ਹੈਦਰਾਬਾਦ: ਅੱਜ ਦੇ ਸਮੇਂ 'ਚ ਭਾਰ ਵੱਧਣ ਦੀ ਸਮੱਸਿਆ ਆਮ ਹੋ ਗਈ ਹੈ। ਗਲਤ ਜੀਵਨਸ਼ੈਲੀ ਕਰਕੇ ਹਰ ਕੋਈ ਭਾਰ ਵੱਧਣ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦਾ ਹੈ। ਇਸ ਲਈ ਤੁਸੀਂ ਕੁਝ ਆਸਾਨ ਟਿਪਸ ਅਜ਼ਮਾ ਕੇ ਪੇਟ ਦੀ ਚਰਬੀ ਨੂੰ ਘਟਾ ਸਕਦੇ ਹੋ। ਇਸ ਲਈ ਤੁਹਾਨੂੰ ਜ਼ਿੰਮ ਜਾਣ ਦੀ ਵੀ ਲੋੜ ਨਹੀਂ ਹੈ। ਤੁਹਾਨੂੰ ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।
ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਤਰੀਕੇ:
ਸੈਰ ਕਰੋ: ਸੈਰ ਕਰਨ ਨਾਲ ਪੇਟ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ। ਰੋਜ਼ਾਨਾ ਸੈਰ ਕਰਨ ਨਾਲ ਸਰੀਰ ਆਕਾਰ 'ਚ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਤੁਸੀਂ ਕਿਸੇ ਪਾਰਕ ਜਾਂ ਘਰ 'ਚ ਹੀ ਰੋਜ਼ਾਨਾ ਸੈਰ ਕਰ ਸਕਦੇ ਹੋ।
ਕੋਸਾ ਪਾਣੀ ਪੀਓ: ਕੋਸਾ ਪਾਣੀ ਪੀਣਾ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸਨੂੰ ਪੀਣ ਨਾਲ ਪੇਟ 'ਤੇ ਪ੍ਰਭਾਵ ਪੈਂਦਾ ਹੈ। ਪਾਣੀ ਪੀਣ ਦਾ ਸਹੀ ਸਮੇਂ ਕਿਹੜਾ ਹੈ, ਇਸ ਬਾਰੇ ਵੀ ਜਾਣਨਾ ਜ਼ਰੂਰੀ ਹੈ। ਜੇਕਰ ਤੁਸੀਂ ਭੋਜਨ ਖਾਣ ਤੋਂ 20 ਮਿੰਟ ਬਾਅਦ ਕੋਸਾ ਪਾਣੀ ਪੀਂਦੇ ਹੋ, ਤਾਂ ਇਸ ਨਾਲ ਪੇਟ ਦੀ ਚਰਬੀ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ।
ਫਾਈਬਰ ਨਾਲ ਭਰਪੂਰ ਚੀਜ਼ਾਂ: ਭੋਜਨ 'ਚ ਫਾਈਬਰ ਦੀ ਮਾਤਰਾ ਨੂੰ ਵਧਾਓ। ਇਸ ਲਈ ਤੁਸੀਂ ਫਾਈਬਰ ਨਾਲ ਭਰਪੂਰ ਫਲ, ਸਬਜ਼ੀਆਂ ਅਤੇ ਹੋਰ ਕਈ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਭਾਰ ਘੱਟ ਕਰਨ 'ਚ ਵੀ ਮਦਦ ਮਿਲ ਸਕਦੀ ਹੈ।
ਫਲ ਖਾਓ: ਫਲ ਖਾਣਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਲਈ ਤੁਸੀਂ ਮੌਸਮ ਦੇ ਹਿਸਾਬ ਨਾਲ ਆਪਣੀ ਖੁਰਾਕ 'ਚ ਫਲ ਨੂੰ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਫਲਾਂ 'ਚ ਸੇਬ, ਅਮਰੂਦ ਅਤੇ ਨਾਸ਼ਪਤੀ ਵਰਗੇ ਹੋਰ ਵੀ ਕਈ ਫਲ ਸ਼ਾਮਲ ਹਨ। ਇਨ੍ਹਾਂ ਫਲਾਂ 'ਚ ਫਾਈਬਰ ਪਾਇਆ ਜਾਂਦਾ ਹੈ। ਫਲ ਤੁਸੀਂ ਸਵੇਰੇ 11 ਵਜੇ ਦੇ ਕਰੀਬ ਅਤੇ ਸ਼ਾਮ 4 ਤੋਂ 5 ਵਜੇ ਦੇ ਵਿਚਕਾਰ ਖਾ ਸਕਦੇ ਹੋ। ਦਿਨ 'ਚ ਇੱਕ ਵਾਰ ਫਲ ਖਾਣਾ ਫਾਇਦੇਮੰਦ ਹੋ ਸਕਦਾ ਹੈ।
- ਇਸ ਉਮਰ ਦੇ ਲੋਕਾਂ ਲਈ ਰੋਜ਼ਾਨਾ ਸਿਹਤ ਜਾਂਚ ਕਰਵਾਉਣਾ ਜ਼ਰੂਰੀ, ਨਹੀਂ ਤਾਂ ਗੰਭੀਰ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ - Health Care Tips
- ਗਰਮੀਆਂ ਦੇ ਮੌਸਮ 'ਚ ਅਨਾਨਾਸ ਖਾਣ ਨਾਲ ਸਿਹਤ ਨੂੰ ਮਿਲ ਸਕਦੈ ਨੇ ਇਹ 6 ਸਿਹਤ ਲਾਭ - Health Benefits of Pineapple
- ਸਾਵਧਾਨ! ਸਰੀਰ 'ਚ ਨਜ਼ਰ ਆਉਣ ਇਹ 6 ਲੱਛਣ, ਤਾਂ ਤੁਸੀਂ ਇਸ ਸਮੱਸਿਆ ਦਾ ਹੋ ਸਕਦੈ ਹੋ ਸ਼ਿਕਾਰ - Symptoms of Cholesterol
ਪ੍ਰੋਟੀਨ ਨਾਲ ਭਰਪੂਰ ਖੁਰਾਕ: ਪ੍ਰੋਟੀਨ ਫੈਟ ਨੂੰ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਰੀਰ ਨੂੰ ਊਰਜਾ ਮਿਲੇਗੀ ਅਤੇ ਮਸਲਸ ਮਜ਼ਬੂਤ ਹੁੰਦੇ ਹਨ। ਇਸ ਲਈ ਅੰਡਾ, ਦੁੱਧ ਅਤੇ ਡਰਾਈ ਫਰੂਟਸ ਨੂੰ ਖੁਰਾਕ 'ਚ ਸ਼ਾਮਲ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਭਰਪੂਰ ਨੀਂਦ: ਭਾਰ ਘੱਟ ਕਰਨ ਲਈ ਭਰਪੂਰ ਨੀਂਦ ਲੈਣਾ ਵੀ ਜ਼ਰੂਰੀ ਹੈ। ਇਸ ਲਈ ਆਪਣੀ ਨੀਂਦ ਨੂੰ ਪੂਰੀ ਕਰੋ। ਨੀਂਦ ਪੂਰੀ ਹੋਵੇਗੀ, ਤਾਂ ਤੁਸੀਂ ਸਿਹਤਮੰਦ ਰਹੋਗੇ। ਇਸ ਲਈ ਲਗਭਗ 7 ਤੋਂ 8 ਘੰਟੇ ਦੀ ਪੂਰੀ ਨੀਂਦ ਲਓ।