ਹੈਦਰਾਬਾਦ: ਆਪਣੇ ਚਿਹਰੇ ਦਾ ਨਿਖਾਰ ਬਣਾਏ ਰੱਖਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਜ਼ਮਾਉਦੇ ਹਨ। ਇਨ੍ਹਾਂ ਤਰੀਕਿਆਂ 'ਚ ਮਹਿੰਗੇ ਪ੍ਰੋਡਕਟਾਂ ਦਾ ਇਸਤੇਮਾਲ ਕਰਨਾ ਵੀ ਸ਼ਾਮਿਲ ਹੈ। ਇਹ ਪ੍ਰੋਡਕਟ ਚਮੜੀ ਨੂੰ ਹੋਰ ਵੀ ਖਰਾਬ ਕਰ ਸਕਦੇ ਹਨ। ਇਸ ਲਈ ਤੁਸੀਂ ਕੁਝ ਘਰੇਲੂ ਤਰੀਕੇ ਅਜ਼ਮਾ ਕੇ ਆਪਣੇ ਚਿਹਰੇ 'ਤੇ ਨਿਖਾਰ ਪਾ ਸਕਦੇ ਹੋ। ਚਿਹਰੇ ਨੂੰ ਚਮਕਦਾਰ ਬਣਾਉਣ ਲਈ ਕੌਫ਼ੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਤੁਸੀਂ ਕੌਫ਼ੀ ਦਾ ਫੇਸ ਮਾਸਕ ਬਣਾ ਕੇ ਆਪਣੇ ਚਿਹਰੇ 'ਤੇ ਲਗਾ ਸਕਦੇ ਹੋ। ਇਸ ਨਾਲ ਨਿਖਾਰ ਪਾਉਣ 'ਚ ਮਦਦ ਮਿਲੇਗੀ।
ਚਿਹਰੇ ਦਾ ਨਿਖਾਰ ਪਾਉਣ ਲਈ ਫੇਸ ਮਾਸਕ:
ਕੌਫ਼ੀ ਅਤੇ ਹਲਦੀ ਪਾਊਡਰ ਦਾ ਫੇਸ ਮਾਸਕ: ਤੁਸੀਂ ਕੌਫ਼ੀ ਅਤੇ ਹਲਦੀ ਪਾਊਡਰ ਦਾ ਫੇਸ ਮਾਸਕ ਬਣਾ ਕੇ ਇਸਤੇਮਾਲ ਕਰ ਸਕਦੇ ਹੋ। ਇਸਨੂੰ ਬਣਾਉਣ ਲਈ ਇੱਕ ਵੱਡੇ ਚਮਚ ਕੌਫ਼ੀ 'ਚ ਅੱਧਾ ਚਮਚ ਹਲਦੀ ਪਾਊਡਰ ਅਤੇ ਦੋ ਚਮਚ ਦੁੱਧ ਨੂੰ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਫਿਰ ਇਸਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ। ਇਸ ਪੇਸਟ ਨੂੰ 20 ਤੋਂ 25 ਮਿੰਟ ਤੱਕ ਲਗਾ ਕੇ ਰੱਖੋ। ਇਸ ਤੋਂ ਬਾਅਦ ਚਿਹਰੇ ਨੂੰ ਨਾਰਮਲ ਪਾਣੀ ਨਾਲ ਧੋ ਲਓ। ਹਲਦੀ 'ਚ ਮੌਜ਼ੂਦ ਸਾੜ ਵਿਰੋਧੀ ਅਤੇ ਐਂਟੀ ਬੈਕਟੀਰੀਅਲ ਗੁਣ ਚਿਹਰੇ ਦੇ ਦਾਗ-ਧੱਬੇ ਨੂੰ ਖਤਮ ਕਰਨ 'ਚ ਮਦਦ ਕਰਦੇ ਹਨ ਅਤੇ ਕੌਫ਼ੀ ਟਾਈਟਨਿੰਗ ਦੀ ਸਮੱਸਿਆ ਨੂੰ ਦੂਰ ਕਰਦੀ ਹੈ।
ਕੌਫ਼ੀ ਅਤੇ ਐਲੋਵੇਰਾ ਜੈੱਲ ਦਾ ਫੇਸ ਮਾਸਕ: ਕੌਫ਼ੀ ਅਤੇ ਐਲੋਵੇਰਾ ਜੈੱਲ ਦੇ ਫੇਸ ਮਾਸਕ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਦੋ ਵੱਡੇ ਚਮਚ ਐਲੋਵੇਰਾ ਜੈੱਲ 'ਚ ਇੱਕ ਚਮਚ ਕੌਫ਼ੀ ਪਾਊਡਰ ਮਿਲਾ ਕੇ ਇਸ 'ਚ ਥੋੜ੍ਹਾ ਦੁੱਧ ਮਿਕਸ ਕਰ ਲਓ ਅਤੇ ਫਿਰ ਆਪਣੇ ਚਿਹਰੇ 'ਤੇ ਲਗਾ ਲਓ। ਇਸਨੂੰ ਸੁੱਕਣ 'ਤੇ ਆਪਣੇ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ। ਕੌਫੀ ਅਤੇ ਐਲੋਵੇਰਾ ਨਾਲ ਕਾਲੇ ਹੈੱਡਸ ਖਤਮ ਕਰਨ 'ਚ ਆਸਾਨੀ ਹੁੰਦੀ ਹੈ। ਇਸਦੇ ਨਾਲ ਹੀ, ਐਂਟੀਬੈਕਟੀਰੀਅਲ ਅਤੇ ਸਾੜ ਵਿਰੋਧੀ ਗੁਣ ਚਿਹਰੇ ਨੂੰ ਅੰਦਰ ਤੋਂ ਪੋਸ਼ਣ ਦੇ ਕੇ ਚਮੜੀ ਨੂੰ ਚਮਕਦਾਰ ਬਣਾਉਦੇ ਹਨ।
ਕੌਫ਼ੀ ਅਤੇ ਬੇਸਨ ਦਾ ਫੇਸ ਮਾਸਕ: ਇਸ ਫੇਸ ਮਾਸਕ ਨੂੰ ਬਣਾਉਣ ਲਈ ਸਭ ਤੋਂ ਪਹਿਲਾ ਤਿੰਨ ਚਮਚ ਬੇਸਨ, ਐਲੋਵੇਰਾ ਜੈੱਲ ਅਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਚਿਹਰੇ ਨੂੰ ਧੋ ਲਓ। ਇਸ ਮਾਸਕ ਦੀ ਮਦਦ ਨਾਲ ਤੁਹਾਡਾ ਚਿਹਰਾ ਸੁੰਦਰ ਨਜ਼ਰ ਆਵੇਗਾ।
ਕੌਫ਼ੀ ਅਤੇ ਨਾਰੀਅਲ ਤੇਲ ਦਾ ਫੇਸ ਮਾਸਕ: ਨਾਰੀਅਲ ਦੇ ਤੇਲ 'ਚ ਕੌਫ਼ੀ ਪਾਊਡਰ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਨੂੰ ਨਮੀ ਮਿਲਦੀ ਹੈ। ਇਸ ਨਾਲ ਚਿਹਰੇ 'ਤੇ ਹੋਣ ਵਾਲਾ ਖਿਚਾਅ ਅਤੇ ਖੁਸ਼ਕੀ ਵੀ ਖਤਮ ਹੋ ਸਕਦੀ ਹੈ।