ਹੈਦਰਾਬਾਦ: ਸ਼ੂਗਰ ਇੱਕ ਅਜਿਹੀ ਗੰਭੀਰ ਬਿਮਾਰੀ ਹੈ, ਜੋ ਦੁਨੀਆਂ ਭਰ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੁੰਦਾ। ਹਾਲਾਂਕਿ, ਤੁਸੀਂ ਸਹੀ ਖਾਣ-ਪੀਣ ਅਤੇ ਜੀਵਨਸ਼ੈਲੀ 'ਚ ਕੁਝ ਬਦਲਾਅ ਕਰਕੇ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ। ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ, ਕਿਉਕਿ ਛੋਟੀ ਜਿਹੀ ਲਾਪਰਵਾਹੀ ਇਸ ਸਮੱਸਿਆ ਨੂੰ ਵਧਾ ਸਕਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਫਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਕੁਝ ਫਲਾਂ ਨੂੰ ਖਾਣਾ ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ ਫਲ:
ਕੇਲੇ: ਕੇਲੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸਨੂੰ ਖਾਣ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਪਰ ਸ਼ੂਗਰ ਦੇ ਮਰੀਜ਼ਾਂ ਲਈ ਕੇਲਾ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਕੇਲੇ 'ਚ ਗਲਾਈਸੈਮਿਕ ਇੰਡੈਕਸ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਸ਼ੂਗਰ ਦੇ ਮਰੀਜ਼ਾਂ ਨੂੰ ਕੇਲਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਚੈਰੀ: ਚੈਰੀ ਕਈ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਹਾਲਾਂਕਿ, ਸ਼ੂਗਰ ਦੇ ਮਰੀਜ਼ਾਂ ਨੂੰ ਚੈਰੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ 'ਚ ਕੁਦਰਤੀ ਸ਼ੂਗਰ ਪਾਈ ਜਾਂਦੀ ਹੈ, ਜਿਸ ਕਾਰਨ ਬਲੱਡ ਸ਼ੂਗਰ ਤੇਜ਼ੀ ਨਾਲ ਵੱਧ ਸਕਦੀ ਹੈ।
ਅੰਬ: ਅੰਬ ਕਈ ਲੋਕਾਂ ਦਾ ਪਸੰਦੀਦਾ ਫਲ ਹੈ। ਪਰ ਸ਼ੂਗਰ ਦੇ ਮਰੀਜ਼ਾਂ ਲਈ ਅੰਬ ਖਤਰਨਾਕ ਹੋ ਸਕਦਾ ਹੈ। ਇਸ ਵਿੱਚ ਗਲਾਈਸੈਮਿਕ ਇੰਡੈਕਸ ਜ਼ਿਆਦਾ ਹੁੰਦਾ ਹੈ, ਜਿਸਨੂੰ ਖਾਣ ਨਾਲ ਬਲੱਡ ਸ਼ੂਗਰ ਤੇਜ਼ੀ ਨਾਲ ਵੱਧ ਜਾਂਦੀ ਹੈ।
- ਬੁਰਸ਼ ਕਰਦੇ ਸਮੇਂ ਮਸੂੜਿਆਂ 'ਚੋਂ ਨਿਕਲ ਰਿਹੈ ਖੂਨ, ਤਾਂ ਇਸ ਪਿੱਛੇ ਇਹ 5 ਕਾਰਨ ਹੋ ਸਕਦੈ ਨੇ ਜ਼ਿੰਮੇਵਾਰ - Causes of Bleeding Gums
- ਫਰਸ਼ 'ਤੇ ਬੈਠ ਕੇ ਭੋਜਨ ਖਾਣ ਨਾਲ ਮਿਲ ਸਕਦੈ ਨੇ ਅਣਗਿਣਤ ਸਿਹਤ ਲਾਭ, ਮੋਟਾਪੇ ਸਮੇਤ ਕਈ ਸਮੱਸਿਆਵਾਂ ਹੋਣਗੀਆਂ ਦੂਰ - EATING SITTING ON THE FLOOR
- ਕੀ ਜਿਨਸੀ ਸੰਤੁਸ਼ਟੀ ਲਈ ਲਿੰਗ ਦਾ ਆਕਾਰ ਵੱਡਾ ਹੋਣਾ ਚਾਹੀਦਾ ਹੈ? ਇੱਥੇ ਜਾਣੋ ਸੱਚਾਈ - Health Tips
ਅਨਾਨਾਸ: ਅਨਾਨਾਸ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ, ਜਿਸ ਕਰਕੇ ਸ਼ੂਗਰ ਵੱਧ ਸਕਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਅਨਾਨਾਸ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਅੰਗੂਰ: ਸ਼ੂਗਰ ਦੇ ਮਰੀਜ਼ਾਂ ਲਈ ਅੰਗੂਰ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ, ਜਿਸ ਕਰਕੇ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ।