ਹੈਦਰਾਬਾਦ: ਘਰ 'ਚ ਜਦੋ ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਤਾਂ ਘਰ ਦੇ ਵੱਡੇ ਬੱਚੇ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਨ। ਦੇਖਭਾਲ 'ਚ ਬੱਚੇ ਦੀ ਮਾਲਿਸ਼ ਕਰਨਾ ਵੀ ਸ਼ਾਮਲ ਹੁੰਦਾ ਹੈ। ਮਾਲਿਸ਼ ਕਰਨਾ ਬਲੱਡ ਸਰਕੁਲੇਸ਼ਨ ਵਧਾਉਣ ਦੇ ਨਾਲ-ਨਾਲ ਬੱਚੇ ਦੇ ਵਿਕਾਸ ਲਈ ਵੀ ਜ਼ਰੂਰੀ ਹੁੰਦਾ ਹੈ। ਇੱਕ ਨਵੀਂ ਮਾਂ ਬਣਨ ਤੋਂ ਬਾਅਦ ਔਰਤਾਂ ਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ, ਜਿਨ੍ਹਾਂ 'ਚੋ ਇੱਕ ਹੈ ਮਾਲਿਸ਼ ਲਈ ਤੇਲ ਦੀ ਚੋਣ ਕਰਨਾ। ਪਹਿਲੇ ਸਮੇਂ 'ਚ ਬੱਚੇ ਦੀ ਮਾਲਿਸ਼ ਕਰਨ ਲਈ ਦੇਸੀ ਘਿਓ ਦਾ ਇਸਤੇਮਾਲ ਕੀਤਾ ਜਾਂਦਾ ਸੀ, ਪਰ ਅੱਜ ਦੇ ਸਮੇਂ 'ਚ ਕਈ ਤਰ੍ਹਾਂ ਦੇ ਤੇਲ ਆ ਚੁੱਕੇ ਹਨ, ਜੋ ਬੱਚੇ ਦੀ ਮਸਾਜ ਲਈ ਇਸਤੇਮਾਲ ਕੀਤੇ ਜਾਂਦੇ ਹਨ।
ਬੱਚੇ ਦੀ ਮਾਲਿਸ਼ ਕਰਨ ਲਈ ਫਾਇਦੇਮੰਦ ਤੇਲ:
ਨਾਰੀਅਲ ਦਾ ਤੇਲ: ਨਾਰੀਅਲ ਦਾ ਤੇਲ ਬੱਚੇ ਦੀ ਮਾਲਿਸ਼ ਲਈ ਫਾਇਦੇਮੰਦ ਹੁੰਦਾ ਹੈ। ਇਹ ਤੇਲ ਮਹਿੰਗਾ ਨਹੀਂ ਹੁੰਦਾ ਅਤੇ ਅਸਾਨੀ ਨਾਲ ਮਿਲ ਜਾਂਦਾ ਹੈ। ਨਾਰੀਅਲ ਤੇਲ ਕਾਫ਼ੀ ਹਲਕਾ ਹੁੰਦਾ ਹੈ, ਜੋ ਚਮੜੀ 'ਚ ਅਸਾਨੀ ਨਾਲ ਸਮਾ ਜਾਂਦਾ ਹੈ। ਨਾਰੀਅਲ ਤੇਲ 'ਚ ਵਿਟਾਮਿਨ-ਈ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਚਮੜੀ ਨੂੰ ਪੋਸ਼ਣ ਦਿੰਦੇ ਹਨ। ਇਸ ਤੇਲ 'ਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਵਰਗੇ ਗੁਣ ਪਾਏ ਜਾਂਦੇ ਹਨ, ਜਿਸ ਨਾਲ ਡਰਾਈ ਚਮੜੀ ਵਰਗੀ ਸਮੱਸਿਆ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ।
ਸਰ੍ਹੋ ਦਾ ਤੇਲ: ਸਰ੍ਹੋ ਦਾ ਤੇਲ ਜ਼ਿਆਦਾਤਰ ਭੋਜਨ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ, ਪਰ ਬੱਚਿਆ ਦੀ ਮਾਲਿਸ਼ ਕਰਨ ਲਈ ਪੁਰਾਣੇ ਸਮੇਂ ਤੋਂ ਹੀ ਇਸ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਸਰ੍ਹੋ ਦੇ ਤੇਲ ਨੂੰ ਹਲਕਾ ਗਰਮ ਕਰਕੇ ਵਰਤੋ ਕਰਨ ਨਾਲ ਬੱਚਿਆ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਮਿਲਦੀ ਹੈ।
ਜੈਤੁਣ ਦਾ ਤੇਲ: ਛੋਟੇ ਬੱਚਿਆ ਦੇ ਮਾਲਿਸ਼ ਕਰਨ ਲਈ ਜੈਤੁਣ ਦੇ ਤੇਲ ਦੀ ਵਰਤੋ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਡਰਾਈ ਚਮੜੀ ਨੂੰ ਘਟ ਕਰਕੇ ਹਾਈਡ੍ਰੇਟ ਰੱਖਣ 'ਚ ਮਦਦ ਮਿਲਦੀ ਹੈ। ਜੈਤੁਣ ਦੇ ਤੇਲ ਦੀ ਵਰਤੋ ਕਰਨ ਤੋਂ ਪਹਿਲਾ ਦੇਖ ਲਓ ਕਿ ਬੱਚੇ ਦੀ ਚਮੜੀ ਸੰਵੇਦਨਸ਼ੀਨ ਤਾਂ ਨਹੀਂ ਹੈ।
ਬਾਦਾਮ ਦਾ ਤੇਲ: ਬਾਦਾਮ ਦਾ ਤੇਲ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਇਹ ਤੇਲ ਚਮੜੀ 'ਚ ਤੇਜ਼ੀ ਨਾਲ ਸਮਾ ਜਾਂਦਾ ਹੈ ਅਤੇ ਬੱਚੇ ਦੀ ਚਮੜੀ ਨੂੰ ਨਰਮ ਅਤੇ ਨਮੀ ਵਾਲਾ ਰੱਖਦਾ ਹੈ। ਬਾਦਾਮ ਦਾ ਤੇਲ ਬੱਚੇ ਦੇ ਬਲੱਡ ਸਰਕੁਲੇਸ਼ਨ 'ਚ ਸੁਧਾਰ ਕਰਦਾ ਹੈ ਅਤੇ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ।