ਹੈਦਰਾਬਾਦ: ਹੋਲੀ ਦਾ ਤਿਉਹਾਰ ਰੰਗਾਂ ਤੋਂ ਬਿਨ੍ਹਾਂ ਪੂਰਾ ਨਹੀਂ ਹੁੰਦਾ। ਹੋਲੀ ਖੇਡਣ ਲਈ ਜ਼ਿਆਦਾਤਰ ਲੋਕ ਪੁਰਾਣੇ ਕੱਪੜਿਆਂ ਦਾ ਇਸਤੇਮਾਲ ਕਰਦੇ ਹਨ। ਜੇਕਰ ਤੁਸੀਂ ਕਿਸੇ ਕੰਮ ਜਾਂ ਦਫ਼ਤਰ ਦਾ ਕੰਮ ਕਰਨ ਲਈ ਬਾਹਰ ਗਏ ਹੋ ਅਤੇ ਰਾਸਤੇ 'ਚ ਲੋਕ ਤੁਹਾਡੇ ਉੱਪਰ ਰੰਗ ਸੁੱਟਣ ਲੱਗ ਜਾਣ, ਤਾਂ ਕੱਪੜਿਆਂ ਦਾ ਬਚਾਅ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਨਈ ਇਨ੍ਹਾਂ ਕੱਪੜਿਆਂ ਨੂੰ ਸਾਫ਼ ਕਰਨ ਲਈ ਤੁਸੀਂ ਕੁਝ ਤਰੀਕੇ ਅਜ਼ਮਾ ਸਕਦੇ ਹੋ।
ਹੋਲੀ ਨਾਲ ਰੰਗੇ ਕੱਪੜਿਆਂ ਨੂੰ ਸਾਫ਼ ਕਰਨ ਦੇ ਤਰੀਕੇ:
ਗਰਮ ਪਾਣੀ: ਜੇਕਰ ਤੁਹਾਡੇ ਕੱਪੜਿਆਂ 'ਤੇ ਹੋਲੀ ਦਾ ਰੰਗ ਲੱਗ ਗਿਆ ਹੈ, ਤਾਂ ਕੱਪੜੇ ਨੂੰ ਗਰਮ ਪਾਣੀ 'ਚ ਪਾ ਕੇ ਦੋ ਤੋਂ ਤਿੰਨ ਘੰਟੇ ਲਈ ਛੱਡ ਦਿਓ। ਫਿਰ ਇਸਨੂੰ ਰਗੜ ਕੇ ਸਾਫ਼ ਕਰ ਲਓ। ਜਦੋ ਤੁਸੀਂ ਦੋ ਤੋਂ ਤਿੰਨ ਵਾਰ ਗਰਮ ਪਾਣੀ 'ਚ ਕੱਪੜਿਆਂ ਨੂੰ ਸਾਫ਼ ਕਰੋਗੇ, ਤਾਂ ਰੰਗ ਦੇ ਧੱਬੇ ਆਸਾਨੀ ਨਾਲ ਸਾਫ਼ ਹੋ ਜਾਣਗੇ।
ਸਾਬੁਣ ਦਾ ਇਸਤੇਮਾਲ: ਰੰਗ ਦੇ ਸੁੱਕੇ ਧੱਬਿਆਂ ਨੂੰ ਸਾਬੁਣ ਦੀ ਮਦਦ ਨਾਲ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਇਸ ਲਈ ਡਿਟਰਜੈਂਟ ਦਾ ਪੇਸਟ ਬਣਾ ਕੇ ਧੱਬੇ ਵਾਲੀ ਜਗ੍ਹਾਂ 'ਤੇ ਲਗਾ ਕੇ ਛੱਡ ਦਿਓ। ਫਿਰ ਕਰੀਬ ਇੱਕ ਘੰਟੇ ਬਾਅਦ ਰਗੜ ਕੇ ਇਸਨੂੰ ਸਾਫ਼ ਕਰ ਲਓ। ਦੋ ਤੋਂ ਤਿੰਨ ਵਾਰ ਧੋਣ ਨਾਲ ਰੰਗ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ।
ਚਿੱਟਾ ਸਿਰਕਾ: ਚਿੱਟਾ ਸਿਰਕਾ ਵੀ ਹੋਲੀ ਦੇ ਰੰਗਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੋ ਸਕਦਾ ਹੈ। ਜੇਕਰ ਤੁਹਾਡੇ ਕੱਪੜਿਆਂ 'ਤੇ ਰੰਗ ਲੱਗ ਗਿਆ ਹੈ, ਤਾਂ ਚਿੱਟੇ ਸਿਰਕੇ ਦੀ ਮਦਦ ਨਾਲ ਇਸ ਰੰਗ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਇਸ ਨਾਲ ਰੰਗ ਜਲਦੀ ਨਿਕਲ ਜਾਵੇਗਾ। ਇਸ ਲਈ ਪਾਣੀ 'ਚ ਚਿੱਟਾ ਸਿਰਕਾ ਪਾ ਕੇ ਕੱਪੜੇ ਨੂੰ ਭਿਓ ਦਿਓ। ਫਿਰ ਰੰਗ ਲੱਗੇ ਕੱਪੜੇ ਨੂੰ ਰਗੜ ਕੇ ਸਾਫ਼ ਕਰ ਲਓ।
ਟੂਥਪੇਸਟ: ਟੂਥਪੇਸਟ ਦੀ ਮਦਦ ਨਾਲ ਵੀ ਤੁਸੀਂ ਕੱਪੜਿਆਂ 'ਤੇ ਲੱਗੇ ਹੋਲੀ ਦੇ ਰੰਗਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ ਟੂਥਪੇਸਟ ਨੂੰ ਰੰਗ ਲੱਗੀ ਜਗ੍ਹਾਂ 'ਤੇ ਪਾ ਕੇ ਰਗੜੋ ਅਤੇ ਫਿਰ ਪਾਣੀ ਪਾ ਕੇ ਇਸਨੂੰ ਸਾਫ਼ ਕਰ ਲਓ। ਇਸ ਨਾਲ ਧੱਬਿਆਂ ਤੋਂ ਆਸਾਨੀ ਨਾਲ ਛੁਟਕਾਰਾ ਮਿਲ ਜਾਵੇਗਾ।