ਹੈਦਰਾਬਾਦ: ਅਚਾਰ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਕਈ ਲੋਕ ਰੋਟੀ-ਸਬਜ਼ੀ ਦੇ ਨਾਲ ਅਚਾਰ ਜ਼ਰੂਰ ਖਾਂਦੇ ਹਨ। ਆਮ ਤੌਰ 'ਤੇ ਇੱਕ ਭਾਰਤੀ ਥਾਲੀ ਉਦੋਂ ਹੀ ਪੂਰੀ ਹੁੰਦੀ ਹੈ, ਜਦੋਂ ਇਸ ਵਿੱਚ ਅਚਾਰ ਸ਼ਾਮਲ ਹੁੰਦਾ ਹੈ। ਭਾਰਤੀ ਲੋਕ ਖਾਣੇ ਦੇ ਨਾਲ ਅਚਾਰ ਖਾਣਾ ਪਸੰਦ ਕਰਦੇ ਹਨ। ਸਾਡੇ ਦੇਸ਼ ਵਿੱਚ ਅਚਾਰ ਦਾ ਰਿਵਾਜ ਹਜ਼ਾਰਾਂ ਸਾਲ ਪੁਰਾਣਾ ਹੈ। ਲੋਕ ਮਿਰਚ, ਅੰਬ, ਫਲ ਅਤੇ ਸਬਜ਼ੀਆਂ ਦਾ ਅਚਾਰ ਜ਼ਿਆਦਾ ਖਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਆਯੁਰਵੈਦਿਕ ਨਜ਼ਰੀਏ ਤੋਂ ਅੰਬ ਦਾ ਅਚਾਰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ। ਅੰਬ ਦੇ ਅਚਾਰ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਚੰਗੀ ਸਿਹਤ ਦੇ ਨਾਲ-ਨਾਲ ਅੰਬ ਦੇ ਅਚਾਰ ਦੇ ਕਈ ਅਜਿਹੇ ਫਾਇਦੇ ਹਨ, ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ।
ਅੰਬ ਦੇ ਅਚਾਰ ਦੇ ਫਾਇਦੇ:
ਭੁੱਖ ਵਧਾਉਣ 'ਚ ਫਾਇਦੇਮੰਦ: ਅੰਬ ਦਾ ਅਚਾਰ ਭੁੱਖ ਵਧਾਉਣ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਖਾਣੇ ਦੇ ਨਾਲ ਅੰਬ ਦਾ ਅਚਾਰ ਖਾਓਗੇ, ਤਾਂ ਇਸ ਨਾਲ ਤੁਹਾਨੂੰ ਭੁੱਖ ਜ਼ਿਆਦਾ ਲੱਗੇਗੀ। ਇਸ ਤੋਂ ਇਲਾਵਾ, ਜੇਕਰ ਕੋਈ ਮਰੀਜ਼ ਸ਼ੂਗਰ ਤੋਂ ਪੀੜਤ ਹੈ, ਤਾਂ ਉਸ ਲਈ ਵੀ ਅੰਬ ਦਾ ਅਚਾਰ ਬਹੁਤ ਫਾਇਦੇਮੰਦ ਹੋ ਸਕਦਾ ਹੈ। ਅੰਬ ਦੇ ਅਚਾਰ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ ਅਤੇ ਅਨੀਮੀਆ ਵੀ ਠੀਕ ਰਹਿੰਦਾ ਹੈ।
ਭਾਰ ਕੰਟਰੋਲ: ਅੰਬ ਦਾ ਅਚਾਰ ਬਾਹਰੀ ਵਾਇਰਸਾਂ ਨਾਲ ਲੜਨ ਵਿੱਚ ਮਦਦ ਕਰਦਾ ਹੈ ਅਤੇ ਅੰਤੜੀਆਂ ਦੀ ਸਿਹਤ ਨੂੰ ਵੀ ਨੁਕਸਾਨ ਨਹੀਂ ਪਹੁੰਚਦਾ। ਇੰਨਾ ਹੀ ਨਹੀਂ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਅੰਬ ਦੇ ਅਚਾਰ ਦਾ ਸੇਵਨ ਕਰੋ। ਅੰਬ ਦੇ ਅਚਾਰ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਤੁਹਾਡਾ ਭਾਰ ਨਹੀਂ ਵਧਦਾ। ਗਰਭ ਅਵਸਥਾ ਦੌਰਾਨ ਅੰਬ ਦਾ ਅਚਾਰ ਖਾਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਨੂੰ ਖਾਣ ਨਾਲ ਔਰਤਾਂ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ।
- ਕੀ ਸ਼ੁੱਧ ਦੇਸੀ ਘਿਓ ਖਾਣਾ ਗਲਤ ਹੈ? ਜਾਣੋ, ਸੀਮਿਤ ਮਾਤਰਾ 'ਚ ਘਿਓ ਖਾਣ ਨਾਲ ਕੀ ਹੋ ਸਕਦਾ ਹੈ? - Pure Ghee Healthy Or Unhealthy
- ਸੁੱਕੀ ਖੰਘ ਅਤੇ ਗਲੇ 'ਚ ਹੋ ਰਹੇ ਦਰਦ ਤੋਂ ਆਰਾਮ ਪਾਉਣ ਲਈ ਅਪਣਾ ਲਓ ਇਹ ਘਰੇਲੂ ਨੁਸਖ਼ਾ, ਮਿੰਟਾਂ 'ਚ ਹੋਵੇਗਾ ਅਸਰ - Ways to Relieve a Dry Cough
- ਸਰ੍ਹੋਂ ਦਾ ਤੇਲ ਜਾਂ ਰਿਫਾਇੰਡ ਤੇਲ, ਕਿਹੜਾ ਸਿਹਤ ਲਈ ਹੈ ਸਭ ਤੋਂ ਵਧੀਆਂ ? ਜਾਣੋ - Mustard Oil VS Refined Oil
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ: ਜੇਕਰ ਤੁਹਾਨੂੰ ਜਲਨ ਜਾਂ ਖੁਸ਼ਕੀ ਮਹਿਸੂਸ ਹੁੰਦੀ ਹੈ, ਤਾਂ ਅੰਬ ਦਾ ਅਚਾਰ ਨਾ ਖਾਓ। ਅੰਬ ਦੇ ਅਚਾਰ ਨੂੰ ਪਲਾਸਟਿਕ ਦੇ ਡੱਬਿਆਂ ਵਿੱਚ ਨਾ ਸਟੋਰ ਕਰੋ। ਜੇਕਰ ਤੁਹਾਨੂੰ ਸਕਿਨ ਐਲਰਜੀ, ਐਗਜ਼ੀਮਾ ਜਾਂ ਪੀਰੀਅਡਸ ਹੈ, ਤਾਂ ਅੰਬ ਦਾ ਅਚਾਰ ਖਾਣ ਤੋਂ ਪਰਹੇਜ਼ ਕਰੋ। ਜ਼ਿਆਦਾ ਗਰਮੀ 'ਚ ਵੀ ਅੰਬ ਦਾ ਅਚਾਰ ਨਾ ਖਾਓ, ਇਸ ਨਾਲ ਫਿਣਸੀਆਂ ਦੀ ਸਮੱਸਿਆ ਹੋ ਸਕਦੀ ਹੈ।