ਹੈਦਰਾਬਾਦ: ਗਲਤ ਖੁਰਾਕ ਕਰਕੇ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ ਪਿੱਛੇ ਵਿਟਾਮਿਨਾਂ ਦੀ ਕਮੀ ਵੀ ਜ਼ਿੰਮੇਵਾਰ ਹੋ ਸਕਦੀ ਹੈ। ਇਸ ਲਈ ਤੁਹਾਨੂੰ ਲੱਛਣਾਂ ਦੀ ਪਹਿਚਾਣ ਕਰਕੇ ਵਿਟਾਮਿਨਾਂ ਦੀ ਕਮੀ ਨੂੰ ਪੂਰਾ ਕਰਨ ਲਈ ਆਪਣੀ ਖੁਰਾਕ 'ਚ ਬਦਲਾਅ ਕਰਨਾ ਚਾਹੀਦਾ ਹੈ। ਵਿਟਾਮਿਨਾਂ ਦੀ ਕਮੀ ਨੂੰ ਪੂਰਾ ਕਰਨ ਲਈ ਡਾਕਟਰ ਵਿਕਾਸ ਖੁਰਾਕ 'ਚ ਕਈ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ।
ਵਿਟਾਮਿਨਾਂ ਦੀ ਕਮੀ ਨੂੰ ਪੂਰਾ ਕਰਨ ਲਈ ਖੁਰਾਕ:
ਮੈਗਨੀਸ਼ੀਅਮ: ਬਲੱਡ ਪ੍ਰੈਸ਼ਰ, ਸ਼ੂਗਰ ਨੂੰ ਕੰਟਰੋਲ ਕਰਨ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਮੈਗਨੀਸ਼ੀਅਮ ਜ਼ਰੂਰੀ ਹੈ। ਮੈਗਨੀਸ਼ੀਅਮ ਲਈ ਮੂੰਗਫਲੀ, ਸੋਇਆ ਦੁੱਧ, ਕਾਜੂ, ਬਦਾਮ, ਪਾਲਕ, ਬਰਾਊਨ ਰਾਈਸ, ਸਾਲਮਨ ਫਿਸ਼, ਚਿਕਨ ਦਾ ਸੇਵਨ ਕਰੋ।
ਆਇਰਨ: ਹੀਮੋਗਲੋਬਿਨ ਬਣਾਈ ਰੱਖਣ ਅਤੇ ਅਨੀਮੀਆ ਨੂੰ ਦੂਰ ਕਰਨ ਲਈ ਆਇਰਨ ਜ਼ਰੂਰੀ ਹੁੰਦਾ ਹੈ। ਇਸ ਲਈ ਤੁਹਾਨੂੰ ਪਾਲਕ, ਚੁਕੰਦਰ, ਅਨਾਰ, ਸੇਬ, ਪਿਸਤਾ, ਆਂਵਲਾ, ਸੁੱਕੇ ਮੇਵੇ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ।
ਵਿਟਾਮਿਨ ਡੀ: ਵਿਟਾਮਿਨ ਡੀ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਨ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਜ਼ਰੂਰੀ ਹੈ। ਇਸ ਲਈ ਸਵੇਰ ਦੀ ਧੁੱਪ, ਮੱਛੀ, ਦੁੱਧ, ਪਨੀਰ, ਅੰਡੇ ਅਤੇ ਮਸ਼ਰੂਮ ਦਾ ਸੇਵਨ ਕਰੋ। ਇਨ੍ਹਾਂ ਚੀਜ਼ਾਂ 'ਚ ਕਾਫ਼ੀ ਮਾਤਰਾ ਵਿੱਚ ਵਿਟਾਮਿਨ ਡੀ ਪਾਇਆ ਜਾਂਦਾ ਹੈ।
पिछले पोस्ट (part-1) में हमने विटामिन और मिनरल्स की कमी के लक्षणों को देखा था आज के पोस्ट में हम इसके उपचार को देखेंगे
— Dr Vikaas (@drvikas1111) April 2, 2024
विटामिन और मिनरल्स की कमी को दूर करने का सबसे आसान और असरदार उपाय है कि आप अपने आहार में बदलाव करें I
👉मैग्नीशियम - ब्लड प्रेशर, डायबिटीज कंट्रोल करने और… pic.twitter.com/GTrcv6z1Ap
ਕੈਲਸ਼ੀਅਮ: ਦਿਮਾਗ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਇੱਕ ਜ਼ਰੂਰੀ ਖਣਿਜ ਹੈ। ਕੈਲਸ਼ੀਅਮ ਲਈ ਤੁਹਾਨੂੰ ਦੁੱਧ ਉਤਪਾਦ, ਦਾਲਾਂ, ਸੋਇਆਬੀਨ, ਹਰੀਆਂ ਪੱਤੇਦਾਰ ਸਬਜ਼ੀਆਂ, ਮਟਰ, ਫਲ਼ੀਦਾਰ, ਮੂੰਗਫਲੀ, ਅਖਰੋਟ, ਸੰਤਰਾ ਅਤੇ ਸੂਰਜਮੁਖੀ ਦੇ ਬੀਜਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਜ਼ਿੰਕ: ਨਵੇਂ ਸੈੱਲਾਂ ਦੇ ਗਠਨ ਅਤੇ ਇਮਿਊਨ ਸਿਸਟਮ ਵਧਾਉਣ ਲਈ ਤੁਹਾਨੂੰ ਜ਼ਿੰਕ ਦਾ ਸੇਵਨ ਕਰਨਾ ਚਾਹੀਦਾ ਹੈ। ਜ਼ਿੰਕ ਲਈ ਤੁਹਾਨੂੰ ਬੇਕਡ ਬੀਨਜ਼, ਦੁੱਧ, ਪਨੀਰ, ਦਹੀ, ਲਾਲ ਮੀਟ, ਚਨੇ, ਦਾਲ, ਪੇਠਾ, ਤਿਲ, ਮੂੰਗਫਲੀ, ਕਾਜੂ, ਬਦਾਮ, ਅੰਡੇ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਵਿਟਾਮਿਨ ਬੀ: ਦਿਮਾਗ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਲਈ ਵਿਟਾਮਿਨ ਬੀ ਬਹੁਤ ਜ਼ਰੂਰੀ ਹੈ। ਇਸ ਨਾਲ ਨਰਵਸ ਸਿਸਟਮ ਠੀਕ ਰਹਿੰਦਾ ਹੈ ਅਤੇ ਅੱਖਾਂ, ਚਮੜੀ ਅਤੇ ਵਾਲਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਵਿਟਾਮਿਨ ਬੀ ਲਈ ਤੁਸੀਂ ਅੰਡੇ, ਸੋਇਆਬੀਨ, ਅਖਰੋਟ, ਬਦਾਮ, ਕਣਕ, ਓਟਸ, ਚਿਕਨ, ਮੱਛੀ ਖਾ ਸਕਦੇ ਹੋ।
ਵਿਟਾਮਿਨ ਸੀ: ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਵਿਟਾਮਿਨ ਸੀ ਜ਼ਰੂਰੀ ਹੈ। ਵਿਟਾਮਿਨ ਸੀ ਵਾਲਾਂ, ਚਮੜੀ, ਨਹੁੰ ਅਤੇ ਇਨਫੈਕਸ਼ਨ ਨੂੰ ਦੂਰ ਰੱਖਦਾ ਹੈ। ਤੁਸੀਂ ਆਪਣੀ ਡਾਈਟ 'ਚ ਹਰੀਆਂ ਸਬਜ਼ੀਆਂ, ਸੰਤਰਾ, ਨਿੰਬੂ, ਅਮਰੂਦ, ਕੀਵੀ, ਸਟ੍ਰਾਬੇਰੀ, ਲੀਚੀ, ਪਪੀਤਾ, ਪਾਲਕ, ਬਰੋਕਲੀ, ਸ਼ਿਮਲਾ ਮਿਰਚ ਆਦਿ ਖਾ ਸਕਦੇ ਹੋ।
- ਵਿਟਾਮਿਨਾਂ ਦੀ ਕਮੀ ਹੋਣ 'ਤੇ ਸਾਡਾ ਸਰੀਰ ਦਿੰਦਾ ਹੈ ਸੰਕੇਤ, ਨਜ਼ਰ ਆਉਣ ਲੱਗਦੇ ਨੇ ਇਹ ਲੱਛਣ, ਇਸ ਤਰ੍ਹਾਂ ਕਰੋ ਪਹਿਚਾਣ - Deficiency Of Vitamins
- ਚੰਗੀ ਸਿਹਤ ਲਈ ਕਿਸ ਸਮੇਂ ਪੀਣਾ ਚਾਹੀਦਾ ਹੈ ਪਾਣੀ, ਜਾਣੋ ਸਭ ਤੋਂ ਵਧੀਆ ਸਮਾਂ, ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਤੋਂ ਮਿਲੇਗੀ ਰਾਹਤ - Best Time To Drink Water
- ਸ਼ੂਗਰ ਦੇ ਮਰੀਜ਼ਾਂ ਨੂੰ ਗੰਨੇ ਦਾ ਰਸ ਪੀਣਾ ਚਾਹੀਦਾ ਹੈ ਜਾਂ ਨਹੀਂ? ਇੱਥੇ ਜਾਣੋ ਪੂਰੀ ਜਾਣਕਾਰੀ - Sugarcane Juice
ਜੇਕਰ ਖੁਰਾਕ ਵਿੱਚ ਤਬਦੀਲੀਆਂ ਕਰਨ ਤੋਂ ਬਾਅਦ ਵੀ ਵਿਟਾਮਿਨਾਂ ਦੀ ਕਮੀ ਠੀਕ ਨਹੀਂ ਹੁੰਦੀ ਹੈ, ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਅਨੁਸਾਰ ਰੋਜ਼ਾਨਾ ਇੱਕ ਸਪਲੀਮੈਂਟ ਜਾਂ ਮਲਟੀਵਿਟਾਮਿਨ ਗੋਲੀ ਲੈ ਸਕਦੇ ਹੋ। ਜੇਕਰ ਵਿਟਾਮਿਨਾਂ ਅਤੇ ਖਣਿਜਾਂ ਦੀ ਬਹੁਤ ਜ਼ਿਆਦਾ ਕਮੀ ਹੈ, ਤਾਂ ਟੀਕਾ ਲਗਾਉਣਾ ਵੀ ਇੱਕ ਹੱਲ ਹੈ, ਪਰ ਇਹ ਡਾਕਟਰ ਦੀ ਸਲਾਹ 'ਤੇ ਹੀ ਕਰੋ। ਕਈ ਵਾਰ ਇਹ ਕਮੀ ਕਿਸੇ ਬਿਮਾਰੀ ਕਾਰਨ ਹੁੰਦੀ ਹੈ, ਅਜਿਹੀ ਸਥਿਤੀ ਵਿੱਚ ਉਸ ਬਿਮਾਰੀ ਦਾ ਇਲਾਜ ਜ਼ਰੂਰੀ ਹੈ।