ਹੈਦਰਾਬਾਦ: ਹਲਦੀ ਦੀ ਜ਼ਿਆਦਾਤਰ ਵਰਤੋਂ ਭੋਜਨ ਦਾ ਰੰਗ, ਸੁਆਦ ਅਤੇ ਪੋਸ਼ਣ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਘਰ ਦੀ ਰਸੋਈ 'ਚ ਰੱਖੇ ਇਸ ਮਸਾਲੇ ਨੂੰ ਆਯੁਰਵੇਦ 'ਚ ਦਵਾਈ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਹਲਦੀ ਦੀ ਵਰਤੋਂ ਸਰੀਰ ਵਿੱਚ ਕਿਸੇ ਵੀ ਥਾਂ 'ਤੇ ਹੋਣ ਵਾਲੀ ਸੱਟ ਦੇ ਇਲਾਜ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਹਲਦੀ ਇੱਕ ਮੂਲ ਏਸ਼ੀਆਈ ਪੌਦੇ ਦੀ ਜੜ੍ਹ ਵਿੱਚ ਪਾਈ ਜਾਂਦੀ ਹੈ ਅਤੇ ਸੈਂਕੜੇ ਸਾਲਾਂ ਤੋਂ ਖਾਣਾ ਬਣਾਉਣ ਲਈ ਵਰਤੀ ਜਾਂਦੀ ਹੈ। ਇਹ ਲੰਬੇ ਸਮੇਂ ਤੋਂ ਚੀਨ ਅਤੇ ਭਾਰਤ ਵਿੱਚ ਆਯੁਰਵੈਦਿਕ ਅਤੇ ਰਵਾਇਤੀ ਦਵਾਈਆਂ ਦੇ ਰੂਪਾਂ ਵਿੱਚ ਵੀ ਵਰਤੀ ਜਾਂਦੀ ਰਹੀ ਹੈ।
ਜੌਨਸ ਹੌਪਕਿੰਸ ਮੈਡੀਸਨ ਦੇ ਔਨਕੋਲੋਜੀ ਕਲੀਨਿਕਲ ਡਾਈਟੀਸ਼ੀਅਨ/ਪੋਸ਼ਣ ਵਿਗਿਆਨੀ ਮੈਰੀ-ਈਵ ਬ੍ਰਾਊਨ ਅਨੁਸਾਰ, ਹਲਦੀ ਵਿੱਚ ਇੱਕ ਕੁਦਰਤੀ ਮਿਸ਼ਰਣ ਪਾਇਆ ਜਾਂਦਾ ਹੈ, ਜਿਸਨੂੰ ਕਰਕਿਊਮਿਨ ਕਿਹਾ ਜਾਂਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਗੁਣ ਪਾਏ ਜਾਂਦੇ ਹਨ। ਬ੍ਰਾਊਨ ਦਾ ਕਹਿਣਾ ਹੈ ਕਿ ਹਲਦੀ ਫਾਈਟੋਨਿਊਟ੍ਰੀਐਂਟਸ ਨਾਲ ਭਰਪੂਰ ਹੁੰਦੀ ਹੈ, ਜੋ ਫ੍ਰੀ ਰੈਡੀਕਲਸ ਨੂੰ ਬੇਅਸਰ ਕਰਕੇ ਅਤੇ ਸੈੱਲਾਂ ਦੇ ਨੁਕਸਾਨ ਨੂੰ ਰੋਕ ਕੇ ਸਰੀਰ ਦੀ ਰੱਖਿਆ ਕਰ ਸਕਦੀ ਹੈ। ਪੌਦਿਆਂ-ਆਧਾਰਿਤ ਭੋਜਨਾਂ ਨਾਲ ਭਰਪੂਰ ਖੁਰਾਕ ਡਾਕਟਰੀ ਸਥਿਤੀਆਂ ਜਿਵੇਂ ਕਿ ਕੈਂਸਰ ਅਤੇ ਦਿਲ ਦੀ ਬਿਮਾਰੀ ਦੀ ਰੋਕਥਾਮ ਨਾਲ ਜੁੜੀ ਹੋਈ ਹੈ।
ਹਲਦੀ ਦੇ ਫਾਇਦੇ:
ਹਲਦੀ ਤੁਹਾਨੂੰ ਐਲਰਜੀ ਤੋਂ ਦੂਰ ਰੱਖਦੀ ਹੈ: ਦੱਸ ਦੇਈਏ ਕਿ ਘਰੇਲੂ ਨੁਸਖਿਆਂ ਵਿੱਚ ਹਲਦੀ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚ ਐਲਰਜੀ, ਜ਼ੁਕਾਮ ਅਤੇ ਖੰਘ ਕਾਰਨ ਹੋਣ ਵਾਲੀਆਂ ਬਿਮਾਰੀਆਂ ਸ਼ਾਮਲ ਹਨ। ਚਮੜੀ ਨਾਲ ਸਬੰਧਤ ਬਿਮਾਰੀਆਂ ਵਿੱਚ ਵੀ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ। ਹਲਦੀ ਐਂਟੀਸੈਪਟਿਕ ਦਾ ਵੀ ਕੰਮ ਕਰਦੀ ਹੈ ਅਤੇ ਚਮੜੀ ਨੂੰ ਲਾਭ ਪਹੁੰਚਾਉਂਦੀ ਹੈ। ਇਸ ਤੋਂ ਇਲਾਵਾ, ਹਲਦੀ ਚਮੜੀ ਦੇ ਰੰਗ ਨੂੰ ਵੀ ਨਿਖਾਰਦੀ ਹੈ।
ਕੈਂਸਰ ਦਾ ਖਤਰਾ ਘੱਟ ਸਕਦਾ: ਹਲਦੀ ਕੈਂਸਰ ਨੂੰ ਰੋਕਣ ਵਿੱਚ ਮਦਦਗਾਰ ਹੋ ਸਕਦੀ ਹੈ। ਇੰਨਾ ਹੀ ਨਹੀਂ ਸ਼ੂਗਰ ਲੈਵਲ ਨੂੰ ਘੱਟ ਕਰਨ ਅਤੇ ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਵੀ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ। ਹੈਲਥਲਾਈਨ ਦੀ ਰਿਪੋਰਟ ਅਨੁਸਾਰ, ਹਲਦੀ ਸਰੀਰ ਦੀ ਐਂਟੀਆਕਸੀਡੈਂਟ ਸਮਰੱਥਾ ਨੂੰ ਵਧਾ ਸਕਦੀ ਹੈ।
- ਕਿਡਨੀ ਨੂੰ ਰੱਖਣਾ ਚਾਹੁੰਦੇ ਹੋ ਸਿਹਤਮੰਦ, ਤਾਂ ਖੂਬ ਪੀਓ ਪਾਣੀ ਅਤੇ ਇਨ੍ਹਾਂ ਚੀਜ਼ਾਂ ਨੂੰ ਕਹੋ ਬਾਏ-ਬਾਏ - How To Keep Kidney Healthy
- ਸ਼ਰਾਬ ਪੀਣਾ ਸਰੀਰ 'ਚ ਬਣ ਸਕਦੈ ਇਸ ਚੀਜ਼ ਦੀ ਕਮੀ ਦਾ ਕਾਰਨ, ਇਲਾਜ ਲਈ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ - Vitamin B12 Deficiency
- ਬ੍ਰੇਨ ਸਟ੍ਰੋਕ ਬਣ ਸਕਦੈ ਮੌਤ ਦਾ ਕਾਰਨ, ਸਮੇਂ ਰਹਿੰਦੇ ਕਰ ਲਓ ਲੱਛਣਾਂ ਦੀ ਪਹਿਚਾਣ, ਨਹੀਂ ਤਾਂ ਵੱਧ ਸਕਦੈ ਗੰਭੀਰ ਖਤਰਾ - Brain Stroke Symptoms
ਅਜਿਹੇ ਲੋਕਾਂ ਨੂੰ ਹਲਦੀ ਦਾ ਸੇਵਨ ਨਹੀਂ ਕਰਨਾ ਚਾਹੀਦਾ: ਜੋ ਔਰਤਾਂ ਗਰਭਵਤੀ ਹਨ ਜਾਂ ਦੁੱਧ ਚੁੰਘਾ ਰਹੀਆਂ ਹਨ, ਜਿਨ੍ਹਾਂ ਲੋਕਾਂ ਨੂੰ ਪਿੱਤੇ ਜਾਂ ਗੁਰਦੇ ਦੀਆਂ ਸਮੱਸਿਆਵਾਂ ਹਨ ਅਤੇ ਆਇਰਨ ਦੀ ਕਮੀ ਹੈ, ਉਨ੍ਹਾਂ ਨੂੰ ਸੀਮਤ ਮਾਤਰਾ ਵਿੱਚ ਹਲਦੀ ਦਾ ਸੇਵਨ ਕਰਨਾ ਚਾਹੀਦਾ ਹੈ।