ਹੈਦਰਾਬਾਦ: ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ 'ਚ ਲੋਕਾਂ ਕੋਲ੍ਹ ਸਮੇਂ ਦੀ ਕਮੀ ਹੁੰਦੀ ਹੈ। ਇਸ ਕਰਕੇ ਲੋਕ ਆਪਣੀ ਖੁਰਾਕ ਵੱਲ ਖਾਸ ਧਿਆਨ ਨਹੀਂ ਦੇ ਪਾਉਦੇ ਅਤੇ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ 'ਚ ਭਾਰ ਵਧਣਾ ਵੀ ਸ਼ਾਮਲ ਹੈ। ਲੋਕ ਆਪਣੇ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹਨ। ਇਸ ਲਈ ਲੋਕ ਵਧਦੇ ਭਾਰ ਨੂੰ ਘਟ ਕਰਨ ਲਈ ਜਿੰਮ ਜੁਆਇਨ ਕਰਦੇ ਹਨ, ਸੈਰ ਕਰਦੇ ਹਨ ਅਤੇ ਸਿਹਤਮੰਦ ਡਾਈਟ ਵੀ ਫਾਲੋ ਕਰਦੇ ਹਨ, ਪਰ ਲੋੜੀਂਦੇ ਨਤੀਜੇ ਨਾ ਮਿਲਣ 'ਤੇ ਜਲਦੀ ਨਿਰਾਸ਼ ਹੋ ਜਾਂਦੇ ਹਨ। ਇਸ ਲਈ ਤੁਹਾਨੂੰ ਸਬਜ਼ੀ ਤੋਂ ਲੈ ਕੇ ਰੋਟੀ ਤੱਕ ਹਰ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੈ।
ਰੋਟੀ ਖਾਣ ਨਾਲ ਤੁਹਾਡਾ ਵਧਦਾ ਭਾਰ ਘੱਟ ਹੋ ਸਕਦਾ ਹੈ। ਦੱਸ ਦਈਏ ਕਿ ਰੋਟੀਆਂ ਪ੍ਰਾਚੀਨ ਕਾਲ ਤੋਂ ਹੀ ਭਾਰਤੀ ਰਸੋਈ ਦਾ ਮੁੱਖ ਹਿੱਸਾ ਰਹੀਆਂ ਹਨ। ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਅਤੇ ਸਥਾਨਾਂ ਦੇ ਅਨੁਸਾਰ ਵੱਖ-ਵੱਖ ਸਮੱਗਰੀ ਨਾਲ ਤਿਆਰ ਕੀਤਾ ਜਾਂਦਾ ਹੈ। ਹਾਲਾਂਕਿ, ਕਈ ਰਾਜਾਂ ਵਿੱਚ ਰੋਟੀ ਨੂੰ ਕਣਕ ਅਤੇ ਜਵਾਰ ਦੇ ਆਟੇ ਨਾਲ ਬਣਾਇਆ ਜਾਂਦਾ ਹੈ। ਅੱਜਕੱਲ੍ਹ ਬਹੁਤ ਸਾਰੇ ਲੋਕ ਬਾਜਰੇ ਦੀਆਂ ਰੋਟੀਆਂ ਵੀ ਬਣਾਉਣ ਲੱਗ ਗਏ ਹਨ। ਇਸ ਵਿੱਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ। ਭਾਰ ਵਧਣ ਕਾਰਨ ਕਈ ਲੋਕ ਸਿਰਫ਼ ਰੋਟੀ ਖਾ ਕੇ ਹੀ ਆਪਣਾ ਦਿਨ ਕੱਟ ਰਹੇ ਹਨ।
ਰੋਟੀਆਂ ਭਾਰ ਘਟਾਉਣ ਵਿੱਚ ਮਦਦਗਾਰ: ਜਿਹੜੇ ਲੋਕ ਆਪਣੇ ਵਧਦੇ ਭਾਰ ਨੂੰ ਲੈ ਕੇ ਚਿੰਤਤ ਹਨ, ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਰੋਟੀ ਉਨ੍ਹਾਂ ਦੀ ਡਾਈਟ 'ਚ ਸ਼ਾਮਲ ਹੋਵੇ। ਪਰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਰੋਟੀ ਕਿਹੜੇ ਆਟੇ ਤੋਂ ਬਣਾਉਣਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ।
ਭਾਰ ਘਟ ਕਰਨ ਲਈ ਕਿਹੜਾ ਆਟਾ ਵਧੀਆ?:
ਕਣਕ ਦੇ ਆਟੇ ਦੀ ਰੋਟੀ: ਕਣਕ ਦੇ ਆਟੇ ਦੀਆਂ ਰੋਟੀਆਂ ਜ਼ਿਆਦਾਤਰ ਭਾਰਤੀ ਲੋਕ ਖਾਂਦੇ ਹਨ। ਇਸ ਵਿੱਚ ਲਗਭਗ 70 ਤੋਂ 80 ਫੀਸਦੀ ਕੈਲੋਰੀ, ਵਿਟਾਮਿਨ ਬੀ ਅਤੇ ਖਣਿਜ ਪਾਏ ਜਾਂਦੇ ਹਨ।
ਰਾਗੀ ਦੇ ਆਟੇ ਦੀ ਰੋਟੀ: ਰਾਗੀ ਦੇ ਆਟੇ ਦੀਆਂ ਰੋਟੀਆਂ 'ਚ ਕੈਲਸ਼ੀਅਮ, ਖੁਰਾਕੀ ਫਾਈਬਰ ਅਤੇ ਐਂਟੀਆਕਸੀਡੈਂਟਸ ਪਾਇਆ ਜਾਂਦਾ ਹੈ। ਇਨ੍ਹਾਂ ਨੂੰ ਆਪਣੀ ਰੈਗੂਲਰ ਡਾਈਟ 'ਚ ਸ਼ਾਮਲ ਕਰਨ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ ਅਤੇ ਹੱਡੀਆਂ ਸਿਹਤਮੰਦ ਰਹਿੰਦੀਆਂ ਹਨ। ਇਸਦੇ ਨਾਲ ਹੀ, ਸ਼ੂਗਰ ਦੇ ਮਰੀਜ਼ਾਂ ਲਈ ਵੀ ਰਾਗੀ ਦੀ ਰੋਟੀ ਫਾਇਦੇਮੰਦ ਹੁੰਦੀ ਹੈ। ਰਾਗੀ ਦੇ ਆਟੇ ਤੋਂ ਬਣੀ ਰੋਟੀ ਵਿੱਚ ਲਗਭਗ 80 ਤੋਂ 90 ਫੀਸਦੀ ਕੈਲੋਰੀ ਹੁੰਦੀ ਹੈ।
ਜਵਾਰ ਦੀ ਰੋਟੀ: ਜਵਾਰ ਦੀ ਰੋਟੀ 'ਚ ਗਲੁਟਨ-ਮੁਕਤ, ਉੱਚ-ਫਾਈਬਰ, ਘੱਟ-ਗਲਾਈਸੈਮਿਕ ਹੁੰਦਾ ਹੈ। ਜਵਾਰ ਦੀ ਰੋਟੀ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਅਤੇ ਕੈਲੋਰੀ ਨੂੰ ਕੰਟਰੋਲ 'ਚ ਰੱਖਣ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਜਵਾਰ ਦੀ ਇੱਕ ਰੋਟੀ ਵਿੱਚ 50 ਤੋਂ 60 ਫੀਸਦੀ ਕੈਲੋਰੀ ਹੁੰਦੀ ਹੈ।
- ਮੌਤ ਤੋਂ ਠੀਕ ਪਹਿਲਾ ਵਿਅਕਤੀ ਦੇ ਦਿਮਾਗ 'ਚ ਕੀ ਚੱਲਦਾ ਹੈ? ਖੋਜ 'ਚ ਹੋਏ ਹੈਰਾਨ ਕਰ ਦੇਣ ਵਾਲੇ ਖੁਲਾਸੇ - Human Brain Moments Before Death
- ਕੌਫ਼ੀ 'ਚ ਮਿਲਾ ਕੇ ਲਗਾਓ ਇਹ 3 ਤਰ੍ਹਾਂ ਦੀਆਂ ਚੀਜ਼ਾਂ, ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਮਿਲ ਜਾਵੇਗਾ ਛੁਟਕਾਰਾ - Hair Care Tips
- IVF ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਨੇ ਕਈ ਗਲਤ ਧਾਰਨਾਵਾਂ, ਇੱਥੇ ਜਾਣੋ ਪੂਰੀ ਸੱਚਾਈ - Misconceptions about IVF
ਮਲਟੀਗ੍ਰੇਨ ਰੋਟੀਆਂ: ਵੱਖ-ਵੱਖ ਤੱਤਾਂ ਤੋਂ ਬਣੀਆਂ ਮਲਟੀਗ੍ਰੇਨ ਰੋਟੀਆਂ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਮਿਲਦੇ ਹਨ। ਇਸ ਵਿੱਚ ਫਾਈਬਰ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਰੋਟੀਆਂ ਉਨ੍ਹਾਂ ਲੋਕਾਂ ਲਈ ਵਧੀਆ ਭੋਜਨ ਵਜੋਂ ਕੰਮ ਕਰਦੀਆਂ ਹਨ ਜੋ ਭਾਰ ਘਟਾਉਣਾ ਚਾਹੁੰਦੇ ਹਨ। ਇੱਕ ਮਲਟੀਗ੍ਰੇਨ ਰੋਟੀ ਵਿੱਚ 80 ਤੋਂ 100 ਫੀਸਦੀ ਕੈਲੋਰੀ ਹੁੰਦੀ ਹੈ।
ਮਹੱਤਵਪੂਰਨ ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਮੈਡੀਕਲ ਸੁਝਾਅ ਸਿਰਫ਼ ਤੁਹਾਡੀ ਜਾਣਕਾਰੀ ਲਈ ਹਨ। ਪਰ ਬਿਹਤਰ ਹੋਵੇਗਾ ਜੇਕਰ ਤੁਸੀਂ ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲਓ।