ਹੈਦਰਾਬਾਦ: ਕੰਪਿਊਟਰ, ਲੈਪਟਾਪ ਅਤੇ ਮੋਬਾਈਲ ਦੀ ਵਧਦੀ ਵਰਤੋਂ ਕਾਰਨ ਘੱਟ ਉਮਰ ਦੇ ਬੱਚਿਆਂ ਤੋਂ ਲੈ ਕੇ ਵੱਡਿਆ ਤੱਕ, ਹਰ ਕਿਸੇ ਦੀ ਨਿਗ੍ਹਾਂ ਘੱਟ ਹੋਣ ਕਰਕੇ ਐਨਕਾਂ ਲੱਗ ਰਹੀਆਂ ਹਨ। ਬੱਚਿਆਂ ਦੀ ਨਿਗ੍ਹਾਂ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਅਤੇ ਪੜ੍ਹਾਈ ਕਾਰਨ ਘੱਟ ਰਹੀ ਹੈ। ਨੌਕਰੀਪੇਸ਼ਾ ਲੋਕਾਂ ਦੀ ਨਜ਼ਰ ਵੀ ਤੇਜ਼ੀ ਨਾਲ ਕਮਜ਼ੋਰ ਹੋ ਰਹੀ ਹੈ। ਅੱਜ ਦੇ ਸਮੇਂ 'ਚ ਹਰ ਕੰਮ ਕੰਪਿਊਟਰ ਅਤੇ ਲੈਪਟਾਪ 'ਤੇ ਕਰਨਾ ਪੈਂਦਾ ਹੈ, ਜਿਸ ਕਰਕੇ ਨਿਗ੍ਹਾਂ ਜਲਦੀ ਕੰਮਜ਼ੋਰ ਹੋਣ ਲੱਗਦੀ ਹੈ। ਇਸ ਤੋਂ ਇਲਾਵਾ, ਵਧਦੀ ਉਮਰ ਦੇ ਨਾਲ ਵੀ ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ ਅਤੇ ਨਿਗ੍ਹਾਂ ਦੀਆਂ ਐਨਕਾਂ ਲੱਗ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਕੁਝ ਉਪਾਅ ਅਪਣਾ ਕੇ ਤੁਸੀਂ ਨਿਗ੍ਹਾਂ ਵਾਲੀਆਂ ਐਨਕਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਨਿਗ੍ਹਾਂ ਵਾਲੀਆਂ ਐਨਕਾਂ ਲੱਗਣ ਦੇ ਮੁੱਖ ਕਾਰਨ: ਨਿਗ੍ਹਾਂ ਵਾਲੀਆਂ ਐਨਕਾਂ ਲੱਗਣ ਦਾ ਪਹਿਲਾ ਕਾਰਨ ਅੱਖਾਂ ਦੀ ਸਹੀ ਦੇਖਭਾਲ ਨਾ ਕਰਨਾ ਹੈ। ਲੋੜੀਂਦੇ ਵਿਟਾਮਿਨ ਨਾ ਮਿਲਣ ਕਾਰਨ ਅਤੇ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਵੀ ਤੁਹਾਡੀ ਨਜ਼ਰ ਤੇਜ਼ੀ ਨਾਲ ਘੱਟ ਹੋ ਸਕਦੀ ਹੈ। ਇਸ ਲਈ ਸਹੀ ਖਾਣ-ਪੀਣ ਨਾਲ ਨਾ ਸਿਰਫ ਅੱਖਾਂ ਦੀ ਰੋਸ਼ਨੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ, ਸਗੋਂ ਨਿਗ੍ਹਾਂ ਵਾਲੀਆਂ ਐਨਕਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਅਜਿਹੇ ਕਈ ਘਰੇਲੂ ਨੁਸਖੇ ਹਨ, ਜੋ ਨਾ ਸਿਰਫ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦੇ ਹਨ, ਸਗੋਂ ਨਿਗ੍ਹਾਂ ਵਾਲੀਆਂ ਐਨਕਾਂ ਤੋਂ ਵੀ ਛੁਟਕਾਰਾ ਦਿਵਾਉਣ 'ਚ ਮਦਦ ਕਰਦੇ ਹਨ।
आँखों से चशमा हटाने का अचूक उपाय.... pic.twitter.com/Uw8NtUbZad
— Vatsala Singh (@_vatsalasingh) July 6, 2024
ਨਿਗ੍ਹਾਂ ਵਾਲੀਆਂ ਐਨਕਾਂ ਤੋਂ ਛੁਟਕਾਰਾ: ਅੱਖਾਂ ਦੀ ਜਾਂਚ ਤੋਂ ਬਾਅਦ ਡਾਕਟਰ ਰੌਸ਼ਨੀ ਦੇ ਆਧਾਰ 'ਤੇ ਪਾਵਰਡ ਨਿਗ੍ਹਾਂ ਵਾਲੀਆਂ ਐਨਕਾਂ ਪਹਿਣਨ ਦੀ ਸਲਾਹ ਦਿੰਦੇ ਹਨ। ਐਨਕਾਂ ਦਾ ਨੰਬਰ ਕਦੇ ਮਾਇਨਸ ਅਤੇ ਕਦੇ ਪਲੱਸ ਵਿੱਚ ਹੁੰਦਾ ਹੈ, ਜਿਸ ਨੂੰ ਐਨਕਾਂ ਦੀ ਸ਼ਕਤੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਖਰਾਬ ਨਾ ਹੋਵੇ ਅਤੇ ਨਿਗ੍ਹਾਂ ਵਾਲੀਆਂ ਐਨਕਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇੱਕ ਉਪਾਅ ਅਪਣਾ ਸਕਦੇ ਹੋ। ਇਸ ਉਪਾਅ ਨੂੰ ਕੁਝ ਦਿਨਾਂ ਤੱਕ ਕਰਨ ਨਾਲ ਨਾ ਸਿਰਫ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧੇਗੀ, ਸਗੋਂ ਨਿਗ੍ਹਾਂ ਵਾਲੀਆਂ ਐਨਕਾਂ ਤੋਂ ਛੁਟਕਾਰਾ ਵੀ ਮਿਲ ਜਾਵੇਗਾ।
ਇੱਕ ਵਾਰ ਨਿਗ੍ਹਾਂ ਵਾਲੀਆਂ ਐਨਕਾਂ ਲੱਗਣ ਤੋਂ ਬਾਅਦ ਇਨ੍ਹਾਂ ਨੂੰ ਆਸਾਨੀ ਨਾਲ ਹਟਾਇਆ ਨਹੀਂ ਜਾ ਸਕਦਾ ਹੈ, ਪਰ ਕੁਝ ਘਰੇਲੂ ਉਪਚਾਰ ਅਪਣਾ ਕੇ ਤੁਸੀਂ ਐਨਕਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ 15 ਤੋਂ 20 ਬਦਾਮ, ਸੌਂਫ, 10 ਤੋਂ 15 ਕਾਲੀ ਮਿਰਚ ਅਤੇ ਮਿਸ਼ਰੀ ਨੂੰ ਮਿਕਸਰ 'ਚ ਚੰਗੀ ਤਰ੍ਹਾਂ ਪੀਸ ਲਓ। ਇਸ ਮਿਸ਼ਰਣ ਨੂੰ ਕਿਸੇ ਭਾਂਡੇ 'ਚ ਪਾ ਕੇ ਰੱਖੋ ਅਤੇ ਰੋਜ਼ਾਨਾ ਇੱਕ ਚੱਮਚ ਕੋਸੇ ਦੁੱਧ ਵਿੱਚ ਮਿਲਾ ਕੇ ਪੀਓ। ਕੁਝ ਮਹੀਨਿਆਂ ਲਈ ਰੋਜ਼ਾਨਾ ਇਸ ਉਪਾਅ ਨੂੰ ਕਰੋ। ਇਸ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧੇਗੀ ਅਤੇ ਨਿਗ੍ਹਾਂ ਵਾਲੀਆਂ ਐਨਕਾਂ ਤੋਂ ਛੁਟਕਾਰਾ ਵੀ ਮਿਲ ਜਾਵੇਗਾ।
ਐਲੋਪੈਥਿਕ ਸਮੇਤ ਕਈ ਮੈਡੀਕਲ ਪ੍ਰਣਾਲੀਆਂ ਵਿੱਚ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਨ ਲਈ ਬਹੁਤ ਸਾਰੇ ਉਪਾਅ ਦੱਸੇ ਗਏ ਹਨ। ਜਿੰਨਾ ਚਿਰ ਕੋਈ ਵਿਅਕਤੀ ਐਲੋਪੈਥਿਕ ਦਵਾਈਆਂ ਲੈਂਦਾ ਹੈ, ਉਸ ਨੂੰ ਕੁਝ ਫਰਕ ਹੀ ਮਹਿਸੂਸ ਹੁੰਦਾ ਹੈ। ਪਰ ਜੇਕਰ ਕੰਮਜ਼ੋਰ ਨਿਗ੍ਹਾਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਾ ਹੈ, ਤਾਂ ਆਯੁਰਵੇਦ 'ਚ ਅਜਿਹੇ ਕਈ ਉਪਾਅ ਹਨ, ਜੋ ਅੱਖਾਂ ਦੀ ਰੋਸ਼ਨੀ ਨੂੰ ਸੁਧਾਰ ਸਕਦੇ ਹਨ ਅਤੇ ਐਨਕਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ।
ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਦੇ ਉਪਾਅ:
- ਸਵੇਰੇ ਕੁਝ ਦੇਰ ਘਾਹ 'ਤੇ ਨੰਗੇ ਪੈਰੀਂ ਸੈਰ ਕਰੋ।
- ਸਵੇਰੇ ਉੱਠਦੇ ਹੀ ਅੱਖਾਂ 'ਤੇ ਹਲਕਾ ਜਿਹਾ ਪਾਣੀ ਛਿੜਕੋ।
- ਸਵੇਰੇ ਉੱਠਣ ਤੋਂ ਬਾਅਦ ਪਾਣੀ ਪੀਓ।
- ਆਪਣੀਆਂ ਅੱਖਾਂ ਨੂੰ ਆਰਾਮ ਦੇਣ ਲਈ ਕਸਰਤ ਕਰੋ।
- ਆਸਾਨ ਯੋਗਾ ਕਰਨ ਦੇ ਨਾਲ-ਨਾਲ ਕੁਝ ਸਮੇਂ ਲਈ ਮੈਡੀਟੇਸ਼ਨ ਕਰੋ।
- ਵਿਟਾਮਿਨ ਨਾਲ ਭਰਪੂਰ ਚੀਜ਼ਾਂ ਖਾਓ
ਅੱਖਾਂ ਦੀ ਕਸਰਤ ਦੇ ਨਾਲ-ਨਾਲ ਤੁਹਾਨੂੰ ਆਪਣੀ ਖੁਰਾਕ ਵਿੱਚ ਵੀ ਸੁਧਾਰ ਕਰਨਾ ਹੋਵੇਗਾ, ਜਿਸ ਨਾਲ ਤੁਹਾਡੀ ਸਿਹਤ ਦੇ ਨਾਲ-ਨਾਲ ਅੱਖਾਂ ਦੀ ਰੌਸ਼ਨੀ ਵੀ ਵਧੇਗੀ। ਤੁਹਾਨੂੰ ਆਪਣੀ ਖੁਰਾਕ ਵਿੱਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜਿਸ ਵਿੱਚ ਵਿਟਾਮਿਨ ਏ, ਸੀ ਅਤੇ ਈ ਵਰਗੇ ਐਂਟੀਆਕਸੀਡੈਂਟ ਹੁੰਦੇ ਹਨ। ਇਸ ਵਿਚ ਕੈਰੋਟੀਨੋਇਡਜ਼, ਲੂਟੀਨ ਅਤੇ ਜ਼ੈਕਸਨਥਿਨ ਵੀ ਹੁੰਦੇ ਹਨ। ਇਸ ਨਾਲ ਤੁਹਾਡੀ ਨਜ਼ਰ ਤੇਜ਼ੀ ਨਾਲ ਵਧੇਗੀ।
- ਕੀ ਬੀਅਰ ਪੀਣਾ ਗੁਰਦੇ ਦੀ ਪੱਥਰੀ ਲਈ ਫਾਇਦੇਮੰਦ ਹੋ ਸਕਦਾ ਹੈ? ਇੱਥੇ ਜਾਣੋ ਪੂਰਾ ਸੱਚ - Beer for Kidney Stones
- ਸਾਵਧਾਨ! 30 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਹੈੱਡਫੋਨ ਦੀ ਵਰਤੋ ਕਰਨਾ ਕਿਸੇ ਖਤਰੇ ਤੋਂ ਘੱਟ ਨਹੀਂ, ਬਸ ਰੱਖ ਲਓ ਇਨ੍ਹਾਂ ਗੱਲ੍ਹਾਂ ਦਾ ਧਿਆਨ - Disadvantages of Headphones
- ਦਿਮਾਗ ਨੂੰ ਸਿਹਤਮੰਦ ਬਣਾਈ ਰੱਖਣ ਲਈ ਅਪਣਾਓ ਇਹ 5 ਟਿਪਸ, ਚਿੰਤਾ ਅਤੇ ਡਿਪ੍ਰੈਸ਼ਨ ਤੋਂ ਮਿਲੇਗਾ ਛੁਟਕਾਰਾ - Brain Health
ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਖੁਰਾਕ:
- ਵਿਟਾਮਿਨ ਏ ਨਾਲ ਭਰਪੂਰ ਖੁਰਾਕ
- ਗਾਜਰ ਖਾਓ
- ਵਿਟਾਮਿਨ ਸੀ ਨਾਲ ਭਰਪੂਰ ਸੰਤਰੇ, ਅੰਗੂਰ, ਨਿੰਬੂ ਵਰਗੇ ਖੱਟੇ ਫਲ ਖਾਓ।
- ਵਿਟਾਮਿਨ ਈ ਨਾਲ ਭਰਪੂਰ ਖੁਰਾਕ
- ਐਵੋਕਾਡੋ ਅਤੇ ਬਦਾਮ ਖਾਓ।
- ਬੀਟਾ ਕੈਰੋਟੀਨ ਨਾਲ ਭਰਪੂਰ ਮਿੱਠੇ ਆਲੂ ਖਾਓ।
- ਓਮੇਗਾ-3 ਫੈਟ ਲਈ ਮੱਛੀ ਖਾਓ।
- ਮੇਵੇ ਅਤੇ ਬੀਨਜ਼ ਖਾਓ।
- ਪੱਤੇਦਾਰ ਹਰੀਆਂ ਸਬਜ਼ੀਆਂ ਖਾਓ।