ETV Bharat / health

ਵੱਡੇ ਹੀ ਨਹੀਂ ਸਗੋਂ ਬੱਚੇ ਵੀ ਹੋ ਰਹੇ ਨੇ ਡਿਪਰੈਸ਼ਨ ਦਾ ਸ਼ਿਕਾਰ, ਇਸ ਲਈ ਮਾਪੇ ਵੀ ਨੇ ਜ਼ਿੰਮੇਵਾਰ, ਜਾਣੋ ਇਸਦੇ ਇਲਾਜ ਅਤੇ ਲੱਛਣਾਂ ਬਾਰੇ ਕੀ ਕਹਿੰਦੇ ਨੇ ਡਾਕਟਰ - Depression Symptoms And Treatment

Depression Symptoms And Treatment: ਡਿਪਰੈਸ਼ਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਸਮੱਸਿਆ ਤੋਂ ਖੁਦ ਨੂੰ ਬਚਾਉਣ ਲਈ ਤੁਹਾਨੂੰ ਡਿਪਰੈਸ਼ਨ ਦੇ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂਕਿ ਲੱਛਣਾਂ ਦੀ ਪਹਿਚਾਣ ਕਰਕੇ ਡਿਪਰੈਸ਼ਨ ਦਾ ਇਲਾਜ ਕਰਵਾਇਆ ਜਾ ਸਕੇ।

Depression Symptoms And Treatment
Depression Symptoms And Treatment (ETV Bharat)
author img

By ETV Bharat Punjabi Team

Published : Aug 13, 2024, 4:50 PM IST

Updated : Aug 13, 2024, 5:13 PM IST

Depression Symptoms And Treatment (ETV Bharat)

ਲੁਧਿਆਣਾ: ਵਿਸ਼ਵ ਭਰ ਵਿੱਚ ਡਿਪਰੈਸ਼ਨ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਦੇ ਸਮੇਂ 'ਚ ਸਿਰਫ ਵੱਡੇ ਹੀ ਨਹੀਂ ਸਗੋਂ ਬੱਚੇ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈਆਂ ਨੂੰ ਤਾਂ ਇਸ ਬਿਮਾਰੀ ਬਾਰੇ ਪਤਾ ਵੀ ਨਹੀਂ ਲੱਗਦਾ। ਡਿਪਰੈਸ਼ਨ ਦਾ ਸ਼ਿਕਾਰ ਹੋਣ ਕਰਕੇ ਲੋਕ ਆਤਮਹੱਤਿਆ ਵਰਗਾ ਖਤਰਨਾਕ ਕਦਮ ਵੀ ਚੁੱਕ ਲੈਂਦੇ ਹਨ। ਇਸ ਸਬੰਧੀ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਬਤੌਰ ਮਨੋਰੋਗ ਮਾਹਿਰ ਸੇਵਾਵਾਂ ਨਿਭਾ ਚੁੱਕੇ ਡਾਕਟਰ ਰੂਪੇਸ਼ ਚੌਧਰੀ ਨਾਲ ਸਾਡੀ ਟੀਮ ਨੇ ਵਿਸ਼ੇਸ਼ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਡਿਪਰੈਸ਼ਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਅਤੇ ਇਸ ਸਮੱਸਿਆ ਦੇ ਲੱਛਣ ਕੀ ਹਨ।

ਡਿਪਰੈਸ਼ਨ ਦੇ ਲੱਛਣ: ਡਾਕਟਰ ਰੂਪੇਸ਼ ਦੱਸਦੇ ਹਨ ਕਿ ਡਿਪਰੈਸ਼ਨ ਅੱਜ ਕੱਲ੍ਹ ਸਿਰਫ ਵੱਡਿਆਂ ਨੂੰ ਹੀ ਨਹੀਂ ਸਗੋਂ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ। ਲੱਛਣਾਂ ਬਾਰੇ ਗੱਲ ਕਰਦੇ ਹੋਏ ਡਾਕਟਰ ਨੇ ਕਿਹਾ ਕਿ ਨੀਂਦ ਨਾ ਆਉਣਾ, ਰਾਤ ਨੂੰ ਲੇਟ ਸੌਣਾ, ਭੁੱਖ ਨਾ ਲੱਗਣਾ, ਗੁੱਸਾ ਆਉਣਾ, ਮਨ ਬੇਚੈਨ ਰਹਿਣਾ, ਭਾਰ ਨਾ ਵੱਧਣਾ, ਖਾਣਾ ਨਾ ਪਚਨਾ, ਦਸਤ ਲੱਗਣੀਆਂ, ਯਾਦਾਸ਼ਤ ਕਮਜ਼ੋਰ ਹੋਣੀ, ਆਪਣੇ ਕੰਮ ਭੁੱਲ ਜਾਣਾ, ਵਾਰ-ਵਾਰ ਰੋਣ ਦਾ ਦਿਲ ਕਰਨਾ, ਸਿਰ ਦਰਦ, ਜ਼ਿਆਦਾ ਨੀਂਦ ਆਉਣੀ, ਖੁਦਕੁਸ਼ੀ ਕਰਨ ਦਾ ਦਿਲ ਕਰਨਾ, ਦਿਨ ਦੇ ਵਿੱਚ ਦੋ ਜਾਂ ਤਿੰਨ ਘੰਟੇ ਜਾਂ ਫਿਰ ਇਸ ਤੋਂ ਜਿਆਦਾ ਸਮਾਂ ਮਨ ਉਦਾਸ ਰਹਿਣਾ ਆਦਿ ਡਿਪਰੈਸ਼ਨ ਦੇ ਲੱਛਣ ਹੋ ਸਕਦੇ ਹਨ। ਡਿਪਰੈਸ਼ਨ ਦਾ ਸਮੇਂ ਸਿਰ ਇਲਾਜ ਜਰੂਰੀ ਹੈ। ਕਈ ਲੋਕਾਂ ਨੂੰ ਇਹ ਲੱਛਣ ਆਮ ਲੱਗਦੇ ਹਨ, ਜਿਸਦੇ ਚਲਦਿਆਂ ਲੋਕ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਇਸ ਪਿੱਛੇ ਡਿਪਰੈਸ਼ਨ ਜਿੰਮੇਵਾਰ ਹੁੰਦਾ ਹੈ, ਜਿਸ ਦਾ ਸਮੇਂ ਸਿਰ ਇਲਾਜ ਨਾ ਹੋਵੇ, ਤਾਂ ਮਰੀਜ਼ ਲਈ ਘਾਤਕ ਸਾਬਿਤ ਹੋ ਸਕਦਾ ਹੈ।

ਡਿਪਰੈਸ਼ਨ ਦੇ ਕਾਰਨ: ਅਜੋਕੇ ਸਮੇਂ ਵਿੱਚ ਵਿਅਕਤੀ ਦੀਆਂ ਇੱਛਾਵਾਂ, ਟੀਚੇ ਨੂੰ ਪੂਰਾ ਨਾ ਕਰ ਪਾਉਣਾ ਅਤੇ ਮਨ ਦੇ ਮੁਤਾਬਿਕ ਕੰਮ ਪੂਰੇ ਨਾ ਹੋਣ ਕਰਕੇ ਵੀ ਡਿਪਰੈਸ਼ਨ ਵੱਧ ਰਿਹਾ ਹੈ। ਮਨੋਰੋਗ ਮਾਹਿਰ ਡਾਕਟਰ ਰੂਪੇਸ਼ ਦੱਸਦੇ ਹਨ ਕਿ ਬੱਚਿਆਂ 'ਤੇ ਪੜ੍ਹਾਈ ਲਈ ਦਬਾਅ ਪਾਉਣਾ, ਮਾਪਿਆਂ ਦਾ ਬੱਚਿਆਂ ਵੱਲ ਧਿਆਨ ਨਾ ਦੇਣਾ, ਬੱਚਿਆਂ 'ਤੇ ਬੇਲੋੜਾ ਬੋਝ ਪਾਉਣਾ, ਉਨ੍ਹਾਂ ਤੋਂ ਜਿਆਦਾ ਉਮੀਦਾਂ ਰੱਖਣੀਆਂ ਅਤੇ ਉਮੀਦਾਂ ਪੂਰੀਆਂ ਨਾ ਹੋਣ 'ਤੇ ਉਨ੍ਹਾਂ 'ਤੇ ਗੁੱਸਾ ਕਰਨਾ ਆਦਿ ਕਾਰਨ ਵੀ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਹਨ। ਬਾਕੀ ਬੱਚਿਆਂ ਦਾ ਉਨ੍ਹਾਂ ਨਾਲ ਵਿਵਹਾਰ ਵੀ ਡਿਪਰੈਸ਼ਨ ਦਾ ਇੱਕ ਵੱਡਾ ਕਾਰਨ ਬਣਦਾ ਹੈ। ਕਈ ਬੱਚਿਆਂ ਨੂੰ ਤਾਂ ਪਤਾ ਤੱਕ ਨਹੀਂ ਹੁੰਦਾ ਕਿ ਆਖਿਰਕਾਰ ਉਨ੍ਹਾਂ ਨੂੰ ਹੋਇਆ ਕੀ ਹੈ।

ਡਿਪਰੈਸ਼ਨ ਦਾ ਇਲਾਜ: ਜਿਸ ਤਰ੍ਹਾਂ ਹਰ ਬਿਮਾਰੀ ਦਾ ਇਲਾਜ ਦਵਾਈ ਨਾਲ ਹੁੰਦਾ ਹੈ, ਉਸੇ ਤਰ੍ਹਾਂ ਡਿਪਰੈਸ਼ਨ ਦਾ ਵੀ ਇਲਾਜ ਦਵਾਈਆਂ ਨਾਲ ਹੁੰਦਾ ਹੈ। ਡਾਕਟਰ ਦੱਸਦੇ ਹਨ ਕਿ ਸਾਡੇ ਮਨਾਂ ਵਿੱਚ ਇਹ ਮਿੱਥ ਹੁੰਦੀ ਹੈ ਕਿ ਡਿਪਰੈਸ਼ਨ ਹੋ ਗਿਆ ਹੈ, ਤਾਂ ਇਸ ਦਾ ਇਲਾਜ ਦਿਮਾਗੀ ਹੋਵੇਗਾ ਅਤੇ ਦਿਮਾਗ 'ਤੇ ਇਸ ਦਾ ਅਸਰ ਹੋਵੇਗਾ। ਪਰ ਸਾਡੇ ਅੰਦਰ ਹੈਪੀ ਹਾਰਮੋਨਸ ਹੁੰਦੇ ਹਨ, ਜਿਨ੍ਹਾਂ ਨੂੰ ਕੈਮੀਕਲਸ ਦੇ ਨਾਲ ਐਕਟਿਵ ਕੀਤਾ ਜਾ ਸਕਦਾ ਹੈ, ਜੋ ਸਮੇਂ ਦੇ ਨਾਲ ਅਤੇ ਉਮਰ ਦੇ ਨਾਲ ਹੌਲੀ ਹੌਲੀ ਕੰਮ ਕਰਨਾ ਬੰਦ ਕਰ ਦਿੰਦੇ ਹਨ। ਉਨ੍ਹਾਂ ਨੂੰ ਜਗਾਉਣਾ ਬੇੱਹਦ ਜਰੂਰੀ ਹੈ ਅਤੇ ਇਹ ਦਵਾਈਆਂ ਨਾਲ ਜਾਗਦੇ ਹਨ। ਜੇਕਰ ਤੁਹਾਨੂੰ ਡਿਪਰੈਸ਼ਨ ਦਾ ਕੋਈ ਵੀ ਲੱਛਣ ਲੱਗਦਾ ਹੈ, ਤਾਂ ਤੁਰੰਤ ਆਪਣੇ ਮਨੋਰੋਗ ਮਾਹਿਰ ਡਾਕਟਰ ਨਾਲ ਸੰਪਰਕ ਕਰੋ ਅਤੇ ਇਸ ਦਾ ਇਲਾਜ ਕਰਵਾਓ।

Last Updated : Aug 13, 2024, 5:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.