ਹੈਦਰਾਬਾਦ: ਹਰੀ ਇਲਾਇਚੀ ਛੋਟੀ ਹੁੰਦੀ ਹੈ ਪਰ ਬਹੁਤ ਫਾਇਦੇਮੰਦ ਹੁੰਦੀ ਹੈ। ਚਾਹ ਅਤੇ ਮਿਠਾਈਆਂ ਦਾ ਸਵਾਦ ਵਧਾਉਣ ਲਈ ਹਰੀ ਇਲਾਇਚੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਭੋਜਨ ਵਿੱਚ ਖੁਸ਼ਬੂ ਅਤੇ ਸੁਆਦ ਵਧਾਉਣ ਲਈ ਵੀ ਕੀਤੀ ਜਾਂਦੀ ਹੈ। ਇਸ ਦਾ ਚਿਕਿਤਸਕ ਮਹੱਤਵ ਵੀ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਮਦਦਗਾਰ ਵੀ ਹੁੰਦੀ ਹੈ।
ਛੋਟੀ ਇਲਾਇਚੀ ਵਿੱਚ ਕਾਰਬੋਹਾਈਡ੍ਰੇਟਸ, ਡਾਇਟਰੀ ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਵਿਟਾਮਿਨ ਸੀ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਮਾਹਿਰਾਂ ਅਨੁਸਾਰ, ਛੋਟੀ ਇਲਾਇਚੀ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ, ਤੇਲ, ਫਾਈਬਰ, ਐਂਟੀ-ਆਕਸੀਡੈਂਟ ਅਤੇ ਐਂਟੀ-ਬਾਇਓਟਿਕਸ ਪਾਏ ਜਾਂਦੇ ਹਨ। ਸਵੇਰੇ ਖਾਲੀ ਪੇਟ ਇਲਾਇਚੀ ਦਾ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਤੇਜ਼ੀ ਨਾਲ ਘਟ ਸਕਦੀ ਹੈ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।
ਇਲਾਇਚੀ ਦੀ ਵਰਤੋਂ: ਸਭ ਤੋਂ ਪਹਿਲਾਂ ਹਰੀ ਇਲਾਇਚੀ ਦੀ ਫਲੀ ਨੂੰ ਤੋੜ ਕੇ ਉਸ ਦੇ ਬੀਜਾਂ ਨੂੰ ਵੱਖ ਕਰ ਲਓ। ਇਸ ਤੋਂ ਬਾਅਦ ਫਲੀ ਦੇ ਛਿਲਕੇ ਅਤੇ ਬੀਜਾਂ ਨੂੰ ਇਕ ਗਲਾਸ ਪਾਣੀ 'ਚ ਪਾ ਕੇ ਰਾਤ ਭਰ ਭਿੱਜਣ ਲਈ ਛੱਡ ਦਿਓ। ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਇਸ ਪਾਣੀ ਨੂੰ ਪੀਓ। ਤੁਸੀਂ ਇਲਾਇਚੀ ਪਾਊਡਰ ਦੀ ਵਰਤੋਂ ਵੀ ਕਰ ਸਕਦੇ ਹੋ।
ਇਲਾਇਚੀ ਨੂੰ ਪਾਣੀ 'ਚ ਉਬਾਲ ਕੇ ਵੀ ਪੀ ਸਕਦੇ ਹੋ। ਇਲਾਇਚੀ ਦੇ ਬੀਜ ਜਾਂ ਪਾਊਡਰ ਨੂੰ ਪਾਣੀ 'ਚ ਉਬਾਲ ਕੇ ਉਸ ਪਾਣੀ ਨੂੰ ਛਾਣ ਲਓ ਅਤੇ ਫਿਰ ਕੋਸਾ ਹੋਣ 'ਤੇ ਪਾਣੀ ਪੀਓ। ਮਾਹਿਰਾਂ ਅਨੁਸਾਰ, ਨਿਯਮਿਤ ਤੌਰ 'ਤੇ ਅਜਿਹਾ ਕਰਨ ਨਾਲ ਪੇਟ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ, ਜਿਸ ਨਾਲ ਤੁਹਾਡਾ ਭਾਰ ਵੀ ਘੱਟ ਹੋਵੇਗਾ।
- ਰੋਜ਼ਾਨਾ ਦੌੜਨਾ ਸਿਹਤ ਲਈ ਹੋ ਸਕਦੈ ਫਾਇਦੇਮੰਦ, ਭਾਰ ਘੱਟ ਕਰਨ ਅਤੇ ਹਾਈ ਬੀਪੀ ਨੂੰ ਕੰਟਰੋਲ ਕਰਨ 'ਚ ਮਿਲੇਗੀ ਮਦਦ - Benefits Of Running
- ਫਲ ਅਤੇ ਸਬਜ਼ੀਆਂ ਸਰੀਰ ਲਈ ਬਣ ਸਕਦੀਆਂ ਨੇ ਜ਼ਹਿਰ, ਵਰਤੋ ਕਰਨ ਤੋਂ ਪਹਿਲਾ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ - Health Risks Of Pesticides
- ਮੋਬਾਈਲ ਫੋਨ ਨੇੜੇ ਰੱਖ ਕੇ ਸੌਂਦੇ ਹੋ, ਤਾਂ ਕਰ ਰਹੇ ਹੋ ਸਭ ਤੋਂ ਵੱਡੀ ਗਲਤੀ, ਕਈ ਗੰਭੀਰ ਬਿਮਾਰੀਆਂ ਦੇ ਹੋ ਸਕਦੇ ਨੇ ਸ਼ਿਕਾਰ - Side Effects of Mobile
ਹਰੀ ਇਲਾਇਚੀ ਦੇ ਹੋਰ ਫਾਇਦੇ: ਇਲਾਇਚੀ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਪਾਚਨ ਤੰਤਰ ਨੂੰ ਸੁਧਾਰਨ 'ਚ ਮਦਦ ਕਰਦੇ ਅਤੇ ਇਸ ਦੇ ਸੇਵਨ ਨਾਲ ਪੇਟ ਦੀ ਜਲਣ ਵੀ ਘੱਟ ਹੁੰਦੀ ਹੈ, ਜਿਸ ਨਾਲ ਬਦਹਜ਼ਮੀ, ਐਸੀਡਿਟੀ ਅਤੇ ਹੋਰ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਇਲਾਇਚੀ ਖੰਘ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਦਿਵਾਉਂਦੀ ਹੈ। ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਦੇ ਨਾਲ-ਨਾਲ ਇਹ ਦਮੇ ਦੇ ਰੋਗੀਆਂ ਲਈ ਵੀ ਫਾਇਦੇਮੰਦ ਦਵਾਈ ਹੈ। ਇਲਾਇਚੀ ਪਾਚਨ ਤੰਤਰ ਨੂੰ ਠੀਕ ਰੱਖਦੀ ਹੈ, ਜਿਸ ਕਾਰਨ ਸਰੀਰ ਦਾ ਮੇਟਾਬੋਲਿਜ਼ਮ ਵੀ ਠੀਕ ਤਰ੍ਹਾਂ ਕੰਮ ਕਰਦਾ ਹੈ ਅਤੇ ਭੁੱਖ ਵਧਦੀ ਹੈ।
ਮਤਲੀ ਅਤੇ ਉਲਟੀਆਂ ਤੋਂ ਰਾਹਤ: ਇਲਾਇਚੀ ਦੀ ਵਰਤੋਂ ਮਾਊਥ ਫ੍ਰੈਸਨਰ ਦੇ ਤੌਰ 'ਤੇ ਕੀਤੀ ਜਾਂਦੀ ਹੈ। ਇਲਾਇਚੀ ਮਤਲੀ ਅਤੇ ਉਲਟੀ ਤੋਂ ਰਾਹਤ ਦਿਵਾਉਂਦੀ ਹੈ। ਇਲਾਇਚੀ ਵਾਲੀ ਚਾਹ ਪੀਣ ਨਾਲ ਨਾ ਸਿਰਫ ਪੇਟ ਅਤੇ ਸਾਹ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ, ਸਗੋਂ ਤਣਾਅ ਤੋਂ ਵੀ ਰਾਹਤ ਮਿਲਦੀ ਹੈ ਅਤੇ ਮੂਡ ਤਰੋਤਾਜ਼ਾ ਰਹਿੰਦਾ ਹੈ।