ਹੈਦਰਾਬਾਦ: ਮਾਂ ਦਿਵਸ ਹਰ ਸਾਲ 12 ਮਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਮਾਂ ਦੇ ਪਿਆਰ, ਤਿਆਗ ਅਤੇ ਸਹਿਯੋਗ ਲਈ ਉਨ੍ਹਾਂ ਨੂੰ ਧੰਨਵਾਦ ਕਹਿਣ ਦਾ ਦਿਨ ਹੈ। ਮਾਂ ਦਿਵਸ ਮਨਾਉਣ ਦੀ ਸ਼ੁਰੂਆਤ ਅਮਰੀਕਾ ਦੀ ਅੰਨਾ ਐਮ ਜੋਵਿਸ ਨੇ ਕੀਤੀ ਸੀ। ਦੁਨੀਆਂ ਦੇ ਅਲੱਗ-ਅਲੱਗ ਦੇਸ਼ਾਂ 'ਚ ਇਸ ਦਿਨ ਨੂੰ ਅਲੱਗ ਦਿਨ ਮਨਾਇਆ ਜਾਂਦਾ ਹੈ ਅਤੇ ਕਈ ਦੇਸ਼ਾਂ 'ਚ ਇਸ ਦਿਨ ਦੀ ਛੁੱਟੀ ਵੀ ਹੁੰਦੀ ਹੈ। ਮਾਂ ਦਿਵਸ ਮੌਕੇ ਬੱਚੇ ਆਪਣੀਆਂ ਮਾਵਾਂ ਨੂੰ ਤੌਹਫ਼ੇ, ਚਾਕਲੇਟ ਅਤੇ ਫੁੱਲ ਦੇ ਕੇ ਆਪਣਾ ਪਿਆਰ ਦਿਖਾਉਦੇ ਹਨ, ਪਰ ਤੁਸੀਂ ਕੁਝ ਹੋਰ ਤਰੀਕੇ ਨਾਲ ਵੀ ਆਪਣੇ ਪਿਆਰ ਨੂੰ ਦਿਖਾ ਸਕਦੇ ਹੋ।
ਮਾਂ ਦਿਵਸ ਮੌਕੇ ਇਨ੍ਹਾਂ ਤਰੀਕਿਆਂ ਨਾਲ ਕਰੋ ਆਪਣੀ ਮਾਂ ਨੂੰ ਖੁਸ਼:
ਬਾਹਰ ਜਾਣ ਦਾ ਪਲੈਨ ਬਣਾਓ: ਮਾਂ ਦਿਵਸ ਮੌਕੇ ਤੁਸੀਂ ਆਪਣੀ ਮਾਂ ਨੂੰ ਬਾਹਰ ਲੈ ਕੇ ਜਾ ਸਕਦੇ ਹੋ। ਇਸ ਵਾਰ ਮਾਂ ਦਿਵਸ ਐਤਵਾਰ ਨੂੰ ਆ ਰਿਹਾ ਹੈ। ਇਸ ਲਈ ਤੁਹਾਡੀ ਛੁੱਟੀ ਵੀ ਹੋਵੇਗੀ ਅਤੇ ਤੁਸੀਂ ਕਿਸੇ ਵਧੀਆਂ ਜਗ੍ਹਾਂ ਘੁੰਮਣ ਦੀ ਯੋਜਨਾ ਬਣਾ ਸਕਦੇ ਹੋ।
ਫਿਲਮ ਦਿਖਾਉਣ ਲਈ ਲੈ ਕੇ ਜਾਓ: ਮਾਂ 'ਤੇ ਪਰਿਵਾਰ ਅਤੇ ਬੱਚੇ ਦੋਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਲਈ ਮਾਂ ਦਿਵਸ ਮੌਕੇ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੀ ਮਾਂ ਨੂੰ ਖੁਸ਼ ਕਰਨ ਦੀ ਹਰ ਇੱਕ ਕੋਸ਼ਿਸ਼ ਕਰੋ। ਇਸ ਲਈ ਤੁਸੀਂ ਆਪਣੀ ਮਾਂ ਨਾਲ ਕੋਈ ਵਧੀਆਂ ਫਿਲਮ ਦੇਖਣ ਦੀ ਯੋਜਨਾ ਬਣਾ ਸਕਦੇ ਹੋ।
- ਸੈਕਸ ਦੀ ਲਤ ਅਪਰਾਧ ਦਾ ਬਣ ਸਕਦੀ ਹੈ ਕਾਰਨ, ਇਸ ਤਰ੍ਹਾਂ ਕਰੋ ਖੁਦ ਦਾ ਬਚਾਅ - Hypersexual Disorder
- ਜ਼ਿੰਦਗੀ ਭਰ ਕੈਂਸਰ ਦੀ ਬਿਮਾਰੀ ਦਾ ਨਹੀਂ ਕਰਨਾ ਚਾਹੁੰਦੇ ਹੋ ਸਾਹਮਣਾ, ਤਾਂ ਇਨ੍ਹਾਂ 6 ਗੱਲ੍ਹਾਂ ਨੂੰ ਕਰ ਲਓ ਯਾਦ - Cancer Prevention Tips
- ਕੱਦੂ ਦੇ ਬੀਜ ਸੁੱਟਣ ਦੀ ਨਾ ਕਰੋ ਗਲਤੀ, ਇਨ੍ਹਾਂ ਬੀਜਾਂ ਤੋਂ ਮਿਲ ਸਕਦੈ ਨੇ ਕਈ ਸਿਹਤ ਲਾਭ - Pumpkin Seeds Benefits
ਘਰ 'ਚ ਪਾਰਟੀ ਰੱਖੋ: ਜੇਕਰ ਤੁਸੀਂ ਬਾਹਰ ਦਾ ਪਲੈਨ ਨਹੀਂ ਬਣਾ ਪਾ ਰਹੇ ਹੋ, ਤਾਂ ਘਰ 'ਚ ਹੀ ਪਾਰਟੀ ਰੱਖ ਸਕਦੇ ਹੋ। ਇਸ ਪਾਰਟੀ 'ਚ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਬੁਲਾਇਆ ਜਾ ਸਕਦਾ ਹੈ। ਇਸ ਤਰ੍ਹਾਂ ਤੁਹਾਡੀ ਮਾਂ ਨੂੰ ਖੁਸ਼ੀ ਮਿਲੇਗੀ।
ਪਸੰਦੀਦਾ ਭੋਜਨ ਬਣਾਓ: ਹਰ ਰੋਜ਼ ਤੁਹਾਡੀ ਮਾਂ ਤੁਹਾਨੂੰ ਭੋਜਨ ਬਣਾ ਕੇ ਖਿਲਾਉਦੀ ਹੈ, ਪਰ ਮਾਂ ਦਿਵਸ ਮੌਕੇ ਤੁਸੀਂ ਉਨ੍ਹਾਂ ਲਈ ਕੁਝ ਵਧੀਆਂ ਬਣਾ ਸਕਦੇ ਹੋ। ਇਸ ਤਰ੍ਹਾਂ ਤੁਹਾਡੀ ਮਾਂ ਨੂੰ ਵਧੀਆਂ ਲੱਗੇਗਾ।