ਹੈਦਰਾਬਾਦ: ਗਲਤ ਜੀਵਨਸ਼ੈਲੀ ਅਤੇ ਵਧਦੀ ਉਮਰ ਕਰਕੇ ਲੋਕ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਨ੍ਹਾਂ 'ਚੋ ਇੱਕ ਹੈ ਗੋਡਿਆਂ ਦੇ ਦਰਦ ਦੀ ਸਮੱਸਿਆ। ਅੱਜ ਦੇ ਸਮੇਂ 'ਚ ਗੋਡਿਆਂ ਦੇ ਦਰਦ ਦੀ ਸਮੱਸਿਆ ਤੋਂ ਹਰ ਉਮਰ ਦੇ ਲੋਕ ਪੀੜਿਤ ਹਨ, ਜਿਸਦਾ ਸਹੀ ਸਮੇਂ 'ਤੇ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਲੋਕ ਦਵਾਈਆਂ ਦਾ ਇਸਤੇਮਾਲ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਗੋਡਿਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਇੱਕ ਘਰੇਲੂ ਨੁਸਖ਼ਾ ਵੀ ਤੁਹਾਡੇ ਕੰਮ ਆ ਸਕਦਾ ਹੈ। ਇਹ ਨੁਸਖ਼ਾ ਸਿਰਫ਼ ਗੋਡਿਆਂ ਦੇ ਦਰਦ ਤੋਂ ਆਰਾਮ ਹੀਂ ਨਹੀਂ, ਸਗੋਂ ਪੈਰਾਂ, ਹੱਥਾਂ ਅਤੇ ਉਂਗਲਾਂ ਦੀ ਸੋਜ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ।
ਗੋਡਿਆਂ ਦੇ ਦਰਦ ਤੋਂ ਆਰਾਮ ਪਾਉਣ ਲਈ ਘਰੇਲੂ ਨੁਸਖ਼ਾ: ਗੋਡਿਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾ ਦੋ ਚਮਚ ਐਲੋਵੇਰਾ ਜੈੱਲ ਲਓ। ਫਿਰ ਇਸ 'ਚ ਇੱਕ ਚਮਚ ਹਲਦੀ ਦਾ ਪਾਓ। ਇਸ ਤੋਂ ਬਾਅਦ ਇੱਕ ਚਮਚ ਤੇਲ ਦਾ ਪਾ ਲਓ। ਤੁਸੀਂ ਸਰ੍ਹੋ ਦੇ ਤੇਲ ਅਤੇ ਤਿਲ ਦੇ ਤੇਲ ਦੀ ਵਰਤੋ ਕਰ ਸਕਦੇ ਹੋ। ਫਿਰ ਇਸਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਲੇਪ ਬਣਾ ਲਓ। ਇਸ ਤੋਂ ਬਾਅਦ ਬਾਹਰੋ ਅੱਕ ਦੇ ਬੂਟੇ ਦੀਆਂ ਕੁੱਝ ਪੱਤੀਆਂ ਲੈ ਕੇ ਆਓ। ਫਿਰ ਇਸ ਪੱਤੇ 'ਤੇ ਤੇਲ ਲਗਾ ਲਓ ਅਤੇ ਇਸਨੂੰ ਤਵੇ 'ਤੇ ਰੱਖ ਕੇ ਗਰਮ ਕਰ ਲਓ। ਫਿਰ ਪਹਿਲਾ ਤੋਂ ਤਿਆਰ ਕੀਤੇ ਲੇਪ ਨੂੰ ਆਪਣੇ ਗੋਡਿਆਂ 'ਤੇ ਲਗਾ ਲਓ ਅਤੇ ਹੌਲੀ-ਹੌਲੀ ਮਾਲਿਸ਼ ਕਰੋ। ਇਸ ਤੋਂ ਬਾਅਦ ਗਰਮ ਕੀਤੇ ਪੱਤੇ ਨੂੰ ਗੋਡੇ ਦੇ ਉੱਤੇ ਰੱਖੋ ਅਤੇ ਕਿਸੇ ਧਾਗੇ ਦੀ ਮਦਦ ਨਾਲ ਗੋਡੇ 'ਤੇ ਬੰਨ੍ਹ ਲਓ। ਗੋਡੇ ਨੂੰ ਹੋਰ ਗਰਮੀ ਦੇਣ ਲਈ ਤੁਸੀਂ ਕੌਟਨ ਦੇ ਕੱਪੜੇ ਨੂੰ ਵੀ ਬੰਨ੍ਹ ਸਕਦੇ ਹੋ। ਇਸ ਨੁਸਖ਼ੇ ਨੂੰ ਕੁਝ ਦਿਨ ਤੱਕ ਕਰਨ ਨਾਲ ਤੁਸੀਂ ਗੋਡਿਆਂ ਦੇ ਦਰਦ ਤੋਂ ਆਰਾਮ ਪਾ ਸਕਦੇ ਹੋ।
ਐਲੋਵੇਰਾ ਜੈੱਲ ਅਤੇ ਹਲਦੀ ਫਾਇਦੇਮੰਦ: ਗੋਡਿਆਂ ਦੇ ਦਰਦ ਤੋਂ ਇਰਾਮ ਪਾਉਣ ਲਈ ਲੇਪ 'ਚ ਇਸਤੇਮਾਲ ਕੀਤੀ ਐਲੋਵੇਰਾ ਜੈੱਲ ਗਠੀਆਂ, ਜੋੜਾਂ ਅਤੇ ਗੋਡਿਆਂ ਦੇ ਦਰਦ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੁੰਦੀ ਹੈ। ਇਸ ਲੇਪ 'ਚ ਹਲਦੀ ਦੀ ਵੀ ਵਰਤੋ ਕੀਤੀ ਜਾਂਦੀ ਹੈ, ਜੋ ਸਰੀਰ ਦੇ ਦਰਦ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।
- ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੋ ਸਕਦੈ ਇਹ ਅਚਾਰ, ਹੋਰ ਵੀ ਮਿਲਣਗੇ ਕਈ ਲਾਭ - Benefits of Pickles
- ਕੁੱਤੇ ਦੇ ਕੱਟਣ ਨਾਲ ਰੇਬੀਜ਼ ਵਰਗੀ ਗੰਭੀਰ ਬਿਮਾਰੀ ਦਾ ਹੋ ਸਕਦੈ ਖਤਰਾ, ਜਾਣੋ ਉਸ ਸਮੇਂ ਬਚਾਅ ਲਈ ਕੀ ਕਰਨਾ ਹੈ ਸਹੀ - Rabies Symptoms
- ਕੀ ਸ਼ੁੱਧ ਦੇਸੀ ਘਿਓ ਖਾਣਾ ਗਲਤ ਹੈ? ਜਾਣੋ, ਸੀਮਿਤ ਮਾਤਰਾ 'ਚ ਘਿਓ ਖਾਣ ਨਾਲ ਕੀ ਹੋ ਸਕਦਾ ਹੈ? - Pure Ghee Healthy Or Unhealthy
ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ: ਦੱਸ ਦਈਏ ਕਿ ਗੋਡਿਆਂ ਦੇ ਦਰਦ ਤੋਂ ਆਰਾਮ ਪਾਉਣ ਲਈ ਅੱਕ ਦੇ ਪੱਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਇਸਦਾ ਇਸਤੇਮਾਲ ਕਰਦੇ ਸਮੇਂ ਤੁਹਾਨੂੰ ਕੁਝ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਨ੍ਹਾਂ ਪੱਤੀਆਂ 'ਚ ਦੁੱਧ ਹੁੰਦਾ ਹੈ। ਇਸ ਲਈ ਪੱਤੀਆਂ ਨੂੰ ਕੱਟਦੇ ਸਮੇਂ ਧਿਆਨ ਰੱਖੋ ਕਿ ਇਸ 'ਚ ਮੌਜ਼ੂਦ ਦੁੱਧ ਬੱਚਿਆਂ ਅਤੇ ਚਿਹਰੇ ਤੋਂ ਦੂਰ ਰੱਖਿਆ ਜਾਵੇ, ਕਿਉਕਿ ਇਹ ਖਤਰਨਾਕ ਹੋ ਸਕਦਾ ਹੈ। ਪਰ ਇਸ ਨਾਲ ਗੋਡਿਆਂ ਦੇ ਦਰਦ ਤੋਂ ਆਰਾਮ ਪਾਇਆ ਜਾ ਸਕਦਾ ਹੈ।