ਹੈਦਰਾਬਾਦ: ਨਿੰਬੂ ਦੇ ਫਾਇਦੇ ਹਰ ਕੋਈ ਜਾਣਦਾ ਹੈ। ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਲਈ ਜ਼ਰੂਰੀ ਹੈ। ਨਿੰਬੂ ਸਰੀਰਕ ਸਿਹਤ ਦੇ ਨਾਲ-ਨਾਲ ਚਮੜੀ ਦੀ ਸੁੰਦਰਤਾ ਦੇ ਲਿਹਾਜ਼ ਨਾਲ ਵੀ ਬਹੁਤ ਸਾਰੇ ਫਾਇਦੇ ਦਿੰਦਾ ਹੈ। ਜ਼ਿਆਦਾਤਰ ਲੋਕ ਨਿੰਬੂ ਦਾ ਇਸਤੇਮਾਲ ਕਰਕੇ ਇਸਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਨ, ਪਰ ਨਿੰਬੂ ਦੇ ਛਿਲਕੇ ਵੀ ਫਾਇਦੇਮੰਦ ਹੁੰਦੇ ਹਨ। ਇਸ ਲਈ ਤੁਹਾਨੂੰ ਨਿੰਬੂ ਦੇ ਛਿਲਕਿਆਂ ਦੇ ਫਾਇਦਿਆਂ ਬਾਰੇ ਵੀ ਜਾਣਨਾ ਚਾਹੀਦਾ ਹੈ।
ਨਿੰਬੂ ਦੇ ਛਿਲਕੇ ਫਾਇਦੇਮੰਦ:
ਸਫਾਈ ਲਈ ਨਿੰਬੂ ਦੇ ਛਿਲਕਿਆਂ ਦੀ ਵਰਤੋ: ਨਿੰਬੂ ਵਿੱਚ ਕੀਟਾਣੂਨਾਸ਼ਕ ਅਤੇ ਡੀਓਡੋਰਾਈਜ਼ਰ ਵਰਗੇ ਗੁਣ ਪਾਏ ਜਾਂਦੇ ਹਨ। ਇਸ ਲਈ ਤੁਸੀਂ ਨਿੰਬੂ ਦੇ ਛਿਲਕਿਆਂ ਨੂੰ ਆਪਣੀ ਰਸੋਈ ਅਤੇ ਘਰ ਦੇ ਬਾਹਰ ਕੁਝ ਚੀਜ਼ਾਂ ਦੇ ਕੋਲ੍ਹ ਰੱਖ ਸਕਦੇ ਹੋ। ਇਸ ਨਾਲ ਬਦਬੂ ਤੋਂ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ, ਕਟਿੰਗ ਬੋਰਡ, ਡਾਇਨਿੰਗ ਟੇਬਲ, ਰਸੋਈ ਦੇ ਕਾਊਂਟਰਾਂ ਨੂੰ ਸਾਫ਼ ਕਰਨ ਲਈ, ਕੂੜੇ ਦੇ ਡੱਬੇ 'ਚੋ ਆ ਰਹੀ ਬਦਬੂ ਤੋਂ ਬਚਣ ਲਈ ਵੀ ਨਿੰਬੂ ਦੇ ਛਿੱਲਕੇ ਉੱਤੇ ਲੂਣ ਪਾ ਕੇ ਵਰਤੋ ਕੀਤੀ ਜਾ ਸਕਦੀ ਹੈ।
ਦਾਗ ਅਤੇ ਧੱਬੇ: ਨਿੰਬੂ ਵਿੱਚ ਮੌਜ਼ੂਦ ਸਿਟਰਿਕ ਐਸਿਡ ਇੱਕ ਕੁਦਰਤੀ ਬਲੀਚ ਦਾ ਕੰਮ ਕਰਦਾ ਹੈ। ਇਸ ਲਈ ਨਿੰਬੂ ਦੇ ਛਿਲਕੇ ਚਾਹ ਦੇ ਕੱਪ, ਕੌਫੀ ਦੇ ਕੱਪ ਅਤੇ ਫਰਸ਼ ਦੇ ਦਾਗ-ਧੱਬਿਆਂ ਨੂੰ ਹਟਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਲਈ ਤੁਸੀਂ ਨਿੰਬੂ ਦਾ ਛਿਲਕਾ ਲਓ ਅਤੇ ਇਸ ਨੂੰ ਦਾਗ ਵਾਲੀ ਥਾਂ 'ਤੇ ਰਗੜੋ।
ਫਰਿੱਜ: ਫਰਿੱਜ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਰੱਖਣ ਕਾਰਨ ਬਦਬੂ ਆਉਣ ਲੱਗਦੀ ਹੈ। ਇਸ ਲਈ ਨਿੰਬੂ ਦੇ ਛਿਲਕੇ ਫਰਿੱਜ ਵਿੱਚ ਆ ਰਹੀ ਗੰਧ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਹੋ ਸਕਦੇ ਹਨ। ਫਰਿੱਜ਼ 'ਚੋ ਆ ਰਹੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਦੇ ਛਿਲਕੇ ਨੂੰ ਕੱਟੋ ਅਤੇ ਫਰਿੱਜ ਵਿੱਚ ਰੱਖੋ। ਜੇਕਰ ਤੁਸੀਂ ਹਰ ਚਾਰ ਤੋਂ ਪੰਜ ਦਿਨ ਅਜਿਹਾ ਕਰਦੇ ਹੋ, ਤਾਂ ਤੁਹਾਡੇ ਫਰਿੱਜ 'ਚੋ ਆ ਰਹੀ ਬਦਬੂ ਦੂਰ ਹੋ ਜਾਵੇਗੀ।
- ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੋ ਸਕਦੈ ਸਰ੍ਹੋਂ ਦਾ ਤੇਲ, ਜਾਣੋ ਵਰਤੋ ਕਰਨ ਦਾ ਤਰੀਕਾ - Hair Care Tips
- ਇਨ੍ਹਾਂ 7 ਡ੍ਰਿੰਕਸ ਨਾਲ ਕਰੋ ਆਪਣੇ ਦਿਨ ਦੀ ਸ਼ੁਰੂਆਤ, ਕਈ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ - Detox Drinks
- ਮਜ਼ਬੂਤ, ਸੰਘਣੇ ਅਤੇ ਡੈਂਡਰਫ਼ ਫ੍ਰੀ ਵਾਲ ਪਾਉਣਾ ਚਾਹੁਦੇ ਹੋ, ਤਾਂ ਇਹ 5 ਤੇਲ ਹੋ ਸਕਦੈ ਨੇ ਫਾਇਦੇਮੰਦ - Oil For Hair Strengthening
ਸਟੀਲ ਦੀਆਂ ਚੀਜ਼ਾਂ: ਨਿੰਬੂ ਦੇ ਛਿਲਕੇ ਦੀ ਮਦਦ ਨਾਲ ਤੁਸੀਂ ਸਟੀਲ ਦੇ ਭਾਂਡਿਆਂ ਨੂੰ ਚਮਕਾ ਸਕਦੇ ਹੋ। ਸਟੀਲ ਦੇ ਭਾਂਡਿਆਂ ਨੂੰ ਨਿੰਬੂ ਦੇ ਛਿਲਕਿਆਂ ਨਾਲ ਸਾਫ਼ ਕਰਨ ਨਾਲ ਭਾਂਡਿਆਂ ਵਿੱਚ ਮੌਜੂਦ ਹਾਨੀਕਾਰਕ ਬੈਕਟੀਰੀਆਂ ਨਸ਼ਟ ਹੋ ਜਾਣਗੇ ਅਤੇ ਭਾਂਡੇ ਚਮਕ ਜਾਣਗੇ।
ਸਪਾ: ਨਿੰਬੂ ਦੇ ਛਿਲਕੇ ਸੁੰਦਰਤਾਂ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸ ਲਈ ਨਿੰਬੂ ਦੇ ਛਿਲਕਿਆਂ ਦੀ ਵਰਤੋ ਤੁਸੀਂ ਸਪਾ ਲਈ ਕਰ ਸਕਦੇ ਹੋ। ਇਸ ਲਈ ਪਾਣੀ ਵਿੱਚ ਨਿੰਬੂ ਦੇ ਛਿਲਕਿਆਂ ਨੂੰ ਮਿਲਾ ਕੇ ਕੁਝ ਦੇਰ ਬਾਅਦ ਨਹਾ ਲਓ। ਇਸ ਨਾਲ ਚਮੜੀ ਤਰੋ-ਤਾਜ਼ਾ ਹੋ ਜਾਂਦੀ ਹੈ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਜਾਣਕਾਰੀ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲਓ।