ਹੈਦਰਾਬਾਦ: ਕੜਾਹੀ ਵਿੱਚ ਬਚੇ ਹੋਏ ਭੋਜਨ ਪਕਾਉਣ ਵਾਲੇ ਤੇਲ ਦੀ ਮੁੜ ਵਰਤੋਂ ਆਮ ਤੌਰ 'ਤੇ ਹਰ ਘਰ ਵਿੱਚ ਕੀਤੀ ਜਾਂਦੀ ਹੈ। ਬਾਜ਼ਾਰਾਂ ਵਿੱਚ ਲੋਕ ਪਕੌੜੇ, ਸਮੋਸੇ ਜਾਂ ਹੋਰ ਚੀਜ਼ਾਂ ਨੂੰ ਤਲਣ ਲਈ ਉਸੇ ਤੇਲ ਦੀ ਵਰਤੋਂ ਕਰਦੇ ਹਨ ਅਤੇ ਬਾਕੀ ਬਚੇ ਤੇਲ ਵਿੱਚ ਨਵਾਂ ਤੇਲ ਪਾ ਲੈਂਦੇ ਹਨ। ਘਰ ਵਿੱਚ ਵੀ ਕੋਈ ਚੀਜ਼ ਨੂੰ ਤਲਣ ਜਾਂ ਸਬਜ਼ੀ ਬਣਾਉਣ ਲਈ ਬਚੇ ਹੋਏ ਤੇਲ ਨੂੰ ਦੁਬਾਰਾ ਵਰਤ ਲਿਆ ਜਾਂਦਾ ਹੈ। ਇਸ ਬਚੇ ਹੋਏ ਤੇਲ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ, ਪਰ ਭੋਜਨ ਵਿੱਚ ਇਸ ਦੀ ਦੁਬਾਰਾ ਵਰਤੋਂ ਕਰਨ ਨਾਲ ਕਈ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ ਅਤੇ ਤੁਹਾਡੀ ਸਿਹਤ 'ਤੇ ਅਸਰ ਪੈ ਸਕਦਾ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਤਲਣ ਤੋਂ ਬਾਅਦ ਬਚੇ ਹੋਏ ਤੇਲ ਨੂੰ ਸੁੱਟ ਦੇਣਾ ਬਿਹਤਰ ਹੈ ਪਰ ਰਸੋਈ ਤੋਂ ਇਲਾਵਾ ਇਸ ਤੇਲ ਦਾ ਕਈ ਤਰ੍ਹਾਂ ਨਾਲ ਉਪਯੋਗ ਕੀਤਾ ਜਾ ਸਕਦਾ ਹੈ।
ਬਚਿਆ ਹੋਇਆ ਰਸੋਈ ਦਾ ਤੇਲ ਕਿੰਨਾ ਲਾਭਦਾਇਕ ਹੈ?: ਹਰ ਕਿਸੇ ਨੂੰ ਤਲੀਆਂ ਚੀਜ਼ਾਂ ਖਾਣਾ ਪਸੰਦ ਹੁੰਦੀਆਂ ਹਨ। ਪੁਰੀ, ਸਮੋਸੇ, ਕਚੋਰੀ ਵਰਗੀਆਂ ਚੀਜ਼ਾਂ ਨੂੰ ਤਲਣ ਲਈ ਕੜਾਹੀ ਵਿੱਚ ਜ਼ਿਆਦਾ ਤੇਲ ਵਰਤਣਾ ਪੈਂਦਾ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਬਣਾਉਣ ਤੋਂ ਬਾਅਦ ਤੇਲ ਬਚ ਵੀ ਜਾਂਦਾ ਹੈ, ਜਿਸਦੇ ਚਲਦਿਆਂ ਲੋਕ ਇਸ ਬਚੇ ਹੋਏ ਤੇਲ ਦੀ ਮੁੜ ਵਰਤੋਂ ਕਰ ਲੈਂਦੇ ਹਨ। ਬਚੇ ਹੋਏ ਤੇਲ ਨੂੰ ਵਾਰ-ਵਾਰ ਵਰਤਣਾ ਠੀਕ ਨਹੀਂ ਹੈ।
ਬਚੇ ਹੋਏ ਤੇਲ ਦੀ ਵਰਤੋ ਕਰਨਾ ਸਿਹਤ 'ਤੇ ਕਿੰਨਾ ਭਾਰਾ ਹੈ?: ਬਚੇ ਹੋਏ ਰਸੋਈ ਦੇ ਤੇਲ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਤੇਲ ਕਾਰਨ ਹਾਰਟ ਅਟੈਕ, ਬ੍ਰੇਨ ਸਟ੍ਰੋਕ, ਕੈਂਸਰ, ਸ਼ੂਗਰ, ਜਿਗਰ ਦੀਆਂ ਸਮੱਸਿਆਵਾਂ ਸਮੇਤ ਕਈ ਬਿਮਾਰੀਆਂ ਪੈਂਦਾ ਹੋ ਜਾਂਦੀਆਂ ਹਨ। ਖਾਣਾ ਪਕਾਉਣ ਵਾਲੇ ਤੇਲ ਦੀ ਵਾਰ-ਵਾਰ ਵਰਤੋਂ ਕਰਨ ਅਤੇ ਇਸਨੂੰ ਦੁਬਾਰਾ ਗਰਮ ਕਰਨ ਨਾਲ ਇਸ ਤੇਲ ਵਿੱਚ ਜ਼ਹਿਰੀਲੇ ਪਦਾਰਥ ਬਣਨੇ ਸ਼ੁਰੂ ਹੋ ਜਾਂਦੇ ਹਨ। ਇਹ ਸਰੀਰ ਵਿੱਚ ਫ੍ਰੀ ਰੈਡੀਕਲਸ ਨੂੰ ਵਧਾਉਂਦੇ ਹਨ। ਇਸ ਦੀ ਵਰਤੋਂ ਨਾਲ ਸਰੀਰ 'ਚ ਸੋਜ ਅਤੇ ਮੋਟਾਪਾ ਵੀ ਵਧਦਾ ਹੈ। ਇਸ ਤੋਂ ਇਲਾਵਾ, ਸਰੀਰ ਵਿੱਚ ਟ੍ਰਾਂਸ ਫੈਟ ਤੇਜ਼ੀ ਨਾਲ ਵਧਦਾ ਹੈ, ਜੋ ਕਿ ਗੈਰ-ਸਿਹਤਮੰਦ ਹੈ ਅਤੇ ਸਰੀਰ ਵਿੱਚ ਅਲਸਰ, ਐਸੀਡਿਟੀ ਅਤੇ ਪੇਟ ਵਿੱਚ ਜਲਨ ਵਰਗੀਆਂ ਕਈ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ।
ਤੁਸੀਂ ਬਚੇ ਹੋਏ ਰਸੋਈ ਦੇ ਤੇਲ ਨੂੰ ਕਿੰਨੀ ਵਾਰ ਵਰਤ ਸਕਦੇ ਹੋ?: ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਅਨੁਸਾਰ, ਦੋ ਵਾਰ ਤੋਂ ਵੱਧ ਸਮੇਂ ਤੱਕ ਕਿਸੇ ਵੀ ਕਿਸਮ ਦੇ ਰਸੋਈ ਦੇ ਤੇਲ ਦੀ ਮੁੜ ਵਰਤੋਂ ਨਾ ਕੀਤੀ ਜਾਵੇ। ਜੇਕਰ ਤੁਸੀਂ ਇਸ ਤੇਲ ਦੀ ਵਰਤੋਂ ਦੋ ਵਾਰ ਕਰ ਚੁੱਕੇ ਹੋ, ਤਾਂ ਇਸ ਨੂੰ ਸੁੱਟ ਦਿਓ। ਦੱਸ ਦਈਏ ਕਿ ਬਚੇ ਹੋਏ ਤੇਲ ਦੀ ਮੁੜ ਵਰਤੋ ਕਰਨ ਲਈ ਇਸ ਤੇਲ ਦੀ ਵਰਤੋਂ ਕਰਨ ਤੋਂ ਬਾਅਦ ਇਸ ਨੂੰ ਠੰਡਾ ਕਰੋ ਅਤੇ ਫਿਰ ਇਸ ਨੂੰ ਬਰੀਕ ਫਿਲਟਰ ਦੁਆਰਾ ਫਿਲਟਰ ਕਰੋ। ਇਸ ਤੋਂ ਬਾਅਦ ਇਸ 'ਚ ਮੌਜੂਦ ਕਣਾਂ ਨੂੰ ਕੱਢ ਕੇ ਏਅਰਟਾਈਟ ਕੰਟੇਨਰ 'ਚ ਸਟੋਰ ਕਰ ਲਓ। ਜਿੰਨੀ ਜਲਦੀ ਹੋ ਸਕੇ ਇਸ ਤੇਲ ਦੀ ਵਰਤੋਂ ਕਰੋ। ਪਰ ਧਿਆਨ ਰੱਖੋ ਕਿ ਚੀਜ਼ਾਂ ਨੂੰ ਤਲਣ ਲਈ ਇਸ ਦੀ ਵਰਤੋਂ ਦੋ ਵਾਰ ਤੋਂ ਵੱਧ ਨਾ ਕਰੋ। ਇਨ੍ਹਾਂ ਟਿਪਸ ਨੂੰ ਅਪਣਾ ਕੇ ਸਰੀਰ 'ਤੇ ਹੋਣ ਵਾਲੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ।
ICMR ਦਾ ਸੁਝਾਅ: ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦਾ ਕਹਿਣਾ ਹੈ ਕਿ ਤੇਲ ਵਿੱਚ ਇੱਕ ਵਾਰ ਤਲਣ ਤੋਂ ਬਾਅਦ ਉਸ ਤੇਲ ਨੂੰ ਦੂਜੀ ਵਾਰ ਤਲਣ ਲਈ ਕਦੇ ਵੀ ਨਾ ਵਰਤੋ। ਇਸ ਤੇਲ ਦੀ ਵਰਤੋਂ ਤੁਸੀਂ ਸਬਜ਼ੀਆਂ ਵਰਗੀਆਂ ਚੀਜ਼ਾਂ ਬਣਾਉਣ ਲਈ ਥੋੜ੍ਹੀ ਮਾਤਰਾ 'ਚ ਕਰ ਸਕਦੇ ਹੋ। ਇਸ ਤੇਲ ਦੀ ਵਰਤੋਂ ਇੱਕ-ਦੋ ਦਿਨਾਂ 'ਚ ਕਰਨਾ ਬਿਹਤਰ ਹੈ। ਇਸ ਸੁਝਾਅ ਤੋਂ ਬਾਅਦ ਸਿਹਤ 'ਤੇ ਘੱਟ ਅਸਰ ਪੈਂਦਾ ਹੈ।
- ਚਮਕਦਾਰ ਚਮੜੀ ਪਾਉਣ ਲਈ ਰੋਜ਼ਾਨਾ ਦੁੱਧ 'ਚ ਮਿਲਾ ਕੇ ਪੀਓ ਇਹ ਚੀਜ਼ਾਂ, ਕੁਝ ਹੀ ਦਿਨਾਂ 'ਚ ਨਜ਼ਰ ਆਵੇਗਾ ਫਰਕ - Milk For Glowing Skin
- 5 ਘੰਟਿਆਂ ਤੋਂ ਘੱਟ ਸੌਣਾ ਸਿਹਤ ਲਈ ਖਤਰਨਾਕ, ਹੋ ਸਕਦੀਆਂ ਨੇ ਗੰਭੀਰ ਬਿਮਾਰੀਆਂ, ਜਾਣੋ ਸਿਹਤਮੰਦ ਰਹਿਣ ਲਈ ਕਿੰਨੇ ਘੰਟੇ ਸੌਣਾ ਬਿਹਤਰ - Less sleep Loss
- ਪਪੀਤੇ ਨੂੰ ਇਨ੍ਹਾਂ ਤਰੀਕਿਆਂ ਨਾਲ ਖਾਣਾ ਹੋ ਸਕਦੈ ਫਾਇਦੇਮੰਦ, ਪੀਰੀਅਡਸ ਦੇ ਦਰਦ ਤੋਂ ਲੈ ਕੇ ਮੋਟਾਪੇ ਤੱਕ ਕਈ ਸਮੱਸਿਆਵਾਂ ਤੋਂ ਮਿਲ ਜਾਵੇਗੀ ਰਾਹਤ - Papaya Benefits
ਲੋਕ ਤੇਲ 'ਚ ਤਲੀਆਂ ਚੀਜ਼ਾਂ ਖਾਣ ਦੇ ਬਹੁਤ ਸ਼ੌਕੀਨ ਹਨ। ਗਰਮ ਪਕੌੜੇ ਹੋਣ ਜਾਂ ਸਮੋਸੇ ਜਾਂ ਕੋਈ ਹੋਰ ਚੀਜ਼, ਹਰ ਕੋਈ ਇਸ ਨੂੰ ਖਾਣਾ ਪਸੰਦ ਕਰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਤੇਲ 'ਚ ਤਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਦੁਕਾਨਦਾਰ ਕਈ-ਕਈ ਮਹੀਨੇ ਇੱਕੋ ਤੇਲ ਦੀ ਵਰਤੋਂ ਕਰਦੇ ਹਨ। ਬਾਕੀ ਬਚੇ ਤੇਲ ਵਿੱਚ ਨਵਾਂ ਤੇਲ ਪਾ ਕੇ ਇਸ ਵਿੱਚ ਚੀਜ਼ਾਂ ਤਲੀਆਂ ਜਾਂਦੀਆਂ ਹਨ ਅਤੇ ਗ੍ਰਾਹਕ ਉਨ੍ਹਾਂ ਨੂੰ ਬੜੇ ਚਾਅ ਨਾਲ ਖਾਂਦੇ ਹਨ। ਬਾਜ਼ਾਰ ਵਿੱਚ ਮਿਲਣ ਵਾਲੀਆਂ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ ਅਤੇ ਜ਼ਿਆਦਾ ਸਮੇਂ ਤੱਕ ਇਨ੍ਹਾਂ ਦੀ ਵਰਤੋਂ ਕਰਨ ਨਾਲ ਖਤਰਨਾਕ ਬੀਮਾਰੀਆਂ ਵੀ ਹੋ ਸਕਦੀਆਂ ਹਨ।