ਹੈਦਰਾਬਾਦ: ਗਣੇਸ਼ ਚਤੁਰਥੀ ਦਾ ਤਿਉਹਾਰ ਆਉਣ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਤਿਉਹਾਰ ਨੂੰ ਪੂਰੇ ਭਾਰਤ ਅਤੇ ਦੇਸ਼ਭਰ 'ਚ ਅਲੱਗ-ਅਲੱਗ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਇਸ ਦੌਰਾਨ ਪਰਿਵਾਰ ਦੇ ਸਾਰੇ ਮੈਂਬਰ ਮਿਲ ਕੇ ਗਣੇਸ਼ ਜੀ ਦੀ ਪੂਜਾ ਕਰਦੇ ਹਨ ਅਤੇ ਭਗਵਾਨ ਗਣੇਸ਼ ਲਈ ਭੋਜਨ ਤਿਆਰ ਕਰਦੇ ਹਨ। ਜੇਕਰ ਤੁਸੀਂ ਗਣੇਸ਼ ਚਤੁਰਥੀ ਮੌਕੇ ਘਰ 'ਚ ਕੁਝ ਮਿਠਾਇਆਂ ਤਿਆਰ ਕਰਨਾ ਚਾਹੁੰਦੇ ਹੋ, ਤਾਂ ਇੱਥੇ ਕੁਝ ਸੁਝਾਅ ਦਿੱਤੇ ਗਏ ਹਨ।
ਗਣੇਸ਼ ਚਤੁਰਥੀ ਮੌਕੇ ਘਰ 'ਚ ਬਣਾਓ ਮਿਠਾਇਆਂ:
ਗੁਲਾਬ ਜਾਮੁਨ: ਗੁਲਾਬ ਜਾਮੁਨ ਦਾ ਸਵਾਦ ਹਰ ਭਾਰਤੀ ਨੂੰ ਪਸੰਦ ਹੈ। ਕੁਝ ਲੋਕਾਂ ਨੂੰ ਗੁਲਾਬ ਜਾਮੁਨ ਖਾਣਾ ਬਹੁਤ ਪਸੰਦ ਹੁੰਦਾ ਹੈ। ਇਸ ਨੂੰ ਖੋਹਾ ਅਤੇ ਪਨੀਰ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਲਈ ਤੁਸੀਂ ਗਣੇਸ਼ ਚਤੁਰਥੀ ਮੌਕੇ ਘਰ 'ਚ ਗੁਲਾਬ ਜਾਮੁਨ ਬਣਾ ਸਕਦੇ ਹੋ।
ਜਲੇਬੀ: ਤੁਸੀਂ ਗਣੇਸ਼ ਚਤੁਰਥੀ ਮੌਕੇ ਘਰ 'ਚ ਜਲੇਬੀਆਂ ਵੀ ਤਿਆਰ ਕਰ ਸਕਦੇ ਹਨ। ਇਸਨੂੰ ਬਣਾਉਣ ਲਈ ਮੈਦੇ ਦੇ ਘੋਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸਨੂੰ ਘਰ 'ਚ ਬਣਾਉਣਾ ਆਸਾਨ ਹੈ।
ਫਰੂਟ ਕਸਟਾਰਡ: ਗਣੇਸ਼ ਜੀ ਨੂੰ ਫਰੂਟ ਕਸਟਾਰਡ ਭੋਗ 'ਚ ਲਗਾਏ ਜਾ ਸਕਦੇ ਹਨ। ਇਸਨੂੰ ਬਣਾਉਣ ਲਈ ਕਸਟਾਰਡ ਪਾਊਡਰ ਨੂੰ ਦੁੱਧ 'ਚ ਮਿਲਾਇਆ ਜਾਂਦਾ ਹੈ। ਜਦੋ ਉਬਲਣ ਤੋਂ ਬਾਅਦ ਦੁੱਧ ਗਾੜ੍ਹਾ ਹੋ ਜਾਵੇ, ਤਾਂ ਇਸ 'ਚ ਫਲ ਪਾ ਲਓ। ਇਸ ਤਰ੍ਹਾਂ ਤੁਹਾਡਾ ਫਰੂਟ ਕਸਟਾਰਡ ਤਿਆਰ ਹੈ।
ਖੀਰ: ਗਣੇਸ਼ ਜੀ ਨੂੰ ਤੁਸੀਂ ਭੋਗ 'ਚ ਖੀਰ ਵੀ ਲਗਾ ਸਕਦੇ ਹੋ। ਚੌਲ ਅਤੇ ਮਖਾਨੇ ਦੀ ਖੀਰ ਵਧੀਆ ਹੁੰਦੀ ਹੈ ਅਤੇ ਇਸਨੂੰ ਘਰ ਵਿੱਚ ਬਣਾਉਣ ਵੀ ਆਸਾਨ ਹੋਵੇਗਾ। ਇਸ ਲਈ ਤੁਸੀਂ ਗਣੇਸ਼ ਚਤੁਰਥੀ ਦੇ ਦਿਨ ਘਰ 'ਚ ਖੀਰ ਬਣਾ ਕੇ ਭਗਵਾਨ ਨੂੰ ਭੋਗ ਲਗਾ ਸਕਦੇ ਹੋ।
ਇਹ ਵੀ ਪੜ੍ਹੋ:-