ਨਵੀਂ ਦਿੱਲੀ: ਅਪ੍ਰੈਲ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਸੂਰਜ ਆਪਣਾ ਜ਼ੋਰ ਦਿਖਾ ਰਿਹਾ ਹੈ। ਮੌਸਮ ਵਿਭਾਗ ਦੇ ਅਨੁਮਾਨ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਗਰਮੀ ਪੈ ਸਕਦੀ ਹੈ, ਜਿਸ ਕਾਰਨ ਲੋਕ ਪਹਿਲਾਂ ਹੀ ਚਿੰਤਾ ਕਰਨ ਲੱਗ ਪਏ ਹਨ। ਇਸ ਦੌਰਾਨ ਡੀਹਾਈਡ੍ਰੇਸ਼ਨ ਯਾਨੀ ਪਾਣੀ ਦੀ ਕਮੀ ਇੱਕ ਆਮ ਸਮੱਸਿਆ ਬਣ ਜਾਂਦੀ ਹੈ। ਸਨਬਰਨ, ਹੀਟ ਸਟ੍ਰੋਕ ਆਦਿ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਹਾਲਾਂਕਿ ਕਈ ਗੱਲਾਂ ਦਾ ਧਿਆਨ ਰੱਖ ਕੇ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਈਟੀਵੀ ਭਾਰਤ ਨੇ ਡਾਇਟੀਸ਼ੀਅਨ ਡਾਕਟਰ ਰਵਿੰਦਰ ਦੇਸ਼ਮੁੱਖ ਨਾਲ ਗੱਲ ਕੀਤੀ ਕਿ ਕਿੰਨਾ ਪਾਣੀ ਪੀਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਹਾਈਡਰੇਟ ਕਿਵੇਂ ਰੱਖਣਾ ਹੈ, ਜਿਸ ਵਿੱਚ ਉਨ੍ਹਾਂ ਨੇ ਕਈ ਗੱਲਾਂ ਬਾਰੇ ਦੱਸਿਆ ਹੈ।
- ਗਰਮੀਆਂ ਦੇ ਮੌਸਮ ਵਿੱਚ ਤਰਲ ਪਦਾਰਥਾਂ ਦਾ ਸੇਵਨ ਵਧਾ ਦੇਣਾ ਚਾਹੀਦਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਪੈਕਡ ਜੂਸ ਅਤੇ ਹੋਰ ਪੈਕਡ ਡਰਿੰਕਸ ਦਾ ਸੇਵਨ ਸ਼ੁਰੂ ਕਰ ਦਿਓ। ਪੀਣ ਵਾਲੇ ਪਦਾਰਥਾਂ ਦੀ ਗੱਲ ਕਰੀਏ ਤਾਂ ਨਿੰਬੂ ਦੇ ਪਾਣੀ ਦਾ ਸੇਵਨ ਕਰਨਾ ਇੱਕ ਬਿਹਤਰ ਵਿਕਲਪ ਹੈ। ਤੁਸੀਂ ਇਸ ਵਿੱਚ ਪੁਦੀਨੇ ਦੀਆਂ ਪੱਤੀਆਂ ਵੀ ਪਾ ਸਕਦੇ ਹੋ।
- ਨਾਰੀਅਲ ਪਾਣੀ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਸਰੀਰ ਵਿੱਚ ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਕਰਨ ਵਿੱਚ ਵੀ ਮਦਦ ਕਰਦਾ ਹੈ। ਬੱਚਿਆਂ ਲਈ ਤਰਬੂਜ਼ ਦਾ ਰਸ ਨਾਰੀਅਲ ਪਾਣੀ 'ਚ ਮਿਲਾ ਕੇ ਦੇ ਸਕਦੇ ਹੋ, ਬੱਚਿਆਂ ਨੂੰ ਵੀ ਇਹ ਸੁਆਦ ਲੱਗੇਗਾ।
- ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਲੱਸੀ ਵੀ ਇੱਕ ਵਧੀਆ ਵਿਕਲਪ ਹੈ। ਇਹ ਨਾ ਸਿਰਫ਼ ਇੱਕ ਬਿਹਤਰ ਪ੍ਰੋਬਾਇਓਟਿਕ ਡਰਿੰਕ ਹੈ ਸਗੋਂ ਇਸ ਦਾ ਸੇਵਨ ਸਰੀਰ ਨੂੰ ਵਧੀਆ ਕੂਲਿੰਗ ਪ੍ਰਭਾਵ ਪ੍ਰਦਾਨ ਕਰਦਾ ਹੈ। ਇਸ 'ਚ ਪੁਦੀਨੇ ਦੀਆਂ ਪੱਤੀਆਂ, ਜੀਰਾ, ਕਾਲੀ ਮਿਰਚ ਅਤੇ ਕਾਲਾ ਨਮਕ ਮਿਲਾ ਕੇ ਪੀਓ।
- ਗਰਮੀਆਂ ਵਿੱਚ ਚਿਆ ਸੀਡਜ਼ ਸ਼ੇਕ ਪੀਣਾ ਵੀ ਚੰਗਾ ਹੁੰਦਾ ਹੈ। ਇਸ ਨੂੰ ਖੀਰੇ ਦੇ ਸ਼ੇਕ ਨਾਲ ਵੀ ਪੀਤਾ ਜਾ ਸਕਦਾ ਹੈ।
- ਕਾਂਜੀ ( ਗਾਜਰ ਅਤੇ ਚੁਕੰਦਰ ਦਾ ਜੂਸ) ਪੀਣ ਨਾਲ ਗਰਮੀਆਂ ਵਿੱਚ ਵੀ ਤੁਹਾਡੀ ਸਿਹਤ ਠੀਕ ਰਹਿੰਦੀ ਹੈ। ਇਸ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਗਰਮੀਆਂ ਵਿੱਚ ਪੈਕਡ ਜੂਸ ਦਾ ਸੇਵਨ ਕਰਨ ਦੀ ਬਜਾਏ ਤੁਸੀਂ ਤਰਬੂਜ, ਖੀਰਾ, ਸੰਤਰਾ ਜਾਂ ਮੌਸਮੀ ਜੂਸ ਵੀ ਪੀ ਸਕਦੇ ਹੋ।
ਮੌਸਮੀ ਫਲਾਂ ਦਾ ਕਰੋ ਸੇਵਨ: ਡਾ. ਰਵਿੰਦਰ ਨੇ ਕਿਹਾ ਕਿ ਗਰਮੀਆਂ ਵਿੱਚ ਮਿਲਣ ਵਾਲੇ ਮੌਸਮੀ ਫਲਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਵਿੱਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ। ਉਦਾਹਰਣ ਵਜੋਂ ਤੁਸੀਂ ਤਰਬੂਜ਼, ਖਰਬੂਜ਼ਾਂ, ਅੰਗੂਰ ਆਦਿ ਵਰਗੀਆਂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੀ ਡਾਈਟ 'ਚ ਖੀਰਾ, ਟਮਾਟਰ ਵਰਗੀਆਂ ਸਬਜ਼ੀਆਂ ਨੂੰ ਵੀ ਸ਼ਾਮਲ ਕਰ ਸਕਦੇ ਹੋ। ਇਨ੍ਹਾਂ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੁੰਦੀ। ਇਸ ਦੇ ਨਾਲ ਹੀ ਤੁਸੀਂ ਘੱਟ ਕੀਮਤ 'ਤੇ ਮੌਸਮੀ ਫਲ ਅਤੇ ਸਬਜ਼ੀਆਂ ਖਰੀਦ ਸਕਦੇ ਹੋ। ਉਪਰੋਕਤ ਫਲਾਂ ਅਤੇ ਸਬਜ਼ੀਆਂ ਦਾ ਜੂਸ ਪੀਣ ਨਾਲ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵੀ ਬਣੀ ਰਹਿੰਦੀ ਹੈ।
- ਛੋਟੀ ਉਮਰ 'ਚ ਹੀ ਅੱਖਾਂ ਦੀ ਸਮੱਸਿਆ ਦਾ ਹੋ ਗਏ ਹੋ ਸ਼ਿਕਾਰ, ਤਾਂ ਅਪਣਾਓ ਇਹ ਆਯੁਰਵੈਦਿਕ ਨੁਸਖੇ - Ayurveda For Eye Care
- ਗਰਮੀਆਂ 'ਚ ਆ ਰਹੇ ਪਸੀਨੇ ਦੀ ਬਦਬੂ ਤੋਂ ਹੋ ਪਰੇਸ਼ਾਨ, ਤਾਂ ਰਾਹਤ ਪਾਉਣ ਲਈ ਅਪਣਾਓ ਇਹ ਉਪਾਅ - Ways to reduce sweat odor
- ਸੁੱਕੇ ਵਾਲਾਂ ਲਈ ਰਾਮਬਾਣ ਹੋ ਸਕਦੀਆਂ ਨੇ ਇਹ 4 ਜੜੀ-ਬੂਟੀਆਂ, ਵਾਲਾਂ ਨੂੰ ਅੰਦਰੋ ਮਜ਼ਬੂਤ ਬਣਾਉਣ 'ਚ ਕਰਨਗੀਆਂ ਮਦਦ - Herbs For Hair
ਗਰਮੀਆਂ ਵਿੱਚ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਸਹੀ ਮਾਤਰਾ ਵਿੱਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਹ ਸਾਡੇ ਸਰੀਰ ਵਿੱਚ ਹੋ ਰਹੀਆਂ ਜੀਵ-ਰਸਾਇਣਕ ਪ੍ਰਤੀਕ੍ਰਿਆਵਾਂ, ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਸਹੀ ਸਪਲਾਈ, ਗੰਦਗੀ ਨੂੰ ਹਟਾਉਣ, ਸਰੀਰ ਦਾ ਤਾਪਮਾਨ ਅਤੇ ਖੂਨ ਸੰਚਾਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਇੰਨਾ ਹੀ ਨਹੀਂ ਇਹ ਪਾਚਨ, ਕਬਜ਼, ਦਿਲ ਦੀ ਧੜਕਣ, ਅੰਗ ਅਤੇ ਟਿਸ਼ੂ ਲਈ ਵੀ ਜ਼ਰੂਰੀ ਹੈ। ਜੇਕਰ ਸਰੀਰ 'ਚ ਇਸ ਦੀ ਕਮੀ ਹੋ ਜਾਂਦੀ ਹੈ ਤਾਂ ਅਸੀਂ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਸਕਦੇ ਹਾਂ। ਸਾਰੀਆਂ ਸਮੱਸਿਆਵਾਂ ਤੋਂ ਬਚਣ ਲਈ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ। ਗਰਮੀਆਂ ਦੇ ਮੌਸਮ ਵਿੱਚ ਘੱਟੋ-ਘੱਟ ਦੋ ਲੀਟਰ ਪਾਣੀ ਜ਼ਰੂਰ ਪੀਓ।
ਇਨ੍ਹਾਂ ਦਾ ਸੇਵਨ ਕਰਨ ਤੋਂ ਕਰੋ ਪਰਹੇਜ਼: ਕੁਝ ਅਜਿਹੀਆਂ ਚੀਜ਼ਾਂ ਹਨ ਜੋ ਸਰੀਰ ਨੂੰ ਡੀਹਾਈਡ੍ਰੇਟ ਕਰਦੀਆਂ ਹਨ। ਜਿਵੇਂ ਕੌਫੀ, ਬੀਅਰ, ਵਾਈਨ, ਐਨਰਜੀ ਡਰਿੰਕਸ ਅਤੇ ਮਿੱਠੀ ਚਾਹ ਆਦਿ। ਇਨ੍ਹਾਂ 'ਚ ਨਮਕ ਅਤੇ ਚੀਨੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜਿਸ ਨਾਲ ਸਰੀਰ ਦੇ ਪਾਣੀ ਦੀ ਕਮੀ ਹੋ ਸਕਦੀ ਹੈ। ਇਸ ਤੋਂ ਇਲਾਵਾ ਬਾਜ਼ਾਰ ਵਿੱਚ ਉਪਲਬਧ ਪੈਕਡ ਫੂਡ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਗਰਮੀਆਂ 'ਚ ਪੈਕਡ ਫੂਡ ਜਲਦੀ ਖਰਾਬ ਹੋਣ ਲੱਗਦਾ ਹੈ, ਜਿਸ ਨਾਲ ਪੇਟ 'ਚ ਇਨਫੈਕਸ਼ਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਨੂੰ ਖਾਣ ਨਾਲ ਸਰੀਰ ਦਾ ਭਾਰ ਵੀ ਵੱਧਦਾ ਹੈ।
ਕਈ ਵਾਰ ਕਰੋ ਇਸ਼ਨਾਨ: ਗਰਮੀਆਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਜਿਸ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਜੇਕਰ ਤੁਸੀਂ ਠੰਡੇ ਪਾਣੀ ਨਾਲ ਕਈ ਵਾਰ ਇਸ਼ਨਾਨ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਪਸੀਨਾ ਨਹੀਂ ਆਉਂਦਾ ਅਤੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ ਹੈ।