ਹੈਦਰਾਬਾਦ: ਦਿਨ ਦੀ ਸ਼ੁਰੂਆਤ ਡਿਟੌਕਸ ਡ੍ਰਿੰਕਸ ਨਾਲ ਕਰਕੇ ਤੁਸੀਂ ਕਈ ਸਿਹਤ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ। ਇਨ੍ਹਾਂ ਡ੍ਰਿੰਕਸ ਨਾਲ ਸਰੀਰ ਦੇ ਅੰਦਰ ਇਕੱਠੀ ਹੋਈ ਗੰਦਗੀ ਨੂੰ ਆਸਾਨੀ ਨਾਲ ਬਾਹਰ ਕੱਢਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ, ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਖੁਦ ਨੂੰ ਬਚਾ ਸਕਦੇ ਹੋ। ਇਹ ਡ੍ਰਿੰਕਸ ਐਨਰਜ਼ੀ ਬੂਸਟਰ ਦੀ ਤਰ੍ਹਾਂ ਕੰਮ ਕਰਦੀਆਂ ਹਨ। ਇਸ ਲਈ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਇਨ੍ਹਾਂ ਡਿਟੌਕਸ ਡ੍ਰਿੰਕਸ ਨਾਲ ਕਰ ਸਕਦੇ ਹੋ। ਇਨ੍ਹਾਂ ਨੂੰ ਘਰ 'ਚ ਬਣਾਉਣਾ ਵੀ ਆਸਾਨ ਹੈ।
ਇਨ੍ਹਾਂ ਡ੍ਰਿੰਕਸ ਨਾਲ ਕਰੋ ਦਿਨ ਦੀ ਸ਼ੁਰੂਆਤ:
ਅਦਰਕ, ਨਿੰਬੂ ਅਤੇ ਹਲਦੀ ਵਾਲਾ ਪਾਣੀ: ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਅਦਰਕ, ਨਿੰਬੂ ਅਤੇ ਹਲਦੀ ਵਾਲੇ ਪਾਣੀ ਨਾਲ ਕਰ ਸਕਦੇ ਹੋ। ਇਸ ਨਾਲ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ, ਪਾਚਨ ਨੂੰ ਸਿਹਤਮੰਦ ਰੱਖਣ ਅਤੇ ਭਾਰ ਨੂੰ ਕੰਟਰੋਲ ਰੱਖਣ 'ਚ ਮਦਦ ਮਿਲਦੀ ਹੈ।
ਮੇਥੀ ਦਾਣੇ ਦਾ ਪਾਣੀ: ਤੁਸੀਂ ਸਵੇਰੇ ਮੇਥੀ ਦਾਣੇ ਵਾਲਾ ਪਾਣੀ ਪੀ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ ਅਤੇ ਮੈਟਾਬੋਲੀਜ਼ਮ ਵੀ ਤੇਜ਼ ਹੁੰਦਾ ਹੈ।
ਜੀਰੇ ਦਾ ਪਾਣੀ: ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ, ਜੋ ਕਿ ਸਹੀ ਨਹੀਂ ਹੈ। ਇਸ ਲਈ ਤੁਸੀਂ ਸਵੇਰੇ ਜੀਰੇ ਦੇ ਪਾਣੀ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾ ਸਕਦੇ ਹੋ। ਇਸ ਨਾਲ ਭਾਰ ਨੂੰ ਘੱਟ ਕਰਨ ਅਤੇ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ।
ਅਜਵਾਈਨ ਦਾ ਪਾਣੀ: ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਅਜਵਾਈਨ ਦੇ ਪਾਣੀ ਨਾਲ ਕਰ ਸਕਦੇ ਹੋ। ਇਸ ਨਾਲ ਗੈਸ, ਬਲੋਟਿੰਗ ਅਤੇ ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਨਿੰਬੂ ਅਤੇ ਖੀਰੇ ਦਾ ਪਾਣੀ: ਨਿੰਬੂ ਅਤੇ ਖੀਰੇ ਦਾ ਪਾਣੀ ਵੀ ਫਾਇਦੇਮੰਦ ਹੁੰਦਾ ਹੈ। ਇਸ ਲਈ ਤੁਸੀਂ ਸਵੇਰੇ ਨਿੰਬੂ ਅਤੇ ਖੀਰੇ ਦਾ ਪਾਣੀ ਪੀ ਸਕਦੇ ਹੋ। ਇਸ ਨਾਲ ਖੁਦ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਮਿਲਦੀ ਹੈ ਅਤੇ ਤੁਸੀਂ ਸਾਰਾ ਦਿਨ ਤਰੋਤਾਜ਼ਾ ਰਹੋਗੇ।
- ਮਜ਼ਬੂਤ, ਸੰਘਣੇ ਅਤੇ ਡੈਂਡਰਫ਼ ਫ੍ਰੀ ਵਾਲ ਪਾਉਣਾ ਚਾਹੁਦੇ ਹੋ, ਤਾਂ ਇਹ 5 ਤੇਲ ਹੋ ਸਕਦੈ ਨੇ ਫਾਇਦੇਮੰਦ - Oil For Hair Strengthening
- ਕੱਪੜਿਆਂ ਤੋਂ ਨਹੀਂ ਜਾਂਦੇ ਦਾਗ-ਧੱਬੇ, ਤਾਂ ਇਨ੍ਹਾਂ ਦਾਗਾਂ ਤੋਂ ਆਸਾਨੀ ਨਾਲ ਛੁਟਕਾਰਾ ਪਾਉਣ ਲਈ ਅਪਣਾਓ ਇਹ 6 ਟਿਪਸ - Tips For Remove Stains From Clothes
- ਇਨ੍ਹਾਂ 4 ਭੋਜਨਾਂ ਨੂੰ ਕੱਚਾ ਖਾਣ ਨਾਲ ਨਹੀਂ, ਸਗੋ ਪਕਾ ਕੇ ਖਾਣ ਨਾਲ ਮਿਲ ਸਕਦੈ ਨੇ ਅਣਗਿਣਤ ਲਾਭ - Benefits of Eating Boiled Food
ਪੁਦੀਨਾ ਅਤੇ ਤੁਲਸੀ ਦਾ ਪਾਣੀ: ਪੁਦੀਨਾ ਅਤੇ ਤੁਲਸੀ ਦਾ ਪਾਣੀ ਬਲੋਟਿੰਗ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸ ਨਾਲ ਸਰੀਰ 'ਚ ਇਕੱਠੀ ਹੋਈ ਗੰਦਗੀ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ ਅਤੇ ਤੁਸੀਂ ਖੁਦ ਨੂੰ ਸਿਹਤਮੰਦ ਰੱਖ ਸਕੋਗੇ।
ਸੌਫ਼ ਦਾ ਪਾਣੀ: ਤੁਸੀਂ ਸਵੇਰੇ ਸੌਫ਼ ਦੇ ਪਾਣੀ ਨੂੰ ਵੀ ਆਪਣੇ ਜੀਵਨਸ਼ੈਲੀ ਦਾ ਹਿੱਸਾ ਬਣਾ ਸਕਦੇ ਹੋ। ਇਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ ਅਤੇ ਪੇਟ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਸਿਰਫ਼ ਤੁਹਾਡੀ ਸਮਝ ਲਈ ਹੈ। ਇਨ੍ਹਾਂ ਦੀ ਪਾਲਣ ਕਰਨ ਤੋਂ ਪਹਿਲਾ ਡਾਕਟਰ ਦੀ ਸਲਾਹ ਜ਼ਰੂਰ ਲਓ।