ETV Bharat / health

ਜੇਕਰ ਬੱਚਾ ਕੋਈ ਚੀਜ਼ ਅੰਦਰ ਨਿਗਲ ਲੈਂਦਾ ਹੈ, ਤਾਂ ਕੀ ਕਰਨਾ ਚਾਹੀਦਾ ਹੈ? ਜਾਣਨ ਲਈ ਪੜ੍ਹੋ ਪੂਰੀ ਖਬਰ - What to do if child swallow objects

What To Do If Child Swallow Objects: ਛੋਟੇ ਬੱਚੇ ਖੇਡਦੇ ਸਮੇਂ ਕਈ ਅਜਿਹੀਆਂ ਚੀਜ਼ਾਂ ਨਿਗਲ ਜਾਂਦੇ ਹਨ, ਜੋ ਉਨ੍ਹਾਂ ਲਈ ਜਾਨਲੇਵਾ ਹੋ ਸਕਦੀਆਂ ਹਨ। ਚਾਈਲਡ ਹੈਲਥ ਸਰਜਰੀ ਸਪੈਸ਼ਲਿਸਟ ਡਾ. ਸਤੱਪਨ ਦਾ ਕਹਿਣਾ ਹੈ ਕਿ ਬੱਚੇ ਖੇਡਦੇ ਸਮੇਂ ਅਣਜਾਣੇ 'ਚ ਜੋ ਚੀਜ਼ਾਂ ਨਿਗਲ ਜਾਂਦੇ ਹਨ, ਉਸ ਕਾਰਨ ਸਾਹ ਘੁੱਟਣ ਲੱਗ ਜਾਂਦਾ ਹੈ ਅਤੇ ਬੱਚਿਆਂ ਦੀ ਜਾਨ ਲਈ ਖਤਰਨਾਕ ਹੋ ਜਾਂਦਾ ਹੈ।

What To Do If Child Swallow Objects
What To Do If Child Swallow Objects (Getty Images)
author img

By ETV Bharat Health Team

Published : Sep 2, 2024, 12:17 PM IST

ਹੈਦਰਾਬਾਦ: ਕਈ ਵਾਰ ਬੱਚੇ ਨਾਸਮਝੀ 'ਚ ਕੁਝ ਅਜਿਹੀਆਂ ਚੀਜ਼ਾਂ ਨਿਗਲ ਲੈਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਜਾਨ 'ਤੇ ਖਤਰਾ ਬਣ ਜਾਂਦਾ ਹੈ ਅਤੇ ਘਰਵਾਲਿਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਛੋਟੇ ਬੱਚਿਆਂ ਨੂੰ ਮੂੰਹ ਵਿੱਚ ਚੀਜ਼ਾਂ ਪਾਉਣ ਦੀ ਆਦਤ ਹੁੰਦੀ ਹੈ ਅਤੇ ਉਨ੍ਹਾਂ ਦੇ ਕੋਈ ਵੀ ਚੀਜ਼ ਨਿਗਲਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ, ਕਿਉਂਕਿ ਮਾਪੇ ਆਪਣੇ ਬੱਚਿਆਂ ਦੀ ਹਰ ਹਰਕਤ ਨੂੰ ਦੇਖਣ ਵਿੱਚ ਅਸਮਰੱਥ ਹੁੰਦੇ ਹਨ। ਮਾਪੇ ਆਪਣੇ ਬੱਚੇ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾਉਦੇ ਕਿ ਉਨ੍ਹਾਂ ਦਾ ਬੱਚਾ ਖੇਡਦੇ ਹੋਏ ਕੀ ਕਰ ਰਿਹਾ ਹੈ।

ਇਸ ਲਈ ਮਸ਼ਹੂਰ ਬਾਲ ਚਿਕਿਤਸਕ ਸਰਜਨ ਸਤੱਪਨ ਨੇ ਚੇਤਾਵਨੀ ਦਿੱਤੀ ਹੈ ਕਿ ਕਈ ਵਾਰ ਬੱਚੇ ਆਪਣੇ ਮੂੰਹ ਵਿੱਚ ਅਜਿਹੀਆਂ ਚੀਜ਼ਾਂ ਨਿਗਲ ਲੈਂਦੇ ਹਨ, ਜੋ ਜਾਨਲੇਵਾ ਹੁੰਦੀਆਂ ਹਨ। ਬੱਚਿਆਂ ਦੇ ਮੂੰਹ ਵਿੱਚ ਚੀਜ਼ਾਂ ਪਾਉਣ ਦੇ ਖ਼ਤਰਿਆਂ ਬਾਰੇ ਗੱਲ ਕਰਦੇ ਹੋਏ ਡਾਕਟਰ ਨੇ ਕਿਹਾ ਕਿ, “ਕੁਝ ਬੱਚੇ ਖੇਡਦੇ ਹੋਏ ਚਾਬੀਆਂ, ਖਿਡੌਣੇ, ਸੀਟੀ, ਸਿੱਕੇ, ਛੋਟੀਆਂ ਇਲੈਕਟ੍ਰਾਨਿਕ ਬੈਟਰੀਆਂ ਅਤੇ ਹੋ ਅਜਿਹੀਆਂ ਚੀਜ਼ਾਂ ਨੂੰ ਨਿਗਲ ਲੈਂਦੇ ਹਨ।

ਕੋਈ ਚੀਜ਼ ਨਿਗਲ ਜਾਣ ਕਾਰਨ ਹੋਣ ਵਾਲੀਆਂ ਸਮੱਸਿਆਵਾਂ: ਇਹ ਚੀਜ਼ਾਂ ਬੱਚੇ ਦੀ ਸਾਹ ਨਾਲੀ, ਫੇਫੜਿਆਂ ਅਤੇ ਭੋਜਨ ਦੀਆਂ ਪਾਈਪਾਂ ਵਿੱਚ ਫਸ ਜਾਂਦੀਆਂ ਹਨ, ਜਿਸ ਨਾਲ ਇੱਕ ਜਾਂ ਦੋ ਦਿਨਾਂ ਵਿੱਚ ਸਾਹ ਘੁੱਟਣ ਲੱਗ ਜਾਂਦਾ ਹੈ ਅਤੇ ਜਾਨਲੇਵਾ ਹੋ ਸਕਦਾ ਹੈ। ਛੋਟੀਆਂ ਇਲੈਕਟ੍ਰਾਨਿਕ ਬੈਟਰੀਆਂ ਵਿਚਲੇ ਰਸਾਇਣ ਬੱਚਿਆਂ ਵਿੱਚ ਅੰਤੜੀਆਂ ਦੇ ਛੇਕ ਦਾ ਖਤਰਾ ਪੈਦਾ ਕਰਦੇ ਹਨ।

ਇਸ ਸਮੱਸਿਆ ਦਾ ਇਲਾਜ: ਇਨ੍ਹਾਂ ਚੀਜ਼ਾਂ ਨੂੰ ਨਾਜ਼ੁਕ ਸਥਿਤੀ ਵਿੱਚ ਸਰਜਰੀ ਤੋਂ ਬਿਨ੍ਹਾਂ ਐਂਡੋਸਕੋਪੀ ਦੁਆਰਾ ਹਟਾਇਆ ਜਾ ਸਕਦਾ ਹੈ। ਬੱਚਿਆਂ ਨੂੰ ਖੇਡਣ ਲਈ ਵੱਡੀਆਂ ਵਸਤੂਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਜੋ ਉਹ ਮੂੰਹ 'ਚ ਪਾ ਕੇ ਨਿਗਲ ਨਾ ਸਕਣ। ਡਾਕਟਰ ਮਾਪਿਆਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੰਦੇ ਹਨ ਅਤੇ ਬੱਚਿਆਂ ਦੇ ਨੇੜੇ ਇਲੈਕਟ੍ਰਾਨਿਕ ਬੈਟਰੀਆਂ, ਚਾਬੀਆਂ, ਸਿੱਕੇ ਆਦਿ ਵਰਗੀਆਂ ਚੀਜ਼ਾਂ ਨਾ ਰੱਖਣ ਦੀ ਸਲਾਹ ਦਿੰਦੇ ਹਨ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.