ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਲਈ ਤੁਸੀਂ ਚੰਦਨ ਦੇ ਤੇਲ ਦੀ ਵਰਤੋ ਕਰ ਸਕਦੇ ਹੋ। ਚੰਦਨ ਦਾ ਤੇਲ ਚਮੜੀ ਲਈ ਫਾਇਦੇਮੰਦ ਹੋ ਸਕਦਾ ਹੈ। ਚੰਦਨ ਦੇ ਤੇਲ ਦਾ ਇਸਤੇਮਾਲ ਕਰਨ ਨਾਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਜੇਕਰ ਤੁਸੀਂ ਫਿਣਸੀਆਂ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਚੰਦਨ ਦਾ ਤੇਲ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।
ਚੰਦਨ ਦਾ ਤੇਲ ਚਮੜੀ ਲਈ ਫਾਇਦੇਮੰਦ:
ਚੰਬਲ ਤੋਂ ਰਾਹਤ: ਚੰਦਨ ਦੇ ਤੇਲ ਦੀ ਮਦਦ ਨਾਲ ਚੰਬਲ ਦੀ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸਦੀ ਵਰਤੋ ਕਰਨ ਲਈ 1-2 ਬੂੰਦਾਂ ਤੇਲ ਦੀਆਂ ਆਪਣੀ ਚਮੜੀ ਦੇ ਪ੍ਰਭਾਵਿਤ ਹਿੱਸੇ 'ਤੇ ਲਗਾਓ। ਇਸ ਨਾਲ ਚੰਬਲ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਅਤੇ ਖੁਜਲੀ ਵੀ ਘੱਟ ਹੋਵੇਗੀ।
ਦਾਗ-ਧੱਬਿਆਂ ਤੋਂ ਛੁਟਕਾਰਾ: ਗਲਤ ਜੀਵਨਸ਼ੈਲੀ ਕਾਰਨ ਲੋਕਾਂ ਦੇ ਚਿਹਰੇ 'ਤੇ ਦਾਗ-ਧੱਬੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਤੁਸੀਂ ਚੰਦਨ ਦੇ ਤੇਲ ਦੀ ਵਰਤੋ ਕਰ ਸਕਦੇ ਹੋ। ਇਸ ਨਾਲ ਦਾਗ-ਧੱਬਿਆਂ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ, ਫਿਣਸੀਆਂ ਦੀ ਸਮੱਸਿਆ ਕਾਰਨ ਚਿਹਰੇ 'ਤੇ ਹੋਣ ਵਾਲੇ ਕਾਲੇ ਧੱਬਿਆਂ ਨੂੰ ਹਲਕਾ ਕਰਨ 'ਚ ਮਦਦ ਮਿਲਦੀ ਹੈ। ਚੰਦਨ ਦੇ ਤੇਲ ਦੀ ਮਦਦ ਨਾਲ ਸੱਟ ਦੇ ਨਿਸ਼ਾਨਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਚੰਦਨ ਦੇ ਤੇਲ ਨੂੰ ਕੁਝ ਸਮੇਂ ਲਈ ਆਪਣੀ ਚਮੜੀ 'ਤੇ ਲਗਾ ਕੇ ਛੱਡ ਦਿਓ। ਫਿਰ ਪਾਣੀ ਨਾਲ ਧੋ ਲਓ। ਤੁਸੀਂ ਚੰਦਨ ਪਾਊਡਰ ਦੀ ਵੀ ਵਰਤੋ ਕਰ ਸਕਦੇ ਹੋ।
ਫਿਣਸੀਆਂ ਦੀ ਸਮੱਸਿਆ ਤੋਂ ਛੁਟਕਾਰਾ: ਚੰਦਨ ਠੰਡਾ ਹੁੰਦਾ ਹੈ। ਇਸ ਲਈ ਫਿਣਸੀਆਂ ਦੇ ਕਾਰਨ ਚਿਹਰੇ 'ਤੇ ਆਈ ਸੋਜ ਅਤੇ ਲਾਲੀ ਨੂੰ ਘੱਟ ਕਰਨ 'ਚ ਚੰਦਨ ਦਾ ਤੇਲ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਚੰਦਨ ਦੇ ਤੇਲ 'ਚ ਹਲਦੀ ਅਤੇ ਕਪੂਰ ਮਿਲਾ ਲਓ। ਫਿਰ ਇਸਨੂੰ ਫਿਣਸੀਆਂ 'ਤੇ ਲਗਾ ਕੇ ਰਾਤ ਭਰ ਛੱਡ ਦਿਓ ਅਤੇ ਅਗਲੇ ਦਿਨ ਚਿਹਰੇ ਨੂੰ ਧੋ ਲਓ।
ਟੈਨਿੰਗ ਤੋਂ ਛੁਟਕਾਰਾ: ਚੰਦਨ ਚਿਹਰੇ 'ਤੇ ਨਿਖਾਰ ਲਿਆਉਣ 'ਚ ਮਦਦ ਕਰਦਾ ਹੈ। ਗਰਮੀਆਂ 'ਚ ਤੇਜ਼ ਧੁੱਪ ਕਰਕੇ ਅਕਸਰ ਲੋਕ ਟੈਨਿੰਗ ਦੀ ਸਮੱਸਿਆ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਤੁਸੀਂ ਚੰਦਨ ਦੇ ਤੇਲ 'ਚ ਸ਼ਹਿਦ, ਨਿੰਬੂ ਦਾ ਰਸ ਅਤੇ ਦਹੀ ਮਿਲਾ ਕੇ ਪੇਸਟ ਬਣਾ ਸਕਦੇ ਹੋ। ਫਿਰ ਇਸ ਪੇਸਟ ਨੂੰ ਆਪਣੇ ਚਿਹਰੇ 'ਤੇ 15-20 ਮਿੰਟ ਤੱਕ ਲਗਾ ਕੇ ਰੱਖੋ। ਇਸ ਤੋਂ ਬਾਅਦ ਚਿਹਰੇ ਨੂੰ ਧੋ ਲਓ।
ਧੱਫੜ ਤੋਂ ਰਾਹਤ: ਗਰਮੀਆ ਦੇ ਮੌਸਮ 'ਚ ਤੇਜ਼ ਧੁੱਪ ਅਤੇ ਪਸੀਨੇ ਕਾਰਨ ਲੋਕਾਂ ਨੂੰ ਧੱਫੜ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਲਈ ਚੰਦਨ ਦਾ ਤੇਲ ਧੱਫੜ ਤੋਂ ਰਾਹਤ ਦਿਵਾਉਣ 'ਚ ਮਦਦ ਕਰਦਾ ਹੈ। ਇਸ ਤੇਲ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ ਅਤੇ ਚਮੜੀ ਵੀ ਸੁਰੱਖਿਅਤ ਰਹੇਗੀ।