ETV Bharat / health

ਕੀ ਸ਼ੁੱਧ ਦੇਸੀ ਘਿਓ ਖਾਣਾ ਗਲਤ ਹੈ? ਜਾਣੋ, ਸੀਮਿਤ ਮਾਤਰਾ 'ਚ ਘਿਓ ਖਾਣ ਨਾਲ ਕੀ ਹੋ ਸਕਦਾ ਹੈ? - Pure Ghee Healthy Or Unhealthy

Pure Ghee Healthy Or Unhealthy: ਹਰ ਘਰ ਵਿੱਚ ਰੋਜ਼ਾਨਾ ਵਰਤਿਆ ਜਾਣ ਵਾਲਾ ਘਿਓ ਇੱਕ ਤਰ੍ਹਾਂ ਦਾ ਸੁਪਰਫੂਡ ਹੈ। ਜੇਕਰ ਤੁਸੀਂ ਸ਼ੁੱਧ ਦੇਸੀ ਘਿਓ ਦੀ ਸਹੀ ਮਾਤਰਾ 'ਚ ਵਰਤੋਂ ਕਰਦੇ ਹੋ, ਤਾਂ ਇਹ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਘਿਓ ਚਮੜੀ, ਜੋੜਾਂ ਅਤੇ ਚਰਬੀ ਸਮੇਤ ਕਈ ਚੀਜ਼ਾਂ ਲਈ ਚੰਗਾ ਮੰਨਿਆ ਜਾਂਦਾ ਹੈ।

Pure Ghee Healthy Or Unhealthy
Pure Ghee Healthy Or Unhealthy (Getty Images)
author img

By ETV Bharat Health Team

Published : Jul 23, 2024, 5:25 PM IST

ਹੈਦਰਾਬਾਦ: ਸਾਡੇ ਦੇਸ਼ ਵਿੱਚ ਲਗਭਗ ਹਰ ਘਰ ਵਿੱਚ ਘਿਓ ਦੀ ਵਰਤੋ ਕੀਤੀ ਜਾਂਦੀ ਹੈ। ਰੋਟੀਆਂ, ਦਾਲਾਂ, ਸਬਜ਼ੀਆਂ ਅਤੇ ਹੋਰ ਕਈ ਪਕਵਾਨਾਂ ਵਿੱਚ ਘਿਓ ਦਾ ਇਸਤੇਮਾਲ ਹੁੰਦਾ ਹੈ। ਲੋਕ ਜ਼ਿਆਦਾਤਰ ਘਿਓ ਨੂੰ ਗਰਮ ਦਾਲ ਅਤੇ ਸਾਗ 'ਚ ਪਾ ਕੇ ਖਾਂਦੇ ਹਨ। ਘਿਓ ਭੋਜਨ ਦਾ ਸਵਾਦ ਵਧਾਉਣ 'ਚ ਮਦਦਗਾਰ ਹੁੰਦਾ ਹੈ। ਕਈ ਲੋਕ ਸੋਚਦੇ ਹਨ ਕਿ ਘਿਓ ਖਾਣ ਨਾਲ ਮੋਟਾਪਾ ਵਧਦਾ ਹੈ। ਹਾਲਾਂਕਿ, ਬਹੁਤ ਜ਼ਿਆਦਾ ਘਿਓ ਸਿਹਤ ਲਈ ਚੰਗਾ ਨਹੀਂ ਹੁੰਦਾ, ਪਰ ਘਿਓ ਨਾਲ ਮੋਟਾਪਾ ਵੱਧ ਜਾਣਾ ਇੱਕ ਤਰ੍ਹਾਂ ਦੀ ਮਿੱਥ ਹੈ। ਜੇਕਰ ਤੁਸੀਂ ਸ਼ੁੱਧ ਦੇਸੀ ਘਿਓ ਦੀ ਸਹੀ ਮਾਤਰਾ ਵਿੱਚ ਵਰਤੋਂ ਕਰਦੇ ਹੋ, ਤਾਂ ਤੁਹਾਡੀ ਸਿਹਤ ਨੂੰ ਨੁਕਸਾਨ ਹੋਣ ਦੀ ਬਜਾਏ ਫਾਇਦੇ ਹੀ ਮਿਲਣਗੇ।

ਘਿਓ ਪੌਸ਼ਟਿਕ ਤੱਤਾਂ ਨਾਲ ਭਰਪੂਰ: ਕਈ ਡਾਕਟਰ ਅਤੇ ਮਾਹਿਰ ਘਿਓ ਨੂੰ ਸੁਪਰ ਫੂਡ ਕਹਿੰਦੇ ਹਨ। ਸ਼ੁੱਧ ਦੇਸੀ ਘਿਓ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਘਿਓ ਚਰਬੀ ਨੂੰ ਸਾੜਣ 'ਚ ਮਦਦਗਾਰ ਹੁੰਦਾ ਹੈ। ਇਸ ਨਾਲ ਮੋਟਾਪਾ ਵਧਦਾ ਨਹੀਂ, ਸਗੋਂ ਘਟਦਾ ਹੈ। ਘਿਓ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜਿਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਘਿਓ ਵਿੱਚ ਬਿਊਟੀਰਿਕ ਐਸਿਡ ਪਾਇਆ ਜਾਂਦਾ ਹੈ। ਇਸ ਨਾਲ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ, ਚਮੜੀ ਨੂੰ ਵੀ ਲਾਭ ਪਹੁੰਚਦਾ ਹੈ। ਘਿਓ ਵਿੱਚ ਵਿਟਾਮਿਨ ਡੀ, ਵਿਟਾਮਿਨ ਈ ਅਤੇ ਵਿਟਾਮਿਨ ਏ ਪਾਇਆ ਜਾਂਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਗੁਣ ਵੀ ਪਾਏ ਜਾਂਦੇ ਹਨ।

ਘਿਓ ਦੇ ਫਾਇਦੇ: ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਚਮੜੀ ਚਮਕਦਾਰ ਬਣੀ ਰਹੇ, ਤਾਂ ਘਿਓ ਬਹੁਤ ਫਾਇਦੇਮੰਦ ਹੋ ਸਕਦਾ ਹੈ। ਘਿਓ ਚਮੜੀ ਨੂੰ ਹਾਈਡਰੇਟ ਰੱਖਦਾ ਹੈ ਅਤੇ ਨਮੀ ਨੂੰ ਵੀ ਬਰਕਰਾਰ ਰੱਖਦਾ ਹੈ। ਇਸ ਤੋਂ ਇਲਾਵਾ, ਚਮੜੀ 'ਤੇ ਫਾਈਨ ਲਾਈਨਜ਼ ਅਤੇ ਝੁਰੜੀਆਂ ਵੀ ਘੱਟ ਹੋ ਜਾਂਦੀਆਂ ਹਨ। ਘਿਓ ਸਰੀਰ 'ਚ ਚੰਗੇ ਕੋਲੈਸਟ੍ਰਾਲ ਨੂੰ ਵਧਾਉਂਦਾ ਹੈ, ਜਿਸ ਨਾਲ ਦਿਲ ਦੀ ਬੀਮਾਰੀ ਦਾ ਖਤਰਾ ਘੱਟ ਕੀਤਾ ਜਾ ਸਕਦਾ ਹੈ। ਘਿਓ ਪਾਚਨ ਕਿਰਿਆ ਲਈ ਵੀ ਫਾਇਦੇਮੰਦ ਹੁੰਦਾ ਹੈ। ਘਿਓ ਮੋਟਾਪੇ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਅਕਸਰ ਸਿਹਤਮੰਦ ਜਾਂ ਮੋਟੇ ਲੋਕ ਇਹ ਸੋਚ ਕੇ ਘਿਓ ਨਹੀਂ ਖਾਂਦੇ ਕਿ ਉਨ੍ਹਾਂ ਦਾ ਭਾਰ ਹੋਰ ਵੱਧ ਜਾਵੇਗਾ, ਪਰ ਅਜਿਹਾ ਨਹੀਂ ਹੈ। ਘਿਓ ਫੈਟ ਘੱਟ ਕਰਦਾ ਹੈ, ਕਿਉਂਕਿ ਘਿਓ 'ਚ ਬਿਊਟੀਰਿਕ ਐਸਿਡ ਪਾਇਆ ਜਾਂਦਾ ਹੈ, ਜੋ ਚਰਬੀ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਲਈ ਤੁਹਾਨੂੰ ਸ਼ੁੱਧ ਅਤੇ ਦੇਸੀ ਘਿਓ ਦੀ ਸਹੀ ਮਾਤਰਾ 'ਚ ਵਰਤੋਂ ਕਰਨੀ ਚਾਹੀਦੀ ਹੈ। ਖਾਲੀ ਪੇਟ ਕੋਸੇ ਪਾਣੀ 'ਚ ਘਿਓ ਪਾ ਕੇ ਪੀਣ ਨਾਲ ਚਰਬੀ ਅਤੇ ਵਾਲਾਂ ਦੋਵਾਂ ਨੂੰ ਲਾਭ ਮਿਲ ਸਕਦਾ ਹੈ।

ਘਿਓ ਜੋੜਾਂ ਲਈ ਫਾਇਦੇਮੰਦ: ਘਿਓ ਜੋੜਾਂ ਲਈ ਵੀ ਬਹੁਤ ਵਧੀਆ ਹੁੰਦਾ ਹੈ। ਘਿਓ ਵਿੱਚ ਲੁਬਰੀਕੇਸ਼ਨ ਪਾਇਆ ਜਾਂਦਾ ਹੈ, ਜੋ ਗੋਡਿਆਂ ਅਤੇ ਹੋਰ ਜੋੜਾਂ ਲਈ ਫਾਇਦੇਮੰਦ ਹੋ ਸਕਦਾ ਹੈ। ਜੋੜਾਂ ਦੇ ਨਾਲ-ਨਾਲ ਘਿਓ ਹੱਡੀਆਂ ਨੂੰ ਵੀ ਮਜ਼ਬੂਤ ​​ਕਰਦਾ ਹੈ। ਰੋਟੀ ਜਾਂ ਦਾਲ ਵਿੱਚ ਘਿਓ ਪਾ ਕੇ ਖਾਣ ਨਾਲ ਤੁਹਾਡੀ ਇਨਸੁਲਿਨ ਵਧਣ ਦੀ ਬਜਾਏ ਹੌਲੀ-ਹੌਲੀ ਘੱਟ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.