ਹੈਦਰਾਬਾਦ: ਸਾਡੇ ਸਰੀਰ ਨੂੰ ਜਿਸ ਤਰ੍ਹਾਂ ਪਾਣੀ, ਹਵਾ ਅਤੇ ਭੋਜਨ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਹੀ ਨੀਂਦ ਦੀ ਵੀ ਲੋੜ ਹੁੰਦੀ ਹੈ। ਜੇਕਰ ਸਰੀਰ ਨੂੰ ਭਰਪੂਰ ਮਾਤਰਾ 'ਚ ਨੀਂਦ ਨਾ ਮਿਲੇ, ਤਾਂ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਹੋ ਸਕਦਾ ਹੈ। ਰਾਤ ਨੂੰ ਨੀਂਦ ਨਾ ਆਉਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਵਿੱਚੋ ਇੱਕ ਹੈ ਮੋਬਾਈਲ ਅਤੇ ਲੈਪਟਾਪ ਦੀ ਜ਼ਿਆਦਾ ਸਮੇਂ ਤੱਕ ਵਰਤੋ ਕਰਨਾ। ਖੁਦ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾਤ ਨੂੰ ਦੇਰ ਨਾਲ ਸੌਣ ਕਰਕੇ ਕਿਹੜਿਆਂ ਬਿਮਾਰੀਆਂ ਹੋ ਸਕਦੀਆਂ ਹਨ।
- ਕਣਕ ਦੇ ਆਟੇ 'ਚ ਮਿਲਾਓ ਇਹ ਫਾਇਦੇਮੰਦ ਚੀਜ਼, ਪੇਟ ਦੀ ਲਟਕਦੀ ਸਾਰੀ ਚਰਬੀ ਮਿੰਟਾਂ 'ਚ ਪਿਘਲ ਜਾਵੇਗੀ! - Oats flour Roti Benefits
- ਬੀਪੀ ਕੰਟਰੋਲ ਨਾ ਹੋਣ 'ਤੇ ਕਈ ਬਿਮਾਰੀਆਂ ਦਾ ਹੋ ਸਕਦੈ ਖਤਰਾ, ਜਾਣੋ ਇਸਦੇ ਲੱਛਣ, ਕਾਰਨ ਅਤੇ ਬਚਾਅ ਲਈ ਸੁਝਾਅ - Tips to Control BP
- ਤੁਹਾਡੇ ਸਰੀਰ ਨੂੰ ਅੰਦਰੋ ਸਾੜ ਸਕਦੀ ਹੈ ਕੋਲਡ ਡਰਿੰਕ, ਇਸ ਮਿੱਠੇ ਜ਼ਹਿਰ ਤੋਂ ਦੂਰ ਰਹਿਣ 'ਚ ਹੀ ਹੈ ਭਲਾਈ - Disadvantages Of Cold Drinks
ਰਾਤ ਨੂੰ ਦੇਰ ਨਾਲ ਸੌਣ ਕਰਕੇ ਹੋਣ ਵਾਲੀਆਂ ਬਿਮਾਰੀਆਂ:
- ਰਾਤ ਨੂੰ ਦੇਰ ਨਾਲ ਸੌਣ ਕਰਕੇ ਸਾਡਾ ਸਰੀਰ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਸਕਦਾ ਹੈ, ਕਿਉਕਿ ਅਜਿਹਾ ਵਿਅਕਤੀ ਆਪਣੇ ਦਿਮਾਗ 'ਚ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ।
- ਜਿਹੜੇ ਲੋਕ ਦੇਰ ਨਾਲ ਸੌਂਦੇ ਹਨ, ਉਨ੍ਹਾਂ ਨੂੰ ਦਿਨ ਭਰ ਆਲਸ ਆਉਦਾ ਹੈ।
- ਦੇਰ ਰਾਤ ਤੱਕ ਜਾਗਣ ਨਾਲ ਮੂਡ ਚਿੜਚਿੜਾ ਹੋ ਜਾਂਦਾ ਹੈ ਅਤੇ ਜਲਦੀ-ਜਲਦੀ ਗੁੱਸਾ ਵੀ ਆਉਣ ਲੱਗਦਾ ਹੈ।
- ਦੇਰ ਰਾਤ ਜਾਗਣ ਨਾਲ ਭਾਰ ਵਧਣ ਦਾ ਡਰ ਵੀ ਰਹਿੰਦਾ ਹੈ। ਜੇਕਰ ਭਾਰ ਵੱਧ ਜਾਵੇ, ਤਾਂ ਤੁਸੀਂ ਹੋਰ ਵੀ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।
- ਇਸ ਨਾਲ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ।
- ਦੇਰ ਰਾਤ ਤੱਕ ਸੌਣ ਨਾਲ ਯਾਦਾਸ਼ਤ ਕੰਮਜ਼ੋਰ ਹੋ ਜਾਂਦੀ ਹੈ।
- ਜੇਕਰ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਖੁਦ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਜਲਦੀ ਸੌਣ ਦੀ ਆਦਤ ਬਣਾਓ। ਅਜਿਹਾ ਕਰਕੇ ਤੁਸੀਂ ਖੁਦ ਨੂੰ ਕਈ ਬਿਮਾਰੀਆਂ ਤੋਂ ਬਚਾ ਸਕੋਗੇ।