ਹੈਦਰਾਬਾਦ: ਫੁਲਵਹਿਰੀ ਚਮੜੀ ਨਾਲ ਜੁੜੀ ਇੱਕ ਆਮ ਬਿਮਾਰੀ ਹੈ। ਇਹ ਬਿਮਾਰੀ ਦੁਨੀਆਂ 'ਚ ਕਈ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਫੁਲਵਹਿਰੀ ਹੋਣ 'ਤੇ ਚਮੜੀ ਅਤੇ ਵਾਲਾਂ ਦਾ ਰੰਗ ਗੁਆਚ ਜਾਂਦਾ ਹੈ ਅਤੇ ਸਫੈਦ ਧੱਬੇ ਨਜ਼ਰ ਆਉਣ ਲੱਗਦੇ ਹਨ। ਇਹ ਧੱਬੇ ਕਾਲੇ ਰੰਗ ਦੇ ਲੋਕਾਂ 'ਚ ਜ਼ਿਆਦਾ ਤੇਜ਼ੀ ਨਾਲ ਦਿਖਾਈ ਦਿੰਦੇ ਹਨ। ਫੁਲਵਹਿਰੀ ਕਾਰਨ ਲੋਕ ਚਿੰਤਾ ਅਤੇ ਪਰੇਸ਼ਾਨੀ ਦਾ ਸ਼ਿਕਾਰ ਹੋ ਸਕਦੇ ਹਨ। ਇਹ ਬਿਮਾਰੀ ਮਰਦ ਅਤੇ ਔਰਤ ਦੋਨਾਂ ਨੂੰ ਹੀ ਹੋ ਸਕਦੀ ਹੈ।
ਫੁਲਵਹਿਰੀ ਕਾਰਨ ਚਮੜੀ 'ਤੇ ਸਫੈਦ ਧੱਬੇ ਹੋਣ ਪਿੱਛੇ ਕਾਰਨ: ਫੁਲਵਹਿਰੀ ਦੌਰਾਨ ਸਫੈਦ ਧੱਬੇ ਚਮੜੀ 'ਤੇ ਮੇਲੇਨਿਨ ਦੀ ਕਮੀ ਕਾਰਨ ਹੁੰਦੇ ਹਨ। ਦੱਸ ਦਈਏ ਕਿ ਮੇਲੇਨਿਨ ਚਮੜੀ ਨੂੰ ਰੰਗ ਦਿੰਦਾ ਅਤੇ ਸੂਰਜ ਦੀਆਂ ਕਿਰਨਾਂ ਤੋਂ ਬਚਾਉਦਾ ਹੈ। ਜਦੋ ਮੇਲੇਨਿਨ ਖਤਮ ਹੋ ਜਾਂਦੇ ਹਨ, ਤਾਂ ਚਮੜੀ ਦਾ ਰੰਗ ਗੁਆਚ ਜਾਂਦਾ ਹੈ ਅਤੇ ਲੋਕ ਫੁਲਵਹਿਰੀ ਦੀ ਸਮੱਸਿਆ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਰੋਗ ਸਿਰਫ਼ ਚਿਹਰੇ 'ਤੇ ਹੀ ਨਹੀਂ, ਸਗੋ ਚਮੜੀ ਦੇ ਕਿਸੇ ਵੀ ਹਿੱਸੇ 'ਚ ਹੋ ਸਕਦਾ ਹੈ। ਦੱਸ ਦਈਏ ਕਿ ਜ਼ਿਆਦਾਤਰ ਫੁਲਵਹਿਰੀ ਸਰੀਰ ਦੇ ਉਸ ਹਿੱਸੇ 'ਤੇ ਹੁੰਦੀ ਹੈ, ਜੋ ਹਿੱਸਾ ਸੂਰਜ ਦੀਆਂ ਕਿਰਨਾਂ 'ਚ ਆਉਦਾ ਹੈ।
ਕਿਹੜੇ ਲੋਕ ਫੁਲਵਹਿਰੀ ਤੋਂ ਹੋ ਸਕਦੈ ਨੇ ਪੀੜਿਤ?: ਫੁਲਵਹਿਰੀ ਦੀ ਸਮੱਸਿਆ ਜ਼ਿਆਦਾਤਰ 20 ਸਾਲ ਦੀ ਉਮਰ 'ਚ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ, ਇਹ ਬਿਮਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਇਹ ਬਿਮਾਰੀ ਸਿਰਫ਼ ਚਮੜੀ ਤੱਕ ਹੀ ਸੀਮਿਤ ਹੈ। ਦੱਸ ਦਈਏ ਕਿ ਅਜੇ ਤੱਕ ਫੁਲਵਹਿਰੀ ਦੀ ਸਮੱਸਿਆ ਲਈ ਜ਼ਿੰਮੇਵਾਰ ਕਾਰਨਾਂ ਦੀ ਪਹਿਚਾਣ ਨਹੀਂ ਹੋ ਪਾਈ ਹੈ। ਪਰ ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਫੈਲ ਸਕਦੀ ਹੈ।
- ਜਾਣੋ, 1 ਜੁਲਾਈ ਨੂੰ ਹੀ ਕਿਉ ਮਨਾਇਆ ਜਾਂਦਾ ਹੈ ਰਾਸ਼ਟਰੀ ਡਾਕਟਰ ਦਿਵਸ ਅਤੇ ਇਸ ਦਿਨ ਦਾ ਉਦੇਸ਼ - National Doctors Day 2024
- ਜਾਣੋ ਕੀ ਹੈ ਮੌਨਸੂਨ ਬਲੂਜ਼ ਅਤੇ ਇਸਦੇ ਲੱਛਣ, ਬਚਾਅ ਲਈ ਚੁੱਕੇ ਜਾ ਸਕਦੈ ਨੇ ਇਹ 5 ਕਦਮ - Monsoon Blues symptoms
- ਬਰਸਾਤ ਦੇ ਮੌਸਮ ਵਿੱਚ ਚਾਹ-ਪਕੌੜੇ ਦਾ ਮਜ਼ਾ ਪੈ ਸਕਦਾ ਹੈ ਭਾਰੀ, ਹੋ ਸਕਦੀ ਹੈ ਇਹ ਗੰਭੀਰ ਬਿਮਾਰੀ - Tea Pakode Combination
ਫੁਲਵਹਿਰੀ ਦਾ ਇਲਾਜ: ਮਾਹਿਰ ਫੁਲਵਹਿਰੀ ਦੌਰਾਨ ਇਲਾਜ ਕਰਵਾਉਣ ਦੀ ਸਲਾਹ ਦਿੰਦੇ ਹਨ। ਇਸ ਲਈ ਕਈ ਲੋਕ ਫੋਟੋਥੈਰੇਪੀ ਅਤੇ ਸਤਹੀ ਕੋਰਟੀਕੋਸਟੀਰੋਇਡਜ਼ ਨਾਲ ਦਵਾਈ ਵਰਗਾ ਇਲਾਜ ਅਪਣਾਉਦੇ ਹਨ। ਪਰ ਕੋਰਟੀਕੋਸਟੀਰੋਇਡਜ਼ ਸਿਰਫ਼ 25 ਫੀਸਦੀ ਤੋਂ ਘੱਟ ਮਰੀਜ਼ਾਂ 'ਚ ਪ੍ਰਭਾਵਸ਼ਾਲੀ ਹੈ ਅਤੇ ਫੋਟੋਥੈਰੇਪੀ ਅਸਧਾਰਨ ਤਬਦੀਲੀਆਂ ਦਾ ਕਾਰਨ ਬਣਦੀ ਹੈ ਅਤੇ ਲੰਬੇ ਸਮੇਂ ਤੱਕ ਚਮੜੀ ਦੇ ਕੈਂਸਰ ਦੇ ਖਤਰੇ ਨੂੰ ਵੀ ਵਧਾ ਸਕਦੀ ਹੈ। ਦੱਸ ਦਈਏ ਕਿ ਅਮਰੀਕਾ ਅਤੇ ਯੂਰਪੀ ਸੰਘ ਨੇ ਫੁਲਵਹਿਰੀ ਦੀ ਸਮੱਸਿਆ ਤੋਂ ਬਚਣ ਲਈ ਓਜ਼ਪੇਲੁਰਾ ਨਾਮ ਦੀ ਦਵਾਈ ਨੂੰ ਮਨਜ਼ੂਰੀ ਦਿੱਤੀ ਹੈ। ਇਹ ਦਵਾਈ ਫੁਲਵਹਿਰੀ ਤੋਂ ਪ੍ਰਭਾਵਿਤ ਖੇਤਰ 'ਤੇ ਲਗਾਓ। ਇਸ ਦਵਾਈ ਦੀ ਵਰਤੋ ਕਰਨ ਤੋਂ ਪਹਿਲਾ ਨੁਕਸਾਨ ਬਾਰੇ ਵੀ ਜ਼ਰੂਰ ਜਾਣ ਲਓ। ਇਹ ਦਵਾਈ ਫੁਲਵਹਿਰੀ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ, ਪਰ ਇਸ ਨੂੰ ਲਗਾਉਣ ਨਾਲ ਉਸ ਜਗ੍ਹਾਂ ਫਿਣਸੀਆਂ ਅਤੇ ਸੋਜ ਹੋ ਸਕਦੀ ਹੈ। ਇਸਦੇ ਨਾਲ ਹੀ, ਇਮਿਊਨ ਸਿਸਟਮ ਵੀ ਪ੍ਰਭਾਵਿਤ ਹੁੰਦਾ ਹੈ।