ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਖੁਦ ਨੂੰ ਸਿਹਤਮੰਦ ਰੱਖਣ ਲਈ ਦਹੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹਨ। ਦਹੀ ਸਿਹਤ ਲਈ ਹੀ ਨਹੀਂ, ਸਗੋ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ। ਸਰਦੀਆ ਦੇ ਮੌਸਮ 'ਚ ਤੁਸੀਂ ਦਹੀ ਦਾ ਇਸਤੇਮਾਲ ਆਪਣੀ ਚਮੜੀ ਦੀ ਦੇਖਭਾਲ 'ਚ ਕਰ ਸਕਦੇ ਹੋ। ਕਈ ਲੋਕ ਵਧੀਆ ਚਮੜੀ ਪਾਉਣ ਲਈ ਦਹੀ ਨੂੰ ਰਾਤ ਭਰ ਚਿਹਰੇ 'ਤੇ ਲਗਾ ਕੇ ਸੌ ਜਾਂਦੇ ਹਨ ਅਤੇ ਸਵੇਰੇ ਉੱਠ ਕੇ ਮੂੰਹ ਧੋ ਲੈਂਦੇ ਹਨ। ਇਸ ਨਾਲ ਚਿਹਰੇ ਨੂੰ ਕਈ ਲਾਭ ਮਿਲ ਸਕਦੇ ਹਨ।
ਚਿਹਰੇ 'ਤੇ ਦਹੀ ਲਗਾ ਕੇ ਸੌਣ ਦੇ ਫਾਇਦੇ:
ਕਾਲੇ ਧੱਬੇ: ਅੱਜ ਦੇ ਸਮੇਂ 'ਚ ਲੋਕਾਂ ਨੂੰ ਕਾਲੇ ਧੱਬੇ ਵਰਗੀਆ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਲੋਕ ਰਾਤ ਨੂੰ ਚਿਹਰੇ 'ਤੇ ਦਹੀ ਲਗਾ ਕੇ ਸੌਣ। ਦਹੀ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ, ਜੋ ਕਾਲੇ ਧੱਬਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਇਸਦੇ ਨਾਲ ਹੀ, ਚਿਹਰੇ 'ਤੇ ਨਿਖਾਰ ਵੀ ਪਾਇਆ ਜਾ ਸਕਦਾ ਹੈ।
ਝੁਰੜੀਆਂ ਦੀ ਸਮੱਸਿਆ ਤੋਂ ਛੁਟਕਾਰਾ: ਗਲਤ ਜੀਵਨਸ਼ੈਲੀ ਕਰਕੇ ਲੋਕ ਆਪਣੀ ਚਮੜੀ ਦਾ ਧਿਆਨ ਨਹੀਂ ਰੱਖ ਪਾਉਦੇ, ਜਿਸ ਕਰਕੇ ਘੱਟ ਉਮਰ 'ਚ ਹੀ ਝੁਰੜੀਆਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾ ਚਿਹਰੇ 'ਤੇ ਦਹੀ ਲਗਾਓ। ਦਹੀ 'ਚ ਵਿਟਾਮਿਨ-ਡੀ ਹੁੰਦਾ ਹੈ, ਜੋ ਝੁਰੜੀਆਂ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸਦੇ ਨਾਲ ਹੀ, ਦਹੀ ਲਗਾਉਣ ਨਾਲ ਸਵੇਰੇ ਚਮੜੀ ਨਰਮ ਹੋ ਜਾਂਦੀ ਹੈ।
- ਸਾਵਧਾਨ! ਗਰਮੀਆਂ ਦੇ ਮੌਸਮ 'ਚ ਜ਼ਿਆਦਾ ਏਸੀ ਦਾ ਇਸਤੇਮਾਲ ਕਰਨਾ ਬਣਾ ਸਕਦਾ ਹੈ ਤੁਹਾਨੂੰ ਕਈ ਸਮੱਸਿਆਵਾਂ ਦਾ ਸ਼ਿਕਾਰ - Summer Health Tips
- ਫਿਣਸੀਆਂ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਚਿਹਰੇ 'ਤੇ ਲਗਾਓ ਇਹ 3 ਤਰ੍ਹਾਂ ਦੇ ਘਰੇਲੂ ਫੇਸ ਮਾਸਕ - Skin Care Tips
- ਸਾਵਧਾਨ! ਘੱਟ ਉਮਰ 'ਚ ਸ਼ੂਗਰ ਦੀ ਸਮੱਸਿਆ ਤੋਂ ਹੀ ਪੀੜਿਤ, ਤਾਂ ਇਸ ਬਿਮਾਰੀ ਦਾ ਹੋ ਸਕਦੈ ਖਤਰਾ - Diabetes And Alzheimers Disease
ਹਾਈਪਰਪੀਗਮੈਂਟੇਸ਼ਨ 'ਚ ਕਮੀ: ਜਦੋ ਕੋਈ ਵਿਅਕਤੀ ਜ਼ਿਆਦਾ ਸਮੇਂ ਤੱਕ ਧੁੱਪ 'ਚ ਰਹਿੰਦਾ ਹੈ, ਤਾਂ ਉਸਨੂੰ ਹਾਈਪਰਪੀਗਮੈਂਟੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸੌਣ ਤੋਂ ਪਹਿਲਾ ਚਿਹਰੇ 'ਤੇ ਦਹੀ ਲਗਾ ਲਓ ਅਤੇ ਸਵੇਰੇ ਮੂੰਹ ਨੂੰ ਧੋ ਲਓ। ਇਸ ਨਾਲ ਹਾਈਪਰਪੀਗਮੈਂਟੇਸ਼ਨ ਨੂੰ ਘੱਟ ਕਰਨ 'ਚ ਮਦਦ ਮਿਲੇਗੀ।