ਹੈਦਰਾਬਾਦ: ਗਰਮੀਆਂ 'ਚ ਗਰਮੀ ਅਤੇ ਪਸੀਨੇ ਕਾਰਨ ਸਾਡਾ ਸਰੀਰ ਅਕਸਰ ਡੀਹਾਈਡ੍ਰੇਟ ਹੋ ਜਾਂਦਾ ਹੈ। ਇਹ ਥਕਾਵਟ ਅਤੇ ਬਦਹਜ਼ਮੀ ਵਰਗੀਆਂ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਹਾਲਾਂਕਿ, ਗਰਮੀਆਂ 'ਚ ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਸਾਨੂੰ ਆਪਣੀ ਖੁਰਾਕ 'ਚ ਤਾਜ਼ੇ ਫਲਾਂ ਅਤੇ ਜੂਸ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਨਾਨਾਸ ਨੂੰ ਗਰਮੀਆਂ ਵਿੱਚ ਖਾਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ।
ਅਨਾਨਾਸ ਦੇ ਸਿਹਤ ਲਾਭ:
ਪੋਸ਼ਕ ਤੱਤਾਂ ਨਾਲ ਭਰਪੂਰ: ਅਨਾਨਾਸ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਕੈਲੋਰੀ, ਵਿਟਾਮਿਨ ਸੀ, ਏ, ਕੈਲਸ਼ੀਅਮ ਅਤੇ ਆਇਰਨ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਦੀ ਸਾਡੇ ਸਰੀਰ ਨੂੰ ਲੋੜ ਹੁੰਦੀ ਹੈ। ਇਸਦੇ ਨਾਲ ਹੀ ਥਿਆਮਿਨ, ਰਿਬੋਫਲੇਵਿਨ, ਵਿਟਾਮਿਨ ਬੀ6, ਫੋਲੇਟ, ਮੈਗਨੀਸ਼ੀਅਮ, ਮੈਂਗਨੀਜ਼, ਪੋਟਾਸ਼ੀਅਮ, ਬੀਟਾ ਕੈਰੋਟੀਨ ਅਤੇ ਹੋਰ ਐਂਟੀਆਕਸੀਡੈਂਟ ਵੀ ਜ਼ਿਆਦਾ ਮਿਲਦੇ ਹਨ।
ਬਲੱਡ ਪ੍ਰੈਸ਼ਰ ਕੰਟਰੋਲ ਕਰਨ 'ਚ ਮਦਦਗਾਰ: ਅਨਾਨਾਸ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਿਲਦੀ ਹੈ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਨੂੰ ਗਰਮੀਆਂ 'ਚ ਅਨਾਨਾਸ ਖਾਣਾ ਚਾਹੀਦਾ ਹੈ।
ਸ਼ੂਗਰ ਦਾ ਪੱਧਰ ਕੰਟਰੋਲ: ਅਨਾਨਾਸ ਘੱਟ ਗਲਾਈਸੈਮਿਕ ਇੰਡੈਕਸ ਵਾਲੇ ਫਲਾਂ ਵਿੱਚੋਂ ਇੱਕ ਹੈ। ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ। ਇਸ ਲਈ ਮਾਹਿਰ ਸ਼ੂਗਰ ਵਾਲੇ ਲੋਕਾਂ ਨੂੰ ਅਨਾਨਾਸ ਖਾਣ ਦਾ ਸੁਝਾਅ ਦਿੰਦੇ ਹਨ। ਜੇਕਰ ਤੁਸੀਂ ਅਨਾਨਾਸ ਦਾ ਜੂਸ ਪੀਂਦੇ ਹੋ, ਤਾਂ ਖੰਡ ਨਾ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਮਿਊਨਿਟੀ ਮਜ਼ਬੂਤ: ਅਨਾਨਾਸ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀਆਂ ਵਿੱਚ ਅਕਸਰ ਅਨਾਨਾਸ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇਹ ਫਲ ਗਰਮੀਆਂ ਦੌਰਾਨ ਹੋਣ ਵਾਲੀਆਂ ਕੁਝ ਕਿਸਮਾਂ ਦੀਆਂ ਲਾਗਾਂ ਦੇ ਜੋਖਮ ਨੂੰ ਘਟਾਉਂਦਾ ਹੈ।
ਪਾਚਨ ਕਿਰਿਆ 'ਚ ਸੁਧਾਰ: ਅਨਾਨਾਸ ਵਿੱਚ ਭਰਪੂਰ ਮਾਤਰਾ ਵਿੱਚ ਬ੍ਰੋਮੇਲੈਨਿਨ ਐਨਜ਼ਾਈਮ ਪਾਇਆ ਜਾਂਦਾ ਹੈ। ਅਨਾਨਾਸ ਖਾਣ ਨਾਲ ਗਰਮੀਆਂ ਦੌਰਾਨ ਹੋਣ ਵਾਲੇ ਪੇਟ ਦਰਦ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਅਨਾਨਾਸ ਦੇ ਫਲ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਅਸੀ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹਾਂ।
ਸਰੀਰ ਹਾਈਡਰੇਟ ਰਹਿੰਦਾ: ਅਨਾਨਾਸ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨਾਲ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਮਦਦ ਮਿਲਦੀ ਹੈ। ਇਹ ਡੀਹਾਈਡ੍ਰੇਸ਼ਨ ਕਾਰਨ ਹੋਣ ਵਾਲੀ ਥਕਾਵਟ, ਸਿਰ ਦਰਦ ਅਤੇ ਮਾਸਪੇਸ਼ੀਆਂ ਦੇ ਕੜਵੱਲ ਵਰਗੀਆਂ ਸਮੱਸਿਆਵਾਂ ਨੂੰ ਵੀ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਲਈ ਮਾਹਿਰ ਗਰਮੀਆਂ ਵਿੱਚ ਅਨਾਨਾਸ ਨੂੰ ਅਕਸਰ ਖਾਣ ਦਾ ਸੁਝਾਅ ਦਿੰਦੇ ਹਨ।
- ਇਸ ਉਮਰ ਦੇ ਲੋਕਾਂ ਲਈ ਰੋਜ਼ਾਨਾ ਸਿਹਤ ਜਾਂਚ ਕਰਵਾਉਣਾ ਜ਼ਰੂਰੀ, ਨਹੀਂ ਤਾਂ ਗੰਭੀਰ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ - Health Care Tips
- ਸਾਵਧਾਨ! ਸਰੀਰ 'ਚ ਨਜ਼ਰ ਆਉਣ ਇਹ 6 ਲੱਛਣ, ਤਾਂ ਤੁਸੀਂ ਇਸ ਸਮੱਸਿਆ ਦਾ ਹੋ ਸਕਦੈ ਹੋ ਸ਼ਿਕਾਰ - Symptoms of Cholesterol
- ਅੰਡੇ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਫਾਇਦੇਮੰਦ, ਇੱਥੇ ਜਾਣੋ ਕਿਵੇ ਕਰਨੀ ਹੈ ਇਸਦੀ ਵਰਤੋਂ - Egg Masks for Healthy Hair
ਨੋਟ: ਇੱਥੇ ਤੁਹਾਨੂੰ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।