ਹੈਦਰਾਬਾਦ: ਪੇਟ 'ਚੋ ਗੁੜਗੁੜ ਦੀ ਆਵਾਜ਼ ਆਉਣ ਨੂੰ ਆਮ ਗੱਲ ਮੰਨੀ ਜਾਂਦੀ ਹੈ। ਇਸ ਕਰਕੇ ਪਾਚਨ ਦੌਰਾਨ ਗੈਸ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਪੇਟ ਖਰਾਬ ਹੋਣ ਲਈ ਵੀ ਇਸ ਸਮੱਸਿਆ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਜਦੋ ਪੇਟ ਖਾਲੀ ਹੁੰਦਾ ਹੈ ਜਾਂ ਭੋਜਨ ਨਹੀਂ ਪਚਦਾ, ਤਾਂ ਇਹ ਆਵਾਜ਼ ਜ਼ਿਆਦਾ ਮਹਿਸੂਸ ਹੁੰਦੀ ਹੈ, ਪਰ ਲੰਬੇ ਸਮੇਂ ਤੱਕ ਇਸ ਸਮੱਸਿਆ ਦਾ ਬਣੇ ਰਹਿਣਾ ਖਤਰਨਾਕ ਹੋ ਸਕਦਾ ਹੈ। ਇਸ ਲਈ ਪੇਟ 'ਚੋ ਗੁੜਗੁੜ ਦੀ ਆਵਾਜ਼ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ।
ਢਿੱਡ 'ਚੋ ਗੁੜਗੁੜ ਦੀ ਆਵਾਜ਼ ਆਉਣ ਪਿੱਛੇ ਕਾਰਨ:
ਭੁੱਖ: ਜਦੋ ਢਿੱਡ ਖਾਲੀ ਹੋਵੇ, ਤਾਂ ਢਿੱਡ 'ਚੋ ਗੁੜਗੁੜ ਦੀ ਆਵਾਜ਼ ਆਸਾਨੀ ਨਾਲ ਸੁਣਾਈ ਦੇ ਜਾਂਦੀ ਹੈ। ਇਸ ਲਈ ਜੇਕਰ ਤੁਹਾਨੂੰ ਅਜਿਹੀ ਆਵਾਜ਼ ਸੁਣਾਈ ਦੇ ਰਹੀ ਹੈ, ਤਾਂ ਭੋਜਨ ਖਾ ਲਓ। ਇਸ ਨਾਲ ਢਿੱਡ 'ਚੋ ਆ ਰਹੀ ਗੁੜਗੁੜ ਦੀ ਆਵਾਜ਼ ਨੂੰ ਘੱਟ ਕੀਤਾ ਜਾ ਸਕਦਾ ਹੈ।
ਪਾਚਨ ਦੀ ਸਮੱਸਿਆ: ਪੇਟ 'ਚੋ ਗੁੜਗੁੜ ਦੀ ਆਵਾਜ਼ ਆਉਣ ਪਿੱਛੇ ਪਾਚਨ ਦੀ ਸਮੱਸਿਆ ਵੀ ਜ਼ਿੰਮੇਵਾਰ ਹੋ ਸਕਦੀ ਹੈ। ਬਹੁਤ ਜ਼ਿਆਦਾ ਤੇਜ਼ ਭੋਜਨ ਖਾਣਾ ਅਤੇ ਗੈਸ ਪੈਂਦਾ ਕਰਨ ਵਾਲੇ ਭੋਜਨ ਖਾਣ ਕਰਕੇ ਵੀ ਪੇਟ 'ਚੋ ਗੁੜਗੁੜ ਆਉਣ ਦੀ ਸਮੱਸਿਆ ਵੱਧ ਜਾਂਦੀ ਹੈ।
ਭੋਜਨ ਦੀ ਐਲਰਜੀ: ਅਸਹਿਣਸ਼ੀਲਤਾ, ਲੈਕਟੋਜ਼ ਜਾਂ ਗਲੂਟਨ ਨਾਲ ਭਰਪੂਰ ਚੀਜ਼ਾਂ ਕਈ ਵਾਰ ਪਾਚਨ ਸੰਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ। ਇਸ ਕਾਰਨ ਢਿੱਡ 'ਚੋਂ ਜ਼ਿਆਦਾ ਗੜਗੜਾਹਟ ਦੀਆਂ ਆਵਾਜ਼ਾਂ ਆਉਂਦੀਆਂ ਹਨ।
ਗੈਸ: ਢਿੱਡ ਅਤੇ ਅੰਤੜੀਆਂ 'ਚ ਸੋਜ਼ ਹੋ ਜਾਣ ਕਰਕੇ ਵੀ ਢਿੱਡ 'ਚੋ ਗੁੜਗੁੜ ਦੀ ਅਵਾਜ਼ ਆਉਣ ਲੱਗ ਜਾਂਦੀ ਹੈ, ਜਿਸ ਕਰਕੇ ਦਸਤ, ਉਲਟੀ ਅਤੇ ਪੇਟ 'ਚ ਦਰਦ ਵਰਗੇ ਲੱਛਣ ਨਜ਼ਰ ਆ ਸਕਦੇ ਹਨ।
ਅੰਤੜੀਆਂ: ਅੰਤੜੀਆਂ 'ਚ ਰੁਕਾਵਟ ਕਾਰਨ ਵੀ ਢਿੱਡ 'ਚ ਗੁੜਗੁੜ ਦੀ ਅਵਾਜ਼ ਆਉਣ ਲੱਗਦੀ ਹੈ। ਇਸ ਨਾਲ ਪੇਟ 'ਚ ਦਰਦ, ਸੋਜ, ਕਬਜ਼ ਅਤੇ ਉਲਟੀਆਂ ਵਰਗੇ ਲੱਛਣ ਨਜ਼ਰ ਆਉਣ ਲੱਗ ਜਾਂਦੇ ਹਨ।
ਜੇਕਰ ਤੁਸੀਂ ਪੇਟ 'ਚੋ ਆ ਰਹੀ ਗੁੜਗੁੜ ਦੀ ਆਵਾਜ਼ ਤੋਂ ਪਰੇਸ਼ਾਨ ਹੋ, ਤਾਂ ਡਾਕਟਰ ਦੀ ਸਲਾਹ ਜ਼ਰੂਰ ਲਓ। ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਕੋਈ ਇਲਾਜ਼ ਨਹੀਂ ਕਰਵਾਇਆ ਗਿਆ, ਤਾਂ ਹੋਰ ਕਈ ਸਮੱਸਿਆਵਾਂ ਦਾ ਖਤਰਾ ਵੱਧ ਸਕਦਾ ਹੈ।
- ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਜਿਗਰ ਦਿਵਸ, ਜਾਣੋ ਇਸਦੇ ਲੱਛਣ ਅਤੇ ਸਾਵਧਾਨੀਆਂ - World Liver Day 2024
- ਚਮਕਦਾਰ ਚਮੜੀ ਪਾਉਣ ਲਈ ਇਸਤੇਮਾਲ ਕਰੋ ਗਾਜਰ ਅਤੇ ਟਮਾਟਰ ਦਾ ਫੇਸ ਪੈਕ, ਮਿਲਣਗੇ ਅਣਗਿਣਤ ਲਾਭ - Skin Care Tips
- ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੋ ਸਕਦੈ ਪਿਆਜ਼ ਦਾ ਤੇਲ, ਇੱਥੇ ਸਿੱਖੋ ਬਣਾਉਣ ਦਾ ਤਰੀਕਾ - Oils for hair growth
ਪੇਟ 'ਚੋ ਆ ਰਹੀ ਗੁੜਗੁੜ ਦੀ ਆਵਾਜ਼ ਨੂੰ ਰੋਕਣ ਲਈ ਕਰੋ ਇਹ ਕੰਮ:
- ਪੇਟ 'ਚੋ ਆ ਰਹੀ ਆਵਾਜ਼ ਨੂੰ ਰੋਕਣ ਲਈ ਜ਼ਿਆਦਾ ਪਾਣੀ ਪੀਣ ਤੋਂ ਬਚੋ।
- ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ।
- ਖੱਟੀਆਂ ਚੀਜ਼ਾਂ ਅਤੇ ਸ਼ਰਾਬ ਦਾ ਸੇਵਨ ਘੱਟ ਕਰੋ।
- ਰੋਜ਼ਾਨਾ ਕਸਰਤ ਕਰੋ ਅਤੇ ਜ਼ਿਆਦਾ ਸਮੇਂ ਤੱਕ ਢਿੱਡ ਨੂੰ ਖਾਲੀ ਨਾ ਰੱਖੋ।
- ਜੇਕਰ ਤੁਹਾਨੂੰ ਅਜਿਹੀ ਸਮੱਸਿਆ ਵਾਰ-ਵਾਰ ਹੋ ਰਹੀ ਹੈ, ਤਾਂ ਡਾਕਟਰ ਨਾਲ ਸੰਪਰਕ ਕਰੋ।