ਵਿਆਹ ਤੋਂ ਬਾਅਦ ਔਰਤਾਂ ਦਾ ਭਾਰ ਵਧਣ ਲਈ ਜ਼ਿੰਮੇਵਾਰ ਕਾਰਨ:
ਵਿਆਹ ਤੋਂ ਬਾਅਦ ਔਰਤਾਂ ਲਾਪਰਵਾਹ: ਆਮ ਤੌਰ 'ਤੇ ਲੜਕੀਆਂ ਵਿਆਹ ਤੋਂ ਪਹਿਲਾਂ ਆਪਣੇ ਭਾਰ ਨੂੰ ਲੈ ਕੇ ਬਹੁਤ ਸੁਚੇਤ ਰਹਿੰਦੀਆਂ ਹਨ, ਪਰ ਵਿਆਹ ਹੁੰਦੇ ਹੀ ਉਹ ਆਪਣੀ ਸਿਹਤ ਨੂੰ ਲੈ ਕੇ ਲਾਪਰਵਾਹ ਹੋ ਜਾਂਦੀਆਂ ਹਨ। ਹਾਲਾਂਕਿ, ਕਈ ਵਾਰ ਉਹ ਪਰਿਵਾਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਉਹ ਨਾ ਤਾਂ ਆਪਣੇ ਲਈ ਸਮਾਂ ਕੱਢ ਪਾਉਂਦੀਆਂ ਹਨ ਅਤੇ ਨਾ ਹੀ ਕਸਰਤ ਕਰਨ ਦੇ ਯੋਗ ਹੁੰਦੀਆਂ ਹਨ।
ਰੋਜ਼ਾਨਾ ਖੁਰਾਕ 'ਚ ਬਦਲਾਅ: ਵਿਆਹ ਤੋਂ ਬਾਅਦ ਔਰਤਾਂ ਦਾ ਭਾਰ ਵਧਣ ਦਾ ਕਾਰਨ ਉਨ੍ਹਾਂ ਦੀ ਖੁਰਾਕ 'ਚ ਬਦਲਾਅ ਵੀ ਹੈ। ਵਿਆਹ ਤੋਂ ਬਾਅਦ ਔਰਤਾਂ ਅਕਸਰ ਉਹੀ ਭੋਜਨ ਖਾਂਦੀਆਂ ਹਨ ਜੋ ਉਨ੍ਹਾਂ ਦੇ ਸਹੁਰੇ ਘਰ ਪਸੰਦ ਕਰਦੇ ਹਨ। ਸਵਾਦਿਸ਼ਟ ਭੋਜਨ ਤਿਆਰ ਕਰਨ ਲਈ ਉਹ ਤੇਲ, ਮਸਾਲੇ, ਘਿਓ ਅਤੇ ਖੰਡ ਦੀ ਜ਼ਿਆਦਾ ਵਰਤੋਂ ਕਰਦੀਆਂ ਹਨ। ਇੰਨਾ ਹੀ ਨਹੀਂ ਉਹ ਖੁਦ ਵੀ ਇਹ ਭੋਜਨ ਖਾਂਦੀਆਂ ਹਨ, ਜਿਸ ਕਾਰਨ ਭਾਰ ਵਧਣ ਲੱਗਦਾ ਹੈ।
ਹਾਰਮੋਨਸ 'ਚ ਬਦਲਾਅ: ਵਿਆਹ ਤੋਂ ਬਾਅਦ ਔਰਤਾਂ ਦੀ ਸੈਕਸ ਲਾਈਫ 'ਚ ਵੀ ਬਦਲਾਅ ਆਉਦਾ ਹੈ। ਵਿਆਹ ਤੋਂ ਬਾਅਦ ਔਰਤਾਂ ਸੈਕਸੁਅਲ ਹੋ ਜਾਂਦੀਆਂ ਹਨ, ਜਿਸ ਕਾਰਨ ਕਈ ਵਾਰ ਉਨ੍ਹਾਂ ਨੂੰ ਗਰਭ ਨਿਰੋਧਕ ਗੋਲੀਆਂ ਦਾ ਸੇਵਨ ਕਰਨਾ ਪੈਂਦਾ ਹੈ। ਇਨ੍ਹਾਂ ਗੋਲੀਆਂ ਦਾ ਸੇਵਨ ਕਰਨ ਨਾਲ ਭਾਰ ਵੀ ਵਧਣ ਲੱਗਦਾ ਹੈ।
ਤਣਾਅ: ਵਿਆਹ ਤੋਂ ਬਾਅਦ ਲੜਕੀ ਲਈ ਸਹੁਰੇ ਘਰ ਵਿਚ ਅਡਜਸਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੀਆਂ ਸਥਿਤੀਆਂ ਵਿੱਚ ਕਈ ਵਾਰ ਉਹ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਸਫਲ ਨਹੀਂ ਹੁੰਦੀਆਂ ਹਨ ਅਤੇ ਤਣਾਅ ਮਹਿਸੂਸ ਕਰਨ ਲੱਗਦੀਆਂ ਹਨ। ਇਸ ਕਾਰਨ ਉਹ ਤਣਾਅ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਭਾਰ ਵੀ ਵਧਣ ਲੱਗਦਾ ਹੈ।
- ਚਿਹਰੇ ਅਤੇ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਹ ਜੂਸ ਹੋ ਸਕਦਾ ਫਾਇਦੇਮੰਦ, ਘਰ 'ਚ ਬਣਾਉਣਾ ਵੀ ਆਸਾਨ - Hair and Skin Care Tips
- ਇਸ ਆਟੇ ਤੋਂ ਬਣੀ ਰੋਟੀ ਨੂੰ ਖਾ ਕੇ ਆਸਾਨੀ ਨਾਲ ਭਾਰ ਕੀਤਾ ਜਾ ਸਕਦੈ ਘੱਟ, ਸਰੀਰ ਨੂੰ ਵੀ ਮਿਲੇਗਾ ਪੂਰਾ ਪੋਸ਼ਣ - Roti for Weight Loss
- ਸਰੀਰ ਦੀਆਂ ਸਾਰੀਆਂ ਨਾੜੀਆਂ ਨੂੰ ਖੋਲ੍ਹਣ ਦਾ ਆਯੁਰਵੈਦਿਕ ਉਪਾਅ, ਘਰ 'ਚ ਮੌਜ਼ੂਦ ਇਨ੍ਹਾਂ ਸਮੱਗਰੀਆਂ ਨਾਲ ਤਿਆਰ ਕਰੋ ਦਵਾਈ, 10 ਦਿਨਾਂ 'ਚ ਨਜ਼ਰ ਆਵੇਗਾ ਫਰਕ - Pinched Nerve Treatments
ਵਿਆਹ ਤੋਂ ਬਾਅਦ ਭਾਰ ਕਿਵੇਂ ਘਟਾਇਆ ਜਾਵੇ?: ਜੇਕਰ ਵਿਆਹ ਤੋਂ ਬਾਅਦ ਔਰਤ ਦਾ ਭਾਰ ਵਧਦਾ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਸ ਨੂੰ ਘੱਟ ਨਹੀਂ ਕੀਤਾ ਜਾ ਸਕਦਾ। ਜੇਕਰ ਔਰਤਾਂ ਆਪਣੀ ਸਿਹਤ ਨੂੰ ਲੈ ਕੇ ਥੋੜ੍ਹਾ ਸੁਚੇਤ ਹੋ ਜਾਣ ਅਤੇ ਕੁਝ ਗੱਲਾਂ ਦਾ ਧਿਆਨ ਰੱਖਣ, ਤਾਂ ਉਹ ਵਿਆਹ ਤੋਂ ਬਾਅਦ ਵੀ ਆਪਣੇ ਭਾਰ ਨੂੰ ਕੰਟਰੋਲ ਕਰ ਸਕਦੀਆਂ ਹਨ।
ਜੇਕਰ ਕੋਈ ਔਰਤ ਵਿਆਹ ਤੋਂ ਬਾਅਦ ਵੀ ਫਿੱਟ ਰਹਿਣਾ ਚਾਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਉਸ ਨੂੰ ਰੁਟੀਨ ਬਣਾਉਣੀ ਪਵੇਗੀ। ਇਸ ਰੁਟੀਨ ਤਹਿਤ ਉਸ ਨੂੰ ਘੱਟੋ-ਘੱਟ 30 ਮਿੰਟ ਤੱਕ ਨਿਯਮਤ ਕਸਰਤ ਕਰਨੀ ਪਵੇਗੀ। ਇਸਦੇ ਨਾਲ ਹੀ, ਇਸ ਰੁਟੀਨ ਦੀ ਸਖਤੀ ਨਾਲ ਪਾਲਣਾ ਕਰਨੀ ਪਵੇਗੀ। ਇਸ ਤੋਂ ਇਲਾਵਾ, ਭਾਰ ਘੱਟ ਕਰਨ ਲਈ ਔਰਤਾਂ ਨੂੰ ਵਿਆਹ ਤੋਂ ਬਾਅਦ ਵੀ ਆਪਣੀ ਡਾਈਟ ਦਾ ਧਿਆਨ ਰੱਖਣਾ ਹੋਵੇਗਾ ਅਤੇ ਉਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਹੋਵੇਗਾ ਜਿਸ ਨਾਲ ਉਨ੍ਹਾਂ ਦਾ ਭਾਰ ਵੱਧ ਸਕਦਾ ਹੈ।
ਔਰਤਾਂ ਲਈ ਲੋੜੀਂਦੀ ਨੀਂਦ ਵੀ ਬਹੁਤ ਜ਼ਰੂਰੀ ਹੈ। ਲੋੜੀਂਦੀ ਨੀਂਦ ਲੈਣ ਨਾਲ ਤਣਾਅ ਘੱਟ ਹੁੰਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਵਿਆਹ ਤੋਂ ਬਾਅਦ ਤੁਹਾਡਾ ਭਾਰ ਅਚਾਨਕ ਵੱਧ ਗਿਆ ਹੈ ਅਤੇ ਤੁਹਾਡੇ ਸਰੀਰ 'ਚ ਬਦਲਾਅ ਆ ਰਹੇ ਹਨ, ਤਾਂ ਤੁਰੰਤ ਡਾਕਟਰ ਦੀ ਸਲਾਹ ਲਓ, ਕਿਉਂਕਿ ਇਹ ਕਿਸੇ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ।