ETV Bharat / health

ਬਾਡੀ ਬਣਾਉਣ ਲਈ ਇਸ ਖੁਰਾਕ ਨੂੰ ਕਰ ਲਓ ਫਾਲੋ, ਨਾ ਜਿੰਮ ਜਾਣ ਦੀ ਲੋੜ ਅਤੇ ਨਾ ਹੀ ਮਹਿੰਗੇ ਪ੍ਰੋਟੀਨ ਸ਼ੇਕ ਪੀਣ ਦੀ ਲੋੜ - How Village Youth Fit

How Village Youth Fit: ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਜੰਕ ਫੂਡ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹਨ, ਜਦਕਿ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਦੇਸੀ ਭੋਜਨ ਖਾਂਦੇ ਹਨ। ਇਸ ਕਾਰਨ ਪਿੰਡਾਂ ਦੇ ਮੁੰਡੇ ਸ਼ਹਿਰ ਦੇ ਮੁੰਡਿਆਂ ਨਾਲੋਂ ਜ਼ਿਆਦਾ ਫਿੱਟ ਰਹਿੰਦੇ ਹਨ।

How Village Youth Fit
How Village Youth Fit (Getty Images)
author img

By ETV Bharat Punjabi Team

Published : Jul 24, 2024, 8:16 PM IST

ਹੈਦਰਾਬਾਦ: ਸ਼ਹਿਰ 'ਚ ਰਹਿਣ ਵਾਲੇ ਲੋਕ ਜੰਕ ਫੂਡ ਦਾ ਜ਼ਿਆਦਾ ਸੇਵਨ ਕਰਦੇ ਹਨ। ਇਸ ਕਾਰਨ ਸ਼ਹਿਰੀ ਲੋਕਾਂ ਵਿੱਚ ਮੋਟਾਪੇ ਦੀ ਸਮੱਸਿਆ ਵੱਧ ਰਹੀ ਹੈ। ਅਜਿਹੇ 'ਚ ਸ਼ਹਿਰ ਵਾਲੇ ਲੋਕ ਆਪਣੇ ਆਪ ਨੂੰ ਸਲਿਮ ਅਤੇ ਫਿੱਟ ਰੱਖਣ ਲਈ ਜਿੰਮ 'ਚ ਜਾ ਕੇ ਪਸੀਨਾ ਵਹਾਉਂਦੇ ਹਨ ਅਤੇ ਮਹਿੰਗੇ ਪ੍ਰੋਟੀਨ ਸ਼ੇਕ ਖਰੀਦਦੇ ਹਨ। ਇਸ ਦੇ ਬਾਵਜੂਦ ਵੀ ਉਹ ਫਿੱਟ ਨਹੀਂ ਹੁੰਦੇ ਅਤੇ ਖਰਚਾ ਵੀ ਵਧੇਰੇ ਹੋ ਜਾਂਦਾ ਹੈ। ਇਸ ਲਈ ਤੁਸੀਂ ਪਿੰਡ ਦੇ ਲੋਕਾਂ ਵਾਂਗ ਫਿੱਟ ਰਹਿਣ ਲਈ ਵਧੀਆਂ ਜੀਵਨਸ਼ੈਲੀ ਨੂੰ ਅਪਣਾ ਸਕਦੇ ਹੋ। ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਸਰੀਰ ਜਿੰਮ ਜਾਣ ਤੋਂ ਬਿਨ੍ਹਾਂ ਹੀ ਫਿੱਟ ਰਹਿੰਦਾ ਹੈ। ਪਿੰਡ ਦੇ ਮੁੰਡਿਆਂ ਦੇ ਫਿੱਟ ਹੋਣ ਪਿੱਛੇ ਦਾ ਕਾਰਨ ਉਨ੍ਹਾਂ ਦੇ ਖਾਣ-ਪੀਣ ਦੀਆਂ ਆਦਤਾਂ ਅਤੇ ਸਰੀਰਕ ਮਿਹਨਤ ਹੈ। ਇਸ ਲਈ ਸ਼ਹਿਰ ਦੇ ਲੋਕਾਂ ਨੂੰ ਵੀ ਇਸ ਜੀਵਨਸ਼ੈਲੀ ਨੂੰ ਅਪਣਾਉਣਾ ਚਾਹੀਦਾ ਹੈ।

ਸ਼ਹਿਰ ਦੇ ਲੋਕਾਂ ਦੀ ਖੁਰਾਕ: ਜੇਕਰ ਸ਼ਹਿਰ 'ਚ ਰਹਿਣ ਵਾਲੇ ਲੋਕਾਂ ਦੀ ਗੱਲ ਕਰੀਏ, ਤਾਂ ਉਹ ਜੰਕ ਫੂਡ, ਮਿਠਾਈਆਂ ਅਤੇ ਨਮਕੀਨ ਚੀਜ਼ਾਂ ਬਹੁਤ ਜ਼ਿਆਦਾ ਖਾਂਦੇ ਹਨ, ਜਿਸ ਨਾਲ ਭਾਰ ਵੱਧ ਸਕਦਾ ਹੈ ਅਤੇ ਸਰੀਰ 'ਤੇ ਵੀ ਬੁਰਾ ਅਸਰ ਪੈਂਦਾ ਹੈ।

ਪਿੰਡ ਦੇ ਲੋਕ ਫਿੱਟ ਰਹਿਣ ਲਈ ਕੀ ਕਰਦੇ?:

ਹੱਡੀਆਂ ਮਜ਼ਬੂਤ: ਪਿੰਡ 'ਚ ਅੱਜ ਵੀ ਗੁੜ ਅਤੇ ਛੋਲੇ ਖਾਂਦੇ ਜਾਂਦੇ ਹਨ। ਇਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਆਇਰਨ ਅਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਮਿਲਦੀ ਹੈ। ਗੁੜ ਅਤੇ ਛੋਲੇ ਦਾ ਇਹ ਮਿਸ਼ਰਣ ਸਰੀਰ ਵਿੱਚ ਖੂਨ ਪੈਦਾ ਕਰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ।

ਮੋਟੇ ਅਨਾਜ ਖਾਣ ਨਾਲ ਤਾਕਤ ਮਿਲਦੀ: ਪਿੰਡਾਂ ਵਿੱਚ ਰਹਿਣ ਵਾਲੇ ਲੋਕ ਮੋਟੇ ਅਨਾਜ ਜਿਵੇਂ ਮੱਕੀ, ਛੋਲੇ, ਬਾਜਰੇ ਅਤੇ ਜੌਂ ਤੋਂ ਬਣੀਆਂ ਰੋਟੀਆਂ ਖਾਂਦੇ ਹਨ। ਇਸ ਨਾਲ ਸਰੀਰ ਨੂੰ ਪੂਰੀ ਤਾਕਤ ਮਿਲਦੀ ਹੈ। ਇਸ ਤੋਂ ਇਲਾਵਾ, ਅੱਜ ਵੀ ਪਿੰਡਾਂ 'ਚ ਦੁੱਧ, ਮੱਖਣ ਅਤੇ ਦਹੀਂ ਵਰਗੀਆਂ ਚੀਜ਼ਾਂ ਦਾ ਸੇਵਨ ਕੀਤਾ ਜਾਂਦਾ ਹੈ, ਜਿਸ ਨਾਲ ਸਰੀਰ ਫਿੱਟ ਰਹਿੰਦਾ ਹੈ।

ਹਰੀਆਂ ਸਬਜ਼ੀਆਂ ਦਾ ਸੇਵਨ: ਪਿੰਡਾਂ ਦੇ ਲੋਕ ਤਾਜ਼ੀਆਂ ਹਰੀਆਂ ਸਬਜ਼ੀਆਂ ਦਾ ਸੇਵਨ ਕਰਦੇ ਹਨ। ਪਿੰਡ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, ਫਲ਼ੀਦਾਰ ਅਤੇ ਮੌਸਮੀ ਸਬਜ਼ੀਆਂ ਦੀ ਭਰਪੂਰ ਖਪਤ ਹੁੰਦੀ ਹੈ। ਇਨ੍ਹਾਂ ਸਬਜ਼ੀਆਂ ਤੋਂ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ ਅਤੇ ਸਰੀਰ ਨੂੰ ਕਾਫੀ ਤਾਕਤ ਮਿਲਦੀ ਹੈ।

ਫ਼ਲ: ਪਿੰਡ ਦੇ ਮੁੰਡੇ ਕੇਲੇ, ਸੇਬ ਅਤੇ ਹੋਰ ਕਈ ਸਿਹਤਮੰਦ ਫਲ ਖਾਂਦੇ ਹਨ। ਪਿੰਡ ਵਿੱਚ ਜ਼ਿਆਦਾਤਰ ਅੰਬ, ਅਮਰੂਦ, ਆਲੂ, ਨਾਸ਼ਪਾਤੀ ਆਦਿ ਆਸਾਨੀ ਨਾਲ ਮਿਲ ਜਾਂਦੇ ਹਨ ਅਤੇ ਲੋਕ ਇਨ੍ਹਾਂ ਦਾ ਬਹੁਤ ਜ਼ਿਆਦਾ ਸੇਵਨ ਵੀ ਕਰਦੇ ਹਨ। ਇਹ ਸਾਰੇ ਫਲ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਸਰੀਰ ਨੂੰ ਮਜ਼ਬੂਤ ​​ਬਣਾਉਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.