ਹੈਦਰਾਬਾਦ: ਭਾਰਤੀ ਰਸੋਈ 'ਚ ਬਹੁਤ ਸਾਰੇ ਮਸਾਲੇ ਪਾਏ ਜਾਂਦੇ ਹਨ। ਇਨ੍ਹਾਂ 'ਚੋਂ ਇਕ ਹੈ ਹਲਦੀ, ਜਿਸ ਦੀ ਵਰਤੋਂ ਲਗਭਗ ਹਰ ਭੋਜਨ 'ਚ ਕੀਤੀ ਜਾਂਦੀ ਹੈ। ਇਸ ਤੋਂ ਬਿਨ੍ਹਾਂ ਖਾਣ ਦਾ ਕੋਈ ਮਜ਼ਾ ਨਹੀਂ ਹੈ। ਹਲਦੀ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦੀ ਹੈ, ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਜ਼ਿਆਦਾਤਰ ਲੋਕ ਆਮ ਤੌਰ 'ਤੇ ਦਾਲਾਂ ਅਤੇ ਸਬਜ਼ੀਆਂ ਬਣਾਉਣ ਲਈ ਹਲਦੀ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ, ਘਰ ਦੀ ਰਸੋਈ 'ਚ ਰੱਖੇ ਇਸ ਮਸਾਲੇ ਨੂੰ ਆਯੁਰਵੇਦ 'ਚ ਦਵਾਈ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਹਲਦੀ ਦੀ ਵਰਤੋਂ ਸਰੀਰ ਵਿਚ ਕਿਸੇ ਵੀ ਥਾਂ 'ਤੇ ਹੋਣ ਵਾਲੀ ਸੱਟ ਦੇ ਇਲਾਜ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਚੀਨ ਅਤੇ ਭਾਰਤ ਵਿੱਚ ਲੰਬੇ ਸਮੇਂ ਤੋਂ ਆਯੁਰਵੈਦਿਕ ਅਤੇ ਪਰੰਪਰਾਗਤ ਦਵਾਈਆਂ ਲਈ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹਲਦੀ ਫਾਈਟੋਨਿਊਟ੍ਰੀਐਂਟਸ ਨਾਲ ਭਰਪੂਰ ਹੁੰਦੀ ਹੈ, ਜੋ ਪ੍ਰਦੂਸ਼ਣ, ਸੂਰਜ ਦੀ ਰੌਸ਼ਨੀ ਵਰਗੇ ਫ੍ਰੀ ਰੈਡੀਕਲ ਨੂੰ ਬੇਅਸਰ ਕਰਦੀ ਹੈ ਅਤੇ ਸੈੱਲਾਂ ਨੂੰ ਨੁਕਸਾਨ ਤੋਂ ਬਚਾ ਕੇ ਸਰੀਰ ਦੀ ਰੱਖਿਆ ਕਰ ਸਕਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਹਲਦੀ ਦਾ ਪਾਣੀ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਇੱਕ ਪ੍ਰਾਚੀਨ ਆਯੁਰਵੈਦਿਕ ਉਪਚਾਰ ਹੈ। ਇਸਦੀ ਵਰਤੋਂ ਕਈ ਬਿਮਾਰੀਆਂ ਅਤੇ ਸਮੱਸਿਆਵਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ।
ਹਲਦੀ ਦੇ ਫਾਇਦੇ: ਭਾਰਤੀ ਭੋਜਨ ਵਿੱਚ ਹਲਦੀ ਹਰ ਸਬਜ਼ੀ ਅਤੇ ਦਾਲ ਵਿੱਚ ਵਰਤੀ ਜਾਂਦੀ ਹੈ। ਹਲਦੀ ਨਾਲ ਨਾ ਸਿਰਫ ਸਿਹਤ ਨੂੰ ਫਾਇਦੇ ਮਿਲਦੇ ਹਨ ਸਗੋਂ ਇਸ ਵਿਚ ਅਜਿਹੇ ਗੁਣ ਵੀ ਹੁੰਦੇ ਹਨ ਜੋ ਸਾਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਇੱਥੋਂ ਤੱਕ ਕਿ ਕਿਸੇ ਵੀ ਸੱਟ ਜਾਂ ਜ਼ਖ਼ਮ 'ਤੇ ਹਲਦੀ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਘਰੇਲੂ ਨੁਸਖਿਆਂ ਵਿੱਚ ਹਲਦੀ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿਚ ਐਲਰਜੀ, ਜ਼ੁਕਾਮ ਅਤੇ ਖੰਘ ਕਾਰਨ ਹੋਣ ਵਾਲੀਆਂ ਬੀਮਾਰੀਆਂ ਵੀ ਸ਼ਾਮਲ ਹਨ।
ਹਲਦੀ ਸੁੰਦਰਤਾ ਵਧਾਉਣ 'ਚ ਮਦਦਗਾਰ: ਔਰਤਾਂ ਵੀ ਆਪਣੇ ਚਿਹਰੇ ਦੀ ਚਮਕ ਨੂੰ ਵਧਾਉਣ ਅਤੇ ਬਣਾਈ ਰੱਖਣ ਲਈ ਹਲਦੀ ਦੀ ਵਰਤੋਂ ਕਰਦੀਆਂ ਹਨ। ਕੱਚੀ ਹਲਦੀ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣ ਨਾ ਸਿਰਫ ਅੰਦਰੂਨੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਬਲਕਿ ਚਮੜੀ ਅਤੇ ਵਾਲਾਂ ਨੂੰ ਸੁੰਦਰ ਅਤੇ ਸਿਹਤਮੰਦ ਬਣਾਉਣ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸ ਦੀ ਵਰਤੋਂ ਨਾਲ ਚਮੜੀ ਦੀਆਂ ਸਮੱਸਿਆਵਾਂ ਜਿਵੇਂ ਦਾਗ-ਧੱਬੇ, ਝੁਰੜੀਆਂ ਅਤੇ ਫਿਣਸੀਆਂ ਤੋਂ ਵੀ ਰਾਹਤ ਮਿਲਦੀ ਹੈ। ਇੰਨਾ ਹੀ ਨਹੀਂ, ਇਹ ਦਾਦ, ਖੁਜਲੀ ਅਤੇ ਚਮੜੀ ਦੀਆਂ ਕੁਝ ਆਮ ਅਤੇ ਗੰਭੀਰ ਸਮੱਸਿਆਵਾਂ ਤੋਂ ਵੀ ਰਾਹਤ ਦਿਵਾਉਂਦਾ ਹੈ। ਹਾਲਾਂਕਿ, ਹਲਦੀ ਨੂੰ ਹਰ ਰੂਪ 'ਚ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਸੁੱਕੀ ਹਲਦੀ ਦੇ ਮੁਕਾਬਲੇ ਕੱਚੀ ਹਲਦੀ ਦਾ ਸੇਵਨ ਹਰ ਪੱਖੋਂ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ।
ਕੱਚੀ ਹਲਦੀ ਦੇ ਫਾਇਦੇ:
” ਭੋਪਾਲ ਦੇ ਆਯੁਰਵੈਦਿਕ ਡਾਕਟਰ ਰਾਜੇਸ਼ ਸ਼ਰਮਾ ਦੱਸਦੇ ਹਨ ਕਿ ਸਾਡੀ ਕੁਦਰਤ ਸਾਨੂੰ ਮੌਸਮ ਦੀ ਲੋੜ ਅਨੁਸਾਰ ਅਜਿਹੇ ਸਾਰੇ ਸਾਧਨ ਪ੍ਰਦਾਨ ਕਰਦੀ ਹੈ, ਜੋ ਸਾਨੂੰ ਮੌਸਮੀ ਹੀ ਨਹੀਂ ਸਗੋਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰਦੀਆਂ ਹਨ।"
ਇਸ ਤੋਂ ਇਲਾਵਾ, ਹਲਦੀ ਕੈਂਸਰ ਨੂੰ ਰੋਕਣ ਵਿੱਚ ਵੀ ਮਦਦਗਾਰ ਹੋ ਸਕਦੀ ਹੈ। ਇੰਨਾ ਹੀ ਨਹੀਂ ਸ਼ੂਗਰ ਲੈਵਲ ਨੂੰ ਘੱਟ ਕਰਨ ਅਤੇ ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਵੀ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ। NIH ਦੀ ਰਿਪੋਰਟ ਅਨੁਸਾਰ, ਹਲਦੀ ਸਰੀਰ ਦੀ ਐਂਟੀਆਕਸੀਡੈਂਟ ਸਮਰੱਥਾ ਨੂੰ ਵਧਾ ਸਕਦੀ ਹੈ।
ਅਜਿਹੇ ਲੋਕਾਂ ਨੂੰ ਹਲਦੀ ਦਾ ਸੇਵਨ ਨਹੀਂ ਕਰਨਾ ਚਾਹੀਦਾ:
- ਜੋ ਔਰਤਾਂ ਗਰਭਵਤੀ ਹਨ ਜਾਂ ਬੱਚੇ ਨੂੰ ਦੁੱਧ ਚੁੰਘਾ ਰਹੀਆਂ ਹਨ।
- ਜਿਨ੍ਹਾਂ ਲੋਕਾਂ ਨੂੰ ਪਿੱਤੇ ਜਾਂ ਗੁਰਦੇ ਦੀਆਂ ਸਮੱਸਿਆਵਾਂ ਹਨ।
- ਸਰੀਰ 'ਚ ਆਇਰਨ ਦੀ ਕਮੀ ਹੋਣ 'ਤੇ ਸੀਮਿਤ ਮਾਤਰਾ ਵਿੱਚ ਹਲਦੀ ਦਾ ਸੇਵਨ ਕਰਨਾ ਚਾਹੀਦਾ ਹੈ।
ਕਿਵੇਂ ਕਰੀਏ ਸੇਵਨ: "ਡਾ. ਰਾਜੇਸ਼ ਦੱਸਦੇ ਹਨ ਕਿ ਭਾਵੇਂ ਲੋਕ ਸਰਦੀਆਂ ਦੇ ਮੌਸਮ ਵਿੱਚ ਇਸ ਨੂੰ ਆਪਣੀ ਖੁਰਾਕ ਵਿੱਚ ਸੀਮਿਤ ਮਾਤਰਾ ਵਿੱਚ ਵਰਤ ਸਕਦੇ ਹਨ, ਪਰ ਇਸ ਨੂੰ ਦੁੱਧ ਵਿੱਚ ਉਬਾਲ ਕੇ ਚਾਹ ਪੀਣ ਨਾਲ ਸਿਹਤ ਨੂੰ ਸਿੱਧਾ ਫਾਇਦਾ ਮਿਲਦਾ ਹੈ।" ਜ਼ਿਕਰਯੋਗ ਹੈ ਕਿ ਸਰਦੀਆਂ 'ਚ ਕਈ ਲੋਕ ਇਸ ਦੀ ਵਰਤੋਂ ਸਬਜ਼ੀਆਂ, ਸੂਪ, ਸਲਾਦ, ਸ਼ਰਬਤ, ਅਚਾਰ ਅਤੇ ਚਟਨੀਆਂ 'ਚ ਕਰਦੇ ਹਨ।
- ਚਾਹ ਅਤੇ ਕੌਫੀ ਦਾ ਸਿਹਤਮੰਦ ਵਿਕਲਪ ਹੋ ਸਕਦੀ ਹੈ ਇਹ ਚੀਜ਼, ਕਰ ਲਓ ਆਪਣੀ ਖੁਰਾਕ 'ਚ ਸ਼ਾਮਲ - Substitute For Tea And Coffee
- ਕੀ ਤੁਹਾਨੂੰ ਵੀ ਆਪਣੇ ਸਰੀਰ 'ਚ ਇਹ ਲੱਛਣ ਨਜ਼ਰ ਆਉਦੇ ਹਨ? ਡੇਂਗੂ ਦਾ ਹੋ ਸਕਦੈ ਸੰਕੇਤ, ਕਰ ਲਓ ਪਹਿਚਾਣ - Dengue Fever Symptoms
- ਤੇਜ਼ੀ ਨਾਲ ਭਾਰ ਘੱਟ ਕਰਨ 'ਚ ਮਦਦ ਕਰ ਸਕਦੇ ਨੇ ਅੰਡੇ, ਬਸ ਖਾਣ ਦਾ ਸਹੀ ਤਰੀਕਾ ਅਤੇ ਸਮੇਂ ਬਾਰੇ ਜਾਣ ਲਓ - Are Eggs Good For Weight Loss
ਹਲਦੀ ਕਿੰਨੀ ਸੁਰੱਖਿਅਤ ਹੈ?: ਮਸਾਲਾ ਅਤੇ ਘਰੇਲੂ ਉਪਚਾਰ ਵਜੋਂ ਸਦੀਆਂ ਤੋਂ ਹਲਦੀ ਦੀ ਵਰਤੋਂ ਸੁਰੱਖਿਅਤ ਮੰਨੀ ਜਾਂਦੀ ਹੈ। ਅੱਜ ਤੱਕ ਜਾਨਵਰਾਂ ਜਾਂ ਮਨੁੱਖਾਂ ਵਿੱਚ ਕਿਸੇ ਵੀ ਅਧਿਐਨ ਨੇ ਹਲਦੀ ਦੀ ਵਰਤੋਂ ਨਾਲ ਜੁੜੇ ਜ਼ਹਿਰੀਲੇ ਪ੍ਰਭਾਵਾਂ ਦੀ ਖੋਜ ਨਹੀਂ ਕੀਤੀ ਹੈ ਅਤੇ ਇਹ ਸਪੱਸ਼ਟ ਹੈ ਕਿ ਹਲਦੀ ਖੁਰਾਕਾਂ ਵਿੱਚ ਵੀ ਜ਼ਹਿਰੀਲੀ ਨਹੀਂ ਹੈ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਹਲਦੀ ਦੇ ਨਾਲ ਆਪਣੇ ਕਲੀਨਿਕਲ ਟਰਾਇਲ ਕੀਤੇ ਹਨ ਅਤੇ 300 ਪੰਨਿਆਂ ਦਾ ਮੋਨੋਗ੍ਰਾਫ ਪ੍ਰਕਾਸ਼ਿਤ ਕੀਤਾ ਹੈ।